ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਪਾਕਿਸਤਾਨ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ:ਹਿੰਦੁਸਤਾਨ
ਮੁੰਬਈ ਵਿਚ ਦੋ ਸਾਲ ਪਹਿਲੋਂ ਅੱਜ ਦੇ ਦਿਨ ਹੀ ਹੋਣ ਵਾਲੇ ਧਾੜੀਆਂ ਦੀ ਦੂਜੀ ਵਰ੍ਹੇ ਗੰਢ ਤੇ ਹਿੰਦੁਸਤਾਨੀ ਵਜ਼ੀਰ ਦਾਖ਼ਲਾ ਚਿਦਾਂਬਰਮ ਨੇ ਕਹਿਆ ਪਾਕਿਸਤਾਨ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਹਾਲੀ ਤੀਕਰ ਪੂਰੇ ਨਹੀਂ ਕੀਤੀ। ਮੁੰਬਈ ਧਾੜੀਆਂ ਵਿੱਚ ਮਰਨ ਵਾਲਿਆਂ ਨੂੰ ਸਲਾਹਨਦੀਆਂ ਹੋਈਆਂ ਪੀ ਚਿਦਾਂਬਰਮ ਨੇ ਕਹਿਆ ਇਨ੍ਹਾਂ ਦੋ ਵਰ੍ਹਿਆਂ ਵਿਚ ਸੱਭ ਤੋਂ ਉਚੇਚਾ ਸਬਕ ਅਸੀਂ ਇਹ ਸਿੱਖਿਆ ਪਈ ਜਦੋਂ ਗੁਆਂਢੀ ਮੁਲਕ ਤੇ ਭਰੋਸਾ ਕਰਨ ਦੀ ਗੱਲ ਆਉਂਦੀ ਹੈ ਤੇ ਸਾਨੂੰ ਚੌਕਸ ਰਹਿਣਾ ਹੋਵੇ ਗਾ।
ਹਿੰਦੁਸਤਾਨ ਦੇ ਵਜ਼ੀਰ ਆਜ਼ਮ ਮਨਮੋਹਨ ਸਿੰਘ ਨੇ ਮੁੰਬਈ ਧਾੜੇ ਦੀ ਦੂਜੀ ਵਰ੍ਹੇ ਗੰਢ ਤੇ ਇਕ ਬਿਆਨ ਵਿਚ ਕਹਿਆ ਹੈ ਪਈ ਮੁੰਬਈ ਧਾੜੇ ਵਿਚ ਮਾਰੇ ਜਾਣ ਵਾਲੇ ਲੋਕਾਂ ਦੇ ਹਰਖ ਵਿਚ ਸਾਰਾ ਮੁਲਕ ਰਲਤੀ ਹੈ।
ਮੁੰਬਈ ਧਾੜੀਆਂ ਦੀ ਦੂਜੀ ਬਰਸੀ ਤੇ ਸਾਰੇ ਮੁੰਬਈ ਸ਼ਹਿਰ ਨੇ ਆਪਣੇ ਤੌਰ ਤੇ ਇਨ੍ਹਾਂ ਧਾੜੀਆਂ ਵਿੱਚ ਮਰਨ ਵਾਲਿਆਂ, ਆਮ ਬੰਦਿਆਂ, ਤੇ ਪੁਲਿਸ ਅਹਿਲਕਾਰਾਂ ਨੂੰ ਸਲਾਹਿਆ। ਸਵੇਰੇ ਨਰੀਮਾਨ ਪਵਾਇਨਟ ਤੋਂ ਗਰਗਾਮ ਚੋਪਾਟੀ ਤੀਕਰ ਪੁਲਿਸ ਮਾਰਚ ਕੀਤਾ ਗਿਆ ਜਿਹਦੇ ਵਿੱਚ ਧਾੜੀਆਂ ਦੇ ਮਗਰੋਂ ਖ਼ਰੀਦੇ ਗਏ ਅਸਲ੍ਹੇ ਤੇ ਫ਼ੋਰਸ ਵਣ ਦੀ ਨੁਮਾਇਸ਼ ਕੀਤੀ ਗਈ। ਇਹਦੇ ਮਗਰੋਂ ਪੁਲਿਸ ਜਮਖ਼ਾਨਾ ਵਿਚ ਮਰੇ ਹੋਏ ਸਾਰੇ ਸਤਾਰਾਂ ਪੁਲਿਸ ਅਹਿਲਕਾਰਾਂ ਦੀ ਯਾਦਗਾਰ ਬਣਾਈ ਗਈ ਜਿਹਦੇ ਤੇ ਵਜ਼ੀਰ ਦਾਖ਼ਲਾ ਬੀ ਚਿਦਾਂਬਰਮ ਦੇ ਅੱਡ ਮਹਾਰਾਸ਼ਟਰ ਦੇ ਵਜ਼ੀਰ ਆਅਲਾ ਤੇ ਸਾਰੇ ਵੱਡੇ ਲੀਡਰ ਵੀ ਮੌਜੂਦ ਸਨ। ਚਿਦੰਬਰਮ ਦੇ ਨਾਲ ਵੱਡੇ ਸਿਆਸੀ ਨੁਮਾਇੰਦਿਆਂ ਦਾ ਇਹ ਕਾਫ਼ਲਾ ਛਤਰਪਤਾ ਸ਼ਿਵਾ ਜੀ ਟਰਮਨਸ ਵੀ ਗਿਆ ਜਿੱਥੇ ਉਨ੍ਹਾਂ ਨੇ ਇਸ ਇਸ ਟੀ ਤੇ ਮਰਨ ਵਾਲੇ ਸਾਰੇ ਪੰਜਾਹ ਮਰਨ ਵਾਲਿਆਂ ਦੀ ਯਾਦਗਾਰ ਤੇ ਫੁੱਲ ਚੜ੍ਹਾਏ।
More