ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਜਾਣ-ਬੁੱਝ ਕੇ ਉਤਰੀ ਵਜ਼ੀਰਸਤਾਨ ਨੂੰ ਜੰਗ ਤੋਂ ਪਰਾਂਹ ਰੱਖਿਆ: ਕੀਆਨੀ
ਪਾਕਿਸਤਾਨੀ ਬੱਰੀ ਫ਼ੌਜ ਦੇ ਮੋਹਰੀ ਜਨਰਲ ਇਸ਼ਫਾਕ ਪਰਵੇਜ਼ ਕੀਆਨੀ ਨੇ ਉਤਰੀ ਵਜ਼ੀਰਸਤਾਨ ਵਿਚ ਫ਼ੌਜ ਦੇ ਪੈਂਤਰੇ ਬਾਰੇ ਦੱਸਦਿਆਂ ਆਖਿਆ ਹੈ ਪਈ ਉਤਰੀ ਵਜ਼ੀਰਸਤਾਨ ਵਿਚ ਫ਼ੌਜ ਘੱਟ ਤੋਂ ਘੱਟ ਤਾਕਤ ਵਰਤਣਾ ਚਾਹੁੰਦੀ ਹੈ। ਮੀਡੀਆ ਦੇ ਨੁਮਾਇੰਦਿਆਂ ਨਾਲ ਗੱਲ ਕਰਦਿਆਂ ਉਨ੍ਹਾਂ ਆਖਿਆ ''ਜ਼ਰਵੀ ਨਹੀਂ ਹੈ ਪਈ ਜਿਹੜਾ ਦਾਅ ਪੈਂਤਰਾ ਦੱਖਣੀ ਵਜ਼ੀਰਸਤਾਨ ਵਿਚ ਵਰਤਿਆ ਗਿਆ ਹੇ ਉਹ ਉਤਰੀ ਵਜ਼ੀਰਸਤਾਨ ਵਿਚ ਵੀ ਵਰਤਿਆ ਜਾਵੇ।'' ਦੱਖਣੀ ਵਜ਼ੀਰਸਤਾਨ ਵਿਚ ਵੱਡੀ ਪੱਧਰ ਤੇ ਕਾਰਵਾਈ ਮਗਰੋਂ ਅਮਰੀਕਾ ਪਾਕਿਸਤਾਨ ਤੇ ਦਬਾ ਪਾ ਰਿਹਾ ਹੈ ਪਈ ਉਹ ਉਤਰੀ ਵਜ਼ੀਰਸਤਾਨ ਵਿਚ ਰਹਿੰਦੇ ਤਾਲਿਬਾਨ ਦੇ ਖ਼ਿਲਾਫ਼ ਵੀ ਉਸੇ ਤਰ੍ਹਾਂ ਕਾਰਵਾਈ ਕਰੇ। ਫ਼ੌਜ ਦੇ ਮੋਹਰੀ ਨੇ ਕੁੱਝ ਦਿਹਾੜੇ ਪਹਿਲਾਂ ਇਸ ਬਾਰੇ ਇਕ ਬਿਆਨ ਵਿਚ ਦੱਸਿਆ ਸੀ ਪਰ ਅੱਜ ਦੀ ਗੱਲ ਬਾਤ ਵਿਚ ਉਨ੍ਹਾਂ ਨੇ ਬੜਾ ਖੁੱਲ ਕੇ ਇਸ ਬਾਰੇ ਫ਼ੌਜ ਦਾ ਵਿਚਾਰ ਦੱਸਿਆ ਹੈ। ਜਨਰਲ ਕੀਆਨੀ ਨੇ ਆਖਿਆ ਪਈ ਉਤਰੀ ਵਜ਼ੀਰਸਤਾਨ ਵਿਚ ਫ਼ੌਜ ਜਾਣ ਬੱਝ ਕੇ ਕਾਹਲੀ ਵਿਚ ਕੰਮ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਆਖਿਆ ਅਸੀਂ ਜਾਣ ਬੱਝ ਕੇ ਉਤਰੀ ਵਜ਼ੀਰਸਤਾਨ ਨੂੰ ਜੰਗ ਤੋਂ ਪਰਾਂਹ ਰੱਖਿਆ ਹੈ। ਜੇ ਅਸੀਂ ਦੱਖਣੀ ਵਜ਼ੀਰਸਤਾਨ ਵਿਚ ਕਾਰਵਾਈ ਕਰ ਸਕਦੇ ਹਾਂ ਤੇ ਉਤਰੀ ਵਜ਼ੀਰਸਤਾਨ ਵਿਚ ਵੀ ਕਰ ਸਕਦੇ ਹਾਂ। ਇਸ ਬਰੀਫ਼ਨਗ ਵਿਚ ਉਨ੍ਹਾਂ ਆਖਿਆ ਦੱਖਣੀ ਵਜ਼ੀਰਸਤਾਨ ਵਿਚ ਫ਼ੌਜੀ ਆਪ੍ਰੇਸ਼ਨ ਪਾਰੋਂ ਇਲਾਕਾ ਛੱਡਣ ਵਾਲੇ ਤਿੰਨ ਲੱਖ ਜੀਆਂ ਨੂੰ ਆਬਾਦ ਕਰਨ ਦਾ ਮਰਹਲਾ ਮਾਰਚ ਤੋਂ ਸ਼ੁਰੂ ਹੋ ਜਾਵੇ ਗਾ। ਉਨ੍ਹਾਂ ਆਖਿਆ ਪਈ ਦੱਖਣੀ ਵਜ਼ੀਰਸਤਾਨ ਵਿਚ ਫ਼ੌਜੀ ਕਾਰਵਾਈ ਪਾਰੋਂ ਦੁਖੀ ਹੋਏ ਲੋਕਾਂ ਦੀ ਲੋਕਾਈ ਨੇ ਉਸ ਤਰ੍ਹਾਂ ਇਮਦਾਦ ਨਹੀਂ ਕੀਤੀ ਜਿਵੇਂ ਸਵਾਤ ਦੇ ਲੋਕਾਂ ਦੀ ਕੀਤੀ ਸੀ। ਜਨਰਲ ਕੀਆਨੀ ਨੇ ਅੱਜ ਦੀ ਬਰੀਫ਼ਨਗ ਪਿਛਲੇ ਦਿਹਾੜੇ ਬਰਸਲਜ਼ ਵਿਚ ਨੀਟੂ ਪ੍ਰਬੰਧੀਆਂ ਨਾਲ ਗੱਲ ਬਾਤ ਮੂਜਬ ਦਿੱਤੀ ਅਤੇ ਉਥੇ ਜੋ ਗੱਲ ਕੀਤੀ ਗਈ ਸੇ ਉਸ ਬਾਰੇ ਸਹਾਫ਼ੀਆਂ ਨੂੰ ਜਾਣਕਾਰੀ ਦਿੱਤੀ। ਜਨਰਲ ਕੀਆਨੀ ਦਾ ਆਖਣਾ ਸੀ ਪਈ ਪਾਕਿਸਤਾਨੀ ਫ਼ੌਜ ਦੁਨੀਆ ਦੀ ਉਹ ਇਕੋ ਫ਼ੌਜ ਹੈ ਜਿਹਦੇ ਫ਼ੌਜੀ ਜੰਗ ਦੇ ਮੈਦਾਨ ਵਿਚ ਔਸਤ 26 ਮਹੀਨੇ ਲੰਘਾਉਂਦੇ ਹਨ ਜਦੋਂ ਕਿ ਅਮਰੀਕੀ ਫ਼ੌਜੀਆਂ ਦੀ ਜੰਗ ਦੇ ਮੈਦਾਨ ਵਿਚ ਡਿਊਟੀ 12 ਮਹੀਨੇ ਹੈ। ਉਨ੍ਹਾਂ ਆਖਿਆ ਪਈ ਜੰਗ ਦੇ ਮੈਦਾਨ ਵਿਚ ਏਨਾ ਚਿਰ ਰਹਿਣ ਪਾਰੋਂ ਫ਼ੌਜੀਆਂ ਨੂੰ ਆਰਾਮ ਕਰਨ ਦਾ ਵੇਲਾ ਨਹੀਂ ਲੱਭਦਾ, ਤਬਾਦਲੇ ਨਹੀਂ ਹੋ ਸਕਦੇ ਅਤੇ ਉਹ ਮੁਲਕ ਦੇ ਦੂਜੇ ਇਲਾਕਿਆਂ ਵਿਚ ਵੀ ਡਿਊਟੀ ਦੇ ਰਹੇ ਹੁੰਦੇ ਹਨ। ਉਨ੍ਹਾਂ ਦੱਸਿਆ ਪਈ ਦੱਖਣੀ ਵਜ਼ੀਰਸਤਾਨ ਵਿਚ ਅੱਤ ਵਾਦੀਆਂ ਵੱਲੋਂ ਘੱਟ ਮੁਜ਼ਾਹਮਤ ਦਾ ਕਾਰਨ ਕੁੱਝ ਹੋਰ ਨਹੀਂ ਸਗੋਂ ਫ਼ੌਜ ਦਾ ਵਧੀਆ ਦਾਅ ਪੈਂਤਰਾ ਸੀ। ਉਨ੍ਹਾਂ ਦੱਸਿਆ ਪਈ ਅੱਤ ਵਾਦੀਆਂ ਨੇ ਵੱਡਿਆਂ ਸੜਕਾਂ ਤੇ ਪੱਕੇ ਮੋਰਚੇ ਬਣਾਏ ਹੋਏ ਸਨ ਪਰ ਫ਼ੌਜ ਪਹਾੜਾਂ ਰਾਹੀਂ ਅੱਗੇ ਵਧੀ ਸੀ। ਜਨਰਲ ਕੀਆਨੀ ਨੇ ਦੱਸਿਆ ਪਈ ਪਾਕਿਸਤਾਨ ਨੇ ਅੱਤ ਵਾਦ ਦੇ ਖ਼ਿਲਾਫ਼ ਜੰਗ ਵਿੱਚ ਅਫ਼ਗ਼ਾਨਿਸਤਾਨ ਵਿਚ ਮੌਜੂਦ ਫ਼ੌਜ ਤੋਂ ਵੱਧ ਖ਼ਰਚੇ ਕੀਤੇ ਹੈਂ ਅਤੇ ਬਹੁਤਾ ਘਾਟਾ ਖਾਹਦਾ ਹੈ। 'ਅਸੀਂ ਕਬਾਇਲੀ ਇਲਾਕਿਆਂ ਵਿਚ ਅਪਣੀ ਤਾਕਤ ਹੁਣ ਇਕ ਲੱਖ ਸੰਤਾਲੀ ਹਜ਼ਾਰ ਤੀਕਰ ਵਧਾ ਦਿੱਤੀ ਹੈ ਜਦੋਂ ਕੇ ਸਰਹੱਦ ਪਾਰ 43 ਦੇਸਾਂ ਦੀ ਇਤਹਾਦੀ ਫ਼ੌਜ ਦੀ ਗਿਣਤੀ ਇਕ ਲੱਖ ਹੈ। ਅਸੀਂ 2009ਈ. ਤੀਕਰ ਸਾਰੀਆਂ ਰਲਾ ਕੇ 733 ਕਾਰਵਾਈਆਂ ਕੀਤੀਆਂ ਜਦੋਂ ਕਿ ਅਫ਼ਗ਼ਾਨਿਸਤਾਨ ਵਿਚ ਇਹਦੇ ਮੁਕਾਬਲੇ ਵਿਚ ਦਸ ਫ਼ੀਸਦ ਵੀ ਆਪ੍ਰੇਸ਼ਨ ਨਹੀਂ ਹੋਏ। ਸਾਡੇ 2000 ਤੋਂ ਵੱਧ ਜਵਾਨ ਮਰੇ ਹਨ ਜਦੋਂ ਕਿ ਨੀਟੂ ਅਤੇ ਹੋਰਨਾਂ ਦੱਸੀਆਂ ਦਾ ਨੁਕਸਾਨ ਉੱਕਾ 1500ਹੈ। ਇਹ ਦੋਹਰੀ ਖੇਡ ਨਹੀਂ ਹੈ।' ਪਾਕਿਸਤਾਨੀ ਫ਼ੌਜ ਦੇ ਮੋਹਰੀ ਦਾ ਆਖਣਾ ਸੀ ਪਈ ਅੱਤ ਵਾਦ ਦੀ ਅਜੋਕੀ ਲਹਿਰ ਦਾ ਮੁਕਾਬਲਾ ਕਰਨਾ ਪਵੇ ਗਾ ਅਤੇ ਇਹਨੂੰ ਇਸ ਤਰ੍ਹਾਂ ਈ ਚੱਲਣ ਨਹੀਂ ਦਿੱਤਾ ਜਾ ਸਕਦਾ। ਸਾਨੂੰ ਇਹਦਾ ਕੋਈ ਉਪਾ ਕਰਨਾ ਈ ਪਵੇ ਗਾ। ਉਨ੍ਹਾਂ ਦੱਸਿਆ ਪਈ ਅਮਰੀਕਾ ਦੀ ਹੱਥ ਵੰਡਾਈ ਨਾਲ ਵਜ਼ੀਰਸਤਾਨ ਵਿਚ ਸੜਕਾਂ, ਪੀਣ ਦੇ ਪਾਣੀ ਅਤੇ ਬਿਜਲੀ ਦੇ ਮਨਸੂਬੇ ਸ਼ੁਰੂ ਕੀਤੇ ਜਾ ਰਹੇ ਹਨ ਜਿਹਦੇ ਲਈ ਅਮਰੀਕਾ ਨੇ 56 ਮਲੀਨ ਡਾਲਰ ਪਹਿਲਾਂ ਈ ਦੇ ਦਿੱਤੇ ਹਨ ਉਨ੍ਹਾਂ ਦੱਸਿਆ ਪਈ ਇਨ੍ਹਾਂ ਮਨਸੂਬਿਆਂ ਤੇ 200 ਮਲੀਨ ਡਾਲਰ ਖ਼ਰਚਾ ਹੋਵੇ ਗਾ। ਅਫ਼ਗ਼ਾਨ ਫ਼ੌਜੀਆਂ ਦੀ ਸਿਖਲਾਈ ਦੀ ਸਲ੍ਹਾ ਉਨ੍ਹਾਂ ਇਕ ਵਾਰੀ ਫਿਰ ਮਾਰੀ ਹੈ ਅਤੇ ਆਖਿਆ ਪਈ ਹਿੰਦੁਸਤਾਨ ਹੱਥੋਂ ਇਹ ਸਿਖਲਾਈ ਕਿਸੇ ਸੂਰਤ ਵੀ ਨਹੀਂ ਕਬੂਲੀ ਜਾਵੇਗੀ। ਉਨ੍ਹਾਂ ਦੱਸਿਆ ਪਈ ਅਮਰੀਕੀ ਰਾਖੀ ਵਜ਼ੀਰ ਰਾਬਰਟ ਗੇਟਸ ਨੂੰ ਦੱਸ ਦਿੱਤਾ ਸੀ ਪਈ ਉਨ੍ਹਾਂ ਦਾ ਇਹ ਬਿਆਨ ਪਈ ਭਾਰਤ ਨੂੰ ਕਿਸੇ ਤਾਜ਼ੇ ਹਮਲੇ ਦੀ ਸੂਰਤ ਵਿਚ ਪਾਕਿਸਤਾਨ ਤੇ ਧਾੜਾ ਮਾਰਨੋਂ ਨਹੀਂ ਡੱਕਿਆ ਜਾ ਸਕਦਾ ਠੀਕ ਨਹੀਂ ਸੀ। 'ਇਸੇ ਲਈ ਉਨ੍ਹਾਂ ਨੇ ਗ਼ੈਰ ਰਿਆਸਤੀ ਲੋਕਾਂ ਨੂੰ ਦੱਸਿਆ ਪਈ ਉਹ ਅਪਣਾ ਟੀਚਾ ਮਤਲਬ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਸ਼ੁਰੂ ਕਰਵਾ ਸਕਦੇ ਹਨ ਅਤੇ ਭਾਰਤ ਨੂੰ ਵੀ ਥਾਪੜਾ ਦਿੱਤਾ ਪਈ ਉਹ ਇੰਜ ਦੇ ਹਾਲਾਂ ਵਿੱਚ ਧਾੜਾ ਮਾਰ ਸਕਦਾ ਹੈ।' ਉਨ੍ਹਾਂ ਦਾ ਆਖਣਾ ਸੀ ਪਈ ਅਮਰੀਕੀ ਅਤੇ ਹੋਰ ਲਹਿੰਦੇ ਦੇ ਦੇਸਾਂ ਦੇ ਉਚ ਪੱਧਰੀ ਅਹਿਲਕਾਰਾਂ ਵੱਲੋਂ ਉਨ੍ਹਾਂ ਲਈ ਕੁੱਝ ਕਰਨ ਦੀ ਸਲ੍ਹਾ ਦੇ ਜਵਾਬ ਵਿੱਚ ਉੱਕਾ ਇਹ ਆਖ ਦਿੰਦੇ ਹਨ ਪਈ ਇਹ ਉਨ੍ਹਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਨ।
More