کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਗੱਲ ਬਾਤ ਈ ਪਾਕਿਸਤਾਨ ਹਿੰਦੁਸਤਾਨ ਵਿਚਕਾਰ ਅਮਨ ਦਾ ਇਕੋ ਇਕ ਰਾਹ ਹੈ: ਜ਼ਰਦਾਰੀ

ਗੱਲ ਬਾਤ ਈ ਪਾਕਿਸਤਾਨ ਹਿੰਦੁਸਤਾਨ ਵਿਚਕਾਰ ਅਮਨ ਦਾ ਇਕੋ ਇਕ ਰਾਹ ਹੈ: ਜ਼ਰਦਾਰੀ

ਵਿਚਾਰ ਡੈਸਕ

September 17th, 2009

 

 

ਪ੍ਰਧਾਨ ਆਸਿਫ਼ ਜ਼ਰਦਾਰੀ ਨੇ ਆਖਿਆ ਹੈ ਪਈ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਅਮਨ ਦਾ ਇਕੋ ਇਕ ਰਾਹ ਗੱਲ ਬਾਤ ਕਰਨਾ ਹੈ। ਇਕ ਬਰਤਾਨਵੀ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਆਸਿਫ਼ ਜ਼ਰਦਾਰੀ ਨੇ ਆਖਿਆ ਪਈ ਪਾਕਿਸਤਾਨ ਤੇ ਹਿੰਦੁਸਤਾਨ ਨੂੰ ਇਕ ਦੂਜੇ ਦੀ ਨਿਖੇਦੀ ਕਰਨ ਵਾਲੇ ਪ੍ਰਾਪੇਗੰਡੇ ਤੇ ਇਲਜ਼ਾਮ ਬਾਜ਼ੀ ਤੋਂ ਵਲਾਉਨਾ ਚਾਹੀਦਾ ਹੈ।

ਉਨ੍ਹਾਂ ਆਖਿਆ ਪਾਕਿਸਤਾਨ ਮੁੰਬਈ ਧਾੜੇ ਦੇ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਹਿੰਦੁਸਤਾਨ ਦਾ ਹੱਥ ਵੰਡਾਉਣ ਤੇ ਰਾਜ਼ੀ ਹੈ ਤੇ ਅਪਣੀ ਧਰਤੀ ਹਿੰਦੁਸਤਾਨ ਦੇ ਖ਼ਿਲਾਫ਼ ਕਿਸੇ ਵੀ ਕਾਰਵਾਈ ਲਈ ਨਹੀਂ ਵਰਤਣ ਦੇਵੇ ਗਾ। ਪਰ ਹਿੰਦੁਸਤਾਨ ਨੂੰ ਵੀ ਇਹੋ ਕਰਨਾ ਚਾਹੀਦਾ ਹੈ ਤੇ ਪਾਕਿਸਤਾਨ ਦੇ ਵਸੋਸੇ ਦੂਰ ਕਰਨੇ ਚਾਹੀਦੇ ਨੇਂ। ਗੱਲ ਬਾਤ ਈ ਅੱਗੇ ਵਧਣ ਦਾ ਇਕੋ ਇਕ ਰਾਹ ਹੈ। ਗੱਲ ਬਾਤ ਨਾ ਹੋਵੇ ਤੇ ਕਾਵੜ ਵਧਦੀ ਹੈ। ਉਨ੍ਹਾਂ ਆਖਿਆ ਪਈ ਚੰਗੇ ਸੁਭਾ ਨਾਲ ਗੱਲ ਬਾਤ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਬੇ ਭਰੋਸਗੀ ਨੂੰ ਦੂਰ ਕਰ ਸਕਦੀ ਹੈ।

 

More

Your Name:
Your E-mail:
Subject:
Comments: