کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ---7

ਹਿੰਦੁਸਤਾਨ ਵਿਚ ਮਰਦਸ਼ਾਹੀ ਦੀ ਵਾਰ---7

Jaspal Singh

September 24th, 2014

 

 ਵਰਣਸੰਕਰ ਅਤੇ ਨਾਜਾਇਜ਼ ਔਲਾਦ

ਮਰਦਸ਼ਾਹੀ ਦੇ ਪੈਰੋਕਾਰਾਂ ਨੇ ਮਰਦਸ਼ਾਹੀ ਨੂੰ ਥੋਪਣ ਅਤੇ ਪੱਕਾ ਕਰਣ ਲਈ ਕਈ ਤਰਾਂ ਦੇ ਸੰਕਲਪਾਂ ਅਤੇ ਤਸੱਵਰਾਂ ਨੂੰ ਜਨਮ ਦਿਤਾ। ਵਰਣਸੰਕਰ ਵੀ ਇਹੋ ਜਿਹਾ ਇਕ ਸੰਕਲਪ ਅਤੇ ਤਸੱਵਰ ਸੀ। ਵਰਣਸੰਕਰ ਦਾ ਅਲਫਾਜ਼ੀ ਮਤਲਬ ਹੈ ਰੰਗਾਂ ਦਾ ਮਿਸ਼ਰਣ ਜਾਂ ਰੰਗਾ ਦਾ ਰਲਣਾ ਮਿਲਣਾ।

ਪਰ ਜ਼ਾਤ ਪਾਤ ਦੇ ਸਮਾਜ ਦੇ ਉਭਰਣ ਦੇ ਬਾਦ ਵਰਣਸੰਕਰ ਦਾ ਮਤਲਬ ਜ਼ਾਤਾਂ ਦਾ ਰਲਤੀ ਹੋਣਾ ਜਾਂ ਜ਼ਾਤਾਂ ਦਾ ਇਕ ਦੁਜੇ ਨਾਲ ਮਿਲਣਾ। ਵਰਣਸੰਕਰ ਨੂੰ ਇਕ ਬਹੁਤ ਹੀ ਵੱਡਾ ਪਾਪ ਅਤੇ ਭੈੜ ਦੱਸਿਆ ਗਿਆ।ਜ਼ਾਤਾਂ ਦੀ ਸ਼ੁਧਤਾ ਲਈ ਅਤੇ ਖ਼ਾਸ ਤੌਰ ਤੇ ਉਚੀਆਂ ਜ਼ਾਤਾਂ ਦੀ ਸ਼ੁਧਤਾ ਅਤੇ ਪਵੀਤਰਤਾ ਕਾਇਮ ਰਖਣ ਲਈ ਇਹ ਬਹੁਤ ਜ਼ਰੁਰੀ ਸੀ ਕਿ ਔਰਤ ਦੇ ਜਿਸਮ ਤੇ ਕੰਟਰੋਲ ਅਤੇ ਪਾਬੰਦੀ ਲਈ ਜਾਵੇ

ਮਰਦਸ਼ਾਹੀ ਅਤੇ ਜ਼ਾਤ ਪਾਤ ਦੇ ਨਿਜ਼ਾਮ ਨੂੰ ਕਾਇਮ ਰਖਣ ਲਈ ਇਸ ਲਈ ਇਹ ਬਹੁਤ ਜ਼ਰੁਰੀ ਬਣ ਗਿਆ ਕਿ ਔਰਤ ਦੇ ਜਿਸਮ ਅਤੇ ਦਿਮਾਗ ਦੇ ਕੰਟਰੋਲ ਅਤੇ ਪਾਬੰਦੀਆਂ ਲਾਈਆਂ ਜਾਣ।ਇਹ ਕਿਹਾ ਗਿਆ ਕਿ ਜੇ ਔਰਤਾਂ ਆਪਣੀ ਜ਼ਾਤ ਦੇ ਅਲਾਵਾ ਕਿਸੇ ਹੋਰ ਜ਼ਾਤ ਦੇ ਮਰਦ ਨਾਲ ਸੰਭੋਗ ਕਰਣਗੀਆਂ ਤਾਂ ਸਾਰੇ ਦੇ ਸਾਰੇ ਹੀ ਸਮਾਜ ਦਾ ਸਤਯਾਨਾਸ ਹੋ ਜਾਵੇਗਾ ਅਤੇ ਹਰ ਸ਼ੈਅ ਨੇਸ਼ਤੋਨਾਬੁਦ ਹੋ ਜਾਵੇਗੀ।ਇਸ ਲਈ ਵਰਣਸੰਕਰ ਜਾਂ ਜ਼ਾਤਾਂ ਦੀ ਰਲਤ ਨੂੰ ਸਾਰਿਆਂ ਨਾਲੋਂ ਵੱਡਾ ਖ਼ਤਰਾ ਦੱਸਿਆ ਗਿਆ। ਭਗਵਤ ਗੀਤਾ ਵਿਚ
ਕਿਹਾ ਗਿਆ ਹੈ:

ਦੋਸ਼ੇਰ ਈਤੈਹ ਕੁਲਾਘਨਾਨਾਮ ਵਰਣਸੰਕਰ ਕਰਕੈਹ
ਉਟਸਾਦਯੰਤੇ ਜਾਤੀਧਰਮਾਹ ਕੁਲਾਧਰਮਾਸ ਚ ਸ਼ਾਸਵਤਾਹ

ਵਰਣਸੰਕਰ ਜਿਹੇ ਦੋਸ਼ ਨਾਲ ਪਰਿਵਾਰਾਂ ਦਾ ਨਾਸ ਹੋ ਜਾਂਦਾ ਹੈ ਅਤੇ ਮੁੱਢ ਕਦੀਮ ਤੋਂ ਚਲਦੇ ਆ ਰਹੇ ਜ਼ਾਤ ਪਾਤ ਦੇ ਨਿਜ਼ਾਮ ਵੀ ਨਸ਼ਟ ਹੋ ਜਾਂਦੇ ਹਨ।

ਅਧਰਮਾਭਿਭਾਵਾਤ ਕ੍ਰਿਸ਼ਣਾ ਪ੍ਰਦੁਸ਼ਯੰਤੀ ਕੁਲਾਹਇਸਤੀਆਹ
ਇਸਤਰੀਸ਼ੁ ਦੁਸ਼ਟਾਸ਼ੁ ਵਾਰਸ਼ਨਯਾ ਜਾਯਤੇ ਵਰਣਸੰਕਰਾਹ

ਬਹੁਤ ਵੱਡਾ ਅਧਰਮ ਅਤੇ ਅਨਰਥ ਹੋ ਜਾਂਦਾ ਹੈ ਜਦੋਂ ਪਰਿਵਾਰ ਦੀਆਂ ਇਸਤਰੀਆਂ ਪ੍ਰਦੁਸ਼ਤ ਹੋ ਜਾਂਦੀਆਂ ਹਨ। ਇਹੋ ਜਿਹੀਆਂ ਦੁਸ਼ਟ ਅਤੇ ਬੁਰੀ ਔਰਤਾਂ ਕਰਕੇ ਵਰਣਸੰਕਰ ਹੋ ਜਾਂਦਾ ਹੈ।

ਸੰਕਰੋ ਨਰਕੈਵਾ ਕੁਲਾਘਨਾਨਾਮ ਕੁਲਸਯਾ ਚ
ਪਤੰਤੀ ਪਿਤਰੋ ਹੀ ਏਸ਼ਾਮ ਲੁਪਤਪਿੱਡੋਦਾਕ ਕ੍ਰਿਯਾ

ਇਸ ਪ੍ਰਦੁਸ਼ਣ ਨਾਲ ਨਰਕ ਲਾਜ਼ਮੀ ਹੈ ਅਤੇ ਪਰਿਵਾਰਾਂ ਦਾ ਘਾਣ ਅਤੇ ਨਾਸ ਹੋ ਜਾਂਦਾ ਹੈ। ਪੁਰਖਾਂ ਨੂੱ ਚੜਾਵੇ ਖ਼ਤਮ ਹੋ ਜਾਂਦੇ ਹਨ

ਉਟਸਣਾਕੁਲਾਧਰਮਾਨਾਮ ਮਨੁਸ਼ਯਾਨਾਮ ਜਨਾਰਦਨਾ
ਨਰਕੇ ਨੀਯਾਤਾਮ ਵਾਸੋ ਭਵਤੀਤਿ ਅਨੁਸੁਰਸ਼ਰਮਾ

ਕੁਲ ਧਰਮ ਦਾ ਨਾਸ ਕਰਨ ਨਾਲ ਇਨਸਾਨ ਹਮੇਸ਼ਾ ਲਈ ਹੀ ਨਰਕ ਵਿਚ ਵਸਦਾ ਇਹ ਵਾਕ ਪੁਰਾਤਨ ਕਾਲ ਤੋਂ ਸੁਨਣ ਵਿਚ ਆਂਉਦਾ ਹੈ।

ਹੋਰਨਾਂ ਧਰਮਸ਼ਾਸਤਰਾਂ ਅਤੇ ਗ੍ਰੰਥਾਂ ਵਿਚ ਵੀ ਔਰਤਾਂ ਦੇ ਪ੍ਰਦੁਸ਼ਣ ਦੀਆਂ ਸਜ਼ਾਵਾਂ ਦੱਸੀਆਂ ਗਈਆਂ ਹਨ। ਸ਼੍ਰੀਮਦ ਭਾਗਵਤਮ ਵਿਚ ਕਿਹਾ ਗਿਆ ਹੈ:

ਕੋਈ ਵੀ ਮਰਦ ਜਾਂ ਔਰਤ ਜੋ ਇਹੋ ਜਿਹਾ ਸੰਭੋਗ ਕਰਦੇ ਹਨ ਉਨ੍ਹਾਂ ਨੂੰ ਯਮਰਾਜ ਮੌਤ ਦੇ ਬਾਦ ਤਪਤਸੁਰਮੀ ਦੀ ਸਜ਼ਾ ਨਰਕ ਵਿਚ ਦਿੰਦਾ ਹੈ। ਮਰਦ ਨੂੰ ਔਰਤ ਦੇ ਰੁਪ ਵਿਚ ਇਕ ਲਾਲ ਗਰਮ ਲੋਹੇ ਦੀ ਮੁਰਤ ਨੂੰ ਜੱਫ਼ੀ ਪਾਉਣੀ ਪੈਂਦੀ ਹੈ ਅਤੇ ਔਰਤ ਨੂੰ ਵੀ ਮਰਦ ਦੀ ਮੁਰਤ ਵਿਚ ਲਾਲ ਲੋਹੇ ਦੀ ਸ਼ਕਲ ਨੂੰ ਗਲ ਲਾਉਣਾ ਪੈਂਦਾ ਹੈ। ਇਹੋ ਜਿਹੇ ਸੰਭੋਗ ਦੀ ਇਹ ਸਜ਼ਾ ਹੈ।

ਧਰਮਸ਼ਾਸਤਰਾਂ ਮੁਤਾਬਿਕ ਇਹ ਰਾਜਿਆਂ ਦਾ ਫਰਜ਼ ਸੀ ਕਿ ਉਹ ਵਰਣਸੰਕਰ ਨਾ ਹੋਣ ਦੇਣ ਅਤੇ ਜ਼ਾਤਾਂ ਦੀ ਸ਼ੁਧਤਾ ਨੂੰ ਕਾਇਮ ਰਖਣ। ਵਰਣਸੰਕਰ ਜਾਂ ਔਰਤਾਂ ਦੇ ਪ੍ਰਦੁਸ਼ਣ ਲਈ ਭਯੰਕਰ ਸਜ਼ਾਵਾਂ ਦੱਸੀਆਂ ਗਈਆਂ।ਮਨੁ ਸਿਮਰੀਤੀ ਵਿਚ ਦੋ ਤਰਾਂ ਦੇ ਵਰਣਸੰਕਰ ਦੱਸੇ ਗਏ ਹਨ-ਅਨੁਲੋਮ ਤੇ ਪ੍ਰਤੀਲੋਮ ਅਤੇ ਕਿਹਾ ਗਿਆ ਕਿ ਇਹ ਦੋਹੇਂ ਵਰਣਸੰਕਰ ਸਮਾਜ ਲਈ ਭੈੜੇ ਹਨ। ਅਨੁਲੋਮ ਉਹ ਹੈ ਜਦੋਂ ਕਿ ਇਕ ਉਚੀ ਜ਼ਾਤ ਦਾ ਬੰਦਾ ਇਕ ਨੀਚੀ ਜ਼ਾਤ ਦੀ ਔਰਤ ਨਾਲ ਸੰਭੋਗ ਕਰਦਾ ਹੈ ਅਤੇ ਪ੍ਰਤੀਲੋਮ ਉਹ ਹੈ ਜਦੋਂ ਕਿ ਇਕ ਨੀਚੀ ਜ਼ਾਤ ਵਾਲਾ ਮਰਦ ਇਕ ਉਚੀ ਜ਼ਾਤ ਦੀ ਔਰਤ ਨਾਲ ਸੰਭੋਗ ਕਰਦਾ ਹੈ।ਮਨੁਸਿਮਰੀਤੀ ਵਿਚ ਇਹੋ ਜਿਹੇ ਮੇਲ ਤੋਂ ਪੈਦਾ ਹੋਈ ਔਲਾਦ ਬਾਰੇ ਵੀ ਬਹੁਤ ਵਿਸਤਾਰ ਵਿਚ ਦੱਸਿਆ ਗਿਆ ਹੈ।

ਵਰਣਸੰਕਰ ਅਤੇ ਪੁੰਸ਼ਚਲੀ ਔਰਤ ਦੇ ਸੰਕਲਪ ਦੇ ਨਾਲ ਹੀ ਮਰਦਸ਼ਾਹੀ ਨੇ ਇਕ ਹੋਰ ਸੰਕਲਪ ਕਾਇਮ ਕੀਤਾ ਉਹ ਸੀ ਨਾਂਜਾਇਜ਼ ਜਾਂ ਹਰਾਮ ਦੀ ਔਲਾਦ।ਜਿਸ ਔਲਾਦ ਅਤੇ ਬੱਚੇ ਦੇ ਬਾਪ ਦਾ ਪੱਕਾ ਪਤਾ ਨਾਂ ਹੋਵੇ ਜਾਂ ਜਿਸ ਔਲਾਦ ਨੂੰ ਕੋਈ ਮਰਦ ਨਾਂ ਕਬੁਲ ਕਰੇ। ਔਲਾਦ ਨੂੰ ਜਾਇਜ਼ ਅਤੇ ਹਰਾਮ ਦੀ ਵੰਡ ਕੇ ਮਰਦਸ਼ਾਹੀ ਆਪਣੀ ਸਰਦਾਰੀ ਅਤੇ ਜਾਇਦਾਦ ਦੀ ਵਿਰਾਸਤ ਆਪਣੇ ਹਿਸਾਬ ਨਾਲ ਪੱਕੀ ਕਰਣ ਵਿਚ ਕਾਮਯਾਬ ਸੀ।ਨਾਜਾਇਜ਼ ਜਾਂ ਹਰਾਮ ਦੀ ਔਲਾਦ ਦਾ ਬਾਪ ਦੀ ਜਾਇਦਾਦ ਤੇ ਕੋਈ ਹੱਕ ਨਹੀਂ ਸੀ।

ਮਹਾਭਾਰਤ ਅਤੇ ਹੋਰਨਾਂ ਗ੍ਰੰਥਾ ਵਿਚ ਇਸ ਨਾਜਾਇਜ਼ ਅਤੇ ਹਰਾਮ ਦੀ ਔਲਾਦ ਦਾ ਸਮਾਜ ਵਿਚ ਕੋਈ ਸਥਾਨ ਨਹੀਂ ਹੈ। ਕੁੰਤੀ ਕਰਨ ਨੂੰ ਜੱਮਦੇ ਹੀ ਦਰਿਆ ਵਿਚ ਛੱਡ ਦਿੰਦੀ ਹੈ।ਇਸੇ ਤਰਾਂ ਕਈ ਹੋਰ ਮਿਸਾਲਾਂ ਸਾਨੂੰ ਮਿਲਦੀਆਂ ਹਨ ਜਿਨ੍ਹਾਂ ਵਿਚ ਇਹ ਸਾਫ਼ ਹੈ ਕਿ ਜਿਸ ਔਲਾਦ ਦੇ ਬਾਪ ਦਾ ਪੱਕਾ ਪਤਾ ਨਹੀਂ ਜਾਂ ਉਸਦਾ ਬਾਪ ਉਸਨੂੰ ਆਪਣਾ ਨਹੀਂ ਮੱਨਦਾ ਉਸ ਲਈ ਸਭਿਆ ਸਮਾਜ ਵਿਚ ਥਾਂ ਨਹੀਂ ਹੈ।

ਇਸਤਰੀ ਰਾਜ ਦੇ ਕਿਸੇ ਵੀ ਜ਼ਿਕਰ ਵਿਚ ਅਤੇ ਅੱਜ ਤੀਕ ਚੱਲ ਰਹੀਆਂ ਇਸਤਰੀ ਪ੍ਰਧਾਨ ਸਮਾਜਾਂ ਵਿਚ ਜਿਵੇਂ ਕਿ ਆਸਾਮ ਅਤੇ ਉੱਤਰ ਦੱਖਣ ਵਿਚ ਅੱਜੇ ਵੀ ਹੈ ਉਨ੍ਹਾਂ ਲੋਕਾਂ ਵਿਚ ਸਾਨੂੰ ਨਾਜਾਇਜ਼ ਜਾਂ ਹਰਾਮ ਦੀ ਔਲਾਦ ਦਾ ਕੋਈ ਸੰਕਲਪ ਜਾਂ ਤਸੱਵਰ ਨਹੀਂ ਮਿਲਦਾ। ਇਹ ਸੰਕਲਪ ਅਤੇ ਤਸੱਵਰ ਮਰਦਸ਼ਾਹੀ ਦੀ ਹੀ ਦੇਣ ਹੈ।ਇਸਤਰੀ ਰਾਜ ਅਤੇ ਇਸਤਰੀ ਪ੍ਰਧਾਨ ਸਮਾਜ ਵਿਚ ਹਰੇਕ ਬੱਚਾ ਜਾਇਜ਼ ਹੈ ਉਸ ਵਿਚ ਕਿਸੇ ਵੀ ਬੱਚੇ ਦੇ ਨਾਜਾਇਜ਼ ਹੋਣ ਦਾ ਸੁਆਲ ਹੀ ਨਹੀਂ ਉਠਦਾ।ਮਾਂ ਤੋਂ ਹੀ ਅੱਗੇ ਨਸਲ ਚਲਦੀ ਸੀ ਅਤੇ ਮਾਂ ਦਾ ਹੀ ਨਾਂਅ ਨਿਆਣਿਆਂ ਨੂੰ ਦਿੱਤਾ ਜਾਂਦਾ ਸੀ।ਪਿਉ ਦੇ ਨਾਂਅ ਦੀ ਉਨ੍ਹਾਂ ਨੁੰ ਕੋਈ ਲੋੜ ਨਹੀਂ ਸੀ।

 

More

Your Name:
Your E-mail:
Subject:
Comments: