ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਤਾਲਿਬਾਨ ਨੇ ਕਦੇ ਕਿਸੇ ਘੱਟ ਗਿਣਤੀ ਨਾਲ ਭੈੜਾ ਨਹੀਂ ਕੀਤਾ: ਸਵਰਨ ਸਿੰਘ
ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾਕਟਰ ਸਵਰਨ ਸਿੰਘ ਨੇ ਆਖਿਆ ਹੈ ਪਈ ਤਾਲਿਬਾਨ ਨੇ ਕਦੇ ਵੀ ਕਿਸੇ ਘੱਟ ਗਿਣਤੀ ਨਾਲ ਭੈੜਾ ਨਹੀਂ ਕੀਤਾ। ਉਨ੍ਹਾਂ ਆਖਿਆ ਤਾਰਾ ਸਿੰਘ ਨੇ ਕਾਇਦਾਆਜ਼ਮ ਦੀ ਪੇਸ਼ਕਸ਼ ਨੂੰ ਰੱਦ ਕੇ ਬੜੀ ਵੱਡੀ ਭੁਲ ਕੀਤੀ ਜਿਹਦੇ ਕਾਰਨ ਦੁਨੀਆ ਦੇ ਸਾਰੇ ਸਿੱਖ ਉਸ ਫ਼ੈਸਲੇ ਨੂੰ ਭਗਤ ਰਹੇ ਹਨ ਕਿਉਂ ਜੇ ਅੱਜ ਸਾਡਾ ਕੋਈ ਦੇਸ ਹੀ ਨਹੀਂ ਹੈ। ਇਕ ਟੀ ਵੀ ਟਾਕ ਸ਼ਿਵ ਵਿਚ ਗੱਲ ਕਰਦਿਆਂ ਡਾਕਟਰ ਸਵਰਨ ਸਿੰਘ ਨੇ ਆਖਿਆ ਅਸੀਂ ਬੁਨੀਰ ਵਿਚ ਜੰਮੇ ਤੇ ਪਾਕਿਸਤਾਨ ਸਾਡਾ ਦੇਸ ਹੈ ਪਰ ਸਾਡੇ ਮੰਦੇ ਭਾਗਾਂ ਨੂੰ ਇਨ੍ਹਾਂ 62 ਵਰ੍ਹਿਆਂ ਵਿਚ ਸਾਡਾ ਕੋਈ ਪਾਰਲੀਮੈਂਟ ਮੈਂਬਰ ਨਹੀਂ ਬਣਿਆ। ਜਿਹੜੇ ਬਣੇ ਉਹ ਸਿੱਖ ਬਰਾਦਰੀ ਦੇ ਨਹੀਂ ਸਨ। ਉਨ੍ਹਾਂ ਆਖਿਆ ਤਾਲਿਬਾਨ ਨੇ ਕਦੇ ਕਿਸੇ ਘੱਟ ਗਿਣਤੀ ਦਾ ਨੁਕਸਾਨ ਨਹੀਂ ਕੀਤਾ ਤੇ ਅਸੀਂ ਬਿਨਾ ਕਿਸੇ ਰੋਕ ਟੋਕ ਦੇ ਆਪਣੇ ਗੁਰਦਵਾਰਿਆਂ ਵਿਚ ਜਾਂਦੇ ਸਾਂ।
More