کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਹਿੰਦੁਸਤਾਨ ਪਾਕ ਚੀਨ ਐਟਮੀ ਮਾਆਹਦੇ ਵਿਚ ਲੁਚ ਤਲਣ ਲਈ ਪੂਰਾ ਵਾਹ ਲਾਵੇ ਗਾ

ਹਿੰਦੁਸਤਾਨ ਪਾਕ ਚੀਨ ਐਟਮੀ ਮਾਆਹਦੇ ਵਿਚ ਲੁਚ ਤਲਣ ਲਈ ਪੂਰਾ ਵਾਹ ਲਾਵੇ ਗਾ

ਵਿਚਾਰ ਡੈਸਕ

June 20th, 2010

 

 

ਹਿੰਦੁਸਤਾਨ ਨੇ ਆਖਿਆ ਹੈ ਪਈ ਪਾਕਿਸਤਾਨ ਅਤੇ ਚੀਨ ਵਿਚਕਾਰ 2004 ਦੇ ਮਾਆਹਦੇ ਹੇਠ ਚੀਨ ਵੱਲੋਂ ਪਾਕਿਸਤਾਨ ਨੂੰ ਦੋ ਹੋਰ ਐਟਮੀ ਪਲਾਂਟ ਦਿੱਤੇ ਜਾਣ ਦੀ ਪੂਰੇ ਜ਼ੋਰ ਨਾਲ ਮੁਖ਼ਾਲਫ਼ਤ ਕੀਤੀ ਜਾਵੇਗੀ।  ਹਿੰਦੁਸਤਾਨੀ ਪ੍ਰਬੰਧੀਆਂ ਦਾ ਆਖਣਾ ਹੈ ਪਈ ਭਾਵੇਂ ਹਿੰਦੁਸਤਾਨ ਐਨ ਇਸ ਜੀ ਦਾ ਮੈਂਬਰ ਨਹੀਂ ਹੈ ਫਿਰ ਵੀ ਅਗਲੇ ਹਫ਼ਤੇ ਨੀਵਜ਼ੀ ਲੈਂਡ ਵਿਚ ਹੋਣ ਵਾਲੇ ਐਨ ਇਸ ਜੀ ਦੇ ਇਕੱਠ ਵਿਚ ਸਫ਼ਾਰਤਕਾਰੀ ਰਾਹੀਂ ਚੀਨ ਨੂੰ ਡੱਕਣ ਲਈ ਪੂਰਾ ਵਾਹ ਲਾਇਆ ਜਾਵੇ ਗਾ ਕਿਉਂ ਜੇ ਚੀਨ ਬਿਨਾ ਸੋਚੇ ਸਮਝੇ ਅਮਰੀਕਾ ਵੱਲੋਂ ਹਿੰਦੁਸਤਾਨ ਨਾਲ 2008 ਦੇ ਐਟਮੀ ਮਾਆਹਦੇ ਦੇ ਜਵਾਬ ਵਿੱਚ ਪਾਕਿਸਤਾਨ ਨਾਲ ਇਹ ਸੌਦਾ ਕਰ ਰਿਹਾ ਹੈ।

ਇਕ ਹਿੰਦੁਸਤਾਨੀ ਅਖ਼ਬਾਰ ਮੂਜਬ ਚੀਨ ਤੇ ਪਾਕਿਸਤਾਨ ਦਾ ਇਹ ਸੌਦਾ ਐਨ ਇਸ ਜੀ ਦੇ ਏਜੰਡੇ ਵਿਚ ਨਹੀਂ ਹੈ ਪਰ ਚੀਨ ਬਾਰੇ ਵਿਚਾਰ ਹੈ ਪਈ ਉਹ ਇਸ ਬਾਰੇ ਕੋਈ ਬਿਆਨ ਜਾਰੀ ਕਰੇ ਗਾ ਪਈ ਉਹ ਪਾਕਿਸਤਾਨ ਨੂੰ ਦੋ ਐਟਮੀ ਪਲਾਂਟ ਦੇ ਰਿਹਾ ਹੈ। ਅਮਰੀਕਾ ਚੀਨ ਤੇ ਪਾਕਿਸਤਾਨ ਵਿਚਕਾਰ ਐਟਮੀ ਸੌਦੇ ਦੀ ਹਮਾਇਤ ਤੇ ਝੁਕ ਰਿਹਾ ਹੈ ਅਤੇ ਹਿੰਦੁਸਤਾਨ ਨੂੰ ਪੂਰੀ ਆਸ ਹੈ ਪਈ ਪਾਕਿਸਤਾਨ ਨੂੰ ਐਟਮੀ ਪਲਾਨਟਾਂ ਲਈ ਹਿੰਦੁਸਤਾਨ ਵਰਗੀ ਕੋਈ ਛੁੱਟ ਨਹੀਂ ਮਿਲੇਗੀ। 

ਹਿੰਦੁਸਤਾਨ ਦਾ ਆਖਣਾ ਹੈ ਪਈ ਇਹ ਇਕ ਧੋਖਾ ਹੈ ਕਿਉਂ ਜੇ ਚੀਨ ਤੇ ਪਾਕਿਸਤਾਨ ਵਿਚਕਾਰ 2004 ਦੇ ਮਾਆਹਦੇ ਵਿਚ ਚਸ਼ਮਾ ਦੇ ਦੋ ਪਲਾਨਟਾਂ ਦੀ ਹੀ ਗੱਲ ਹੋਈ ਸੀ। ਕਈ ਵਰ੍ਹਿਆਂ ਵਿਚ ਚੀਨ ਤੇ ਪਾਕਿਸਤਾਨ ਵੱਲੋਂ ਹੋਰ ਕਿਸੇ ਨਵੇਂ ਪਲਾਂਟ ਦੀ ਕੋਈ ਗੱਲ ਸੁਣਨ ਵਿਚ ਨਹੀਂ ਆਈ। ਹੁਣ ਜਦੋਂ ਹਿੰਦੁਸਤਾਨ ਤੇ ਅਮਰੀਕਾ ਵਿਚਕਾਰ ਐਟਮੀ ਮੁਆਹਿਦਾ ਹੋਇਆ ਹੈ ਤੇ ਇਹ ਗੱਲ ਸਾਹਮਣੇ ਆ ਗਈ ਹੈ। ਹਿੰਦੁਸਤਾਨ ਦਾ ਆਖਣਾ ਹੈ ਪਈ ਇਸ ਮਾਮਲੇ ਵਿਚ ਪਾਕਿਸਤਾਨ ਤੇ ਹਿੰਦੁਸਤਾਨ ਦਾ ਕੋਈ ਮੁਕਾਬਲਾ ਨਹੀਂ ਹੈ ਕਿਉਂ ਜੋ ਐਟਮੀ ਖਿਲਾਰ ਬਾਰੇ ਹਿੰਦੁਸਤਾਨ ਦਾ ਰਿਕਾਰਡ ਬੜਾ ਸਾਫ਼ ਹੈ।

ਅਮਰੀਕੀ ਸਰਕਾਰ ਦੇ ਇਕ ਬੁਲਾਰੇ ਦਾ ਆਖਣਾ ਹੈ ਪਈ ਨਵੇਂ ਦੋ ਐਟਮੀ ਪਲਾਨਟਾਂ ਦਾ ਸੌਦਾ ਚੀਨ ਤੇ ਪਾਕਿਸਤਾਨ ਵਿਚਕਾਰ ਹੋਣ ਵਾਲੇ ਮਾਆਹਦੇ ਤੋਂ ਬਾਹਰ ਜਾਪਦਾ ਹੈ। ਪੁਰਾਣੀ ਮਾਆਹਦੇ ਹੇਠ ਦੋ ਨਵੇਂ ਪਲਾਂਟ ਪਾਕਿਸਤਾਨ ਨੂੰ ਦੇਣ ਦਾ ਕੋਈ ਤੁਕ ਨਹੀਂ ਬਣ ਦਾ ਇਸ ਲਈ ਚੀਨ ਨੂੰ ਇਸ ਬਾਰੇ ਵਲਾਉਨਾ ਚਾਹੀਦਾ ਹੈ।

ਹਿੰਦੁਸਤਾਨ ਦਾ ਵਿਚਾਰ ਹੈ ਪਈ ਜੇ ਚੀਨ ਐਨ ਇਸ ਜੀ ਵਿਚ ਇਸ ਸੌਦੇ ਬਾਰੇ ਗੱਲ ਕਰੇ ਗਾ ਤੇ ਫਿਰ ਉਹ ਇਹ ਵੀ ਜਤਨ ਕਰੇ ਗਾ ਪਈ ਉਹ ਪਾਕਿਸਤਾਨ ਲਈ ਐਨ ਇਸ ਜੀ ਦੇ ਮੈਂਬਰ ਦੇਸਾਂ ਕੋਲੋਂ ਉਹੋ ਜਿਹੀ ਛੁੱਟ ਮੰਗੇ ਜਿਹੋ ਜਿਹੀ ਛੁੱਟ ਹਿੰਦੁਸਤਾਨ ਤੇ ਅਮਰੀਕਾ ਵਿਚਕਾਰ ਮਾਆਹਦੇ ਲਈ ਹਿੰਦੁਸਤਾਨ ਨੂੰ ਦਿੱਤੀ ਗਈ ਸੀ। ਜੇ ਚੀਨ ਇਹੋ ਜਿਹੀ ਕਿਸੇ ਛੁੱਟ ਦਾ ਆਖਦਾ ਹੈ ਤੇ ਉਹ ਇਸ ਪੁਜ਼ੀਸ਼ਨ ਵਿਚ ਹੈ ਪਈ ਉਹ ਕਈ ਦੇਸਾਂ ਨੂੰ ਇਸ ਸੌਦੇ ਦੀ ਹਮਾਇਤ ਲਈ ਮਨਾ ਵੀ ਲਵੇ ਪਰ ਫਿਰ ਵੀ ਚੈਨ ਲਈ ਪਾਕਿਸਤਾਨ ਨੂੰ ਇਹੋ ਜਿਹੀ ਛੁੱਟ ਲੈ ਕੇ ਦੇਣਾ ਕੋਈ ਸੌਖਾ ਨਹੀਂ ਹੋਵੇ ਗਾ।

 

More

Your Name:
Your E-mail:
Subject:
Comments: