کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਵਾਸ਼ਿੰਗਟਨ ਬੇਟ ਨੇ ਭੜਥੂ ਪਾ ਦੱਤਾ

ਵਾਸ਼ਿੰਗਟਨ ਬੇਟ ਨੇ ਭੜਥੂ ਪਾ ਦੱਤਾ

ਵਿਚਾਰ ਡੈਸਕ

June 7th, 2012

 

 

ਵਾਸ਼ਿੰਗਟਨ ਤੋਂ ਸ਼ੁਰੂ ਹੋਵਣ ਵਾਲੇ ਯੂ ਟਿਊਬ ਦੇ ਚੈਨਲ ਵਾਸ਼ਿੰਗਟਨ ਬੇਟ ਨੇ ਆਪਣੇ ਪਹਿਲੇ ਪ੍ਰੋਗਰਾਮ ਵਿੱਚ ਹੀ ਚੀਫ਼ ਜਸਟਿਸ ਪਾਕਿਸਤਾਨ ਦੇ ਪੁੱਤ ਨੂੰ ਇਕ ਰੇਲ ਇਸਟੇਟ ਟਾਇਕੁਨ ਦੇ ਪੈਂਤੀ ਚਾਲੀਹਾ ਕਰੋੜ ਰੁਪਈਆ ਦੇਣ ਦੀ ਸਾਜ਼ਿਸ਼ ਤੋਂ ਪਰਦਾ ਚੁਕ ਕੇ ਸਾਰੇ ਮੀਡੀਆਂ ਨੂੰ ਹਲਾ ਦੱਤਾ ਹੈ । ਇਹ ਹੀ ਨਹੀਂ ਸਗੋਂ ਸੁਪਰੀਮ ਕੋਰਟ ਨੇ ਨੋਟਿਸ ਲੈ ਕੇ ਵਾਸ਼ਿੰਗਟਨ ਬੇਟ ਵਿਚ ਦਿੱਤੀ ਖ਼ਬਰ ਨੂੰ ਆਦਰਤਾ ਦਿੰਦਿਆਂ ਮੁਕੱਦਮਾ ਸ਼ੁਰੂ ਕਰ ਦਿੱਤਾ ਹੈ।

ਵਾਸ਼ਿੰਗਟਨ ਬੇਟ ਪ੍ਰੋਗਰਾਮ ਡਾਕਟਰ ਮਨਜ਼ੂਰ ਇਜਾਜ਼ ਹੋਰਾਂ ਸ਼ੁਰੂ ਕੀਤਾ ਹੈ ਤੇ ਉਨ੍ਹਾਂ ਪਹਿਲੇ ਹੀ ਪ੍ਰੋਗਰਾਮ ਵਿੱਚ ਮਸ਼ਹੂਰ ਸਹਾਫ਼ੀ ਸ਼ਾਹੀਨ ਸਹਬਾਈ ਨੂੰ ਸੱਦਿਆ। ਮਨਜ਼ੂਰ ਇਜਾਜ਼ ਹੋਰਾਂ ਸ਼ਾਹੀਨ ਸਹਬਾਈ ਹੋਰਾਂ ਕੋਲੋਂ ਪੁੱਛਿਆ ਜੋ ਕਈ ਟਾਕ ਸ਼ੋਵਾਂ ਵਿਚ ਸੈਨਤਾਂ ਮਾਰੀਆਂ ਜਾ ਰਹੀਆਂ ਹਨ ਜੋ ਕਿਸੇ ਜੱਜ ਬਾਰੇ ਵੱਡੀ ਸਾਜ਼ਿਸ਼ ਸਾਮਣੇ ਆਉਣ ਜਾ ਰਹੀ ਹੈ ਤੇ ਜੇ ਉਨ੍ਹਾਂ ਨੂੰ ਪਤਾ ਹੈ ਤੇ ਉਹ ਦੱਸਣ। ਇਸ ਦੇ ਜਵਾਬ ਵਿੱਚ ਸ਼ਾਹੀਨ ਸਹਬਾਈ ਹੋਰਾਂ ਚਾਨਣ ਪਾਇਆ ਜੋ ਮੁਆਮਲਾ ਚੀਫ਼ ਜਸਟਿਸ ਦੇ ਪੁਤੱਰ ਨੂੰ ਚਾਲੀਹਾ ਕਰੋੜ ਰੁਪਈਆ ਦਿੱਤੇ ਜਾਣ ਜਾਣ ਦਾ ਹੈ । ਪ੍ਰੋਗਰਾਮ ਤੁਸੀਂ ਆਪ ਸੁਣ ਲਵੋ।

http://www.youtube.com/watch?v=jdvoar755Wc

ਜਦ ਵਾਸ਼ਿੰਗਟਨ ਬੇਟ ਪਾਕਿਸਤਾਨ ਵਿੱਚ ਯੂ ਟਿਊਬ ਤੇ ਵੇਖਿਆ ਗਿਆ ਤੇ ਫਿਰ ਸਾਰੇ ਮੀਡੀਆ ਵਿਚ ਰੌਲਾ ਪੈ ਗਿਆ ਤੇ ਹਰ ਇਕ ਟਾਕ ਸ਼ਿਵ ਤੇ ਇਸ ਬਾਰੇ ਗੱਲ ਬਾਤ ਹੋਵਣ ਲੱਗ ਪਈ। ਬਹੁਤੇ ਸਾਰੇ ਮੀਡੀਆ ਪ੍ਰੋਗਰਾਮਾਂ ਤੇ ਟਾਕ ਸ਼ੋਵਾਂ ਨੇ ਖ਼ਬਰ ਦੇ ਮੁੱਢ ਵਾਸ਼ਿੰਗਟਨ ਬੇਟ ਦਾ ਨਾਂ ਲੈਣ ਤੋਂ ਜਾਣ ਬੱਝ ਕੇ ਪ੍ਰਹੇਜ਼ ਕੀਤਾ ਪਰ ਇਹ ਸੱਭ ਨੂੰ ਪਤਾ ਹੈ ਜੋ ਇਸ ਪੁਆੜੇ ਨੂੰ ਕੌਣ ਪਹਿਲਾਂ ਸਾਮਣੇ ਲੈ ਕੇ ਆਇਆ ਸੀ।

 

More

Your Name:
Your E-mail:
Subject:
Comments: