ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਝੰਗ: ਪੁਲਿਸ ਦੀਆਂ ਵਰਦੀਆਂ ਪਾ ਕੇ ਡਾਕੂ 3 ਇਸ਼ਤਿਹਾਰੀ ਮੁਜਰਮਾਂ ਨੂੰ ਛੁਡਾ ਲੈ ਗਏ
ਝੰਗ ਵਿਚ ਫ਼ੈਸਲ ਆਬਾਦ ਰੋਡ ਤੇ ਪੁਲਿਸ ਦੀਆਂ ਵਰਦੀਆਂ ਪਾ ਕੇ ਚਾਰ ਬੰਦੇ ਥਾਣਾ ਮੁੱਚੀ ਵਾਲਾ ਪੁਲਿਸ ਕੋਲੋਂ ਤਿੰਨ ਇਸ਼ਤਿਹਾਰੀ ਮੁਜਰਮਾਂ ਨੂੰ ਛੁਡਾ ਲੈ ਗਏ। ਇਸ ਐਚ ਓ ਸਣੇ 6 ਪੁਲਿਸ ਅਹਲਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਝੰਗ ਪੁਲਿਸ ਨੇ ਇਸ਼ਤਿਹਾਰੀ ਮੁਜਰਮਾਂ ਦੇ ਇਕ ਅਹਿਮ ਜਿੱਥੇ ਦੇ ਮੋਹਰੀ ਇਮਤਿਆਜ਼ ਭੱਟੀ ਨੂੰ ਉਹਦੇ ਸੰਗੀਆਂ ਮੁਹੰਮਦ ਇਕਬਾਲ ਸਕਣਾ ਲੋਧਰਾਂ ਅਤੇ ਮੁਹੰਮਦ ਸਾਜਿਦ ਸਕਣਾ ਵਹਾੜੀ ਨੂੰ ਫੜਿਆ ਸੀ। ਥਾਣਾ ਮੁੱਚੀ ਵਾਲਾ ਪੁਲਿਸ ਐਤਵਾਰ ਦੇ ਦਿਹਾੜੇ ਮੁਲਜ਼ਮਾਂ ਦਾ ਅਦਾਲਤ ਤੋਂ ਰਿਮਾਂਡ ਲੈਣ ਮਗਰੋਂ ਥਾਣੇ ਲੈ ਜਾ ਰਹੀ ਸੀ ਤੇ ਝੰਗ ਫ਼ੈਸਲ ਆਬਾਦ ਰੋਡ ਤੇ ਬਾਈ ਪਾਸ ਦੇ ਨੇੜੇ ਪੁਲਿਸ ਦੀਆਂ ਵਰਦੀਆਂ ਪਾਈ ਚਾਰ ਹਥਿਆਰ ਬੰਦ ਬੰਦਿਆਂ ਨੇ ਮੁੱਚੀ ਵਾਲਾ ਪੁਲਿਸ ਦੀਆਂ ਦੋ ਗੱਡੀਆਂ ਨੂੰ ਡੱਕ ਲਿਆ ਤੇ ਤਿਨਾਂ ਮੁਲਜ਼ਮਾਂ ਨੂੰ ਛੁਡਾ ਲੈ ਗਏ। ਉਨ੍ਹਾਂ ਨੇ ਦੋ ਪੁਲਿਸ ਮੁਲਾਜ਼ਮਾਂ ਦੇ ਹਥਿਆਰ ਵੀ ਖੋਹ ਲਏ। ਡੀ ਪੀ ਓ ਝੰਗ ਡਾਕਟਰ ਰਿਜ਼ਵਾਨ ਦੇ ਆਖਣ ਤੇ ਮੁੱਚੀ ਵਾਲਾ ਪੁਲਿਸ ਦੇ ਇਸ ਐਚ ਓ ਰਾਣਾ ਫ਼ਰਹਾਦ ਸਣੇ 6 ਪੁਲਿਸ ਅਹਿਲਕਾਰਾਂ ਨੂੰ ਮਾਤਲ ਕਰ ਕੇ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
More