ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਪਾਕਿਸਤਾਨ ਵਿਚ 8 ਲੱਖ ਨਸ਼ਈ ਹਨ, ਹਰ ਸਾਲ 7% ਵਾਧਾ ਹੁੰਦਾ ਹੈ
ਕਰਾਚੀ ਵਿਚ ਅਮਰੀਕੀ ਕੌਂਸਲੇਟ ਵੱਲੋਂ ਪਾਕਿਸਤਾਨ ਵਿੱਚ ਵਧਦੇ ਨਸ਼ੇ ਨੂੰ ਰੋਕਣ ਤੇ ਲੋਕਾਂ ਨੂੰ ਇਹਦੇ ਤੋਂ ਬਚਾਉਣ ਲਈ ਇਕ ਇਸਲਾਮਿਕ ਕਾਨਫ਼ਰੰਸ ਰੱਖੀ ਗਈ ਜਿਹਦਾ ਮਕਸਦ ਇਸ ਮਸਅਲੇ ਵਿਚ ਮਜ਼੍ਹਬੀ ਆਗੂਆਂ ਦੇ ਕਿਰਦਾਰ ਦੀ ਉਚੀਚਤਾ ਜ਼ਾਹਿਰ ਕਰਨਾ ਤੇ ਉਨ੍ਹਾਂ ਨੂੰ ਇਸ ਮਿਸ਼ਨ ਦਾ ਹਿੱਸਾ ਬਣਾਉਣਾ ਸੀ। 'ਨਸ਼ੇ ਦੀ ਗ਼ਲਤ ਵਰਤੋਂ ਦੇ ਖ਼ਿਲਾਫ਼ ਇਸਲਾਮੀ ਕਾਨਫ਼ਰੰਸ' ਦੇ ਨਾਂ ਤੋਂ ਰੱਖੇ ਗਏ ਇਸ ਇਕੱਠ ਨਾਲ ਅਮਰੀਕੀ ਕੌਂਸਲ ਜਨਰਲ ਅਸਟੀਵਨ ਫ਼ੀਕਨ ਨੇ ਆਪਣੇ ਖ਼ਿਤਾਬ ਵਿਚ ਪਾਕਿਸਤਾਨ ਵਿੱਚ ਨਸ਼ੇ ਦੀ ਅਜੋਕੀ ਹਾਲਤ ਦੀ ਪਰਖ ਪੜਚੋਲ ਦੱਸਦਿਆਂ ਕਹਿਆ ਪਾਕਿਸਤਾਨ ਵਿੱਚ ਕੋਈ 80 ਕੂ ਲੱਖ ਜੀ ਨਸ਼ਈ ਨੇਂ ਤੇ ਇਹਦੇ ਵਿਚ ਹਰ ਸਾਲ ਸਤ ਫ਼ੀਸਦ ਵਾਧਾ ਹੁੰਦਾ ਹੈ ਜਿਹੜਾ ਬਹੁਤ ਖ਼ਤਰਨਾਕ ਹੈ। ਉਨ੍ਹਾਂ ਕਹਿਆ ਤੁਹਾਡੇ ਕੋਲ ਨਸ਼ਈਆਂ ਦੇ ਇਲਾਜ ਲਈ ਕਿੰਨੇ ਵੀ ਚੰਗੇ ਅਦਾਰੇ ਕਿਉਂ ਨਾ ਹੋਣ ਜਦੋਂ ਤੀਕਰ ਉਹਦੇ ਖਿਲਾਰ ਨੂੰ ਨਾ ਰੋਕਿਆ ਜਾਵੇ ਗਾ ਇਹ ਮਸਅਲਾ ਨਹੀਂ ਮੱਕੇ ਗਾ। ਉਨ੍ਹਾਂ ਮੂਜਬ ਵਸੇਬ ਦੀ ਇਸਲਾਹ ਵਿਚ ਮਜ਼੍ਹਬੀ ਆਗੂਆਂ ਦਾ ਕਿਰਦਾਰ ਬਹੁਤ ਉਚੇਚਾ ਹੈ ਤੇ ਇਸ ਲਈ ਮਜ਼੍ਹਬੀ ਆਗੂਆਂ ਤੇ ਹੋਰ ਅਦਾਰਿਆਂ ਦੇ ਨਾਲ ਰਲ ਕੇ ਇਸ ਮਸਅਲੇ ਨੂੰ ਮੁਕਾਉਣ ਲਈ ਅੱਜ ਇਹ ਕਾਨਫ਼ਰੰਸ ਕੀਤੀ ਗਈ ਹੈ। ਕਰਾਚੀ ਯੂਨੀਵਰਸਿਟੀ ਦੇ ਇਸਲਾਮਿਕ ਸਟੱਡੀਜ਼ ਦੇ ਸ਼ੋਅਬੇ ਦੇ ਪ੍ਰਧਾਨ ਡਾਕਟਰ ਅਬਦੁਲ ਰਸ਼ੀਦ ਨੇ ਇਸ ਮੌਕੇ ਤੇ ਵਸੇਬ ਨੂੰ ਸਧਾਰਨ ਵਿਚ ਮਜ਼ਹਬ ਤੇ ਮੌਲਵੀਆਂ ਦੇ ਕਿਰਦਾਰ ਬਾਰੇ ਦੱਸਦਿਆਂ ਕਹਿਆ ਪਾਕਿਸਤਾਨੀ ਵਸੇਬ ਨੂੰ ਸੁਧਾਰਨਾ ਸਿਆਸੀ ਜਮਾਅਤਾਂ ਦੇ ਹੱਥ ਵਸ ਨਹੀਂ ਸਗੋਂ ਮੌਲਵੀਆਂ ਦੇ ਹੱਥ ਵਿਚ ਹੈ। ਇਕ ਬੰਦਾ ਸਤ ਦਿਨ ਨਮਾਜ਼ ਪੜ੍ਹਨ ਆਵੇ ਯਾਂ ਨਹੀਂ ਜੁਮੇ ਦੇ ਖ਼ਤਬੇ ਲਈ ਜ਼ਰੂਰ ਆਵੇ ਗਾ। ਉਦੋਂ ਵਸੇਬ ਨੂੰ ਚੰਗਾ ਬਣਾਉਣ ਲਈ ਇਸ ਮੌਕੇ ਤੋਂ ਫ਼ੈਦਾ ਚੁੱਕਦਿਆਂ ਹੋਈਆਂ ਲੋਕਾਂ ਨੂੰ ਸਧਾਰਨ ਲਈ ਉਨ੍ਹਾਂ ਨੂੰ ਸੁਨੇਹਾ ਦੇ ਦਿੱਤਾ ਜਾਵੇ। ਉਨ੍ਹਾਂ ਕਹਿਆ ਪਈ ਪਾਕਿਸਤਾਨ ਵਿੱਚ ਮਦਰਸਿਆਂ ਦੇ ਪੜ੍ਹਿਆਰਾਂ ਦੀ ਗਿਣਤੀ 15 ਲੱਖ ਤੋਂ ਬਹੁਤੀ ਹੈ ਇਹ ਪੜ੍ਹਿਆਰ ਤੇ ਉਨ੍ਹਾਂ ਦੇ ਉਸਤਾਦ ਡਰੱਗ ਫ਼ਰੀ ਫ਼ਾਊਂਡੇਸ਼ਨ ਦੀ ਕੁਮਕ ਹੈ। ਇਹਦੇ ਤੋਂ ਅੱਡ ਕਰਾਚੀ ਯੂਨੀਵਰਸਿਟੀ ਦੇ 20 ਹਜ਼ਾਰ ਪੜ੍ਹਿਆਰ ਵੀ ਇਸ ਲਾਨਤ ਨੂੰ ਮੁਕਾਉਣ ਲਈ ਇਸ ਮਕਸਦ ਦਾ ਹਿੱਸਾ ਬਣਨਗੇ। ਇਸ ਮੌਕੇ ਤੇ ਕਈ ਮੌਲਵੀਆਂ ਨੇ ਮਜ਼ਹਬ ਵਿਚ ਨਸ਼ਾ ਵਰਤਣ ਦੇ ਹਵਾਲੇ ਨਾਲ ਗੱਲ ਬਾਤ ਕੀਤੀ। ਇਹ ਕਾਨਫ਼ਰੰਸ ਡਰੱਗ ਫ਼ਰੀ ਪਾਕਿਸਤਾਨ ਵੱਲੋਂ ਰੱਖੀ ਗਈ ਸੀ ਜਿਹੜਾ ਪਿਛਲੇ ਅਠ ਸਾਲਾਂ ਤੋਂ ਨਸ਼ੇ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰ ਰਿਹਾ ਹੈ। ਅਦਾਰੇ ਦੇ ਪ੍ਰਧਾਨ ਮੁਹੰਮਦ ਨਵੀਦ ਯੂਨਸ ਨੇ ਕਹਿਆ ਸਾਡੇ ਇੱਥੇ ਸੱਭ ਤੋਂ ਵੱਡਾ ਹਰਖ ਲੋਕਾਂ ਦੀ ਬੇ ਇੱਜ਼ਤੀ ਕਰਨਾ ਹੈ। ਇਸ ਲਈ ਨਸ਼ੇ ਦੇ ਆਦੀ ਜੀ ਲੋਕਾਂ ਨਾਲ ਮਿਲਣਾ ਛੱਡ ਦਿੰਦੇ ਨੇਂ ਤੇ ਵਸੇਬ ਤੋਂ ਵੱਖਰੇ ਹੋ ਜਾਂਦੇ ਨੇਂ। ਉਹ ਕਹਿੰਦੇ ਨੇਂ ਅੱਤ ਵਾਦ ਸਾਡੇ ਮੁਲਕ ਦਾ ਮਸਅਲਾ ਨਹੀਂ ਸਗੋਂ ਨਸ਼ਾ ਅਸਲੀ ਮਸਅਲਾ ਹੈ ਕਿਉਂ ਜੋ ਇਹੋ ਪੈਸਾ ਅੱਤ ਵਾਦ ਤੇ ਜੁਰਮਾਂ ਵਿਚ ਵਰਤਿਆ ਜਾਂਦਾ ਹੇ। ਇਸ ਲਈ ਜੇ ਨਸ਼ੇ ਨੂੰ ਰੋਕ ਲਿਆ ਜਾਵੇ ਤੇ ਰਹਿੰਦੇ ਸਾਰੇ ਮਸਅਲੇ ਆਪੋਂ ਨਿੱਬੜ ਜਾਣਗੇ।
More