ਮੁਢਲਾ ਵਰਕਾ > ਸੂਰ ਤਾਪ ਦਾ ਡਰਾਵਾ ਦੇ ਕੇ ਦਵਾ ਬਣਾਉਣ ਵਾਲਿਆਂ ਕੰਪਣੀਆਂ ਨੇ ਅਰਬਾਂ ਡਾਲਰ ਕਮਾ ਲਏ
ਯੂਰਪੀ ਯੂਨੀਅਨ ਦੇ ਹੈਲਥ ਚੀਫ਼ ਨੇ ਦਾਅਵਾ ਕੀਤਾ ਹੈ ਪਈ ਸੂਰ ਤਾਪ (ਸਵਾਇਨ ਫ਼ਲੋ) ਦੀ ਵਬਾ ਜਾਲੀ ਹੈ ਤੇ ਇਹ ਡਰਾਮਾ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਨੇ ਚਲਾਇਆ ਹੈ ਜਿਹਦੇ ਰਾਹੀਂ ਪੂਰੀ ਦੁਨੀਆ ਵਿਚ ਸੂਰ ਤਾਪ ਦਾ ਡਰ ਖਿਲਾਰ ਕੇ ਅਰਬਾਂ ਡਾਲਰ ਕਮਾਏ ਗਏ। ਉਨ੍ਹਾਂ ਨੇ ਸੂਰ ਤਾਪ ਦੀ ਵਬਾ ਨੂੰ ਇਸ ਸਦੀ ਦਾ ਸੱਭ ਤੋਂ ਵੱਡਾ ਮੈਡੀਕਲ ਅਸਕੀਨਡਲ ਵੀ ਆਖਿਆ ਹੈ। ਕੌਂਸਿਲ ਆਫ਼ ਯੂਰਪ ਦੇ ਸਿਹਤ ਦੇ ਸ਼ੋਅਬੇ ਦੇ ਪ੍ਰਧਾਨ ਵੁਲਫ਼ ਗੈਂਗ ਵਡਰਾਕ ਨੇ ਕੌਂਸਿਲ ਆਫ਼ ਯੂਰਪ ਦੇ ਇਕੱਠ ਵਿਚ ਇਕ ਕਰਾਰਦਾਦ ਪੇਸ਼ ਕੀਤੀ ਹੈ ਜਿਹਦੇ ਵਿਚ ਇਹ ਮੰਗ ਕੀਤੀ ਗਈ ਹੈ ਪਈ ਸਾਰੀ ਦੁਨੀਆ ਵਿੱਚ ਸੂਰ ਤਾਪ ਦੀ ਵਬਾ ਦਾ ਡਰ ਖਿਲਾਰਨ ਵਾਲੀਆਂ ਦਵਾਈਆਂ ਦੀਆਂ ਕੰਪਨੀਆਂ ਦੇ ਖ਼ਿਲਾਫ਼ ਪੁਣ ਛਾਣ ਕਰਾਈ ਜਾਵੇ। ਇਕੱਠ ਵਿਚ ਕਰਾਰਦਾਦ ਦੀ ਮਨਜ਼ੂਰੀ ਤੋਂ ਅੱਡ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਪਈ ਇਸ ਮਹੀਨੇ ਦੇ ਅਖ਼ੀਰ ਵਿਚ ਕੌਂਸਿਲ ਆਫ਼ ਯੂਰਪ ਦੇ ਇਕੱਠ ਵਿਚ ਇਸ ਮਾਮਲੇ ਤੇ ਗੌਹ ਗੋਚਰਾ ਕੀਤਾ ਜਾਵੇ ਗਾ। ਯੂਰਪੀ ਯੂਨੀਅਨ ਦੇ ਹੈਲਥ ਚੀਫ਼ ਨੇ ਆਖਿਆ ਹੈ ਪਈ ਇਹ ਸਾਰਾ ਡਰਾਮਾ ਸੀ ਤੇ ਸੂਰ ਤਾਪ ਬੜੀ ਨਿੱਕੀ ਪੱਧਰ ਤੇ ਖਿਲਰਿਆ ਸੀ ਪਰ ਇਸ ਨੂੰ ਵਬਾ ਆਖ ਦਿੱਤਾ ਗਿਆ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਹੈ ਪਈ ਇਸ ਵਬਾ ਦਾ ਡਰ ਖਿਲਾਰਨ ਦਾ ਬੀਂ ਪੰਜ ਵਰ੍ਹੇ ਪਹਿਲਾਂ ਉਸ ਵੇਲ਼ੇ ਬੀਜਿਆ ਗਿਆ ਸੀ ਜਦੋਂ ਦੁਨੀਆ ਬਰਡ ਫ਼ਲੋ ਵਾਇਰਸ ਦੀ ਲ੍ਹਵੇਟ ਵਿਚ ਆਈ ਹੋਈ ਸੀ।
More