کلاسک

WebSite    
 

ਮੁਢਲਾ ਵਰਕਾ > ਅਫ਼ਗ਼ਾਨਿਸਤਾਨ ਵਿਚ ਹਿੰਦੁਸਤਾਨ ਦਾ ਕੋਈ ਕਿਰਦਾਰ ਨਹੀਂ ਹੋਣਾ ਚਾਹੀਦਾ: ਪਾਕਿਸਤਾਨ

ਅਫ਼ਗ਼ਾਨਿਸਤਾਨ ਵਿਚ ਹਿੰਦੁਸਤਾਨ ਦਾ ਕੋਈ ਕਿਰਦਾਰ ਨਹੀਂ ਹੋਣਾ ਚਾਹੀਦਾ: ਪਾਕਿਸਤਾਨ

ਵਿਚਾਰ ਡੈਸਕ

January 27th, 2010

 

 

ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਵਿਚ ਹਿੰਦੁਸਤਾਨ ਨੂੰ ਅਹਿਮ ਕਿਰਦਾਰ ਦੇਣ ਲਈ ਅਮਰੀਕਾ ਤੇ ਬਰਤਾਨੀਆ ਵੱਲੋਂ ਦਬਾ ਨੂੰ ਰੱਦ ਕਰਨ ਦਾ ਅਖ਼ੀਰੀ ਫ਼ੈਸਲਾ ਕਰ ਲਿਆ ਹੈ। ਅਫ਼ਗ਼ਾਨਿਸਤਾਨ ਵਿਚ ਅਮਨ ਲਿਆਉਣ ਲਈ ਆਲਮੀ ਤਾਕਤਾਂ ਦੇ ਨਾਲ ਪਾਕਿਸਤਾਨ ਹੁਣ ਨਵੇਂ ਹਾਲਾਤ ਨੂੰ ਵੇਖਦਿਆਂ ਈ ਹੱਥ ਵੰਡਾਵੇ ਗਾ।

ਪਾਕਿਸਤਾਨ ਦਾ ਆਖਣਾ ਹੈ ਪਈ ਹਿੰਦੁਸਤਾਨ ਅਫ਼ਗ਼ਾਨਿਸਤਾਨ ਦਾ ਗੁਆਂਢੀ ਨਹੀਂ ਹੈ ਇਸ ਲਈ ਦਹਿਸ਼ਤ ਗਰਦੀ ਦੇ ਮਾਰੇ ਇਸ ਮੁਲਕ ਵਿਚ ਹਿੰਦੁਸਤਾਨ ਦਾ ਕੋਈ ਕਿਰਦਾਰ ਨਹੀਂ ਹੋਣਾ ਚਾਹੀਦਾ। ਸਫ਼ਾਰਤੀ ਵਸੀਲਿਆਂ ਦਾ ਆਖਣਾ ਹੈ ਪਈ ਬਰਤਾਨੀਆ ਅਤੇ ਅਮਰੀਕਾ ਅਫ਼ਗ਼ਾਨਿਸਤਾਨ ਬਾਰੇ ਇਕ ਇਲਾਕਾਈ ਕੌਂਸਿਲ ਬਣਾਉਣ ਬਾਰੇ ਪਾਕਿਸਤਾਨ ਵੱਲੋਂ ਦਿੱਤੇ ਗਏ ਸੁਝਾ ਤੇ ਗੱਲ ਬਾਤ ਕਰ ਰਹੇ ਹਨ।

ਇਸ ਕੌਂਸਿਲ ਵਿਚ ਇਲਾਕੇ ਦੇ ਹੋਰ ਮੁਲਕਾਂ ਦੇ ਨਾਲ ਹਿੰਦੁਸਤਾਨ ਨੂੰ ਮੁੱਢਲਾ ਮੈਂਬਰ ਬਣਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਪਾਕਿਸਤਾਨ ਨੇ ਹਿੰਦੁਸਤਾਨ ਦੀ ਰਲਤ ਦੇ ਨਾਲ ਇਲਾਕਾਈ ਕੌਂਸਿਲ ਬਣਾਉਣ ਦੇ ਸੁਝਾ ਨੂੰ ਰੱਦ ਕਰ ਦਿੱਤਾ ਹੈ।

ਵਸੀਲਿਆਂ ਦਾ ਆਖਣਾ ਹੈ ਪਈ ਤੁਰਕੀ ਦੇ ਪ੍ਰਧਾਨ ਅਬਦੁੱਲਾ ਗੱਲ ਵੱਲੋਂ ਕਰਵਾਈ ਜਾਣ ਵਾਲੀ ਇਲਾਕਾਈ ਕਾਨਫ਼ਰੰਸ ਵਿਚ ਪਾਕਿਸਤਾਨ ਵੱਲੋਂ ਸੁਝਾਏ ਗਏ ਇਲਾਕਾਈ ਫ਼ੋਰਮ ਦੇ ਸਾਰੇ ਮੁਲਕਾਂ ਨੂੰ ਰਲਤ ਦਾ ਸਦਾ ਦੱਤਾ ਗਿਆ ਹੇ। ਇਸ ਕਾਨਫ਼ਰੰਸ ਵਿਚ ਚੀਨ, ਈਰਾਨ, ਅਜ਼ਬਕਸਤਾਨ, ਤਾਜਿਕਸਤਾਨ ਅਤੇ ਤਰਕਮਾਨਸਤਾਨ ਰਲਤੀ ਹੋ ਰਹੇ ਹਨ ਜਦੋਂ ਕਿ ਅਮਰੀਕਾ, ਬਰਤਾਨੀਆ ਅਤੇ ਰੂਸ ਇਹਦੇ ਵਿਚ ਵੇਖਣ ਸੁਣਨ ਲਈ ਰਲਤੀ ਹੋਣਗੇ।

ਸਫ਼ਾਰਤੀ ਵਸੀਲਿਆਂ ਦਾ ਆਖਣਾ ਹੈ ਪਈ ਅਫ਼ਗ਼ਾਨਿਸਤਾਨ ਬਾਰੇ ਲੰਦਨ ਕਾਨਫ਼ਰੰਸ ਤੋਂ ਇਕ ਦਿਹਾੜੇ ਪਹਿਲਾਂ ਇਸਤੰਬੋਲ ਕਾਨਫ਼ਰੰਸ ਰਾਹੀਂ ਇਹ ਸੁਨੇਹਾ ਵੀ ਦਿੱਤਾ ਜਾ ਰਿਹਾ ਹੈ ਪਈ ਅਫ਼ਗ਼ਾਨਿਸਤਾਨ ਦਾ ਮੁਆਮਲਾ ਇਲਾਕੇ ਦੇ ਮੁਲਕ ਆਪੋਂ ਵੀ ਸਾਂਭ ਸਕਦੇ ਹਨ।

 

More

Your Name:
Your E-mail:
Subject:
Comments:


Free counter and web stats