کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਖ਼ਬਰਾਂ > ਚੀਨ ਪਾਕਿਸਤਾਨ ਲਈ ਵੀ ਨੀਵਕਲੀਰ ਡੀਲ ਚਾਹੁੰਦਾ ਹੈ

ਚੀਨ ਪਾਕਿਸਤਾਨ ਲਈ ਵੀ ਨੀਵਕਲੀਰ ਡੀਲ ਚਾਹੁੰਦਾ ਹੈ

ਵਿਚਾਰ ਡੈਸਕ

September 7th, 2008

 

 

ਹਫ਼ਤੇ ਦੇ ਦਿਹਾੜੇ ਚੀਨ ਦੀ ਹਕੂਮਤ ਨੇ ਵਿਆਨਾ ਵਿਚ ਹੋਵਣ ਵਾਲੇ ਹਿੰਦੁਸਤਾਨ ਦੀ ਨੀਵਕਲੀਰ ਸਪਲਾਇਰਜ਼ ਗਰੁੱਪ ਨਾਲ ਡੀਲ ਨੂੰ ਨਿੰਦਿਆ ਹੈ ਸਗੋਂ ਇਕ ਪੈਰ ਅਗਾਂਹ ਪੁੱਟਦਿਆਂ ਇਹ ਵੀ ਆਖਿਆ ਹੈ ਕਿ ਪਾਕਿਸਤਾਨ ਨਾਲ ਵੀ ਇਹੋ ਜਹਿਆ ਸੌਦਾ ਹੋਣਾ ਚਾਹੀਦਾ ਹੈ।

ਪਾਕਿਸਤਾਨ ਦੀ ਵਕਾਲਤ ਕਰਦਿਆਂ ਚੀਨ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਉਹਨੂੰ ਆਸ ਹੈ ਕਿ ਨੀਵਕਲੀਰ ਸਪਲਾਇਰਜ਼ ਗਰੁੱਪ ਸਾਰੀਆਂ ਧਿਰਾਂ ਦੀਆਂ ਸੱਧਰਾਂ ਨੂੰ ਪੂਰਾ ਕਰੇ ਗਾ। ਕਈ ਸੂਝਵਾਨਾਂ ਦਾ ਆਖਣਾ ਹੈ ਕਿ ਇਸ ਫ਼ਿਕਰੇ ਵਿਚ "ਸਾਰੀਆਂ ਧਿਰਾਂ" ਤੋਂ ਚੀਨ ਦਾ ਮਤਲਬ ਉਹਦਾ ਬਾਂਹ ਬੈਲੀ ਪਾਕਿਸਤਾਨ ਹੈ।

ਚੀਨੀ ਵਜ਼ੀਰ ਖ਼ਾਰਜਾ ਚਿਣਗ ਜ਼ੀਆਨਗ ਦਾ ਆਖਣਾ ਹੈ ਕਿ "ਚੀਨ ਨੂੰ ਇਹ ਆਸ ਹੈ ਕਿ ਨੀਵਕਲੀਰ ਸਪਲਾਇਰਜ਼ ਗਰੁੱਪ ਐਟਮੀ ਤਵਾਨਾਈ ਦੀ ਪਰਾਮਨ ਵਰਤੋਂ ਲਈ ਸਾਰੀਆਂ ਧਿਰਾਂ ਨਾਲ ਬਰਾਬਰੀ ਦਾ ਸਲੋਕ ਕਰਦਿਆਂ ਹੋਇਆਂ ਸਾਰਿਆਂ ਦੀਆਂ ਸੱਧਰਾਂ ਨੂੰ ਪੂਰਾ ਕਰੇ ਗਾ।"


 

More

Powered by: PHPCow.com