ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਪਾਕਿਸਤਾਨ ਦੇ ਹਾਲ ਤੇ ਇਰਾਕ ਉੱਤੇ ਅਫ਼ਗ਼ਾਨਿਸਤਾਨ ਨਾਲੋਂ ਬਹੁਤੀ ਚਿੰਤਾ ਹੈ: ਬਾਈਡਨ
ਅਮਰੀਕਾ ਦੇ ਨਾਇਬ ਸਦਰ ਜੋ ਬਾਈਡਨ ਨੇ ਆਖਿਆ ਹੈ ਪਈ ਪਾਕਿਸਤਾਨ ਦਾ ਹਾਲ ਇਰਾਕ ਉੱਤੇ ਅਫ਼ਗ਼ਾਨਿਸਤਾਨ ਨਾਲੋਂ ਵੀ ਵੱਧ ਚਿੰਤਾ ਜੋਗ ਹੈ। ਪਾਕਿਸਤਾਨ ਵਿੱਚ ਜਮਹੂਰੀਅਤ ਨਾ ਤੇ ਪੂਰੀ ਹੈ ਅਤੇ ਨਾ ਪੂਰਾ ਕੰਮ ਕਰ ਰਹੀ ਹੈ। ਇਕ ਅਮਰੀਕੀ ਟੀ ਵੀ ਨੂੰ ਇੰਟਰਵਿਊ ਦਿੰਦਿਆਂ ਜੋ ਬਾਈਡਨ ਨੇ ਆਖਿਆ ਪਈ ਪਾਕਿਸਤਾਨ ਵਿੱਚ ਮੁੱਢ ਪ੍ਰਸਤ ਘੱਟ ਪਰ ਬੜੇ ਡਾਢੇ ਹਨ। ਪਾਕਿਸਤਾਨ ਐਟਮੀ ਮੁਲਕ ਹੈ ਜਿਹਦੇ ਐਟਮੀ ਹਥਿਆਰ ਲਾਏ ਜਾ ਸਕਦੇ ਹਨ। ਜੋ ਬਾਈਡਨ ਦਾ ਆਖਣਾ ਸੀ ਪਈ ਹੁਣ ਅਮਰੀਕਾ ਤੇ ਨੌ ਗਿਆਰਾਂ ਵਰਗੇ ਧਾੜੇ ਦਾ ਡਰ ਨਹੀਂ ਰਿਹਾ ਪਰ ਅਲ-ਕਾਇਦਾ ਨਿੱਕੇ ਨਿੱਕੇ ਅਤੇ ਮਾਰੂ ਧਾੜੇ ਮਾਰ ਰਹੀ ਹੈ। ਉਨ੍ਹਾਂ ਆਖਿਆ ਪਈ ਗਰਮੀਆਂ ਨਿਕਲਣ ਤੀਕਰ 90 ਹਜ਼ਾਰ ਅਮਰੀਕੀ ਫ਼ੌਜੀ ਅਮਰੀਕਾ ਪਰਤ ਜਾਣਗੇ।
More