ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 81
ਬੇਲੇ ਰੱਬ ਦਾ ਨਾਉਂ ਲੈ ਜਾ ਵੜਿਆ ਹੋਇਆ ਧੁੱਪ ਦੇ ਨਾਲ ਜ਼ਹਿਰ ਮੀਆਂ ਅ'ਵਹਦੀ ਨੇਕ ਸਾਆਤ ਰੁਜੂਅ ਆਨ ਹੋਈ, ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ ਬਚਾ ਖਾ ਚੋਰੀ ਚੋ ਮੱਝ ਬੁਰੀ ਜੀਵ ਵਿਚ ਨਾ ਹੋ ਦਿਲਗੀਰ ਮੀਆਂ ਕਾਈ ਨਢੜੀ ਸੋਹਣੀ ਕਰੋ ਬਖ਼ਸ਼ਿਸ਼ ਪੂਰੇ ਰੱਬ ਦੇ ਹੋ ਤੁਸੀਂ ਪੈਰ ਮੀਆਂ ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ
ਔਖੇ ਲਫ਼ਜ਼ਾਂ ਦੇ ਮਾਅਨੇ
ਬੇਲੇ।ਜੰਗਲ ਜ਼ਹਿਰ। ਕਮਜ਼ੋਰ, ਪ੍ਰੇਸ਼ਾਨ ਨੇਕ ਸਾਆਤ ਰੁਜੂਅ ਹੋਈ। ਮੁਬਾਰਕ ਘੜੀ ਆਨ ਪਹੁੰਚੀ, ਚੰਗੀ ਕਿਸਮਤ ਦਾ ਵੇਲਾ ਆਗਿਆ ਦਿਲਗੀਰ। ਪ੍ਰੇਸ਼ਾਨ ਨਢੜੀ। ਜਵਾਨ ਕੁੜੀ ਪੂਰੇ। ਮੁਕੰਮਲ, ਰੱਬ ਨੂੰ ਪਹੁੰਚੇ ਹੋਏ ਦਰਗਾਹ। ਰੱਬ ਦੇ ਥਾਂ ਤੂੰ, ਰੱਬ ਦੇ ਹੁਕਮ ਨਾਲ ਭੀੜ। ਮੁਸੀਬਤ , ਬਿਪਤਾ
ਸਿੱਧਾ ਮਤਲਬ
ਰਾਂਝਾ ਰੱਬ ਦਾ ਨਾਂ ਲੈ ਕੇ ਜੰਗਲ ਵਿਚ ਜਾ ਵੜਿਆ ਪਰ ਉਥੇ ਧੁੱਪ ਨੇ ਉਸ ਨੂੰ ਬੇ ਹਾਲ ਕਰ ਦਿੱਤਾ ਪਰ ਉਸ ਦੀ ਕਿਸਮਤ ਦੀ ਚੰਗੀ ਘੜੀ ਵੀ ਪਹਨਗ ਗਈ, ਕਿਉਂ ਜੋ ਉਸ ਨੂੰ ਰਾਹ ਜਾਂਦਿਆਂ ਪੰਜ ਪੀਰ ਮਿਲ ਗਏ [ਪੈਰਾਂ ਕਹਿਆ] ਬਚਿਆ ਚੋਰੀਆਂ ਖਾ, ਬੋਰੀ ਮੱਝ ਦਾ ਦੁੱਧ ਪੀ ਤੇ ਦਿਲ ਵਿੱਚ ਗ਼ਮ ਨਾ ਕਰਿਆ ਕਰ [ਰਾਂਝੇ ਨੇ ਪੈਰਾਂ ਨੂੰਸਵਾਲ ਪਾਇਆ] ਜੋ ਤੁਸੀਂ ਰੱਬ ਦੇ ਰਜ਼ਾ ਨਾਲ ਕਾਮਲ ਪੈਰ ਹੋ ਤੁਸੀਂ ਮੈਨੂੰ ਇੱਕ ਸੋਹਣੀ ਕੁੜੀ ਬਖ਼ਸ਼ ਦਿਓ ਪੈਰਾਂ ਕਹਿਆ] ਤੈਨੂੰ ਤੇ ਰੱਬ ਵੱਲੋਂ ਹੀਰ ਬਖ਼ਸ਼ ਦਿੱਤੀ ਗਈ ਹੈ ਤੇ ਜੇ ਤੈਨੂੰ ਕੋਈ ਉਖਤ ਆਵੇ ਤੇ ਸਾਨੂੰ ਯਾਦ ਕਰੀਂ।
ਖਲਾਰਵਾਂ ਮਤਲਬ
ਇਹ ਬੰਦ ਬੜਾ ਪੇਚ ਦਾਰ ਤੇ ਸੈਨਤਾਂ ਨਾਲ ਭਰਿਆ ਹੋਇਆ ਹੈ। ਇਸ ਵਿਚ ਰਾਂਝੇ ਨੂੰ ਪੰਜ ਪੀਰ ਪਹਿਲੀ ਵਾਰੀ ਮਿਲਦੇ ਨੇਂ ਤੇ ਫਿਰ ਜਦ ਉਸ ਤੇ ਬਹੁਤਾ ਭਾਰਾ ਵੇਲਾ ਆਉਂਦਾ ਹੈ ਉਹ ਜ਼ਾਹਰ ਹੁੰਦੇ ਨੇਂ। ਕੀਹ ਰਾਂਝੇ ਨੂੰ ਸੱਚੀ ਮੁੱਚੀ ਪੰਜ ਪੀਰ ਮਿਲੇ ਸਨ? ਪੰਜਾਂ ਪੀਰਾਂ ਯਾ ਖ਼ੁਆਜਾ ਖ਼ਿਜ਼ਰ ਦਾ ਭਟਕਿਆਂ ਮੁਸੀਬਤ ਵਿਚ ਪਿਆਂ ਰਾਹੀਆਂ ਨੂੰ ਮਿਲਣ ਦਾ ਹੋਰ ਕਿੱਸਿਆਂ ਵਿਚ ਜ਼ਿਕਰ ਆਇਆ ਹੈ। ਪੰਜ ਦੇ ਹਿੰਦਸੇ ਦਾ ਵੀ ਰੇਤ ਵਿਚ ਮਤਲਬ ਹੈ ਜਿਵੇਂ ਪਨਜਤਨ, ਪੰਜ ਹਵਾਸ, ਪੰਜ ਅੰਗ ਵਗ਼ੈਰਾ।
ਪੈਰ ਦਾ ਰਾਹ ਜਾਂਦਿਆਂ ਯਾ ਉਜਾੜ ਵਿਚ ਕਿਸੇ ਨੂੰ ਮਿਲ ਜਾਵਣ ਦੇ ਬਾਰੇ ਵਿਚ ਬਾਬਾ ਫ਼ਰੀਦ ਦੇ ਭਰਾ ਤੇ ਉਨ੍ਹਾਂ ਦੇ ਮੁਰੀਦ ਨੇ ਇਕ ਵਾਰੀ ਪੁੱਛਿਆ ਸੀ। ਜੋ ਕੀਹ ਉਹ ਇਕ ਹੀ ਵੇਲੇ ਦੋ ਥਾਵਾਂ ਤੇ ਹੋ ਸਕਦੇ ਹਨ। ਮਤਲਬ ਉਹ ਬੈਠੇ ਪਾਕਪਤਨ ਵਿਚ ਹਨ ਤੇ ਕਿਸੇ ਨੂੰ ਝਾਂਸੀ ਸ਼ਹਿਰ ਵਿਚ ਵੀ ਮਿਲ ਰਹੇ ਹੋਵਣ। ਬਾਬਾ ਫ਼ਰੀਦ ਨੇ ਸੈਨਤ ਵਿਚ ਜਵਾਬ ਦਿੱਤਾ ਸੀ ਜੋ ਇੰਜ ਹੁੰਦਾ ਨਹੀਂ ਇਹ ਸਿਰਫ਼ ਆਤਕਾਦ ਦੀ ਗੱਲ ਹੈ।
ਸਵਾਲ ਇਹ ਹੈ ਜੋ ਇਸ ਮੌਕੇ ਤੇ ਰਾਂਝੇ ਨੂੰ ਪੰਜ ਪੀਰ ਕਿਉਂ ਮਿਲੇ ਤੇ ਇਸ ਗੱਲ ਦਾ ਤੱਤ ਹੈ ਕੀਹ ਹੈ? ਇਸ ਤੋਂ ਪਹਿਲਾਂ ਕਿਉਂ ਨਾ ਮਿਲੇ ਤੇ ਇਹ ਕਿਸਮਤ ਵਾਲੀ ਘੜੀ ਮੱਝਾਂ ਦਾ ਛੇੜੋ (ਚਰਵਾਲ) ਬਣ ਕੇ ਪਹਿਲੇ ਦਿਨ ਉਸ ਵੇਲੇ ਹੀ ਕਿਉਂ ਆਈ ਜਦ ਰਾਂਝਾ ਪਹਿਲੀ ਵਾਰੀ ਮੱਝਾਂ ਚਾਰਨ ਜੰਗਲ ਵਿੱਚ ਗਿਆ ਤੇ ਧੁੱਪ ਨਾਲ ਉਸਦਾ ਬੁਰਾ ਹਾਲ ਹੋ ਗਿਆ?
ਜੇ ਵੇਖੋ ਤੇ ਹੁਣ ਤੀਕਰ ਰਾਂਝਾ ਇਕ ਪੈਂਡੇ ਪਿਆ ਹੋਇਆ ਸੀ। ਉਹ ਤਖ਼ਤ ਹਜ਼ਾਰੇ ਅਪਣਾ ਭੋਇੰ ਭਾਂਡਾ ਛੱਡ ਕੇ ਚਾਲੂ ਵਰਤਾਰੇ ਤੇ ਲੱਤ ਮਾਰ ਕੇ ਨਿਕਲ ਤੁਰਿਆ ਸੀ। ਉਸ ਮੁੱਲਾਂ ਨਾਲ ਝੇੜਾ ਕੀਤਾ ਫਿਰ ਮਿਲਾ ਨਾਲ ਨਿਬੜਿਆ ਤੇ ਅਖ਼ੀਰ ਹੀਰ ਨਾਲ ਮੁਆਮਲਾ ਤੈਅ ਕੀਤਾ ਤੇ ਉਸਦੇ ਪਿਓ ਦੀਆਂ ਮੱਝਾਂ ਚਾਰਨ ਦੀ ਚਾਕਰੀ ਕਰ ਲਈ।
ਇਥੋਂ ਤੀਕਰ ਵਾਰਿਸ ਸ਼ਾਹ ਨੇ ਰਾਂਝੇ ਰਾਹੀਂ ਸਮਾਜ ਦੇ ਚਾਰ ਵੱਢੇ ਅਦਾਰਿਆਂ ਨਾਲ ਟਕਰਾ ਨੂੰ ਉਘੇੜਿਆ ਸੀ। ਪਹਿਲਾਂ ਤੇ ਜਾਇਦਾਦ ਦੇ ਅਦਾਰੇ ਵਿਚ ਕਿਵੇਂ ਬੱਝੇ ਲੋਕ ਕਿਵੇਂ ਲਾਲਚੀ ਤੇ ਜ਼ਾਲਮ ਹੁੰਦੇ ਨੇਂ ਤੇ ਦੂਜੇ ਹਕੂਮਤ ਤੇ ਇਨਸਾਫ਼ ਦਾ ਅਦਾਰੇ ਵਿਚ ਕਿਵੇਂ ਠੱਗੀ ਤੇ ਵੱਢੀ ਚੀਰਾ ਚਲਦਾ ਹੈ। ਜਾਇਦਾਦ ਦੇ ਅਦਾਰੇ ਦਾ ਗੰਦ ਵਾਰਿਸ ਸ਼ਾਹ ਭਾਈਆਂ ਭਰਜਾਈਆਂ ਰਾਹੀਂ ਵਿਖਾਇਆ ਤੇ ਇਨਸਾਫ਼ ਦੇ ਫੋਕੇ ਹੋਵਣ ਦਾ ਕਾਜ਼ੀ ਤੇ ਪੈਂਚਾਂ ਰਾਹੀਂ ਜਿਹੜੇ ਰਿਸ਼ਵਤ ਲੈ ਕੇ ਰਾਂਝੇ ਦੇ ਖ਼ਿਲਾਫ਼ ਫ਼ੈਸਲਾ ਦਿੰਦੇ ਹਨ। ਰਾਂਝਾ ਉਸ ਸਮਾਜ ਨਾਲ ਆਪਣੇ ਭਰਾਵਾਂ ਵਾਂਗ ਬਣ ਕੇ ਠੱਗੀ ਠੋਰੀ ਸਿੱਖ ਕੇ ਜੀ ਸਕਦਾ ਹੈ ਪਰ ਉਹ ਉਸ ਤੋਂ ਮੁਨਕਰ ਹੋ ਕੇ ਉਸ ਨੂੰ ਛੱਡ ਤੁਰਦਾ ਹੈ।
ਮੁੱਲਾਂ ਦੇ ਨਾਲ ਵਾਰਿਸ ਸ਼ਾਹ ਨੇ ਡਾਇਲਾਗ ਵਿਚ ਚਾਲੂ ਮਜ਼ਹਬ ਤੇ ਮੁੱਲਾਂ ਸ਼ਾਹੀ ਨੂੰ ਨੰਗਾ ਕੀਤਾ ਤੇ ਉਸ ਦੀ ਨਿਖੇਦੀ ਕੀਤੀ। ਵਾਰਿਸ ਜ਼ਾਹ ਵਿਖਾਇਆ ਜੋ ਮੁੱਲਾਂ ਸ਼ਾਹੀ ਦਾ ਮਜ਼ਹਬ ਵੀ ਜਾਇਦਾਦ ਤੇ ਇਨਸਾਫ਼ ਦੇ ਅਦਾਰੇ ਵਾਂਗ ਬੰਦੇ ਦਾ ਵੈਰੀ ਹੈ ਤੇ ਲੋਕਾਂ ਨੂੰ ਝੋਟਿਆਂ ਜਕੜਬਨਦੀਆਂ ਵਿਚ ਜੁੜ ਕੇ ਉਸੇ ਤਰ੍ਹਾਂ ਦਾ ਬੰਦਾ ਬਣਾਉਂਦਾ ਹੈ ਜਿਸ ਤਰ੍ਹਾਂ ਦੇ ਉਸ ਦੇ ਭਰਾ ਤੇ ਕਾਜ਼ੀ ਪੈਂਚ ਸਨ।
ਫਿਰ ਵਾਰਿਸ ਸ਼ਾਹ ਨੇ ਰਾਂਝੇ ਤੇ ਮਿਲਾ ਦੇ ਟਕਰਾ ਵਿਚ ਕਾਰੋਬਾਰੀ ਤਬਕੇ ਦੇ ਲਾਲਚ ਤੇ ਉਨ੍ਹਾਂ ਦੀ ਇਨਸਾਨ ਦੁਸ਼ਮਣੀ ਦੀ ਨਫ਼ੀ ਕਰਵਾਈ। ਮਿਲਾ ਕਹਿੰਦਾ ਹੈ ਤੇ ਇਹ ਹੇ ਜੋ ''ਇਸ ਰੱਬ ਕੀਹ ਜਾਣੀਏ ਭੈਣ ਪਾੜਾ'' ਜਿਹੜਾ ਮੁੱਲਾਂ ਦੇ ਬਾਆਲਕਲ ਉਲਟ ਹੈ ਪਰ ਵਾਰਿਸ ਸ਼ਾਹ ਵਿਖਾ ਰਿਹਾ ਹੈ ਜੋ ਵੇਖੋ ਇਕ ਦੂਜੇ ਦੇ ਉਲਟ ਹੁੰਦਿਆਂ ਵੀ ਮੁੱਲਾਂ ਤੇ ਮਿਲਾ ਕਿਵੇਂ ਇਕਦੂਜੇ ਦੇ ਸਕੇ ਭਰਾ ਲਗਦੇ ਨੇਂ। ਮੁੱਲਾਂ ਕਹਿੰਦਾ ''ਕੁੱਤਾ ਅਤੇ ਫ਼ਕੀਰ ਪਲੀਤ ਹੋਵੇ ਦੂਰੋਂ ਕੁੱਤਿਆਂ ਵਾਂਗ ਦਰਕਾਰੀਏ ਉਏ'' ਤੇ ਮਿਲਾ ਕਹਿੰਦਾ ਹੈ ''ਡੂਮਾਂ ਅਤੇ ਫ਼ਕੀਰਾਂ ਤੇ ਮੁਫ਼ਤ ਖ਼ੋਰਾਂ ਦੂਰੋਂ ਕੁੱਤਿਆਂ ਵਾਂਗ ਧਰਕਾਰਨਾ ਹਾਂ''
ਪਰ ਗੌਹ ਨਾਲ ਵੇਖੋ ਤੇ ਹੁਣ ਤੀਕਰ ਰਾਂਝਾ ਵਖ ਵਖ ਅਦਾਰਿਆਂ ਦੀ ਨਫ਼ੀ ਕਰਨ ਦੇ ਅਮਲ ਵਿਚ ਸੀ। ਪਰ ਹੀਰ ਨਾਲ ਇਸ਼ਕ ਦੀ ਸਾਂਝ ਚਾਲੂ ਵਿਆਰ ਦੀ ਨਫ਼ੀ ਤੇ ਹੈ ਪਰ ਨਾਲ ਇਕ ਬੰਦੇ ਨਾਲ ਜਟਰ ਵੀ ਹੈ , ਸੋ ਇਸ ਲਈ ਹੁਣ ਅਸਬਾਤ ਦੀ ਘੜੀ ਹੈ। ਇਸ ਅਸਬਾਤ ਦੀ ਘੜੀ ਵਿੱਚ ਉਹਨੂੰ ਪਹਿਲੀ ਵਾਰ ਅਪਣਾ ਹਯਾਤੀ ਢੰਗ ਮੁੱਢੋਂ ਬਦਲਣਾ ਹੈ। ਇਸੇ ਲਈ ਪਿਛਲੇ ਬੰਦਾਂ ਵਿਚ ਹੀਰ ਉਸ ਨੂੰ ਹਿਲਾ ਸ਼ੇਰੀ ਦੇ ਰਹੀ ਸੀ ਜੋ ਤੂੰ ਹੌਸਲਾ ਕਰਕੇ ਪੈਰ ਪੱਟ ਲੈ। ਤੇ ਰਾਂਝੇ ਨੇ ਪੈਰ ਪੁੱਟ ਲਿਆ, ਮੱਝਾਂ ਲੈ ਕੇ ਜੰਗਲ ਵਿੱਚ ਵੜ ਗਿਆ।
ਜੰਗਲ ਦੀ ਅਪਣੀ ਹੈਬਤ, ਇਕਲਾਪਾ ਤੇ ਧੁੱਪ ਨਾ ਹੋਈ ਬਦਹਾਲੀ ਨੇ ਰਾਂਝੇ ਨੂੰ ਇਕ ਵਾਰੀ ਝੰਜੋੜਿਆ ਜ਼ਰੂਰ ਹੋਵੇ ਗਾ। ਉਸ ਵੀ ਸੋਚਿਆ ਹੋਏ ਗਾ ਜੋ ਮੈਂ ਕਿਹੜੇ ਵਖ਼ਤ ਵਿਚ ਆਪਣੇ ਆਪ ਨੂੰ ਪਾ ਲਿਆ ਹੈ, ਇਸ ਲਈ ਉਹਨੂੰ ਆਪਣੇ ਅੰਦਰ ਉਸ ਤਾਕਤ ਦੀ ਲੋੜ ਹੈ ਜਿਹੜੀ ਉਖਤਾਂ ਜਰ ਕੇ ਅਪਣੀ ਰਾਹ ਤੇ ਖਲੋਤੇ ਰਹਿਣ ਵਾਲਿਆਂ ਦੀ ਯਾਦ ਹੀ ਦੇ ਸਕਦੀ ਹੈ। ਤੇ ਰਾਂਝੇ ਦੇ ਸਮਾਜ ਵਿਚ ਉਹ ਹਸਤੀਆਂ ਵੱਡੇ ਪੈਰਾਂ ਦੀਆਂ ਹੀ ਹਨ। ਇਸ ਲਈ ਉਸ ਫ਼ੈਸਲੇ ਦੀ ਘੜੀ ਜਦ ਉਹ ਥਿੜਕ ਸਕਦਾ ਉਸ ਦਾ ਅੰਦਰ ਇਕ ਨਵੇਂਹੀਆਤੀ ਦੀ ਸਿਰਜਣਾ ਲਈ ਤਿਆਰ ਹੁੰਦਾ ਹੈ। ਪੈਰਾਂ ਦਾ ਦੱਸਣਾ ਇਸੇ ਜਜ਼ਬੇ ਦੀ ਸੈਨਤ ਹੈ। ਉਹ ਪੈਰ ਉਸ ਦੇ ਅੰਦਰ ਜਾਗੇ ਹਨ ਤੇ ਉਨ੍ਹਾਂ ਨੇ ਕਹਿਆ ਹੈ ਜੋ ਖਾ ਪੀ ਤੇ ਹੀਰ ਤੇਰੀ ਹੈ। ਮਤਲਬ ਉਸ ਦਾ ਉਸ ਘੜੀ ਹੀਰ ਨਾਲ ਇਸ਼ਕ ਦੀ ਪਕਿਆਈ ਤੇ ਯਕੀਨ ਬੱਝ ਗਿਆ ਹੈ।
ਇਸ ਪੱਖ ਤੇ ਬਹੁਤ ਕੁੱਝ ਲਿਖਿਆ ਗਿਆ ਹੇ ਪਿਛਲੇ ਦਿਨਾਂ ਇਕ ਫ਼ਿਲਮ ਫ਼ਿਲਮ ਵੀ ਬਣੀ ਸੀ ''ਲੱਗੇ ਰਹੋ ਮਨਾ ਭਾਈ'' ਜਿਸ ਵਿੱਚ ਹੀਰੋ ਗਾਂਧੀ ਵਾਦ ਨੂੰ ਏਨਾ ਆਪਣੇ ਅੰਦਰ ਸਮੋ ਲੈਂਦਾ ਹੈ ਜੋ ਉਸ ਨੂੰ ਪਰ ਔਖੇ ਵੇਲੇ ਗਾਂਧੀ ਨਜ਼ਰ ਆਉਂਦਾ ਹੈ। ਪਰ ਜਦ ਇਕ ਵਕੀਲ ਉਸ ਕੋਲੋਂ ਗਾਂਧੀ ਬਾਰੇ ਉਹ ਸਵਾਲ ਪੁੱਛਦਾ ਹੈ ਜਿਸ ਦਾ ਉਸ ਨੂੰ ਪਤਾ ਨਹੀਂ ਤੇ ਉਸਦੀ ਮੁਸ਼ਕਿਲ ਹੱਲ ਕਰਨ ਲਈ ਗਾਂਧੀ ਵੀ ਨਜ਼ਰ ਨਹੀਂ ਆਉਂਦਾ। ਮਤਲਬ ਉਸ ਨੂੰ ਗਾਂਧੀ ਇਸ ਲਈ ਨਜ਼ਰ ਆਉਂਦਾ ਸੀ ਜੋ ਉਸ ਗਾਂਧੀ ਵਾਦ ਨੂੰ ਆਪਣੇ ਤਿੰਨ ਬਦਨ ਵਿੱਚ ਸਮੋ ਲਿਆ ਸੀ। ਇਸੇ ਤਰ੍ਹਾਂ ਰਾਂਝਾ ਵੀ ਇਸ਼ਕ ਵਿਚ ਤੇ ਰੂਹ ਦੀ ਸਫ਼ਾਈ ਵਿਚ ਏਨਾ ਸਮ ਚੁੱਕਿਆ ਜੋ ਉਸ ਨੂੰ ਪੰਜ ਪੀਰ ਨਜ਼ਰ ਆਉਂਦੇ ਹਨ।
More