کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਯਮਨ :ਤਾਇਜ਼ ਵਿਚ ਪੁਲਿਸ ਦੀ ਫ਼ਾਇਰਿੰਗ, ਇਕ ਬੰਦਾ ਮਾਰਿਆ ਗਿਆ ਕਈ ਫੱਟੜ

ਯਮਨ :ਤਾਇਜ਼ ਵਿਚ ਪੁਲਿਸ ਦੀ ਫ਼ਾਇਰਿੰਗ, ਇਕ ਬੰਦਾ ਮਾਰਿਆ ਗਿਆ ਕਈ ਫੱਟੜ

ਵਿਚਾਰ ਡੈਸਕ

April 5th, 2011

 

 

ਐਤਵਾਰ ਨੂੰ ਦੱਖਣੀ ਯਮਨ ਦੇ ਸ਼ਹਿਰ ਤਾਇਜ਼ ਵਿਚ ਪੁਲਿਸ ਨੇ ਹਕੂਮਤ ਮੁਖ਼ਾਲਿਫ਼ ਵਖਾਲੀਆਂ ਵਿਚ ਫ਼ਾਇਰ ਖੋਲ ਦਿੱਤਾ ਜਿਹਦੇ ਪਾਰੋਂ ਘੱਟੋ ਘੱਟ ਇਕ ਬੰਦਾ ਮਾਰਿਆ ਗਿਆ। ਵਾਪਰੀ ਵਿਚ ਦਰਜਨਾਂ ਜੀ ਫੱਟੜ ਵੀ ਹੋਏ ਜਿਹਨਾਂ ਵਿੱਚੋਂ ਕੁੱਝ ਦੀ ਹਾਲਤ ਮੰਦੀ ਹੈ।

ਜਨਵਰੀ ਦੇ ਅਖ਼ੀਰ ਤੋਂ ਹੁਕਮਰਾਨ ਅਬਦੁੱਲਾ ਸਾਲਿਹ ਦੇ ਖ਼ਿਲਾਫ਼ ਖ਼ੂਨੀ ਰੋਸ ਵਿਖਾਲੇ ਹੋ ਰਹੇ ਨੇਂ। ਮਿਸਟਰ ਸਾਲਿਹ ਨੇ ਐਤਵਾਰ ਨੂੰ ਰੂਸ ਵਖਾਲੀਆਂ ਨੂੰ ਬੰਦ ਕਰਨ ਦੀ ਮੰਗ ਕਰਦਿਆਂ ਹੋਇਆਂ ਕਹਿਆ ਪਈ ਉਹ ਆਈਨ ਮੂਜਬ ਇਕਤਦਾਰ ਦੀ ਅਮਨ ਨਾਲ ਮਨਤਕਲੀ ਤੇ ਗੱਲ ਬਾਤ ਚਾਹੁੰਦੇ ਨੇਂ।

ਉਨ੍ਹਾਂ ਦੇ ਇਸ ਬਿਆਨ ਨੂੰ ਰੂਸ ਵਿਖਾਲੇ ਕਰਨ ਵਾਲੇ ਆਗੂਆਂ ਦੀਆਂ ਮੰਗਾਂ ਨੂੰ ਰੱਦ ਕੀਤਾ ਜਾਣਾ ਸਮਝਿਆ ਜਾ ਰਿਹਾ ਹੈ ਜਿਹਨਾਂ ਵਿੱਚ ਸਦਰ ਦਾ ਝਬਦੇ ਇਕਤਦਾਰ ਛੱਡਣਾ ਤੇ ਆਰਜ਼ੀ ਤੌਰ ਤੇ ਇਕਤਦਾਰ ਮੁਲਕ ਦੇ ਨਾਇਬ ਸਦਰ ਅਬਦਾਲਰਬ ਮਨਸੂਰ ਅਲਹਾਦੀ ਦੇ ਹਵਾਲੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਹ ਇਕ ਸਦਾਰਤੀ ਕੌਂਸਿਲ ਬਣਾਉਣ ਦੀ ਮੰਗ ਕਰ ਰਹੇ ਨੇਂ ਜਿਹੜੀ ਛੇ ਮਹੀਨੇ ਦੇ ਅਬੋਰੀ ਦੌਰ ਵਿੱਚ ਮੁਲਕ ਦੀ ਵਾਗ ਡੋਰ ਸੰਭਾਲੇ ਤੇ ਨਾਲ ਹੀ ਫ਼ੌਜ ਤੇ ਸਿਕੋਰਟੀ ਫ਼ੋਰਸਜ਼ ਦੀ ਫਿਰ ਬਣਤਰ ਕੀਤੀ ਜਾਵੇ।

ਸਦਰ ਸਾਲਿਹ ਨੇ ਇਕਤਦਾਰ ਛੱਡਣ ਦੀ ਪੇਸ਼ਕਸ਼ ਕੀਤੀ ਹੈ ਪਰ ਇਸ ਹਾਲ ਵਿਚ ਜਦੋਂ ਨਵੀਆਂ ਚੋਣਾਂ ਹੋ ਜਾਣ ਉਨ੍ਹਾਂ ਦੇ ਅਹੁਦੇ ਦੀ ਅਜੋਕੀ ਮੀਆਆਦ 2013 ਵਿਚ ਮੁੱਕ ਰਹੀ ਹੈ। ਉਹ ਪਿਛਲੇ 32 ਸਾਲਾਂ ਤੋਂ ਹੁਕਮਰਾਨ ਨੇਂ।

 

More

Your Name:
Your E-mail:
Subject:
Comments: