ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਸਾਊਦੀ ਅਰਬ ਵਿਚ ਵੀ ਵਿਖਾਲਾ
ਸਾਊਦੀ ਅਰਬ ਵਿਚ ਪੁਲਿਸ ਨੇ ਮੁਲਕ ਦੇ ਮਸ਼ਰਕੀ ਸ਼ਹਿਰ ਕਤੀਫ਼ ਵਿਚ ਵਖਾਲੀਆਂ ਤੇ ਗੋਲੀ ਚਲਾਈ ਜਿਹਦੇ ਵਿੱਚ ਘੱਟੋ ਘੱਟ ਇਕ ਬੰਦੇ ਦੇ ਬਹੁਤ ਫੱਟੜ ਹੋਣ ਦੀ ਇੱਤਲਾਅ ਮਿਲੀ ਹੈ। ਇਤਲਾਵਾਂ ਮੂਜਬ ਪੁਲਿਸ ਨੇ ਇਕ ਵਿਖਾਲੇ ਨੂੰ ਮੁਕਾਉਣ ਲਈ ਹਵਾਈ ਫ਼ਾਇਰਿੰਗ ਕੀਤੀ ਤੇ ਸੁੱਟਣ ਗਰਨੇਡ ਵਰਤੇ।
ਕਤੀਫ਼ ਸ਼ਹਿਰ ਵਿਚ ਵਿਖਾਲੀ ਮੁਲਕ ਵਿਚ ਸਿਆਸੀ ਸੁਧਾਰਾਂ ਦੀ ਮੰਗ ਕਰ ਰਹੇ ਸੀ। ਹਕੂਮਤ ਵੱਲੋਂ ਵਾਰਨਿੰਗ ਦੇ ਮਗਰੋਂ ਵੀ ਦਰਜਨਾਂ ਦੀ ਗਿਣਤੀ ਵਿਚ ਲੋਕ ਇਸ ਵਿਖਾਲੇ ਵਿਚ ਰਲਤੀ ਹੋਏ। ਇੰਟਰਨੈੱਟ ਰਾਹੀਂ ਲੋਕਾਂ ਨੂੰ ਜੁਮੇ ਨੂੰ ਇਕ ਵੱਡਾ ਵਿਖਾਲਾ ਕਰਨ ਲਈ ਰਾਜ਼ੀ ਕੀਤਾ ਜਾ ਰਿਹਾ ਹੈ। ਮਬਸਰਾਂ ਨੇ ਖ਼ਬਰਦਾਰ ਕੀਤਾ ਹੈ ਜੋ ਸਾਊਦੀ ਅਰਬ ਵਿਚ ਮਾਰਾ ਮਾਰੀ ਦੀ ਕਿਸੇ ਵਾਪਰੀ ਦੀ ਸੂਰਤ ਵਿਚ ਤੇਲ ਦੀਆਂ ਆਲਮੀ ਕੀਮਤਾਂ ਤੇ ਅਸਰ ਪਵੇ ਗਾ।
More