ਮੁਢਲਾ ਵਰਕਾ > ਫ਼ੇਸ ਬੁੱਕ ਵਰਤਣਾ ਗੁਨਾਹ ਹੈ: ਜਾਮਿਆ ਅਲ-ਅਜ਼ਹਰ ਦੇ ਮੁਫ਼ਤੀ ਦਾ ਫ਼ਤਵਾ
ਸਮਾਜੀ ਨੀਟੋਰਕ ਦੀਆਂ ਵੈਬ ਸਾਈਟਾਂ ਜਿਵੇਂ ਕਿ 'ਫ਼ੇਸ ਬੁੱਕ' ਨੂੰ ਮਿਸਰ ਦੇ ਇਕ ਵੱਡੇ ਆਲਮ ਨੇ ਇਸਲਾਮ ਦੇ ਖ਼ਿਲਾਫ਼ ਆਖਿਆ ਹੈ ਤੇ ਫ਼ਤਵਾ ਦਿੱਤਾ ਹੈ ਪਈ ਜਿਹੜੇ ਮੁਸਲਮਾਨ ਇਹੋ ਜਿਹੀਆਂ ਸਾਈਬਰ ਥਾਵਾਂ ਨੂੰ ਵਰਤਦੇ ਹਨ ਉਨ੍ਹਾਂ ਨੂੰ 'ਗੁਨਾਹੀ' ਸਮਝਿਆ ਜਾਣਾ ਚਾਹੀਦਾ ਹੈ। ਆਲਮ ਦੇਣ ਦਾ ਆਖਣਾ ਹੈ ਪਈ ਇਸ ਤਰ੍ਹਾਂ ਦੀਆਂ ਸਾਈਟਾਂ ਪਾਰੋਂ ਮੁਲਕ ਵਿਚ ਤਲਾਕ ਵੱਧ ਗਈ ਹੈ। ਮਸ਼ਹੂਰ ਸੁਣੱਈ ਆਲਮ ਸ਼ੇਖ਼ ਅਬਦੁਲ ਹਮੀਦ ਅਲਾਤਰਸ਼ ਜਿਹੜੇ ਮਿਸਰ ਦੀ ਮਸ਼ਹੂਰ ਜਾਮਾਹ ਅਲਾਜ਼ਹਰ ਵਿਚ ਫ਼ਤਵਾ ਕਮਿਸ਼ਨ ਦੇ ਪ੍ਰਧਾਨ ਰਹੇ ਹਨ, ਉਨ੍ਹਾਂ ਨੇ ਇਹ ਫ਼ਤਵਾ ਜਾਰੀ ਕੀਤਾ ਹੈ ਪਈ ਇਹੋ ਜਿਹੀਆਂ ਸਾਈਟਾਂ ਕਾਰਨ ਵਿਆਹੇ ਲੋਕਾਂ ਵਿਚ ਬੇ ਵਫ਼ਾਈ ਵੱਧ ਰਹੀ ਹੈ। ਉਨ੍ਹਾਂ ਆਖਿਆ ''ਇਹ ਇਕ ਹਥਿਆਰ ਹੈ ਜਿਹੜਾ ਟੱਬਰ ਨੂੰ ਬਰਬਾਦ ਕਰ ਦਿੰਦਾ ਹੈ ਕਿਉਂ ਜੇ ਇਹ ਵਿਆਹੇ ਜੀਆਂ ਨੂੰ ਦੂਜੇ ਲੋਕਾਂ ਨਾਲ ਸਾਂਗੇ ਬਣਾਉਣ ਵੀ ਹੱਥ ਵੰਡਾਉਂਦਾ ਹੈ ਜਿਹਦੇ ਨਾਲ ਇਸਲਾਮੀ ਸ਼ਰੀਅਤ ਦਾ ਕਾਨੂਨ ਟੁੱਟ ਜਾਂਦਾ ਹੈ।'' ਅਬਦੁਲ ਹਮੀਦ ਅਲਾਤਰਸ਼ ਦਾ ਆਖਣਾ ਹੈ ਪਈ ਜਦੋਂ ਖਸਮ ਯਾਂ ਤੀਵੀਂ ਵਿੱਚੋਂ ਇੱਕ ਕੰਮ ਤੇ ਗਿਆ ਹੁੰਦਾ ਹੈ ਤੇ ਦੂਜਾ ਪਿੱਛੋਂ ਦੂਜਿਆਂ ਨਾਲ ਇੰਟਰਨੈੱਟ ਤੇ ਗੱਪਾਂ ਮਾਰ ਰਿਹਾ ਹੁੰਦਾ ਹੈ ਜਿਹਦੇ ਨਾਲ ਲੋਕਾਂ ਦਾ ਵੇਲਾ ਵੀ ਖੁੰਝਦਾ ਹੈ ਅਤੇ ਇਹ ਸ਼ਰੀਅਤ ਦੀ ਖ਼ਿਲਾਫ਼ ਵਰਜ਼ੀ ਵੀ ਹੈ। ਇਹਦੇ ਨਾਲ ਮੁਸਲਮਾਨ ਟੱਬਰਾਂ ਨੂੰ ਖ਼ਤਰਾ ਹੈ। ਮੁਫ਼ਤੀ ਨੇ ਇਹ ਫ਼ਤਵਾ ਇਸ ਹਫ਼ਤੇ ਦੀ ਸ਼ੁਰੂ ਵਿਚ ਛਪਣ ਵਾਲੀ ਇਕ ਰਿਪੋਰਟ ਮਗਰੋਂ ਦਿੱਤਾ ਹੈ ਜਿਹਦੇ ਵਿਚ ਦੱਸਿਆ ਗਿਆ ਸੀ ਪਈ ਮਿਸਰ ਵਿਚ ਤਲਾਕ ਦੇ ਹਰ ਪੰਜ ਮੁਕੱਦਮਿਆਂ ਵਿੱਚੋਂ ਇੱਕ ਮੁਕੱਦਮੇ ਦਾ ਕਾਰਨ ਇਹ ਹੁੰਦਾ ਹੈ ਪਈ ਦੋਹਾਂ ਵਿੱਚੋਂ ਇੱਕ ਜੀ 'ਫ਼ੀਸ ਬੁੱਕ' ਵਰਗੀ ਸਾਈਟ ਵਰਤ ਰਿਹਾ ਹੁੰਦਾ ਹੈ।
More