کلاسک

WebSite    
 

ਮੁਢਲਾ ਵਰਕਾ > ਕਰਾਚੀ ਵਿਚ ਦੂਜਾ ਆਪਮਾਰੂ ਧਾੜਾ, 22 ਜੀ ਮਾਰੇ ਗਏ70 ਫੱਟੜ

ਕਰਾਚੀ ਵਿਚ ਦੂਜਾ ਆਪਮਾਰੂ ਧਾੜਾ, 22 ਜੀ ਮਾਰੇ ਗਏ70 ਫੱਟੜ

ਵਿਚਾਰ ਡੈਸਕ

February 5th, 2010

 

 

ਕਰਾਚੀ ਵਿਚ ਦੋ ਆਪ ਮਾਰੂ ਧਾਰੀਆਂ ਵਿਚ 22 ਜੀ ਮਾਰੇ ਗਏ ਨੇਂ ਤੇ 70 ਤੋਂ ਵੱਧ ਫੱਟੜ ਹੋਏ ਨੇਂ। ਪਹਿਲਾ ਧਾੜਾ 3:20 ਕਰਾਚੀ ਵਿਚ ਸ਼ਾਰ ਫ਼ੈਸਲ ਦੇ ਨੇੜੇ ਅਜ਼ਾਦਾਰਾਂ ਦੀ ਭਰੀ ਹੋਈ ਬੱਸ ਤੇ ਹੋਇਆ ਜਿਹਦੇ ਵਿੱਚ ਬਾਰਾਂ ਜੀ ਮਾਰੇ ਗਏ।

ਵਾਪਰੀ ਨੂੰ ਅੱਖੀਂ ਵੇਖਣ ਵਾਲਿਆਂ ਦਾਆਖਨਾ ਹੈ ਕਿ ਆਪ ਮਾਰੂ ਬਾਰੂਦ ਨਾਲ ਲੱਦੀ ਮੋਟਰ ਸਾਈਕਲ ਲੈ ਕੇ ਬੱਸ ਵਿੱਚ ਆਨ ਵਜਾ। ਧਾੜੇ ਵਿਚ ਬਾਰਾਂ ਜੀ ਮਾਰੇ ਗਏ ਜਦ ਕਿ ਪੰਜਾਹ ਤੋਂ ਵੱਧ ਫੱਟੜ ਹੋਏ। ਫਟੜਾਂ ਵਿਚ ਨਿਆਣੇ ਤੇ ਜ਼ਨਾਨੀਆਂ ਵੀ ਰਲਤੀ ਨੇਂ।

ਸ਼ਹਿਰ ਵਿਚ ਦੂਜਾ ਧਾੜਾ ਜਿਨਾਹ ਅਸਪਤਾਲ ਦੀ ਪਾਰਕਿੰਗ ਵਿਚ ਐਮਰਜੈਂਸੀ ਵਾਰਡ ਦੇ ਸਾਹਮਣੇ ਵਜਾ ਜਿੱਥੇ ਅਜ਼ਾਦਾਰਾਂ ਦਾ ਦਵਾਦਾਰੋ ਕੀਤਾ ਜਾ ਰਿਹਾ ਸੀ, ਇਸ ਵਾਪਰੀ ਵਿਚ ਦਸ ਜੀ ਮਾਰੇ ਗਏ। ਉਥੇ ਖਲੋਤੇ ਹੋਏ ਅਜ਼ਾਦਾਰ ਤੇ ਰਜ਼ਾਕਾਰ ਇਸ ਧਾੜੇ ਦਾ ਨਿਸ਼ਾਨਾ ਬਣੇ ਜਿਹਦੇ ਮਗਰੋਂ ਫਟੜਾਂ ਨੂੰ ਤੇ ਲੋਥਾਂ ਨੂੰ ਸਿਵਲ ਹਸਪਤਾਲ ਸਣੇ ਹੋਰ ਪ੍ਰਾਈਵੇਟ ਹਸਪਤਾਲਾਂ ਵਿਚ ਅਪੜਾਇਆ ਗਿਆ। ਬਮ ਡਸਪੋਜ਼ਲ ਅਸਕਵਾਡ ਦੇ ਇੰਸਪੈਕਟਰ ਮੁਨੀਰ ਅਹਿਮਦ ਸ਼ੇਖ਼ ਆਖਿਆ ਹੈ ਕਿ ਦੋਹੀਂ ਧਾੜੇ ਇਕੋ ਜਿਹੇ ਸਨ ਤੇ ਦੋਹਾਂ ਧਾੜੀਆਂ ਵਿਚ ਅਕੋਹੀ ਸਾਈਜ਼ ਦੇ ਨਟ ਬੋਟ ਤੇ ਬਾਰੂਦ ਵਰਤਿਆ ਗਿਆ ਸੀ। ਨਰਸਰੀ ਦੇ ਧਾੜੇ ਵਿਚ 20 ਜਦ ਕਿ ਜਿਨਾਹ ਹਸਪਤਾਲ ਦੇ ਧਾੜੇ ਵਿਚ 10 ਕਿਲੋ ਦਾ ਬਾਰੂਦ ਵਰਗੀਆ ਗਿਆ ਸੀ।

 

More

Your Name:
Your E-mail:
Subject:
Comments:


Free counter and web stats