کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਮਜਬੂਰ ਕੀਤਾ ਗਿਆ ਤੇ ਉਤਰੀ ਕੋਰੀਆ ਤੇ ਮਿਜ਼ਾਈਲ ਧਾੜਾ ਮਾਰ ਦੇਵਾਂਗੇ:ਦੱਖਣੀ ਕੋਰੀਆ

ਮਜਬੂਰ ਕੀਤਾ ਗਿਆ ਤੇ ਉਤਰੀ ਕੋਰੀਆ ਤੇ ਮਿਜ਼ਾਈਲ ਧਾੜਾ ਮਾਰ ਦੇਵਾਂਗੇ:ਦੱਖਣੀ ਕੋਰੀਆ

ਵਿਚਾਰ ਡੈਸਕ

November 25th, 2010

 

 

ਦੱਖਣੀ ਕੋਰੀਆ ਨੇ ਤੜੀ ਲਾਈ ਹੈ ਪਈ ਜੇ ਪੀਆਨਗ ਯਾਂਗ ਸਰਕਾਰ ਨੇ ਹੋਰ ਵਾਧਾ ਕੀਤਾ ਤੇ ਉਹ ਉਤਰੀ ਕੋਰੀਆ ਤੇ ਮਿਜ਼ਾਈਲ ਧਾੜਾ ਮਾਰ ਦੇਵੇ ਗਾ। ਇਹ ਬਿਆਨ ਮੰਗਲ ਦੀ ਸਵੇਰੇ ਦੱਖਣੀ ਕੋਰੀਆ ਦੇ ਇਕ ਜਜ਼ੀਰੇ ਤੇ ਹੋਣ ਵਾਲੇ ਇਕ ਵੱਡੇ ਧਾੜੇ ਦੇ ਮਗਰੋਂ ਸਾਹਮਣੇ ਆਇਆ ਹੈ। ਇਸ ਮੌਕੇ ਤੇ ਦੋਹਾਂ ਕੋਰੀਆਈ ਰਿਆਸਤਾਂ ਵਿਚਕਾਰ ਇਕ ਘੰਟੇ ਤੀਕਰ ਫ਼ਾਇਰਿੰਗ ਹੁੰਦੀ ਰਹੀ।

ਇਹ ਪਿਛਲੇ ਸੱਠਾਂ ਸਾਲਾਂ ਦੀ ਸੱਭ ਤੋਂ ਵੱਡੀ ਟੱਕਰ ਸੀ। ਇਸ ਧਾੜੇ ਦੇ ਨਤੀਜੇ ਵਿਚ ਦੱਖਣੀ ਕੋਰੀਆ ਦੇ ਘੱਟੋ ਘੱਟ ਦੋ ਫ਼ੌਜੀ ਮਾਰੇ ਗਏ ਜਦੋਂ ਕਿ ਦਰਜਨਾਂ ਹੋਰ ਜੀ ਫੱਟੜ ਹੋਏ। ਉਤਰੀ ਕੋਰੀਆ ਵੱਲੋਂ ਦੱਖਣੀ ਕੋਰੀਆ ਦੇ ਇਕ ਜਜ਼ੀਰੇ ਤੇ ਕੀਤੇ ਜਾਣ ਵਾਲੇ ਇਸ ਧਾੜੇ ਤੇ ਬਹੁਤ ਭਰਵਾਂ ਰੋਸ ਵਿਖਾਲਾ ਸਾਹਮਣੇ ਆਇਆ ਹੈ। ਅਮਰੀਕੀ ਸਦਰ ਬਾਰਾਕ ਉਬਾਮਾ ਨੇ ਇਹਨੂੰ ਜ਼ੁਲਮ ਮਿਥਿਆ ਤੇ ਕਹਿਆ ਪਈ ਇਹਦੇ ਜਵਾਬ ਲਈ ਦੱਖਣੀ ਕੋਰੀਆ ਨਾਲ ਸਲਾਹ ਕਰ ਰਹੇ ਆਂ। ਅਕਵਾਮ ਮੁਤਹਿਦਾ ਦੇ ਸੈਕਟਰੀ ਜਨਰਲ ਬਾਣ ਕੀ ਮੋਨ ਨੇ ਦੋਹਾਂ ਧਿਰਾਂ ਤੇ ਜ਼ੋਰ ਦਿੱਤਾ ਹੈ ਪਈ ਉਹ ਹੱਦੋਂ ਅੱਗੇ ਨਾ ਵਧਣ।

 

More