ਮੁਢਲਾ ਵਰਕਾ > ਗੁਰਮੁਖੀ ਵਿਚਾਰ > ਹੀਰ ਵਾਸਿ ਸ਼ਾਹ > ਹੀਰ ਵਾਰਿਸ ਸ਼ਾਹ: ਬੰਦ 82
ਖ਼ੁਆਜਾ ਖ਼ਿਜ਼ਰ ਤੇ ਸ਼ੁਕਰ ਗੰਜ ਬੋਜ਼ ਘੋੜੀ ਮੁਲਤਾਨ ਦਾ ਜ਼ਕਰੀਆ ਪੈਰ ਨੂਰੀ ਹੋਰ ਸੱਈਅਦ ਜਲਾਲ ਬਖ਼ਾਰੀਆ ਸੀ ਅਤੇ ਲਾਅਲ ਸ਼ਹਿਬਾਜ਼ ਬਹਿਸ਼ਤ ਹੋਰੀ ਤੁਰਾ ਖ਼ਿਜ਼ਰ ਰੁਮਾਲ ਸ਼ੁਕਰ ਗੰਜ ਦਿੱਤਾ ਅਤੇ ਮੁੰਦਰਾ ਲਾਅਲ ਸ਼ਹਿਬਾਜ਼ ਨੂਰੀ ਖ਼ੰਜਰ ਸਈਅਦ ਜਲਾਲ ਬਖ਼ਾਰੀਏ ਨੇ ਖੂੰਡੀ ਜ਼ਕਰੀਏ ਪੈਰ ਨੇ ਹਿੱਕ ਬੋਰੀ ਤੈਨੂੰ ਭੀੜ ਪਵੇ ਕਰੀਂ ਯਾਦ ਜੱਟਾ ਨਾਹੀਂ ਜਾਂਞੀ ਅਸਾਂ ਥੀਂ ਪਲਕ ਦੂਰੀ
ਔਖੇ ਲਫ਼ਜ਼ਾਂ ਦੇ ਮਾਅਨੇ
ਬੋਜ਼ ਘੋੜੀ। ਚਿੱਟੇ ਰੰਗ ਦੀ ਘੋੜੀ ਜਿਹੜੀ ਥੋੜੀ ਸੁਰਖ਼ ਭਾਹ ਵੀ ਮਾਰਦੀ ਹੋਵੇ। ਲੋਕ ਕਿੱਸਿਆਂ ਵਿਚ ਬਜ਼ੁਰਗ ਲੋਕਾਂ ਨੂੰ ਇਹੋ ਜਿਹੀ ਘੋੜੀ ਤੇ ਹਰਾ ਚੋਗਾ ਪਾਏ ਮਿਲਦੇ ਹਨ। ਬਹਿਸ਼ਤ ਹੋਰੀ। ਫ਼ਕੀਰਾਂ ਵਿਚ ਇਹ ਮਸ਼ਹੂਰ ਹੈ ਜੋ ਅੱਲ੍ਹਾ ਨੇ ਸ਼ਹਿਬਾਜ਼ ਕਲੰਦਰ ਨੂੰ ਜ਼ਮੀਨ ਤੇ ਹੋਰ ਘੱਲੀ ਪਰ ਉਨ੍ਹਾਂ ਲੈਣ ਤੋਂ ਇਨਕਾਰ ਕਰ ਦਿੱਤਾ। ਤੁਰਾ। ਪੱਗ ਮੁੰਦਰਾ। ਜੋਗੀਆਂ ਦੇ ਕਣ ਵਿਚ ਪਾਵਨ ਵਾਲਾ ਵਾਲਾ ਭੀੜ। ਮੁਸ਼ਕਿਲ, ਉਖਤ ਪਲਕ। ਇਕ ਲਹਿਜ਼ਾ, ਅੱਖਾਂ ਝਮਕਣ ਵਿਚ ਪਿਨਨਜ ਪੈਰ 1।ਬਾਬਾਫ਼ਰੀਦ ਸ਼ੁਕਰ ਗੰਜ। ਆਪ ਦਾ ਅਸਲੀ ਨਾਂ ਫ਼ਰੀਦੂਦੀਨ ਮਸਊਦ ਸੀ। ਚਸ਼ਤਆ ਮਸਲਕ ਦੇ ਤਰੀਜੇ ਆਗੂ ਸਨ। ਪਾਕਪਤਨ ਵਿਚ ਆਕੇ ਵਸ ਗਏ ਸਨ। ਆਪ ਦਾ ਕਲਾਮ ਗੁਰੂ ਗ੍ਰੰਥ ਸਾਹਿਬ ਵਿਚ ਵੀ ਸ਼ਾਮਿਲ ਹੈ। 2।ਬਹਾ ਉੱਦੀਨ ਜ਼ਕਰੀਆ ਮੁਲਤਾਨੀ। ਇਹਨਾਂ ਦੇ ਵਡਕੇ ਮੱਕੇ ਤੋਂ ਖ਼ਵਾਰਜ਼ਮ ਤੇ ਫਿਰ ਮੁਲਤਾਨ ਆਏ। ਇਹਨਾਂ ਦੇ ਉਸਤਾਦ ਮਸ਼ਹੂਰ ਆਲਮ ਸ਼ੇਖ਼ ਸ਼ਹਾਬ ਉੱਦੀਨ ਸਹਰੋਰਦੀ ਸਨ ਇਸ ਲਈ ਇਹਨਾਂ ਨੂੰ ਹਿੰਦੁਸਤਾਨ ਵਿਚ ਸਹਰੋਰਦੀ ਮਸਲਕ ਦਾ ਆਗੂ ਮੰਨਿਆ ਜਾਂਦਾ ਹੈ। ਇਹਨਾਂ ਦੀ ਦਿੱਲੀ ਦੇ ਬਾਦਸ਼ਾਹਾਂ ਨਾਲ ਬੜੀ ਨੇੜਤਾ ਸੀ। 3।ਸਈਅਦ ਜਲਾਲ ਉੱਦੀਨ ਬੁਖ਼ਾਰੀ। ਇਹ ਮਖ਼ਦੂਮ ਜਹਾਨੀਆਂ ਜਹਾਂ ਗਸ਼ਤ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ। ਇਹਨਾਂ ਨੇ ਦੁਨੀਆ ਦੇ ਹਰ ਪਾਸੇ ਦੀ ਸੈਰ ਕੀਤੀ ਤੇ ਤਿੰਨ ਸੌ ਆਲਮਾਂ ਕੋਲੋਂ ਫ਼ੈਜ਼ ਲਿਆ। ਇਹਨਾਂ ਦਾ ਵਤਨ ਉਚ ਸੀ। 4।ਲਾਅਲ ਸ਼ਹਿਬਾਜ਼ ਕਲੰਦਰ। ਇਹਨਾਂ ਦਾ ਮਜ਼ਾਰ ਸਿਹੁੰ ਸ਼ਰੀਫ਼ ਸਿੰਧ ਵਿੱਚ ਹੈ। ਇਹਨਾਂ ਨੂੰ ਜਲਾਲੀ ਕਲਨਦਰਵੀ ਕਹਿਆ ਜਾਂਦਾ ਹੈ। ਸਾਰੀ ਉਮਰ ਸੁਹਾਗਣਾਂ ਦਾ ਪਹਨਾਵਾ ਪਾਈ ਰੱਖਿਆ। 5। ਖ਼ੁਆਜਾ ਖ਼ਿਜ਼ਰ। ਉਨ੍ਹਾਂ ਦੇ ਬਾਰੇ ਮਸ਼ਹੂਰ ਹੈ ਜੋ ਉਨ੍ਹਾਂ ਨੇ ਆਬ ਹਯਾਤ ਪੀਤਾ ਹੋਇਆ ਹੈ ਤੇ ਉਹ ਸਦਾ ਜੀਵਨਗੇ। ਉਹ ਆਮ ਤੌਰ ਤੇ ਦਰਿਆਵਾਂ ਦੇ ਕੰਢੇ ਲੋਕਾਂ ਨੂੰ ਮਿਲਦੇ ਹਨ।
ਸਿੱਧਾ ਮਤਲਬ
[ਪੰਜਾਂ ਪੀਰਾਂ ਵਿਚ ] ਖ਼ੁਆਜਾ ਖ਼ਿਜ਼ਰ ਸਨ, ਫ਼ਰੀਦ ਸ਼ੁਕਰ ਗੰਜ ਸਨ ਜਿਹੜੇ ਚਿੱਟੀ ਘੋੜੀ ਤੇ ਸਵਾਰ ਸਨ, ਤੇ ਨਾਲ ਮੁਲਤਾਨ ਦੇ ਬਹਾ ਅ ਲਦੀਨ ਜ਼ਕਰੀਆ ਸਨ ਜਿਨ੍ਹਾਂ ਦੀ ਨੂਰਾਨੀ ਸ਼ਕਲ ਸੀ ਸਈਅਦ ਜਲਾਲ ਬਖ਼ਾਰੀਆ ਵੀ ਸਨ ਤੇ ਲਾਲ ਸ਼ਹਿਬਾਜ਼ ਕਲੰਦਰ ਵੀ ਜਿਹਨਾਂ ਨੂੰ ਅੱਲ੍ਹਾ ਨੇ ਹੋਰ ਘੱਲੀ ਸੀ ਤੇ ਉਨ੍ਹਾਂ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਖ਼ੁਆਜਾ ਖ਼ਿਜ਼ਰ ਹੋਰਾਂ ਰਾਂਝੇ ਨੂੰ ਪਗੜੀ ਦਿੱਤੀ, ਸ਼ੁਕਰ ਗੰਜ ਹੋਰਾਂ ਰੁਮਾਲ ਤੇ ਲਾਲ ਸ਼ਹਿਬਾਜ਼ ਕਲੰਦਰ ਹੋਰਾਂ ਕਣਾਂ ਵਿਚ ਪਾਵਨ ਲਈ ਨੂਰਾਨੀ ਮੁੰਦਰਾ ਦਿੱਤਾ। ਸਈਅਦ ਜਲਾਲ ਬਖ਼ਾਰੀਏ ਹੋਰਾਂ ਖ਼ੰਜਰ ਦਿੱਤਾ ਤੇ ਜ਼ਕਰੀਏ ਪੈਰ ਹੋਰਾਂ ਖੂੰਡੀ ਜਿਸ ਨਾਲ ਮੱਝਾਂ ਹਕੀਆਂ ਜਾ ਸਕਣ। [ਪੰਜਾਂ ਪੀਰਾਂ ਕਹਿਆ] ਜੱਟਾ, ਜੇ ਤੈਨੂੰ ਕੋਈ ਮੁਸ਼ਕਿਲ ਆਵੇ ਤੇ ਸਾਨੂੰ ਦੂਰ ਨਾ ਜਾਨੈਂ , ਅਸੀਂ ਇਕ ਪੁਲ ਵੀ ਤੇਰੇ ਤੋਂ ਦੂਰ ਨਹੀਂ ਹਾਂ।
ਖਲਾਰਵਾਂ ਮਤਲਬ
ਅਸੀਂ ਪਿਛਲੇ ਬੰਦ ਵਿਚ ਵੀ ਪੰਜ ਪੈਰਾਂ ਤੇ ਗੱਲ ਕੀਤੀ ਸੀ ਜੋ ਇਹ ਰਾਂਝੇ ਦੀਆਂ ਆਪਣੀਆਂ ਅੰਦਰ ਦੀਆਂ ਤਾਕਤਾਂ ਦੇ ਜਾਗਣ ਦਾ ਲਿਸ਼ਕਾਰਾ ਹੈ।ਵਾਰਿਸ ਸ਼ਾਹ ਹੋਰਾਂ ਆਪ ਹੀ ਪੰਜ ਪੈਰਾਂ ਦੀ ਤਫ਼ਸੀਰ ਕਰਦਿਆਂ ਕਹਿਆ ਹੈ:
ਪੰਜ ਪੀਰ ਇਹ ਪੰਜ ਹਵਾਸ ਤੇਰੇ ਜਿਨਹਾਂ ਥਾਪਣਾ ਤੁਧ ਨੂੰ ਲਾਇਆ ਈ
ਇਸ ਬੰਦ ਵਿਚ ਪੰਜ ਪੈਰਾਂ ਦੇ ਨਾਂ ਤੇ ਉਨ੍ਹਾਂ ਦੇ ਰੁਤਬੇ ਦੱਸੇ ਗਏ ਹਨ। ਜ਼ਾਹਰ ਗੱਲ ਹੈ ਜੋ ਵਾਰਿਸ ਸ਼ਾਹ ਦੇ ਵੇਲਿਆਂ ਵਿਚ ਇਹਨਾਂ ਬਜ਼ੁਰਗਾਂ ਨੂੰ ਸਬ ਤੋਂ ਉੱਚੀ ਪੱਧਰ ਦਾ ਮੰਨਿਆ ਜਾਂਦਾ ਸੀ। ਇਹ ਸੂਫ਼ੀਆਂ ਦੇ ਵਖ ਵਖ ਮਸਲਕਾਂ ਦੇ ਆਗੂ ਸਨ ਤੇ ਇਸ ਬੰਦ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਜੋ ਵਾਰਿਸ ਸ਼ਾਹ ਆਪ ਭਾਵੇਂ ਬਾਬਾ ਫ਼ਰੀਦ ਸ਼ੁਕਰ ਗੰਜ ਤੇ ਚਸ਼ਤਆ ਮਸਲਕ ਨੂੰ ਉੱਚੀ ਥਾਂ ਦਿੰਦੇ ਸਨ (ਇਸੇ ਲਈ ਸਿਰਫ਼ ਉਹ ਚਿੱਟੀ ਘੋੜੀ ਤੇ ਅਸਵਾਰ ਹਨ) ਪਰ ਉਹ ਬਾਕੀ ਬਜ਼ੁਰਗਾਂ ਦੀ ਵੀ ਓਨੀ ਹੀ ਆਦਰ ਕਰਦੇ ਸਨ। ਇਸ ਤੋਂ ਵਾਰਿਸ ਸ਼ਾਹ ਦੀ ਉਸ ਵੇਲੇ ਦੇ ਵਿਚਾਰਧਾਰਾ ਦੇ ਖਿਲਾਰ ਦੀ ਜਾਣਕਾਰੀ ਦਾ ਵੀ ਪਤਾ ਲਗਦਾ ਹੈ।
ਪਰ ਤੁਸੀਂ ਗੌਹ ਨਾਲ ਵੇਖੋ ਤੇ ਵਾਰਿਸ ਸ਼ਾਹ ਹੋਰਾਂ (ਯਾ ਪੰਜ ਪੈਰਾਂ ਦਾ ਤਸੱਵਰ ਬਣਾਉਣ ਵਾਲੀਆਂ) ਬੜੇ ਧਿਆਨ ਨਾਲ ਇਹਨਾਂ ਨੂੰ ਇਕੱਠਾ ਕੀਤਾ ਹੈ। ਬਾਬਾ ਫ਼ਰੀਦ ਸਬਰ ਸ਼ੁਕਰ ਤੇ ਇਲਮ ਲਈ ਜਾਣੇ ਜਾਂਦੇ ਸਨ, ਬਹਾ ਉੱਦੀਨ ਜ਼ਿਕਰੀਆ ਦੁਨੀਆ ਦਾਰੀ ਨੂੰ ਨਾਲ ਨਾਲ ਚਲਾਉਣ ਦੀ ਸੈਨਤ ਹਨ (ਉਹ ਬਾਦਸ਼ਾਹਾਂ ਵਾਂਗ ਰਹਿੰਦੇ ਸਨ), ਸਈਅਦ ਜਲਾਲ ਬੁਖ਼ਾਰੀ ਜਹਾਨ ਵਿੱਚ ਫਿਰਨ ਤੇ ਅਪਣੀ ਸੰਭਾਲ ਕਰਨ , ਲਾਅਲ ਸ਼ਹਿਬਾਜ਼ ਕਲੰਦਰ ਮਸਤੀ ਤੇ ਅਪਣੀ ਹਿੱਤ ਤੇ ਖੜੇ ਰਹਿਣ ਤੇ ਖ਼ੁਆਜਾ ਖ਼ਿਜ਼ਰ ਹਰ ਹਾਲ ਵਿਚ ਸੇਧ ਵਿਚ ਤੁਰਦੇ ਰਹਿਣ ਦਾ ਲਿਸ਼ਕਾਰਾ ਹਨ।
ਤੁਸੀਂ ਇਹਨਾਂ ਪੰਜਾਂ ਪੀਰਾਂ ਦੀਆਂ ਖ਼ਾਸੀਅਤਾਂ ਨੂੰ ਗੌਹ ਨਾਲ ਵੇਖੋ ਤੇ ਉਹ ਬੰਦੇ ਦੇ ਅੰਦਰ ਦੀਆਂ ਉਨ੍ਹਾਂ ਤਾਕਤਾਂ ਦਾ ਲਿਸ਼ਕਾਰਾ ਹਨ ਜਿਹੜੀਆਂ ਬੰਦਿਆਈ ਦੇ ਨਵੇਂ ਰਾਹ ਤੇ ਟੁਰਨ ਵਾਲੇ ਇਨਕਲਾਬੀ ਨੂੰ ਚਾਹੀ ਦੀਆਂ ਹੁੰਦਿਆਂ ਨੇਂ। ਸਮਾਜ ਦੇ ਵਰਤਾਰੇ ਤੋਂ ਵੱਖਰੇ ਟੁਰਨ ਵਾਲੇ ਯਾ ਉਸ ਨੂੰ ਬਦਲਣ ਦੇ ਚਾਹੋਨਦ ਜੀ ਨੂੰ ਸਬ ਤੋਂ ਪਹਿਲਾਂ ਤੇ ਇਲਮ, ਤੇ ਸਬਰ ਸ਼ੁਕਰ ਚਾਹੀਦਾ। ਫਿਰ ਉਸ ਨੇ ਦੁਨੀਆ ਵਿਚ ਹੀ ਰਹਿਣਾਂ ਹੈ ਤੇ ਉਸ ਦੁਨੀਆ ਦਾਰੀ ਦੀ ਸਾਰ ਚਾਹੀਦੀ ਹੈ। ਭਾਂਵੇਂ ਉਹ ਆਪ ਦੁਨੀਆ ਦਾਰੀ ਵਿਚ ਰਵੇ ਯਾ ਨਾ ਪਰ ਉਸ ਨੂੰ ਉਸ ਦੁਨੀਆ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।ਫਿਰ ਅਪਣੀ ਨਿੱਕੀ ਜਿਹੀ ਦੁਨੀਆ ਤੋਂ ਬਾਹਰ ਦੀ ਦੁਨੀਆ ਦਾ ਵੀ ਇਲਮ ਹੋਣਾ ਚਾਹੀਦਾ ਹੈ ਤੇ ਉਸ ਦੇ ਅਸਰਾਂ ਤੋਂ ਬਚੇ ਰਹਿਣ ਦੇ ਢੰਗ ਵੀ ਆਉਣੇ ਚਾਹੀਦੇ ਨੇਂ। ਇਹਨਾਂ ਵਸਬਾਂ ਦੇ ਨਾਲ ਨਾਲ ਅੰਦਰ ਦੀ ਪਕਿਆਈ ਸਿਰੜ ਨੂੰ ਮਾਨਣ ਦੀ ਮਸਤੀ ਵੀ ਜ਼ਰੂਰੀ ਹੈ। ਮਤਲਬ ਇਨਕਲਾਬੀ ਰਾਹ ਭਾਰ ਸਮਝ ਕੇ ਨਹੀਂ ਮਨ ਦੀ ਚਾਹਤ ਤੇ ਮਸਤੀ ਨਾਲ ਮਨੀ ਜਾਵੇ।ਹਾਲਾਤ ਕੁੱਝ ਵੀ ਹੋਵਣ ਅਪਣੀ ਸੇਧ ਤੇ ਸਦਾ ਟੁਰੇ ਰਹਿਣਾ ਵੀ ਇਨਕਲਾਬੀ ਅਮਲ ਦਾ ਹਿੱਸਾ ਹੈ।ਇਹ ਸਬ ਖ਼ਾਸੀਅਤਾਂ ਤਰਤੀਬ ਵਾਰ ਬਾਬਾ ਫ਼ਰੀਦ, ਜ਼ਕਰੀਆ ਮੁਲਤਾਨੀ, ਸਈਅਦ ਜਲਾਲ ਬਖ਼ਾਰੀਏ, ਲਾਅਲ ਸ਼ਹਿਬਾਜ਼ ਤੇ ਖ਼ੁਆਜਾ ਖ਼ਿਜ਼ਰ ਵਿਚ ਦੱਸੀਆਂ ਜਾਂਦੀਆਂ ਹਨ।
ਇਹਨਾਂ ਬਜ਼ੁਰਗਾਂ ਦੀਆਂ ਖ਼ੂਬੀਆਂ ਨੂੰ ਮੁੱਖ ਰੱਖਦਿਆਂ ਹੀ ਵਾਰਿਸ ਸ਼ਾਹ ਨੇ ਰਾਂਝੇ ਨੂੰ ਤਬਰਕ ਦਿਵਾਏ ਹਨ। ਪੱਗ ਖ਼ੁਆਜਾ ਖ਼ਿਜ਼ਰ ਨੇ ਦਿੱਤੀ ਹੈ। ਪੱਗ ਸਫ਼ਰ ਵਿੱਚ ਹਰ ਕੰਮ ਲਈ ਵਰਤ ਲਿੱਤੀ ਜਾਂਦੀ ਹੇ। ਉਸ ਨੂੰ ਥੱਲੇ ਵਿਛਾ ਵੀ ਲਈ ਦਾ ਤੇ ਉਤੇ ਵੀ ਲੈ ਲਈ ਦਾ ਹੈ।ਇਸ ਲਈ ਖ਼ੁਆਜਾ ਖ਼ਿਜ਼ਰ ਨੇ ਉਹ ਤੋਹਫ਼ਾ ਦਿੱਤਾ ਹੈ ਜੋ ਜੀਵਨ ਦੇ ਸਫ਼ਰ ਤੇ ਟੁਰੇ ਰਹਿਣ ਲਈ ਜ਼ਰੂਰੀ ਹੈ।ਬਾਬਾ ਫ਼ਰੀਦ ਸ਼ੁਕਰ ਗੰਜ ਨੇ ਰੁਮਾਲ ਦਿੱਤਾ ਹੈ। ਆਮ ਤੌਰ ਤੇ ਰੁਮਾਲ ਕੱਢੇ ਹੋਏ ਤੇ ਫੁੱਲ ਬੂਟਿਆਂ ਵਾਲੇ ਹੁੰਦੇ ਸਨ। ਇਸ ਲਈ ਰੁਮਾਲ ਬੰਦੇ ਦੇ ਤਸੱਵਰ ਦਾ ਲਿਸ਼ਕਾਰਾ ਹੈ। ਸੋ ਬਾਬਾ ਫ਼ਰੀਦ ਦਾ ਤੁਹਫ਼ੇ ਦਾ ਮਤਲਬ ਹੈ ਜੋ ਲੈਣ ਵਾਲੇ ਦਾ ਤਸੱਵਰ ਹੋਰ ਵਧੇ, ਉਸ ਦੇ ਇਲਮ ਵਿਚ ਡੋਹਨਘ ਆਵੇ।ਲਾਲ ਸ਼ਹਿਬਾਜ਼ ਨੇ ਮੰਦਿਰਾ ਦਿੱਤਾ ਜਿਸ ਦਾ ਮਤਲਬ ਹੈ ਜੋ ਅਪਣੀ ਪਕਿਆਈ ਨੂੰ ਕਾਇਮ ਰੱਖਣਾ ਤੇ ਉਸ ਦੀ ਮਸਤੀ ਨੂੰ ਮਾਨਣਾ। ਲਾਲ ਸ਼ਹਿਬਾਜ਼ ਦਾ ਸੁਹਾਗਣਾਂ ਦੇ ਰੂਪ ਵਿਚ ਸਦਾ ਰਹਿਣਾ ਵੀ ਵਾਰਿਸ ਸ਼ਾਹ ਹੋਰਾਂ ਦੇ ਜ਼ਿਹਨ ਵਿਚ ਹੋਵੇ ਗਾ। ਸਈਅਦ ਜਲਾਲ ਬਖ਼ਾਰੀਏ ਨੇ ਖ਼ੰਜਰ ਦਿੱਤਾ ਜਿਸ ਦਾ ਮਤਲਬ ਹੈ ਜੋ ਅਪਣੀ ਰੱਖਿਆ ਕਰਨ ਲਈ ਜੇ ਤਾਕਤ ਵਰਤਣੀ ਪਵੇ ਤੇ ਵਰਤ ਲੈਣੀ ਚਾਹੀਦੀ ਹੈ। ਜ਼ਕਰੀਆ ਪੈਰ ਨੇ ਖੂੰਡੀ ਦਿੱਤੀ ਹੈ ਜਿਸ ਨਾਲ ਉਹ ਮੱਝਾਂ ਯਾਨੀ ਦੁਨੀਆ ਦਾਰੀ ਚਲਾ ਸਕਦਾ ਹੈ।
ਜੇ ਕਰ ਹੋਰ ਗੌਹ ਨਾਲ ਵੇਖੋ ਤੇ ਇਹ ਪੰਜ ਖ਼ਾਸੀਅਤਾਂ ਬੰਦੇ ਦੇ ਪੰਜ ਹਵਾਸਾਂ ਨਾਲ ਜੁੜੀਆਂ ਹਨ। ਤੇ ਇਹ ਸਾਰੇ ਹਵਾਸ ਨਵੇਂ ਰਾਹ ਤੇ ਪੈ ਕੇ ਹੀ ਜਾਗਦੇ ਹਨ। ਸੋ ਰਾਂਝਾ ਜਦੋਂ ਨਵੇਂ ਰਾਹ ਤੇ ਅਮਲੀ ਢੰਗ ਨਾਲ ਤਰਪੀਆ ਤੇ ਇਹ ਸਾਰੇ ਹਵਾਸ ਜਾਗ ਈਏ। ਇਸੇ ਲਈ ਅਖ਼ੀਰੀ ਮਸਰਾਏ ਵਿਚ ਕਹਿਆ ਗਿਆ ਜਦੋਂ ਵੀ ਤੈਨੂੰ ਮੁਸ਼ਕਿਲ ਪਵੇ ਸਾਨੂੰ ਆਪਣੇ ਇਕ ਪੁਲ ਵਿਚ ਆਪਣੇ ਨਾਲ ਵੇਖੇਂ ਗਾ। ਮਤਲਬ ਬੰਦੇ ਦੇ ਇਹਨਾਂ ਹਵਾਸਾਂ ਤੇ ਅੰਦਰ ਦੀਆਂ ਤਾਕਤਾਂ ਨੇ ਹੀ ਬੰਦੇ ਨੂੰ ਅੱਗੇ ਲੈ ਕੇ ਜਾਣਾ ਹੈ।
ਜੇ ਵਾਰਿਸ ਸ਼ਾਹ ਦੀ ਅਪਣੀ ਹੀ ਤਫ਼ਸੀਰ ਵੇਖੋ ਜਿਸ ਵਿੱਚ ਉਸ ਪੰਜਾਂ ਪੀਰਾਂ ਨੂੰ ਪੰਜ ਹਵਾਸ ਕਹਿਆ ਗਿਆ ਹੇ ਤੇ ਇਸ ਤੋਂ ਇਹ ਚਾਨਣ ਹੋਜਾਂਦਾ ਹੈ ਜੋ ਵਾਰਿਸ ਸ਼ਾਹ ਕੋਈ ਰੂਹਾਨੀ ਯਾ ਪੀਰੀ ਮੁਰੀਦੀ ਦੀ ਦੁਨੀਆ ਦੀ ਗੱਲ ਨਹੀਂ ਕਰ ਰਿਹਾ। ਸਗੋਂ ਉਹ ਇਸ ਦੇ ਉਲਟ ਇਹ ਕਿ ਰਿਹਾ ਹੈ ਜੋ ਰੂਹਾਨੀ ਇਮਦਾਦ ਬੰਦੇ ਦੇ ਆਪਣੇ ਅੰਦਰੋਂ ਹੀ ਆਉਂਦੀ ਹੈ ਤੇ ਇਹ ਉਸ ਦੇ ਹਵਾਸਾਂ ਦੀ ਜਾਗ੍ਰਿਤ ਦੇ ਰੰਗ ਵਿਚ ਹੁੰਦੀ ਹੈ।
ਆਪਣੇ ਵੇਲੇ ਦੇ ਹਿਸਾਬ ਨਾਲ ਵਾਰਿਸ ਸ਼ਾਹ ਦਾ ਇਹ ਵਿਚਾਰ ਬੜਾ ਡ਼ੂਹੰਗਾ ਤੇ ਵੇਲੇ ਤੋਂ ਅਗੀਰਾ ਸੀ। ਮਤਲਬ ਇਹ ਕਹਿਣਾ ਜੋ ਇਸ਼ਕ ਵਰਗਾ ਰੂਹਾਨੀ ਜਜ਼ਬਾ ਵੀ ਬੰਦੇ ਦੇ ਪੰਜ ਹਵਾਸਾਂ ਦੀ ਥਾਪਣਾ ਨਾਲ ਹੀ ਅੱਗੇ ਵਧਦਾ ਹੈ ਬੰਦੇ ਨੂੰ ਮੁੱਢਲੇ ਤੌਰ ਤੇ ਮਾਦੀ ਹਕੀਕਤ ਦਸਨਾਹੇ। ਇਸ ਲਈ ਜੋ ਬੰਦੇ ਦੇ ਹਵਾਸ ਮਾਦੇ ਦੀਆਂ ਸ਼ਕਲਾਂ ਹਨ। ਸੋ ਜੇ ਇਸ਼ਕ ਦੀ ਖੇਡ ਵੀ ਮਾਦੀ ਹਵਾਸ ਤੇ ਹੀ ਬਣੀ ਹੈ ਤੇ ਫਿਰ ਹਰ ਹੋਰ ਸ਼ੈਅ ਵੀ ਮਾਦੀ ਅਸੂਲਾਂ ਨਾਲ ਹੀ ਸਮਝੀ ਜਾ ਸਕਦੀ ਹੈ। ਪਰ ਵਾਰਿਸ ਸ਼ਾਹ ਦੀ ਕਾਰੀਗਰੀ ਇਹ ਹੇ ਜੋ ਉਸ ਨੇ ਚਾਲੂ ਰੂਹਾਨੀ ਲੋਕ ਕਥਾਵਾਂ ਨੂੰ ਪਲਟਾ ਕੇ ਵਿਚੋਂ ਮਾਦੀ ਤਫ਼ਸੀਰ ਕੱਢ ਲਈ। ਜ਼ਾਹਰਾ ਰੂਹਾਨੀ ਪੈਰਾਂ ਦੀ ਵਿਖਾਲੀ ਕੀਤੀ ਪਰ ਵਿਚੋਂ ਤੱਤ ਮਾਦੀ ਕੱਢਿਆ।
More
Visitors Comments
Name:GURBHAG SINGH Date:14th May
Comment: very nice