ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 78
ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ ਮਹਿੰ ਦੇ ਸੰਭਾਲ ਕੇ ਸਾਰੀਆਂ ਨੀ ਖ਼ਬਰਦਾਰ ਰਹੇ ਮੱਝੀਂ ਵਿਚ ਖੜਾ, ਬੇਲੇ ਵਿਚ ਮੁਸੀਬਤਾਂ ਭਾਰੀਆਂ ਨੀ ਰੌਲਾ ਕਰੇ ਨਾਹੀਂ ਨਾਲ ਕਹਨਡੀਆਂ ਦੇ ਇਸ ਕਦੇ ਨਹੀਂ ਮੱਝੀਂ ਚਾਰੀਆਂ ਨੀ ਮੱਤਾਂ ਖੇਡ ਰੁੱਝੇ ਖਿੜ ਜਾਣ ਮੱਝੀਂ ਹੋਵਣ ਪਿੰਡ ਦੇ ਵਿੱਚ ਖ਼ਵਾਰੀਆਂ ਨੀ
ਔਖੇ ਲਫ਼ਜ਼ਾਂ ਦੇ ਮਾਅਨੇ
ਆਖਣਾ। ਕਹਿਆ, ਸਿਫ਼ਾਰਸ਼ ਮਹਿੰ। ਮੱਝਾਂ ਰੌਲਾ ਕਰਨਾ। ਕਿਸੇ ਇਕ ਪਾਸੇ ਬਹੁਤਾ ਝੁਕ ਜਾਣਾ, ਕਿਸੇ ਨਾਲ ਸਿੱਧਾ ਵਰਤਾਰਾ ਨਾ ਕਰਨਾ ਕਹਨਡੀਆਂ।ਕਹਨਡੇ ਸਿੰਗਾਂ ਵਾਲਿਆਂ ਮੱਝਾਂ ਰੁੱਝੇ। ਮਸਰੂਫ਼ ਹੋ ਜਾਏ ਖਿੜ ਜਾਣ। ਗਵਾਚ ਜਾਣ
ਸਿੱਧਾ ਮਤਲਬ
[ਹੀਰ ਦਾ ਪਿਓ ਹੀਰ ਨੂੰ ਕਹਿੰਦਾ ਹੈ] ਮੈਂ ਤੇਰਾ ਕਹਿਆ ਯਾਂ ਤੁਰੀ ਸਿਫ਼ਾਰਸ਼ ਮਨ ਲਈ, ਤੋਂ ਇਸ (ਰਾਂਝੇ) ਨੂੰ ਸਾਰੀਆਂ ਮੱਝਾਂ ਸੰਭਾਲ ਕੇ ਦੇ। ਇਸ ਨੂੰ ਦੱਸ ਦੇ ਜੋ ਜੰਗਲ ਵਿੱਚ ਜਾਕੇ ਮੱਝਾਂ ਨਾਲ ਚੌਕਸ ਰਵੇ ਕਿਉਂ ਜੋ ਜੰਗਲ ਵਿੱਚ ਬੜੀਆਂ ਭਾਰੀਆਂ ਮੁਸੀਬਤਾਂ ਹਨ। ਇਸ ਨੂੰ ਇਹ ਵੀ ਦੱਸ ਦੇ ਜੋ ਕਹਨਡੀ ਨਸਲ ਦੀਆਂ ਮੱਝਾਂ ਨੂੰ ਦੂਜਿਆਂ ਨਾਲ ਨਾ ਰਲਾਵੇ (ਮਤਲਬ ਕਹਨਡੀਆਂ ਦਾ ਵੱਖਰਾ ਖ਼ਿਆਲ ਕਰੇ)। ਇਸ ਕਦੀ ਮੱਝਾਂ ਨਹੀਂ ਚਾਰੀਆਂ ਤੇ ਇਸ ਨੂੰ ਇਹਨਾਂ ਬਾਰੀਕੀਆਂ ਦਾ ਪਤਾ ਨਹੀਂ। ਇਹ ਨਾ ਹੋਵੇ ਜੋ ਇਹ ਜੰਗਲ ਜਾਕੇ ਕਿਸੇ ਖੇਡ ਵਿਚ ਰੁੱਝ ਜਾਵੇ ਤੇ ਮੱਝਾਂ ਗਵਾਚੀਆਂ ਫਿਰਨ ਜਿਸ ਨਾਲ ਪਿੰਡ ਵਿੱਚ ਬੇ ਇੱਜ਼ਤੀ ਹੁੰਦੀ ਫਿਰੇ।
ਖਲਾਰਵਾਂ ਮਤਲਬ
ਇਹ ਬੰਦ ਇੰਜ ਸਿੱਧਾ ਹੀ ਲਗਦਾ ਹੈ। ਹੀਰ ਦਾ ਪਿਓ ਪਹਿਲਾਂ ਤੇ ਰਾਂਝੇ ਨੂੰ ਨੌਕਰੀ ਵਿੱਚ ਰੱਖਣ ਦਾ ਅਹਿਸਾਨ ਹੀਰ ਤੇ ਰੱਖਦਾ ਹੈ, ਮਤਲਬ ਜ਼ਿੰਮੇ ਵਾਰੀ ਹੀਰ ਦੀ ਹੋ ਗਈ ਹੈ। ਮਾਲਕਾਂ ਦੇ ਪੂਰੇ ਤਬਕੇ ਦੀ ਇਹ ਆਦਤ ਹੈ ਜੋ ਉਹ ਕਾਮਿਆਂ ਕੋਲੋਂ ਔਖੇ ਤੋਂ ਔਖਾ ਕੰਮ ਵੀ ਲੈਣਗੇ ਤੇ ਨਾਲ ਉਨ੍ਹਾਂ ਤੇ ਅਹਿਸਾਨ ਵੀ ਜਤਵਾਨਗੇ ਜੋ ਉਨ੍ਹਾਂ ਨੂੰ ਰੋਜ਼ੀ ਦਿੱਤੀ। ਸਰਮਾਇਆ ਦਾਰੀ ਨਿਜ਼ਾਮ ਵਿਚ ਵੀ ਸਰਮਾਇਆ ਦਾਰ ਕਦੀ ਇਹ ਨਹੀਂ ਕਹੇ ਗਾ ਜੋ ਉਹ ਮੁਨਾਫ਼ੇ ਲਈ ਕੰਮ ਚਲਾ ਰਿਹਾ ਹੈ, ਉਹ ਸਦਾ ਕਹੇ ਗਾ ਜੋ ਉਹ ਲੋਕਾਂ ਲਈ ਰੋਜ਼ ਗਾਰ ਪੈਦਾ ਕਰ ਰਿਹਾ ਹੈ। ਸੋ ਇਹੋ ਗੱਲ ਹੀਰ ਦਾ ਪਿਓ ਚੂਚਕ ਕਹਿ ਰਿਹਾ ਹੈ।
ਨਾਲ ਹੀ ਦੂਜੇ ਮਸਰਾਏ ਵਿਚ ਇਹ ਵੀ ਮਨ ਰਿਹਾ ਹੈ ਚੂਚਕ ਜੋ ਜੰਗਲ ਵਿੱਚ ਬੜੀਆਂ ਮੁਸੀਬਤਾਂ ਹਨ ਤੇ ਚਰਵਾਲ ਦਾ ਕੰਮ ਕੋਈ ਸੌਖਾ ਨਹੀਂ ਪਰ ਨੌਕਰੀ ਅਹਿਸਾਨ ਨਾਲ ਹੀ ਦੇ ਰਿਹਾ ਹੈ। ਇਸੇ ਤਰ੍ਹਾਂ ਤਰੀਜੇ ਮਸਰਾਏ ਵਿਚ ਉਹ ਫਿਰ ਕਹਿ ਕੇ ਜੋ ਇਸ ਕਦੀ ਮੱਝਾਂ ਨਹੀਂ ਚਾਰੀਆਂ ਤੇ ਇਹ ਕਨਡਹੀਆਂ ਤੇ ਆਮ ਮੱਝਾਂ ਵਿਚ ਰੌਲਾ ਕਰ ਸਕਦਾ ਹੈ।
ਅਖ਼ੀਰੀ ਮਸਰਾਏ ਵਿਚ ਚੂਚਕ ਦੀ ਗੱਲ ਤੋਂ ਲਗਦਾ ਹੈ ਜਿਵੇਂ ਉਸ ਹੀਰ ਦੇ ਰਾਂਝੇ ਵਿਚ ਦੱਸੇ ਗੁਣਾਂ ਨੂੰ ਧੀਆਨੀਆ ਹੀ ਨਹੀਂ। ਇਹ ਅਜੇ ਵੀ ਰਾਂਝੇ ਨੂੰ ਇਕ ਬੇ ਇਤਬਾਰ ਮੁੰਡਾ ਸਮਝਦਾ ਹੈ ਜਿਹੜਾ ਭਰਾਵਾਂ ਭਰਜਾਈਆਂ ਨੂੰ ਛੱਡ ਕੇ ਆਗਿਆ ਹੈ ਤੇ ਕੰਮ ਕਾਰ ਵਿਚ ਧਿਆਨ ਨਹੀਂ ਦੇਣਾ ਚਾਹੁੰਦਾ। ਇਸੇ ਲਈ ਚੂਚਕ ਕਹਿੰਦਾ ਹੈ ਜੋ ਮੱਤਾਂ ਇਹ ਬੇਲੇ ਵਿਚ ਜਾ ਕੇ ਕਿਸੇ ਖੇਡ ਵਿਚ ਰੁੱਝ ਜਾਵੇ ਤੇ ਮੱਝਾਂ ਰਲਦੀਆਂ ਫਿਰਨ ਜਿਸ ਨਾਲ ਸਾਰੇ ਪਿੰਡ ਵਿੱਚ ਖ਼ਵਾਰੀ ਹੋਵੇ।
ਚੂਚਕ ਜਹਾਨ ਵੇਖਿਆ ਬੰਦਾ ਹੈ ਤੇ ਉਸ ਨੂੰ ਰਾਂਝੇ ਨੂੰ ਵੇਖਦਿਆਂ ਹੀ ਪਤਾ ਹੈ ਜੋ ਇਹ ਬੰਦਾ ਜ਼ਿੰਦਗੀ ਨੂੰ ਖੇਡ ਬਣਾ ਕੇ ਜੀ ਰਿਹਾ ਹੈ, ਇਹਦਾ ਚੌਹਦਰ ਛੱਡ ਕੇ ਆਉਣ ਵੀ ਇਸ ਦੀ ਇਕ ਖੇਡ ਸੀ ਤੇ ਅੱਗੇ ਵੀ ਸ਼ਾਇਦ ਇਹ ਕੋਈ ਖੇਡ ਹੀ ਖੇਡੇ। ਚੂਚਕ ਇਸ ਪੱਖ ਤੋਂ ਸੱਚਾ ਵੀ ਹੈ ਜੋ ਰਾਂਝੇ ਨੇ ਅੱਗੇ ਇਸ਼ਕ ਦੀ ਖੇਡ ਖੇਡੀ। ਪਰ ਚੂਚਕ ਇਹ ਜਾਣਦਿਆਂ ਵੀ ਇਕ ਸਸਤੇ ਕਾਮੇ ਦੀ ਤੁਮ ਦਿਲ ਵਿਚੋਂ ਮਾਰ ਨਹੀਂ ਸਕਦਾ। ਇਹ ਠੀਕ ਹੈ ਜੋ ਉਹ ਅਪਣੀ ਧੀ ਨੂੰ ਵੀ ਰਾਜ਼ੀ ਕਰਨਾ ਚਾਹੁੰਦਾ ਹੈ ਪਰ ਵੱਡੀ ਗੱਲ ਤੇ ਹੈ ਜੋ ਉਸ ਦਾ ਕਾਮਿਆਂ ਬਿਨਾ ਕੰਮ ਚੱਲ ਨਹੀਂ ਸਕਦਾ। ਬੇਲੇ ਦੀਆਂ ਮੁਸੀਬਤਾਂ ਤੇ ਪਿੰਡ ਵਿੱਚ ਖ਼ਵਾਰੀਆਂ ਦੇ ਜ਼ਿਕਰ ਤੋਂ ਪਤਾ ਲਗਦਾ ਹੈ ਜੋ ਇਸ ਮੁਸ਼ਕਿਲ ਕੰਮ ਲਈ ਕਾਮੇ ਲੱਭਣੇ ਸੌਖੇ ਨਹੀਂ। ਇਸ ਲਈ ਉਸ ਦੀ ਤੁਮ ਦਾ ਗ਼ਾਲਿਬ ਆਜਾਨਾ ਵਿਹਾਰ ਦੇ ਮੁਤਾਬਿਕ ਹੈ।
More