کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਸਮੁੰਦਰੀ ਡਾਕੋਵਾਂ ਸਾਊਦੀ ਅਰਬ ਦਾ ਆਇਲ ਟੈਂਕਰ ਅਗ਼ਵਾਹ ਕਰ ਲਿਆ

ਸਮੁੰਦਰੀ ਡਾਕੋਵਾਂ ਸਾਊਦੀ ਅਰਬ ਦਾ ਆਇਲ ਟੈਂਕਰ ਅਗ਼ਵਾਹ ਕਰ ਲਿਆ

ਵਿਚਾਰ ਡੈਸਕ

November 17th, 2008

 

 

ਸਮੁੰਦਰੀ ਕਜ਼ਾਕਾਂ (ਡਾਕੋਵਾਂ) ਨੇ ਸਬ ਤੋਂ ਵੱਢੇ ਸਮੁੰਦਰੀ ਡਾਕੇ ਵਿਚ ਸਾਊਦੀ ਅਰਬ ਦਾ ਤੇਲ ਟੈਂਕਰ ਅਗ਼ਵਾਹ ਕਰ ਲਿਆ ਹੈ। ਇਸ ਨਾਲ ਦੋ ਬਰਤਾਨਵੀ ਜਹਾਜ਼ਰਾਨ ਵੀ ਹਨ। ਅਫ਼ਰੀਕੀ ਸਮੁੰਦਰਾਂ ਵਿਚ ਪਾਣੀ ਦੇ ਜਹਾਜ਼ਾਂ ਨੂੰ ਅਗ਼ਵਾਹ ਕਰਨਾ ਬੜਾ ਆਮ ਹੋ ਗਿਆ ਹੇ। ਇਹ ਕਜ਼ਾਕ ਸੋਮਾਲੀ ਹਨ ਤੇ ਉਨ੍ਹਾਂ ਇਕ ਸਮੁੰਦਰੀ ਬੰਦਰਗਾਹ ਤੇ ਕਬਜ਼ਾ ਕੀਤਾ ਹੋਇਆ ਹੈ ਜਿਥੇ ਦਰਜਨਾਂ ਅਗ਼ਵਾਹ ਕੀਤੇ ਸਮੁੰਦਰੀ ਬੇੜੇ ਖੜੇ ਹਨ।

ਸਾਊਦੀ ਅਰਬ ਦੇ ਅਗ਼ਵਾਹ ਹੋਵਣ ਵਾਲੇ ਤੇਲ ਟੈਂਕਰ ਦਾ ਨਾਂ ਸਅਰਸ ਸਟਾਰ ਹੈ ਤੇ ਇਸ ਵਿਚ ਇਕ ਸੌ ਸੁਲਾ ਮਲੀਨ ਦਾ ਪਟਰਾਲ ਲੱਦਿਆ ਹੋਇਆ ਹੈ। ਇਹ ਸਾਊਦੀ ਅਰਬ ਦੀ ਰੋਜ਼ ਦੀ ਤੇਲ ਬਰਆਮਦ ਦਾ ਤ੍ਰੀਜਾ ਹਿੱਸਾ ਹੈ।

ਅਗ਼ਵਾਹ ਕੀਤਾ ਹੋਇਆ ਆਇਲ ਟੈਂਕਰ ਸੋਮਾਲੀਆ ਦੀ ਐਲ ਬੰਦਰਗਾਹ ਵੱਲ ਲੈ ਜਾਇਆ ਜਾ ਰਿਹਾ ਹੈ ਜਿਹੜਾ ਬਹਿਰੀ ਡਾਕੋਵਾਂ ਦਾ ਅੱਡਾ ਹੈ। ਸਾਊਦੀ ਅਰਬ ਨੇ ਦਾਵੀ ਕੀਤਾ ਹੈ ਜੋ ਉਸ ਨੇ ਜਹਾਜ਼ ਮੁੜਵਾ ਲਿਆ ਹੈ ਪਰ ਅਮਰੀਕੀ ਤੇ ਦੂਜੇ ਵਸੀਲੇ ਇਸ ਗੱਲ ਤੇ ਹਨਗੋਰਾ ਨਹੀਂ ਭਰ ਰਹੇ।

 

 

More

Powered by: PHPCow.com