کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਲੋੜ ਪਈ ਤੇ ਪਾਕਿਸਤਾਨ ਵਿਚ ਹੋਰ ਵੀ ਕਾਰਵਾਈਆਂ ਕਰਾਂਗੇ: ਅਮਰੀਕਾ

ਲੋੜ ਪਈ ਤੇ ਪਾਕਿਸਤਾਨ ਵਿਚ ਹੋਰ ਵੀ ਕਾਰਵਾਈਆਂ ਕਰਾਂਗੇ: ਅਮਰੀਕਾ

ਵਿਚਾਰ ਡੈਸਕ

September 5th, 2008

 

 

ਅਮਰੀਕਾ ਨੇ ਆਖਿਆ ਹੈ ਕਿ ਅਮਰੀਕੀ ਫ਼ੌਜੀਆਂ ਨੇ ਅਲ-ਕਾਇਦਾ ਦੇ ਇਕ ਆਗੂ ਨੂੰ ਪਾਕਿਸਤਾਨ ਵਿੱਚ ਵੜ ਕੇ ਮਾਰਿਆ ਤੇ ਇਹੋ ਜਿਹੀਆਂ ਹੋਰ ਕਾਰਵਾਈਆਂ ਵੀ ਕੀਤੀਆਂ ਜਾ ਸਕਦੀਆਂ ਨੇਂ। ਪੀਨਟਾਗੁਨ ਨੇ ਆਖਿਆ ਹੈ ਕਿ ਅੱਤ ਵਾਦੀਆਂ ਨੂੰ ਸੁਖਾਲੀਆਂ ਥਾਹਰਾਂ ਤੇ ਲੁਕਣ ਨਹੀਂ ਦਿੱਤਾ ਜਾਵੇ ਗਾ ਤੇ ਉਹ ਜਿਥੇ ਜਾਵਣਗੇ ਉਨ੍ਹਾਂ ਦੇ ਮਗਰ ਜਾਵਾਂਗੇ।

ਵਾਸ਼ਿੰਗਟਨ ਵਿਚ ਗੱਲ ਬਾਤ ਕਰਦਿਆਂ ਪੀਨਟਾਗੁਨ ਦੇ ਬੁਲਾਰੇ ਬਰਾਇਨ ਵ੍ਹਾਈਟ ਨੇ ਆਖਿਆ ਕਿ ਅਮਰੀਕਾ ਆਪਣੇ ਇਤਹਾਦੀਆਂ ਦੀ ਹਥ ਵੰਡਾਈ ਨਾਲ ਆਪਣੇ ਵੈਰੀਆਂ ਨਾਲ ਨਿੱਬੜਨ ਨੂੰ ਤਿਆਰ ਹੈ। ਬੁਲਾਰੇ ਦਾ ਆਖਣਾ ਸੀ ਕਿ ਅੱਤ ਵਾਦੀਆਂ ਨੂੰ ਸੁਖਾਲੀਆਂ ਥਾਵਾਂ ਤੇ ਲੁਕਣ ਨਹੀਂ ਦੇਵਾਂਗੇ। ਉਹ ਜਿਥੇ ਵੀ ਕਾਰਵਾਈਆਂ ਕਰਨਗੇ ਯਾਂ ਪਨਾਹ ਲੈਣਗੇ ਉਨ੍ਹਾਂ ਨਾਲ ਨਿਬੜਿਆ ਜਾਵੇ ਗਾ।

ਅਮਰੀਕੀ ਸੂਝਵਾਨਾਂ ਦਾ ਆਖਣਾ ਹੈ ਕਿ ਅੰਗੂਰ ਅੱਡਾ ਵਿਚ ਅਮਰੀਕੀ ਫ਼ੌਜੀਆਂ ਦੀ ਕਾਰਵਾਈ ਖਾੜਕਵਾਂ ਦੇ ਖ਼ਿਲਾਫ਼ ਅਮਰੀਕਾ ਦੇ ਟੀਚਿਆਂ ਵਿਚ ਭਰਵੀਂ ਬਦਲੀ ਦਾ ਵਿਖਾਲਾ ਹੈ। ਤਜਜ਼ੀਆ ਕਾਰਾਂ ਤੇ ਮਾਹਿਰਾਂ ਮੂਜਬ ਪਾਕਿਸਤਾਨ ਵਿੱਚ ਸਿੱਧੀ ਸਾਹਵੇਂ ਕਾਰਵਾਈ ਨਾਲ ਅਮਰੀਕਾ ਨੂੰ ਆਸ ਹੈ ਕਿ ਖਾੜਕਵਾਂ ਦੀਆਂ ਕਾਰਵਾਈਆਂ ਡੱਕਣ ਵਿਚ ਸੋਖਿਤ ਹੋਵੇਗੀ ਤੇ ਉਨ੍ਹਾਂ ਦਾ ਲੱਕ ਭਨਿਆ ਜਾ ਸਕੇ ਗਾ।

ਮਾਹਰੀਨ ਮੂਜਬ ਪਾਕਿਸਤਾਨ ਵਿੱਚ ਖਾੜਕਵਾਂ ਦੀਆਂ ਵਧਦੀਆਂ ਕਾਰਵਾਈਆਂ ਅਮਰੀਕਾ ਲਈ ਚਿੰਤਾ ਦਾ ਕਾਰਨ ਨੇਂ ਤੇ ਹੁਣ ਜਾਪਦਾ ਹੈ ਕਿ ਪੈਂਟਾ ਗੁਣ ਨੇ ਆਪਣੇ ਟੀਚਿਆਂ ਵਿਚ ਭਰਵੀਆਂ ਬਦਲੀਆਂ ਦਾ ਫ਼ੈਸਲਾ ਕਰ ਲਿਆ ਹੈ।

 

More

Powered by: PHPCow.com