کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਅੱਤਵਾਦ ਦੀ ਆਲਮੀ ਜੰਗ ਪਾਕਿਸਤਾਨ ਲੜਦਾ ਰਵੇ ਗਾ:ਜ਼ਰਦਾਰੀ

ਅੱਤਵਾਦ ਦੀ ਆਲਮੀ ਜੰਗ ਪਾਕਿਸਤਾਨ ਲੜਦਾ ਰਵੇ ਗਾ:ਜ਼ਰਦਾਰੀ

ਵਿਚਾਰ ਡੈਸਕ

September 4th, 2008

 

 

ਪੀਪਲਜ਼ ਪਾਰਟੀ ਦੇ ਸ਼ਰੀਕ ਚੇਅਰਮੈਨ ਅਤੇ ਸਦਾਰਤੀ ਉਮੀਦਵਾਰ ਆਸਿਫ਼ ਜ਼ਰਦਾਰੀ ਨੇ ਆਖਿਆ ਹੈ ਕਿ ਆਲਮੀ ਅੱਤ ਵਾਦ ਮੁਲਕ ਲਈ ਵੱਡਾ ਖ਼ਤਰਾ ਹੈ ਤੇ ਪਾਕਿਸਤਾਨ ਅਮਰੀਕਾ ਨਾਲ ਰਲ ਕੇ ਅੱਤ ਵਾਦ ਦੇ ਖ਼ਿਲਾਫ਼ ਲੜਦਾ ਰਵੇ ਗਾ।

ਆਸਿਫ਼ ਜ਼ਰਦਾਰੀ ਦਾ ਇਹ ਬਿਆਨ ਉਸ ਵੇਲ਼ੇ ਆਇਆ ਹੈ ਜਦੋਂ ਪਹਿਲੀ ਵਾਰੀ ਅਮਰੀਕੀ ਫ਼ੌਜਾਂ ਨੇ ਸਰਹੱਦ ਪਾਰ ਕਰ ਕੇ ਕਬਾਇਲੀ ਇਲਾਕਿਆਂ ਵਿਚ ਆਪ੍ਰੇਸ਼ਨ ਕੀਤਾ ਹੈ ਜਿਹਦੇ ਵਿੱਚ 20 ਬੰਦੇ ਮਰ ਗਏ ਸਨ। ਪਾਕਿਸਤਾਨੀ ਸਰਕਾਰ ਜਿਹੜੀ ਜ਼ਰਦਾਰੀ ਦੀ ਪਾਰਟੀ ਦੇ ਹਥ ਹੈ ਨੇ ਇਸ ਤੇ ਭਰਵਾਂ ਇਹਤਜਾਜ ਕੀਤਾ ਸੀ।

ਇਕ ਅਖ਼ਬਾਰੀ ਮਜ਼ਮੂਨ ਮੂਜਬ ਜ਼ਰਦਾਰੀ ਨੇ ਆਖਿਆ ਹੈ ਕਿ ਪਾਕਿਸਤਾਨ ਅਮਰੀਕਾ ਤੇ ਉਤੇ ਉਨ੍ਹਾਂ ਮੁਲਕਾਂ ਦੇ ਨਾਲ ਹੈ ਜਿਹਨਾਂ ਤੇ ਖਾੜਕਵਾਂ ਨੇ ਅੱਤ ਵਾਦੀ ਧਾੜੇ ਮਾਰੇ ਹਨ। ਉਹਦਾ ਆਖਣਾ ਹੈ ਕਿ ਅਮਰੀਕੀ ਧਾੜੇ ਤੋਂ ਅੱਚਨ ਚਿੱਤੀ ਮਗਰੋਂ ਵਜ਼ੀਰ ਆਜ਼ਮ ਤੇ ਹੋਵਣ ਵਾਲੇ ਹਮਲੇ ਤੋਂ ਇਹ ਜਾਪਦਾ ਹੈ ਕਿ ਆਲਮੀ ਅੱਤ ਵਾਦ ਪਾਕਿਸਤਾਨ ਦਾ ਮੁੱਢਲਾ ਮਸਅਲਾ ਹੈ।

 

More

Powered by: PHPCow.com