کلاسک

    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਪਾਕਿਸਤਾਨ ਨੇ ਅੱਤ ਵਾਦੀਆਂ ਨਾਲ ਸਾਂਗੇ ਨਹੀਂ ਮੁਕਾਏ: ਰੈਂਡ ਕਾਰਪੋਰੇਸ਼ਨ

ਪਾਕਿਸਤਾਨ ਨੇ ਅੱਤ ਵਾਦੀਆਂ ਨਾਲ ਸਾਂਗੇ ਨਹੀਂ ਮੁਕਾਏ: ਰੈਂਡ ਕਾਰਪੋਰੇਸ਼ਨ

ਵਿਚਾਰ ਡੈਸਕ

June 22nd, 2010

 

 

ਅਮਰੀਕਾ ਦੀ ਇਕ ਗ਼ੈਰ ਸਰਕਾਰੀ ਕਾਹਡੋ ਸੱਥ ਰੈਂਡ ਕਾਰਪੋਰੇਸ਼ਨ ਨੇ ਅਪਣੀ ਇਕ ਤਾਜ਼ੀ ਰਿਪੋਰਟ ਵਿਚ ਆਖਿਆ ਹੈ ਪਈ ਪਾਕਿਸਤਾਨ ਨੇ ਅੱਤ ਵਾਦੀ ਸੱਥਾਂ ਦੇ ਨਾਲ ਸਾਂਗੇ ਨਹੀਂ ਮੁਕਾਏ ਹਨ ਜਿਹੜਾ ਅਮਰੀਕਾ ਅਤੇ ਪਾਕਿਸਤਾਨ ਦੀ ਚੁਣੀ ਹੋਈ ਸਰਕਾਰ ਲਈ ਇਕ ਵੱਡਾ ਖ਼ਤਰਾ ਹੈ।

ਰੈਂਡ ਕਾਰਪੋਰੇਸ਼ਨ ਨੇ ਅਪਣੀ ਰਿਪੋਰਟ ਵਿਚ ਪਿਛਲੇ ਮਹੀਨੇ ਨਿਊਯਾਰਕ ਦੇ ਮਸ਼ਹੂਰ ਟਾਈਮਜ਼ ਸਕਵਾਇਰ ਵਿਚ ਨਾਕਾਮ ਬੰਬ ਧਮਾਕੇ ਨੂੰ ਪਾਕਿਸਤਾਨ ਨਾਲ ਸਾਂਗੇ ਰੱਖਣ ਵਾਲੀਆਂ ਅੱਤ ਵਾਦੀ ਸੱਥਾਂ ਵੱਲੋਂ ਦਹਿਸ਼ਤ ਗਰਦੀ ਬਰਆਮਦ ਕਰਨ ਦੀ ਇਕ ਮਿਸਾਲ ਆਖਿਆ ਹੈ।

ਰਿਪੋਰਟ ਦੇ ਲਿਖਾਰੀ ਅਤੇ ਸੀਆਸੀਆਤ ਦੇ ਮਾਹਿਰ ਸੇਠ ਜੋਨਜ਼ ਦਾ ਆਖਣਾ ਹੈ ਪਈ ਵੱਡੀ ਗਿਣਤੀ ਵਿਚ ਖਾੜਕੂ ਸੱਥਾਂ ਦੇ ਨੈੱਟ ਵਿਰਕ ਇਸ ਵੇਲ਼ੇ ਵੀ ਪਾਕਿਸਤਾਨ ਵਿਚ ਕੰਮ ਕਰ ਰਹੇ ਹਨ ਕਿਉਂਜੇ ਪਾਕਿਸਤਾਨੀ ਆਗੂ ਖਾੜਕ ਵਾਦ ਦੇ ਖ਼ਿਲਾਫ਼ ਇਕ ਭਰਵਾਂ ਪੈਂਤਰਾ ਨਹੀਂ ਬਣਾ ਸਕੇ ਹਨ।

ਰੈਂਡ ਕਾਰਪੋਰੇਸ਼ਨ ਦੀ ਰਿਪੋਰਟ ਵਿਚ ਆਖਿਆ ਗਿਆ ਹੇ ਪਈ ਜਦੋਂ ਤੀਕਰ ਪਾਕਿਸਤਾਨ ਅਪਣੀ ਧਰਤੀ ਤੇ ਖਾੜਕੂ ਸੱਥਾਂ ਨਾਲ ਸਾਂਗੇ ਨਹੀਂ ਮੁਕਾਉਂਦਾ ਉਦੋਂ ਤਿਲ ਉਹਨੂੰ ਦਿੱਤੀ ਜਾਣ ਵਾਲੀ ਅਮਰੀਕੀ ਇਮਦਾਦ ਦੇ ਕੁੱਝ ਹਿੱਸਿਆਂ ਤੇ ਰੋਕਾਂ ਲਾ ਦੇਣੀਆਂ ਚਾਹੀਦੀਆਂ ਹਨ।

ਇਸ ਮਹੀਨੇ ਦੇ ਸ਼ੁਰੂ ਵਿਚ ਲੰਦਨ ਸਕੂਲ ਆਫ਼ ਇਕਨਾਮਿਕਸ ਨੇ ਵੀ ਪਾਕਿਸਤਾਨ ਬਾਰੇ ਜਾਰੀ ਕੀਤੀ ਇੱਕ ਰਿਪੋਰਟ ਵਿਚ ਆਖਿਆ ਸੀ ਪਈ ਪਾਕਿਸਤਾਨ ਦੀ ਏਜੰਸੀ ਆਈ ਇਸ ਆਈ ਤਾਲਿਬਾਨ ਨੂੰ ਉੱਕਾ ਮਾਲੀ ਇਮਦਾਦ, ਸਿਖਲਾਈ ਅਤੇ ਰਾਖਵੀਆਂ ਥਾਹਰਾਂ ਈ ਨਹੀਂ ਦੇ ਰਹੀ ਸਗੋਂ ਕੋਇਟਾ ਵਿਚ ਬਣੀ ਤਾਲਿਬਾਨ ਸ਼ੋਰਾ ਵਿਚ ਈ ਉਹਦੀ ਬਾਕਾਆਦਾ ਨੁਮਾਇੰਦਗੀ ਹੈ। ਪਾਕਿਸਤਾਨੀ ਫ਼ੌਜ ਦੇ ਬੁਲਾਰੇ ਨੇ ਲੰਦਨ ਸਕੂਲ ਆਫ਼ ਇਕਨਾਮਿਕਸ ਦੀ ਰਿਪੋਰਟ ਨੂੰ ਬੇ ਮਢੀ ਆਖ ਕੇ ਰੱਦ ਕਰ ਦਿੱਤਾ ਸੀ।

 

More

Your Name:
Your E-mail:
Subject:
Comments: