ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਆਸਿਫ਼ ਅਲੀ ਜ਼ਰਦਾਰੀ ਵੱਡੀ ਗਿਣਤੀ ਵਿਚ ਵੋਟ ਲੈ ਕੇ ਮੁਲਕ ਦੇ ਸਦਰ ਬੁੰਗੇ
ਪੀਪਲਜ਼ ਪਾਰਟੀ ਦੇ ਸ਼ਰੀਕ ਚੇਅਰ ਮੈਨ ਆਸਿਫ਼ ਅਲੀ ਜ਼ਰਦਾਰੀ 479 ਵੋਟ ਲੈ ਕੇ ਮੁਲਕ ਦੇ ਨਵੇਂ ਸਦਰ ਚੁਣੇ ਗਏ ਹਨ। ਗ਼ੈਰ ਸਰਕਾਰੀ ਨਤੀਜਿਆਂ ਮੂਜਬ ਕੌਮੀ ਅਸੰਬਲੀ ਵਿਚ ਆਸਿਫ਼ ਅਲੀ ਜ਼ਰਦਾਰੀ ਨੂੰ 281, ਸਈਦ ਅਲਜ਼ਮਾਂ ਸਦੀਕੀ ਨੂੰ 111 ਤੇ ਮਸ਼ਾਹਦ ਹੁਸੈਨ ਸਈਅਦ ਨੂੰ 34 ਵੋਟ ਮਿਲੇ।
ਪੰਜਾਬ ਅਸੰਬਲੀ ਵਿਚ ਆਸਿਫ਼ ਅਲੀ ਜ਼ਰਦਾਰੀ ਨੂੰ 123 ਸਈਦ ਅਲਜ਼ਮਾਂ ਸਦੀਕੀ ਨੂੰ 201 ਜਦੋਂ ਕਿ ਮਸ਼ਾਹਦ ਹੁਸੈਨ ਸਈਅਦ ਨੂੰ 36 ਵੋਟ ਮਿਲੇ। ਇੰਜ ਸਰਹੱਦ ਅਸੰਬਲੀ ਵਿਚ ਆਸਿਫ਼ ਅਲੀ ਜ਼ਰਦਾਰੀ ਨੂੰ 107 ਜਸਟਿਸ ਰਿਟਾਇਰਡ ਸਾਈਦਾਲਜ਼ਮਾਂ ਸਦੀਕੀ ਨੂੰ10 ਮਸ਼ਾਹਦ ਹੁਸੈਨ ਸਈਅਦ ਨੂੰ 3 ਵੋਟ ਮਿਲੇ ਜਦੋਂ ਕਿ 4 ਵੋਟ ਰੱਦ ਹੋਏ।
ਸਿੰਧ ਅਸੰਬਲੀ ਵਿਚ ਕੁਲ 166 ਵੋਟ ਸਨ ਜਿਨ੍ਹਾਂ ਵਿਚੋਂ 163 ਕਾਸਟ ਹੋਏ, ਆਸਿਫ਼ ਜ਼ਰਦਾਰੀ ਨੂੰ 162 ਵੋਟ ਮਿਲੇ। ਸਿੰਧ ਅਸੰਬਲੀ ਵਿਚ ਸਈਦ ਅਲਜ਼ਮਾਂ ਸਦੀਕੀ ਤੇ ਮਸ਼ਾਹਦ ਹੁਸੈਨ ਸਈਅਦ ਵਿਚੋਂ ਕੋਈ ਉਮੀਦਵਾਰ ਇਕ ਵੀ ਵੋਟ ਨਾ ਲੈ ਸਕਿਆ ਜਦੋਂ ਕਿ ਬਲੋਚਿਸਤਾਨ ਅਸੰਬਲੀ ਵਿਚੋਂ ਆਸਿਫ਼ ਜ਼ਰਦਾਰੀ ਨੂੰ 59 ਵੋਟ , ਸਈਦ ਅਲਜ਼ਮਾਂ ਸਦੀਕੀ ਤੇ ਮਸ਼ਾਹਦ ਹੁਸੈਨ ਸਈਅਦ ਨੂੰ2,2 ਵੋਟ ਮਿਲੇ।
ਇੰਜ ਕੁਲ ਆਸਿਫ਼ ਅਲੀ ਜ਼ਰਦਾਰੀ ਨੂੰ 479 , ਸਈਦ ਅਲਜ਼ਮਾਂ ਸਦੀਕੀ ਨੂੰ 153 ਜਦੋਂ ਕਿ ਮਸ਼ਾਹਦ ਹੁਸੈਨ ਸਈਅਦ ਨੂੰ 43 ਵੋਟ ਮਿਲੇ। ਕੌਮੀ ਅਸੰਬਲੀ ਵਿਚ ਪੋਲਿੰਗ ਅੱਜ ਸਵੇਰੇ ਦਸ ਵੱਜ ਕੇ ਦਸ ਮਿੰਟ ਤੇ ਸ਼ੁਰੂ ਹੋਈ ਜਿਹੜੀ ਸ਼ਾਮ ਤਿੰਨ ਵਜੇ ਤੀਕਰ ਜਾਰੀ ਰਹੀ। ਸਬ ਤੋਂ ਪਹਿਲੇ ਸੀਨੀਟਰਜ਼ ਨੇ ਵੋਟ ਪਾਏ ਜਿਹਦੇ ਤੋਂ ਮਗਰੋਂ ਕੌਮੀ ਅਸੰਬਲੀ ਦੇ ਰਕਨਾਂ ਨੇ ਵੋਟ ਕਾਸਟ ਕੀਤੇ।
ਸਰਹੱਦ ਅਸੰਬਲੀ ਵਿਚ 124 ਵੋਟ ਪਾਏ ਗਏ, ਸਿੰਧ ਅਸੰਬਲੀ ਦੀ ਰੁਕਣ ਰੁਕਿਆ ਸੋਮਰੋ ਨੇ ਬਹੁਤ ਬਿਮਾਰੀ ਦੇ ਮਗਰੋਂ ਵੀ ਅਪਣਾ ਵੋਟ ਵਰਤਿਆ ਉਨ੍ਹਾਂ ਨੂੰ ਅਸੰਬਲੀ ਵਿਚ ਅਸਟਰੀਚਰ ਤੇ ਲਿਆਂਦਾ ਗਿਆ ਉਨ੍ਹਾਂ ਅਸਟਰੀਚਰ ਤੇ ਵੋਟ ਪਾਵਨ ਦੀ ਇਕ ਨਵੀਂ ਮਿਸਾਲ ਕਾਇਮ ਕੀਤੀ। ਸਦਰ ਦੇ ਚੋਣ ਦੇ ਸਿਲਸਿਲੇ ਵਿਚ ਪੀਪਲਜ਼ ਪਾਰਟੀ ਦੇ ਸ਼ਰੀਕ ਚੇਅਰ ਮੈਨ ਆਸਿਫ਼ ਅਲੀ ਜ਼ਰਦਾਰੀ , ਮੁਸਲਿਮ ਲੀਗ ਨੌਂ ਦੇ ਜਸਟਿਸ ਰਿਟਾਇਰਡ ਸਈਦ ਅਲਜ਼ਮਾਨ ਸਦੀਕੀ ਤੇ ਮੁਸਲਿਮ ਲੀਗ ਕ ਦੇ ਉਮੀਦਵਾਰ ਸੈਨੇਟਰ ਮਸ਼ਾਹਦ ਹੁਸੈਨ ਸਈਅਦ ਰਲਤੀ ਸਨ।
More