کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਨਿਊਯਾਰਕ ਵਿਚ ਕਾਰ ਵਿਚ ਬੰਬ ਲਾਉਣ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਕਬੂਲ ਲਈ

ਨਿਊਯਾਰਕ ਵਿਚ ਕਾਰ ਵਿਚ ਬੰਬ ਲਾਉਣ ਦੀ ਜ਼ਿੰਮੇਵਾਰੀ ਪਾਕਿਸਤਾਨੀ ਤਾਲਿਬਾਨ ਨੇ ਕਬੂਲ ਲਈ

ਵਿਚਾਰ ਡੈਸਕ

May 3rd, 2010

 

 

ਹਫ਼ਤੇ ਦੇ ਦਿਹਾੜੇ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਟਾਈਮਜ਼ ਅਸਕਵਾਇਰ ਤੇ ਕਾਰ ਵਿਚ ਬੰਬ ਲਾਉਣ ਦੀ ਜ਼ਿੰਮੇ ਵਾਰੀ ਤਹਿਰੀਕ ਤਾਲਿਬਾਨ ਪਾਕਿਸਤਾਨ ਨੇ ਕਬੂਲ ਲਈ ਹੈ।

ਟਾਈਮਜ਼ ਅਸਕਵਾਇਰ ਤੇ ਧਮਾਕੇ ਦੀ ਕੋਸ਼ਿਸ਼ ਉਦੋਂ ਨਾਕਾਮ ਬਣਾ ਦਿੱਤੀ ਗਈ ਜਦੋਂ ਇਕ ਬੰਦੇ ਨੇ ਇਕ ਮਸ਼ਕੂਕ ਗੱਡੀ ਚੋਂ ਧੂਆਂ ਨਿਕਲਦਾ ਵੇਖ ਕੇ ਪੁਲਿਸ ਨੂੰ ਖ਼ਬਰ ਕਰ ਦਿੱਤੀ ਸੀ। ਅਮਰੀਕੀ ਪ੍ਰਬੰਧੀਆਂ ਨੇ ਮੌਕੇ ਤੇ ਅੱਪੜ ਕੇ ਹਾਲਾਤ ਨੂੰ ਸਾਂਭ ਲਿਆ ਤੇ ਗੱਡੀ ਆਪਣੇ ਕਬਜ਼ੇ ਵਿਚ ਕਰ ਲਈ।

ਹੁਣ ਕਾਰੀ ਹੁਸੈਨ ਮਹਸੋਦ ਨਾਂ ਦੇ ਬੰਦੇ ਨੇ ਇਹਦੀ ਜ਼ਿੰਮੇ ਵਾਰੀ ਇੱਕ ਆਡੀਓ ਟੇਪ ਰਾਹੀਂ ਕਬੂਲੀ ਹੈ। ਅਮਰੀਕੀ ਇੰਟੈਲੀ ਜਿਣਸ ਇਸ ਟੇਪ ਦੀ ਪੁਣ ਛਾਣ ਕਰ ਰਹੀ ਹੈ। ਸੁਨੇਹੇ ਵਿਚ ਆਖਿਆ ਗਿਆ ਹੈ ਪਈ ਇਹ ਧਾੜਾ ਮਾਰਨ ਦਾ ਜਤਨ ਮਾਰੇ ਗਏ ਬੀਤ ਅੱਲਾਹ ਮਹਸੋਦ ਅਤੇ ਉਮਰ ਅਲਬਗ਼ਦਾਦੀ ਦੀ ਮੌਤ ਦਾ ਬਦਲਾ ਲੈਣ ਲਈ ਸੀ।

ਕਾਰੀ ਹੁਸੈਨ ਮਹਸੋਦ ਨੇ ਆਖਿਆ ਪਈ ਇਹ ਧਾੜਾ ਮੁਸਲਮਾਨ ਦੇਸਾਂ ਵਿੱਚ ਅਮਰੀਕੀ ਲੱਤ ਉੜਾਈ ਦਾ ਬਦਲਾ ਲੈਣ ਦਾ ਵੀ ਜਤਨ ਸੀ। ਦੂਜੇ ਪਾਸੇ ਅਮਰੀਕੀ ਪਰਬੰਧੀ ਇਸ ਗੱਡੀ ਦੇ ਡਰਾਈਵਰ ਦੀ ਸੂਹ ਕੱਢਣ ਦਾ ਵਾਹ ਲਾ ਰਹੇ ਹਨ।

 

More

Your Name:
Your E-mail:
Subject:
Comments: