کلاسک

WebSite    
 

ਮੁਢਲਾ ਵਰਕਾ > ਚੀਨੀ ਹਕੂਮਤੀ ਅਫ਼ਸਰ ਹਕੂਮਤ ਦਾ 50 ਬਿਲੀਅਨ ਡਾਲਰ ਜੇਬਾਂ ਵਿਚ ਪਾ ਕੇ ਮੁਲਕੋਂ ਨੱਸ ਗਏ

ਚੀਨੀ ਹਕੂਮਤੀ ਅਫ਼ਸਰ ਹਕੂਮਤ ਦਾ 50 ਬਿਲੀਅਨ ਡਾਲਰ ਜੇਬਾਂ ਵਿਚ ਪਾ ਕੇ ਮੁਲਕੋਂ ਨੱਸ ਗਏ

ਵਿਚਾਰ ਡੈਸਕ

January 12th, 2010

 

 

ਚੀਨ ਦੇ ਇਕ ਸਰਕਾਰੀ ਅਦਾਰੇ ਨੇ ਅਪਣੀ ਰਿਪੋਰਟ ਵਿਚ ਦੱਸਿਆ ਹੈ ਪਈ ਚੀਨ ਵਿਚ ਪਿਛਲੇ ਤਿੰਨ ਦਹਾਕਿਆਂ ਵਿਚ ਹਜ਼ਾਰਾਂ ਸਰਕਾਰੀ ਅਫ਼ਸਰ ਸਰਕਾਰੀ ਫ਼ੰਡ ਦੇ ਪੈਸੇ ਜਿਹੜੇ 50 ਬਿਲੀਅਨ ਡਾਲਰ ਦੇ ਨੇੜੇ ਹਨ ਆਪਣੀਆਂ ਜੇਬਾਂ ਵਿੱਚ ਪਾ ਕੇ ਚੀਨ ਤੋਂ ਦੂਜੇ ਮੁਲਕਾਂ ਨੂੰ ਨੱਸ ਗਏ ਹਨ।

ਸੁਪਰੀਮ ਪੀਪਲਜ਼ ਪਰਾਸੀਕੀਵਰੀਟ ਦੀ ਵੈਬ ਸਾਈਟ ਤੇ ਦਿੱਤੀ ਜਾਣ ਵਾਲੀ ਰਿਪੋਰਟ ਵਿਚ ਦੱਸਿਆ ਗਿਆ ਹੈ ਪਈ ਦੂਜੇ ਦੇਸਾਂ ਵਿੱਚ ਮੁਜਰਮ ਜਥਿਆਂ ਦੀ ਸੇਵਾਵਾਂ ਨੂੰ ਵਰਤ ਕੇ ਇਹ ਅਫ਼ਸਰ ਪੈਸਾ ਬਾਹਰ ਲੈ ਜਾਂਦੇ ਹਨ, ਪ੍ਰਾਪਰਟੀ ਖ਼ਰੀਦ ਦੇ ਹਨ ਤੇ ਅਪਣੀ ਪਛਾਣ ਲੁਕਾ ਲੈਂਦੇ ਹਨ। ਰਿਪੋਰਟ ਵਿਚ ਦੱਸਿਆ ਗਿਆ ਹੈ ਪਈ ਤਰੱਕੀ ਕੀਤੇ ਹੋਏ ਦੇਸ ਜਿਵੇਂ ਅਮਰੀਕਾ ਤੇ ਆਸਟ੍ਰੇਲੀਆ ਇਹੋ ਜਿਹੇ ਅਫ਼ਸਰਾਂ ਦੇ ਲੁਕਣ ਲਈ ਜੰਨਤ ਹਨ।

ਚੀਨ ਦੀ ਸਰਕਾਰ ਨੇ ਇਹੋ ਜਿਹੇ ਅਫ਼ਸਰਾਂ ਨੂੰ ਸਰਕਾਰੀ ਪੈਸੇ ਮਾਰ ਕੇ ਬਾਹਰ ਨੱਸਣ ਤੋਂ ਡੱਕਣ ਲਈ ਇਕ ਟਾਸਕ ਫ਼ੋਰਸ ਬਣਾ ਦਿੱਤੀ ਹੈ। ਆਂਕੜਿਆਂ ਮੂਜਬ ਇਸ ਵੇਲ਼ੇ ਚੀਨ ਦੇ 4000 ਸਰਕਾਰੀ ਅਫ਼ਸਰ 50 ਬਿਲੀਅਨ ਡਾਲਰ ਨੱਪ ਕੇ ਬੈਠੇ ਹਨ।

 

More

Your Name:
Your E-mail:
Subject:
Comments:


Free counter and web stats