کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਇਸਲਾਮ ਆਬਾਦ: ਅਕਵਾਮ ਮੁਤਹਿਦਾ ਦੇ ਦਫ਼ਤਰ ਵਿੱਚ ਬੰਬ ਧਮਾਕਾ 5 ਜੀ ਮਾਰੇ ਗਏ

ਇਸਲਾਮ ਆਬਾਦ: ਅਕਵਾਮ ਮੁਤਹਿਦਾ ਦੇ ਦਫ਼ਤਰ ਵਿੱਚ ਬੰਬ ਧਮਾਕਾ 5 ਜੀ ਮਾਰੇ ਗਏ

ਵਿਚਾਰ ਡੈਸਕ

October 5th, 2009

 

 

ਇਸਲਾਮ ਆਬਾਦ ਵਿਚ ਅਕਵਾਮ ਮੁਤਹਿਦਾ ਦੇ ਅਦਾਰੇ ਵਰਲਡ ਫ਼ੂਡ ਪ੍ਰੋਗਰਾਮ ਦੇ ਦਫ਼ਤਰ ਵਿੱਚ ਬੰਬ ਧਮਾਕਾ ਹੋਇਆ ਹੈ ਜਿਹਦੇ ਵਿੱਚ ਇੱਕ ਗ਼ੈਰ ਮੁਲਕੀ ਸਣੇ 5 ਜੀ ਮਾਰੇ ਗਏ ਤੇ 5 ਫੱਟੜ ਹੋਏ। ਮਰਨ ਵਾਲੇ ਬੰਦੇ ਦਾ ਨਾਂ ਗੋਲਡਨ ਦੱਸਿਆ ਗਿਆ ਹੈ ਉਹਦੀ ਕੌਮੀਅਤ ਹਾਲੇ ਨਹੀਂ ਪਛਾਣੀ ਗਈ ਜਦੋਂ ਕਿ ਦੋ ਹੋਰ ਲੋਥਾਂ ਦੋ ਪਾਕਿਸਤਾਨੀ ਜ਼ਨਾਨੀਆਂ ਦੀਆਂ ਹਨ ਜਿਹਨਾਂ ਦੀ ਪਛਾਣ ਗੱਲ ਮੁਖ਼ਤਾਰ ਤੇ ਫ਼ਰਜ਼ਾਨਾ ਬਰਕਤ ਦੇ ਨਾਂ ਤੋਂ ਹੋਈ ਹੈ।

ਗੱਲ ਮੁਖ਼ਤਾਰ ਇਸ ਦਫ਼ਤਰ ਵਿੱਚ ਰੀਸਪਸ਼ਨਸਟ ਦੇ ਤੌਰ ਤੇ ਕੰਮ ਕਰਦੀ ਸੀ। ਹੁਣ ਤੀਕਰ ਮਿਲਣ ਵਾਲੀ ਜਾਣਕਾਰੀ ਮੂਜਬ ਇਹ ਇਕ ਪਹਿਲਾਂ ਤੋਂ ਲਾਇਆ ਬੰਬ ਜਾਪਦਾ ਹੈ ਜਿਹਦਾ ਭਾਰ 7 ਤੋਂ 8 ਕਿਲੋ ਹੋ ਸਕਦਾ ਹੈ। ਇਸ ਦਫ਼ਤਰ ਵਿਚ 80 ਦੇ ਨੇੜੇ ਲੋਕ ਕੰਮ ਕਰਦੇ ਹਨ ਜਿਹਨਾਂ ਨੂੰ ਰਾਖਵੇਂ ਥਾਂ ਤੇ ਘੁਲ ਦਿੱਤਾ ਗਿਆ ਹੈ। ਇਲਾਕੇ ਨੂੰ ਸੈੱਲ ਕਰ ਦਿੱਤਾ ਗਿਆ ਹੇ ਤੇ ਪੁਲਿਸ ਪੁਣ ਛਾਣ ਕਰ ਰਹੀ ਹੈ।

 

More

Your Name:
Your E-mail:
Subject:
Comments: