کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਸ਼ਕੀਲ ਆਫ਼ਰੀਦੀ ਕਿਸ: ਪਾਕਿਸਤਾਨ ਦੀਆਂ ਮਸਖ਼ਰੀਆਂ

ਸ਼ਕੀਲ ਆਫ਼ਰੀਦੀ ਕਿਸ: ਪਾਕਿਸਤਾਨ ਦੀਆਂ ਮਸਖ਼ਰੀਆਂ

ਵਿਚਾਰ ਡੈਸਕ

May 31st, 2012

 

 

ਸ਼ਕੀਲ ਆਫ਼ਰੀਦੀ ਕਿਸ ਤੇ ਪਾਕਿਸਤਾਨੀ ਹਕੂਮਤ ਰੋਜ਼ ਨਵਾਂ ਬਿਆਨ ਘਰਡੀ ਹੈ। ਪਹਿਲਾਂ ਰੌਲਾ ਪਾਇਆ ਜੋ ਉਨ੍ਹਾਂ ਨੂੰ ਸੀ ਆਈ ਏ ਦੀ ਇਮਦਾਦ ਕਰਕੇ ਮੁਲਕ ਨਾਲ ਗ਼ੱਦਾਰੀ ਕਰਨ ਦੀ ਸਜ਼ਾ ਦੱਤੀ ਗਈ ਹੈ। ਕਲ੍ਹ ਪਰਸੋਂ ਬਿਆਨ ਬਦਲ ਕੇ ਇਹ ਕਹਿਆ ਗਿਆ ਆਫ਼ਰੀਦੀ ਹੋਰੀਂ ਔਰਤ ਬਾਜ਼ ਹਨ ਤੇ ਅੱਜ ਜਦੋਂ ਅਦਾਲਤ ਨੇ ਲਿਖਿਆ ਹੋਇਆ ਹੁਕਮ ਦੱਤਾ ਤੇ ਪਤਾ ਚੱਲਿਆ ਜੋ ਉਨ੍ਹਾਂ ਨੂੰ ਲਸ਼ਕਰ ਇਸਲਾਮ ਨਾਲ ਜਹਾਦੀ ਸਾਂਗੇ ਰੱਖਣ ਤੇ ਸਜ਼ਾ ਮਿਲੀ ਹੈ।

ਲਗਦਾ ਹੈ ਪਾਕਿਸਤਾਨ ਵਿੱਚ ਕਾਨੂਨ ਦੀ ਥਾਂ ਮਸਖ਼ਰੀਆਂ ਚੱਲ ਰਹੀਆਂ ਹਨ। ਕਿੱਥੇ ਸੀ ਆਈ ਦਾ ਏਜੰਟ ਤੇ ਕਿੱਥੇ ਲਸ਼ਕਰ ਇਸਲਾਮ ਦਾ ਜਹਾਦੀ? ਸ਼ਕੀਲ ਆਫ਼ਰੀਦੀ ਦੇ ਜਾਣੂ ਲੋਕ ਇਹ ਵੀ ਦੱਸ ਰਹੇ ਹਨ ਜੋ ਉਨ੍ਹਾਂ ਨੂੰ ਲਸ਼ਕਰ ਇਸਲਾਮ ਵੱਲੋਂ ਧਮਕੀਆਂ ਵੀ ਮਿਲਦਿਆਂ ਰਹੀਆਂ ਹਨ ਤੇ ਉਨ੍ਹਾਂ ਲਸ਼ਕਰ ਨੂੰ ਕਈ ਲੱਖ ਰੋਪਅਾ ਦੇ ਕੇ ਜਾਣ ਛੁਡਾਈ ਸੀ। ਇਸ ਹਾਸੇ ਵਾਲੀ ਗੱਲ ਵਿਚ ਇਹ ਵੀ ਵੇਖਣ ਜੋਗ ਹੈ ਜੋ ਸ਼ਾਇਦ ਡਾਕਟਰ ਸ਼ਕੀਲ ਆਫ਼ਰੀਦੀ ਪਹਿਲੇ ਜਹਾਦੀ ਹੂਓਨਗੇ  ਜਿਨ੍ਹਾਂ ਨੂੰ ਸਜ਼ਾ ਮਿਲੀ ਹੈ ਕਿਉਂ ਜੋ ਹੁਣ ਤੀਕਰ ਤੇ ਵੱਡੇ ਵੱਡੇ ਕਾਤਲ ਜਹਾਦੀ ਵੀ ਬੁਰੀ ਹੀ ਹੁੰਦੇ ਆਏ ਹਨ। ਵਿਚਾਰੇ ਜੱਜ ਜਹਾਦੀਆਂ ਕੋਲੋਂ ਡਰਦਿਆਂ ਹੀ ਉਨ੍ਹਾਂ ਨੂੰ ਛੱਡ ਦਿੰਦੇ ਹਨ।

ਆਖ਼ਿਰ ਪਾਕਿਸਤਾਨ ਇਸ ਤਰ੍ਹਾਂ ਦੀਆਂ ਕਲਾਬਾਜ਼ੀਆਂ ਕਿਉਂ ਲਾ ਰਿਹਾ ਹੈ? ਲਗਦਾ ਹੈ ਜੋ ਪਾਕਿਸਤਾਨ ਦੀ ਅੰਦਰਲੀ ਰਿਆਸਤ ਨੂੰ ਪਤਾ ਲੱਗ ਚੁੱਕਿਆ ਜੋ ਡਾਕਟਰ ਸ਼ਕੀਲ ਆਫ਼ਰੀਦੀ ਨੂੰ ਗ਼ੱਦਾਰੀ ਦੀ ਸਜ਼ਾ ਦੇਣ ਤੇ ਦੁਨੀਆ ਵਿਚ ਬੜੀ ਤੋਏ ਤੋਏ ਹੋਵੇਗੀ  ਤੇ ਹੁਣ ਉਨ੍ਹਾਂ ਨੇ ਇਕ ਜਾਲੀ ਮੁਕੱਦਮੇ ਵਿਚ ਇਸ ਲਈ ਸਜ਼ਾ ਦਿੱਤੀ ਹੈ ਜੋ ਅਦਾਲਤ ਵਿਚ ਸਾਬਤ ਨਾ ਹੋ ਸਕੇ ਤੇ ਸ਼ਕੀਲ ਆਫ਼ਰੀਦੀ ਨੂੰ ਛੱਡਣ ਦਾ ਮੌਕਾ ਮੱਲ ਜਾਵੇ।


 

 

More

Your Name:
Your E-mail:
Subject:
Comments: