ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਹਿੰਦੁਸਤਾਨੀ ਮੰਗਤਿਆਂ ਨੇ ਗ਼ੈਰ ਮੁਲਕੀ ਬੋਲੀਆਂ ਸਿੱਖਣਾ ਸ਼ੁਰੂ ਕਰ ਦਿੱਤੀਆਂ
ਹਿੰਦੁਸਤਾਨੀ ਮੰਗਤਿਆਂ ਨੇ ਅਗਲੇ ਵਰ੍ਹੇ ਦੌਲਤ ਮੁਸ਼ਤਰਕਾ ਦੀਆਂ ਖੇਡਾਂ ਭਾਰਤ ਵਿਚ ਹੋਣ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਗ਼ੈਰ ਮੁਲਕੀ ਬੋਲੀਆਂ ਸੱਖਣੀਆਂ ਸ਼ੁਰੂ ਕਰ ਦਿੱਤੀਆਂ ਹਨ ਤਾਂ ਜੇ ਉਹ ਖੇਡਾਂ ਵੇਖਣ ਆਉਣ ਵਾਲੇ ਸ਼ੌਕੀਨਾਂ ਕੋਲੋਂ ਮੰਗਣ ਪੁੰਨ ਜੋਗੇ ਹੋ ਜਾਣ। ਭਾਰਤੀ ਦਾਰੁਲ ਹਕੂਮਤ ਨਵੀਂ ਦਿੱਲੀ ਦਾ ਇਲਾਕਾ ਰੋਹਿਣੀ ਲਾਲ ਕਵਾਰਟਰ ਜਿਥੇ ਇਸ ਵੇਲ਼ੇ ਮੰਗਤਿਆਂ ਦੇ 1200 ਟੱਬਰ ਵਸਦੇ ਹਨ ਦੇ ਵਸਨੀਕਾਂ ਨੇ ਦੱਸਿਆ ਹੈ ਪਈ ਇਕ ਮੰਗਤਾ ਰੋਜ਼ ਡੇਢ ਤੋਂ ਦੋ ਸੌ ਰੁਪਈਏ ਮੰਗ ਲੈਂਦਾ ਹੈ ਤੇ ਜੇ ਕੋਈ ਬਾਹਰਲਾ ਝੱਲ ਜਾਵੇ ਤੇ ਆਮਦਨ ਵਿਚ ਬਹੁਤਾ ਵਾਧਾ ਹੁੰਦਾ ਹੈ। ਮੰਗਤਿਆਂ ਨੇ ਦੱਸਿਆ, ਉਨ੍ਹਾਂ ਨੂੰ ਆਸ ਹੈ ਪਈ ਅਗਲੇ ਵਰ੍ਹੇ ਖੇਡਾਂ ਵੇਖਣ ਵਾਲਿਆਂ ਦੀ ਵੱਡੀ ਗਿਣਤੀ ਹਿੰਦੁਸਤਾਨ ਆਵੇਗੀ। ਇਨ੍ਹਾਂ ਖੇਡਾਂ ਦੀਆਂ ਕੁੱਝ ਤਕਰੀਬਾਤ ਮੰਗਤਿਆਂ ਦੀ ਬਸਤੀ ਵਿੱਚ ਕਰਾਉਣ ਦਾ ਐਲਾਨ ਵੀ ਕੀਤਾ ਗਿਆ ਹੇ, ਇਸ ਲਈ ਮੰਗਤਿਆਂ ਨੇ ਆਪਣੇ ਬਾਲਾਂ ਨੂੰ ਗ਼ੈਰ ਮਲਕੀਆਂ ਕੋਲੋਂ ਮੰਗਣ ਜੋਗੇ ਬਣਾਉਣ ਲਈ ਉਨ੍ਹਾਂ ਨੂੰ ਸਿਖਲਾਈ ਕਲਾਸਾਂ ਵਿਚ ਦਾਖ਼ਲੇ ਲੈ ਦਿੱਤੇ ਹਨ। ਕਈ ਲੋਕਾਂ ਨੇ ਇਸ ਮਕਸਦ ਲਈ ਮੰਗਤਿਆਂ ਦੇ ਇਲਾਕੇ ਵਿਚ ਆਰਜ਼ੀ ਸਕੂਲ ਵੀ ਖੋਲ ਲਏ ਹਨ। ਇਹੋ ਜਿਹੇ ਇੱਕ ਸਕੂਲ ਦੇ ਰਾਜੂ ਸਾਂਸ ਨੇ ਦੱਸਿਆ ਪਈ ਇਕ ਅਠ ਵਰ੍ਹਿਆਂ ਦੀ ਬਾਲੜੀ ਜਿਹੜੀ ਕਦੇ ਵੀ ਸਕੂਲ ਨਹੀਂ ਗਈ ਸੀ ਉਹਨੇ ਕੁੱਝ ਈ ਦਿਹਾੜੀਆਂ ਵਿਚ ਅੰਗਰੇਜ਼ੀ , ਫ਼ਰਾਂਸੀਸੀ ਤੇ ਹਸਪਾਨਵੀ ਬੋਲੀਆਂ ਵਿਚ ਮੰਗਣਾ ਸਿੱਖ ਲਿਆ ਹੈ।
More