کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਨੈਟੋ ਤੇ ਇਤਹਾਦੀਆਂ ਵਿਚ ਪਾੜ

ਨੈਟੋ ਤੇ ਇਤਹਾਦੀਆਂ ਵਿਚ ਪਾੜ

ਵਿਚਾਰ ਡੈਸਕ

April 2nd, 2011

 

 

ਲਿਬੀਆ ਵਿਚ ਕਰਨਲ ਮਾਮਰ ਕਜ਼ਾਫ਼ੀ ਦੇ ਮੁਖ਼ਾਲਫ਼ਾਂ ਨੂੰ ਅਸਲ੍ਹਾ ਦੇਣ ਦੇ ਮਾਮਲੇ ਤੇ ਨੈਟੋ ਦੇ ਪ੍ਰਧਾਨ ਅੰਦਰੇ ਫ਼ੋਗ ਰਾਸ ਮੋਸਨ ਤੇ ਬਰਤਾਨੀਆ ਤੇ ਅਮਰੀਕਾ ਵਿਚ ਪਾੜ ਪੈ ਗਿਆ ਹੇ। ਨੈਟੋ ਦੇ ਪ੍ਰਧਾਨ ਨੇ ਲਿਬੀਆ ਵਿਚ ਬਾਗ਼ੀਆਂ ਨੂੰ ਅਸਲ੍ਹਾ ਦੇਣ ਦੀ ਮੁਖ਼ਾਲਫ਼ਤ ਕੀਤੀ ਹੈ ਜਦੋਂ ਕਿ ਬਰਤਾਨੀਆ , ਫ਼ਰਾਂਸ ਤੇ ਅਮਰੀਕਾ ਉਹਦੀ ਹਮਾਇਤ ਵਿਚ ਨੇਂ।

ਅੰਦਰੇ ਰਾਸ ਮੋਸਨ ਨੇ ਇਕ ਬਿਆਨ ਵਿਚ ਕਹਿਆ ਜੋ ਨੈਟੋ ਦਾ ਕੰਮ ਲਿਬੀਆ ਵਿਚ ਸ਼ਹਿਰੀਆਂ ਦਾ ਦਫ਼ਾ ਕਰਨਾ ਹੈ ਨਾ ਕਿ ਬਾਗ਼ੀਆਂ ਨੂੰ ਅਸਲ੍ਹਾ ਤੇ ਸਿਖਲਾਈ ਦੇਣਾ। ਅਮਰੀਕਾ ਦੇ ਦੋ ਵੱਡੇ ਫ਼ੌਜੀ ਅਹਿਲਕਾਰਾਂ ਨੇ ਕਹਿਆ ਹੈ ਜੋ ਲਿਬੀਆ ਵਿਚ ਹਵਾਈ ਕਾਰਵਾਈ ਨਾਲ ਕਰਨਲ ਕਜ਼ਾਫ਼ੀ ਦੀ ਫ਼ੌਜੀ ਤਾਕਤ ਦਾ ਚੌਥਾਈ ਹਿੱਸਾ ਤਬਾਹ ਹੋ ਗਿਆ ਹੈ।

ਅਮ੍ਰੀਕਾ ਕਾਂਗਰਸ ਦੇ ਇਵਾਨ ਨਮਾਇਨਦਗਾਨ ਵਿਚ ਮੁਸੱਲ੍ਹਾ ਫ਼ੌਜਾਂ ਦੀ ਇਕ ਕਮੇਟੀ ਦੇ ਸਾਹਮਣੇ ਇਕ ਬਿਆਨ ਦਿੰਦਿਆਂ ਹੋਇਆਂ ਐਡਮਿਰਲ ਮਾਇਕ ਮੌਲਣ ਨੇ ਕਹਿਆ ਪਈ ਹਾਲੀ ਵੀ ਬਾਗ਼ੀਆਂ ਦੀ ਗਿਣਤੀ ਕਜ਼ਾਫ਼ੀ ਦੀਆਂ ਫ਼ੌਜਾਂ ਤੋਂ ਕਿਤੇ ਘੱਟ ਹੈ ਤੇ ਬਾਗ਼ੀਆਂ ਨੂੰ ਇਕ ਦੇ ਮੁਕਾਬਲੇ ਵਿਚ ਦਸ ਫ਼ੌਜੀਆਂ ਦਾ ਸਾਹਮਣਾ ਹੈ।

ਅਮਰੀਕੀ ਵਜ਼ੀਰ ਦਫ਼ਾ ਨੇ ਇਸੇ ਸੁਣਵਾਈ ਵਿਚ ਕਹਿਆ ਪਈ ਹੁਣ ਇਹ ਅਮਰੀਕਾ ਤੋਂ ਅੱਡ ਹੋਰ ਮੁਲਕਾਂ ਤੇ ਹੈ ਜੋ ਉਹ ਬਾਗ਼ੀਆਂ ਨੂੰ ਸਿਖਲਾਈ ਤੇ ਅਸਲ੍ਹਾ ਦੇਣ।

 

More

Your Name:
Your E-mail:
Subject:
Comments: