کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਹੇਟੀ ਵਿਚ ਭੁਚਾਲ, ਹਜ਼ਾਰਾਂ ਦੇ ਮਰਨ ਦਾ ਡਰ

ਹੇਟੀ ਵਿਚ ਭੁਚਾਲ, ਹਜ਼ਾਰਾਂ ਦੇ ਮਰਨ ਦਾ ਡਰ

ਵਿਚਾਰ ਡੈਸਕ

January 13th, 2010

 

 

ਹੇਟੀ ਦੇ ਸਾਹਿਲ ਦੇ ਨੇੜੇ ਇਕ ਵੱਡਾ ਭੁਚਾਲ ਆਇਆ ਹੈ ਜਿਹਦੇ ਨਾਲ ਹੇਟੀ ਦੇ ਦਾਰੁਲ ਹਕੂਮਤ ਪੋਰਟ ਤੇ ਪ੍ਰਿੰਸ ਵਿਚ ਬਹੁਤ ਝਟਕੇ ਲੱਗੇ ਨੇਂ। ਡਰ ਹੈ ਇਸ ਜ਼ਲਜ਼ਲੇ ਵਿਚ ਵੱਡੀ ਗਿੰਤਰੀ ਵਿਚ ਲੋਕ ਮਰ ਜਾਵਣਗੇ।  ਇਸ ਭੁਚਾਲ ਦੀ ਸ਼ਿੱਦਤ ਰਿਕਟਰ ਸਕੇਲ ਤੇ 7.3 ਦੱਸੀ ਜਾਰਹੀ ਹੈ ਤੇ ਇਹਦੇ ਮਗਰੋਂ ਨੇੜਲੀਆਂ ਰਿਆਸਤਾਂ ਵਿਚ ਵੀ ਸੁਨਾਮੀ ਦਾ ਡਰ ਜ਼ਾਹਿਰ ਕੀਤਾ ਜਾ ਰਿਹਾ ਹੈ। ਪਰ ਇਸ ਜ਼ਲਰਲੇ ਦੇ ਨੌ ਘੰਟੇ ਮਗਰੋਂ ਵੀ ਹਾਲੀ ਤੀਕਰ ਇਹ ਪਤਾ ਲਾਉਣਾ ਔਖਾ ਹੈ ਪਈ ਇਸ ਭੁਚਾਲ ਵਿੱਚ ਮਰਨ ਵਾਲਿਆਂ ਦੀ ਗਿੰਤਰੀ ਕਿੰਨੀ ਹੈ।

ਅਮਰੀਕੀ ਜੀਵਲੋਜੀਕਲ ਸਰਵੇ ਮੂਜਬ ਭੁਚਾਲ ਦੇ ਝਟਕੇ ਮੁਕਾਮੀ ਵਕਤ ਮੂਜਬ ਚਾਰ ਵੱਜ ਕੇ ਤਰੋਨਜਾਹ ਮਿੰਟ ਤੇ ਮਹਿਸੂਸ ਕੀਤੇ ਗਏ। ਇਹ ਜ਼ਲਜ਼ਲਾ ਪੋਰਟ ਤੇ ਪ੍ਰਿੰਸ ਤੋਂ ਪੰਦਰਾਂ ਕਿਲੋ ਮੀਟਰ ਦੂਰ ਦੱਖਣ ਚੜ੍ਹਦੇ ਵਿਚ ਆਇਆ। ਅਮਰੀਕਾ ਵਿਚ ਹੇਟੀ ਦੇ ਸਫ਼ਾਰਤਕਾਰ ਨੇ ਕਹਿਆ ਇਹ ਬੜੀ ਵੱਡੀ ਆਫ਼ਤ ਹੈ ਜਿਹਦੇ ਤੱਤ ਵਿਚ ਦਾਰੁਲ ਹਕੂਮਤ ਤੋਂ ਤਬਾਹੀ ਤੇ ਮਰਨ ਵਾਲਿਆਂ ਦੀਆਂ ਖ਼ਬਰਾਂ ਆਰਹੀਆਂ ਨੇਂ।

ਇੱਕ ਹਸਪਤਾਲ ਤੇ ਹੋਰ ਇਮਾਰਤਾਂ ਦੇ ਢੀਨ ਦੀਆਂ ਖ਼ਬਰਾਂ ਵੀ ਨੇਂ। ਇਤਲਾਵਾਂ ਮੂਜਬ ਆਲਮੀ ਸੱਥ ਅਕਵਾਮ ਮਤਹਦੇ ਦੇ ਕਈ ਅਹਿਲਕਾਰ ਗਵਾਚੇ ਨੇਂ। ਨਿਊ ਯਾਰਕ ਵਿਚ ਅਕਵਾਮ ਮੁਤਹਿਦਾ ਵੱਲੋਂ ਜਾਰੀ ਕੀਤੇ ਗਏ ਬਿਆਨ ਵਿਚ ਕਹਿਆ ਗਿਆ ਹੇ ਪਈ ਹੇਟੀ ਵਿਚ ਉਨ੍ਹਾਂ ਦੀ ਇਮਾਰਤ ਨੂੰ ਬੜਾ ਨੁਕਸਾਨ ਹੋਇਆ ਹੈ ਤੇ ਕਈ ਅਹਿਲਕਾਰਾਂ ਦਾ ਕੁੱਝ ਪਤਾ ਨਹੀਂ। ਦਾਰੁਲ ਹਕੂਮਤ ਵਿਚ ਮੌਜੂਦ ਖ਼ਬਰਾਂ ਦੇ ਅਦਾਰੇ ਰਾਈਟਰਜ਼ ਦੇ ਇਕ ਨੁਮਾਇੰਦੇ ਨੇ ਕਹਿਆ ਹੈ ਉਨ੍ਹਾਂ ਇਮਾਰਤਾਂ ਦੇ ਮਲਬੇ ਹੇਠ ਦਰਜਨਾਂ ਲੋਥਾਂ ਤੇ ਫੱਟੜ ਵੇਖੇ ਨੇਂ।

ਪੋਰਟ ਤੇ ਪ੍ਰਿੰਸ ਵਿਚ ਕਥੋਲਕ ਰਿਲੀਫ਼ ਸਰੋਸਜ਼ ਦੀ ਨੁਮਾਇੰਦਾ ਕੈਰੋਲ ਜ਼ਲੀਨਕਾ ਨੇ ਅਮਰੀਕਾ ਵਿਚ ਆਪਣੇ ਸੰਗੀਆਂ ਨੂੰ ਦੱਸਿਆ ਪਈ ਹਜ਼ਾਰਾਂ ਜੀ ਮਰ ਸਕਦੇ ਨੇਂ।

 

More

Your Name:
Your E-mail:
Subject:
Comments: