کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਅਮਰੀਕੀ ਡਿਫੈਂਸ ਸੈਕਰੇਟਰੀ ਰਾਬਰਟ ਗੇਟਸ ਦਾ 125 ਬੰਦਿਆਂ ਦੇ ਜੱਥੇ ਨਾਲ ਪਾਕਿਸਤਾਨ ਦਾ ਦੌਰਾ

ਅਮਰੀਕੀ ਡਿਫੈਂਸ ਸੈਕਰੇਟਰੀ ਰਾਬਰਟ ਗੇਟਸ ਦਾ 125 ਬੰਦਿਆਂ ਦੇ ਜੱਥੇ ਨਾਲ ਪਾਕਿਸਤਾਨ ਦਾ ਦੌਰਾ

ਵਿਚਾਰ ਡੈਸਕ

January 18th, 2010

 

 

ਅਮਰੀਕੀ ਡਿਫੈਂਸ ਸੈਕਰੇਟਰੀ ਰਾਬਰਟ ਗੇਟਸ 125 ਬੰਦਿਆਂ ਦੇ ਇਕ ਜਿੱਥੇ ਨਾਲ ਪਾਕਿਸਤਾਨ ਦਾ ਦੌਰਾ ਕਰ ਰਹੇ ਹਨ। ਇਸ ਦੌਰੇ ਵਿਚ ਪਾਕਿਸਤਾਨ ਲਈ ਫ਼ੌਜੀ ਇਮਦਾਦ ਵਧਾਉਣ, ਅੱਤ ਵਾਦ ਦੇ ਖ਼ਿਲਾਫ਼ ਜੰਗ ਦੱਖਣੀ ਵਜ਼ੀਰਸਤਾਨ ਤੋਂ ਅੱਗੇ ਵਧਾਉਣ, ਪਾਕਿਸਤਾਨ ਦੀ ਰੁਕੀ ਹੋਈ ਦੋ ਬਿਲੀਅਨ ਡਾਲਰ ਦੀ ਇਮਦਾਦ, ਡਰੋਨ ਧਾੜੀਆਨ, ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਨੂੰ ਰਸਦ ਅਪੜਾਉਣ ਦੇ ਰਾਹ ਅਤੇ ਪਾਕਿਸਤਾਨ ਵਿੱਚ ਅਮਰੀਕੀ ਸਫ਼ਾਰਤ ਖ਼ਾਨੇ ਵਿਚ ਅਮਰੀਕੀ ਫ਼ੌਜ ਵਧਾਉਣ ਬਾਰੇ ਪਾਕਿਸਤਾਨੀ ਪ੍ਰਬੰਧੀਆਂ ਨਾਲ ਗੱਲ ਬਾਤ ਕੀਤੀ ਜਾਵੇਗੀ।

ਇਸ ਦੋ ਦਿਹਾੜੀਆਂ ਦੇ ਦੌਰੇ ਵਿਚ ਰਾਬਰਟ ਗੇਟਸ ਨਵੇਂ ਅਫ਼ਗ਼ਾਨਿਸਤਾਨ ਹਕੁਮਤ ਅਮਲੀ ਬਾਰੇ ਪਾਕਿਸਤਾਨ ਨਾਲ ਗੱਲ ਬਾਤ ਕਰਨਗੇ ਜਿਹੜਾ ਅਫ਼ਗ਼ਾਨ ਮਸਅਲੇ ਵਿਚ ਵੱਡਾ ਕਿਰਦਾਰ ਨਿਭਾ ਰਿਹਾ ਹੈ ਤੇ ਇਹ ਹਕੁਮਤ ਅਮਲੀ ਸਾਰੀ ਦੀ ਸਾਰੀ ਪਾਕਿਸਤਾਨ ਦੁਆਲੇ ਹੀ ਘਮਦੀ ਹੈ।

ਖ਼ਬਰੀ ਵਸੀਲਿਆਂ ਦਾ ਆਖਣਾ ਹੈ ਪਈ ਅਮਰੀਕਾ ਪਾਕਿਸਤਾਨ ਦੀ ਫ਼ੌਜੀ ਇਮਦਾਦ ਬਾਰੇ ਗੱਲ ਕਰੇ ਗਾ ਤੇ ਪਾਕਿਸਤਾਨ ਵੱਲੋਂ ਉਹਨੂੰ ਮਿਲਣ ਵਾਲੇ ਅਸਲ੍ਹੇ ਵਿਚ ਕਵੀਲ ਦੀ ਗੱਲ ਕੀਤੀ ਜਾਵੇਗੀ। ਪਾਕਿਸਤਾਨ ਚਾਹੁੰਦਾ ਹੈ ਪਈ ਅੱਤ ਵਾਦ ਨਾਲ ਲੜਨ ਲਈ ਉਹਦੀ ਇਮਦਾਦ ਵਿਚ ਵਾਧਾ ਕੀਤਾ ਜਾਵੇ ਤੇ ਅਮਰੀਕਾ ਚਾਹੁੰਦਾ ਹੈ ਪਈ ਇਹ ਜੰਗ ਹੁਣ ਦੱਖਣੀ ਵਜ਼ੀਰਸਤਾਨ ਤੋਂ ਅੱਗੇ ਵੀ ਖਿਲਾਰੀ ਜਾਵੇ। ਪਾਕਿਸਤਾਨ ਹਾਲੇ ਇਹ ਗੱਲ ਨਹੀਂ ਮਨ ਰਿਹਾ ਪਰ ਅਮਰੀਕਾ ਵੱਲੋਂ ਜੰਗ ਵਧਾਉਣ ਲਈ ਪਾਕਿਸਤਾਨ ਤੇ ਬੜਾ ਦਬਾ ਪਾਇਆ ਜਾ ਰਿਹਾ ਹੈ।

ਇਸ ਦੌਰੇ ਦੇ ਏਜੰਡੇ ਵਿਚ ਡਰੋਨ ਧਾੜੀਆਂ ਦੇ ਮਸਅਲੇ ਤੇ ਵੀ ਗੱਲ ਬਾਤ ਕੀਤੀ ਜਾਵੇਗੀ। ਪਾਕਿਸਤਾਨ ਵੱਲੋਂ ਦੱਸਿਆ ਜਾਵੇ ਗਾ ਪਈ ਇਨ੍ਹਾਂ ਡਰੋਨ ਧਾੜੀਆਂ ਵਿਚ ਅਲ-ਕਾਇਦਾ ਤੇ ਤਾਲਿਬਾਨ ਦੇ ਕੁੱਝ ਉੱਘੇ ਬੰਦੇ ਤੇ ਮਾਰੇ ਗਏ ਹਨ ਪਰ ਨਾਲ ਈ ਸੈਂਕੜੇ ਬੇ ਗੁਨਾਹ ਪਾਕਿਸਤਾਨੀ ਵੀ ਮਾਰੇ ਗਏ ਹਨ। ਅਮਰੀਕਾ ਇਹ ਗੱਲ ਆਖ ਸਕਦਾ ਹੈ ਪਈ ਪਾਕਿਸਤਾਨ ਲੋਕਾਂ ਸਾਹਮਣੇ ਡਰੋਨ ਧਾੜੀਆਂ ਦਾ ਸਿਆਪਾ ਕਰਨ ਤੋਂ ਹਟ ਜਾਵੇ ਕਿਉਂ ਜੇ ਪਾਕਿਸਤਾਨੀਆਂ ਦੇ ਇਸ ਸਿਆਪੇ ਨਾਲ ਪਾਕਿਸਤਾਨ ਵਿੱਚ ਅਮਰੀਕਾ ਮੁਖ਼ਾਲਿਫ਼ ਜਜ਼ਬਾਤ ਦਿਨੋਂ ਦਿਨ ਵਧ ਰਹੇ ਹਨ।

ਪਾਕਿਸਤਾਨ ਦਾ ਦੌਰਾ ਕਰਨ ਤੋਂ ਪਹਿਲਾਂ ਰਾਬਰਟ ਗੇਟਸ 19 ਤੋਂ 21 ਜਨਵਰੀ ਤੀਕਰ ਹਿੰਦੁਸਤਾਨ ਦਾ ਦੌਰਾ ਕਰਨ ਤੇ ਜਿਹਦੇ ਵਿੱਚ ਉਹ ਇਲਾਕੇ ਦੀ ਸੂਰਤੇਹਾਲ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਤੇ ਹਿੰਦੁਸਤਾਨ ਵਿਚਕਾਰ ਕਾਵੜੇ ਸਾਂਗੀਆਂ ਬਾਰੇ ਹਿੰਦੁਸਤਾਨੀ ਵਜ਼ੀਰ ਆਜ਼ਮ ਨਾਲ ਗੱਲ ਬਾਤ ਕਰਨਗੇ।

 

More

Your Name:
Your E-mail:
Subject:
Comments: