ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਐਮ ਕਿਵ ਐਮ ਦਾ ਲਾਹੌਰ ਵਿਚ ' ਦਰਮਿਆਨਾ ' ਜਲਸਾ
ਮੁਤਹਿਦਾ ਕੌਮੀ ਮੋਓਮਨਟ ਐਮ ਕਿਵ ਐਮ ਨੇ ਲਾਹੌਰ ਵਿਚ ਇਕ ਜਲਸਾ ਕਰ ਕੇ ਪੰਜਾਬ ਦੀ ਸਿਆਸਤ ਵਿਚ ਆਪਣੀ ਪਛਾਣ ਕਰਾਉਣ ਦੀ ਇਕ ਹੋਰ ਕੋਸ਼ਿਸ਼ ਕੀਤੀ ਹੈ। ਐਮ ਕਿਵ ਐਮ ਦਾ ਇਹ ਜਲਸਾ ਲਾਹੌਰ ਵਿਚ ਕਜ਼ਾਫ਼ੀ ਸਟੀਡੀਮ ਦੇ ਨੇੜੇ ਫ਼ਟਬਾਲ ਗਰਾਊਂਡ ਵਿਚ ਹੋਇਆ ਜਿਹਦੇ ਨਾਲ ਜਮਾਤ ਦੇ ਆਗੂ ਅਲਤਾਫ਼ ਹੁਸੈਨ ਨੇ ਖ਼ਿਤਾਬ ਕੀਤਾ। ਐਮ ਕਿਵ ਐਮ ਦੀ ਅਗਵਾਈ ਲਾਹੌਰ ਵਿਚ ਜਲਸੇ ਲਈ ਇਕ ਮਹੀਨੇ ਤੋਂ ਇਨ੍ਹਾਂ ਤਿਆਰੀਆਂ ਵਿਚ ਰੁੱਝੇ ਸਨ ਤੇ ਇਸ ਮਕਸਦ ਲਈ ਹੋਰ ਸਿਆਸੀ ਜਮਾਅਤਾਂ ਨੂੰ ਵੀ ਜਲਸੇ ਵਿਚ ਰਲਤ ਦਾ ਸੱਦਾ ਘੱਲਿਆ ਗਿਆ। ਜਲਸੇ ਵਿਚ ਰਲਤ ਲਈ ਬਹੁਤੇ ਲੋਕ ਪੰਜਾਬ ਦੇ ਕਈ ਜ਼ਿਲਿਆਂ ਚੋਂ ਆਏ ਸੀ ਜਦੋਂ ਕਿ ਸ਼ਕਲ ਸੂਰਤ ਤੇ ਹੁਲੀਏ ਤੋਂ ਇੰਜ ਦੇ ਲੋਕ ਵੀ ਜਲਸੇ ਗਾਹ ਵਿਚ ਨਜ਼ਰ ਆਏ ਜਿਹਨਾਂ ਦਾ ਸਾਂਗਾ ਪੰਜਾਬ ਨਾਲ ਨਹੀਂ ਸੀ। ਐਮ ਕਿਵ ਐਮ ਨੇ ਲਾਹੌਰ ਵਿਚ ਆਪਣੇ ਜਲਸੇ ਲਈ ਹੋਰ ਸਿਆਸੀ ਜਮਾਅਤਾਂ ਨੂੰ ਵੀ ਰਲਤ ਦਾ ਸੱਦਾ ਘੱਲਿਆ ਸੀ ਪਰ ਇਸ ਜਲਸੇ ਵਿਚ ਮੁਸਲਿਮ ਲੀਗ ਕਾਫ਼ ਦੇ ਆਗੂ ਚੌਧਰੀ ਜ਼ਹਿਰ ਉੱਦੀਨ ਖ਼ਾਨ ਤੇ ਗੁਜ਼ਰੇਲ ਫ਼ੌਜੀ ਸਦਰ ਜਨਰਲ ਪ੍ਰਵੇਜ਼ ਮੁਸ਼ੱਰਫ਼ ਦੀ ਜਮਾਤ ਆਲ ਪਾਕਿਸਤਾਨ ਮੁਸਲਿਮ ਲੀਗ ਦੇ ਅਹੁਦੇਦਾਰਾਂ ਤੋਂ ਅੱਡ ਕਿਸੇ ਸਿਆਸੀ ਜਮਾਤ ਦੇ ਅਹੁਦੇਦਾਰ ਨੇ ਰਲਤ ਨਹੀਂ ਕੀਤੀ। ਐਮ ਕਿਵ ਐਮ ਦੇ ਲਾਹੌਰ ਵਿਚ ਜਲਸੇ ਬਾਰੇ ਸਿਆਸੀ ਮਬਸਰ ਡਾਕਟਰ ਹਸਨ ਅਸਕਰੀ ਰਿਜ਼ਵੀ ਕਹਿੰਦੇ ਨੇਂ ਪਈ ਇਹ ਜਲਸਾ ਐਮ ਕਿਵ ਐਮ ਦੀ ਅਪਣੀ ਪਛਾਣ ਕਰਾਉਣ ਦੀ ਇਕ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਦੀ ਗਿਣਤੀ ਦੇ ਹਿਸਾਬ ਨਾਲ ਇਹ ਇਕ ਦਰਮਿਆਨਾ ਜਲਸਾ ਸੀ। ਉਨ੍ਹਾਂ ਦਾ ਕਹਿਣਾ ਹੈ ਪਈ ਐਮ ਕਿਵ ਐਮ ਇਕ ਜਲਸੇ ਕਰਨ ਵਿਚ ਤੇ ਕਾਮਯਾਬ ਰਹੀ ਹੈ ਪਰ ਇਹ ਜਲਸਾ ਕੋਈ ਰਿਕਾਰਡਰ ਬਰੀਨਗ ਜਲਸਾ ਨਹੀਂ ਸੀ।ਡਾਕਟਰ ਹਸਨ ਅਸਕਰੀ ਮੂਜਬ ਐਮ ਕਿਵ ਐਮ ਦੇ ਆਗੂ ਨੇ ਆਪਣੇ ਖ਼ਿਤਾਬ ਵਿਚ ਜਿਹੜੀਆਂ ਗੱਲਾਂ ਕੀਤੀਆਂ ਉਹ ਕੋਈ ਨਵੀਆਂ ਨਹੀਂ ਤੇ ਉਨ੍ਹਾਂ ਮੂਜਬ ਸਾਰੀਆਂ ਸਿਆਸੀ ਜਮਾਅਤਾਂ ਵੱਲੋਂ ਇੰਜ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇਂ। ਡਾਕਟਰ ਹਸਨ ਅਸਕਰੀ ਰਿਜ਼ਵੀ ਦਾ ਇਹ ਵੀ ਕਹਿਣਾ ਹੈ ਜੋ ਐਮ ਕਿਵ ਐਮ ਇਕ ਰੁੱਸੇ ਵੋਟਰਾਂ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨਗੇ ਪਰ ਪੰਜਾਬ ਵਿੱਚ ਮੁਸਲਿਮ ਲੀਗ ਨੌਂ, ਪੀਪਲਜ਼ ਪਾਰਟੀ ਤੇ ਮੁਸਲਿਮ ਲੀਗ ਕਾਫ਼ ਦੀ ਹੋਂਦ ਵਿਚ ਐਮ ਕਿਵ ਐਮ ਇਕ ਫ਼ੈਦੇ ਮੰਦ ਜਮਾਤ ਦੇ ਤੌਰ ਤੇ ਸਾਹਮਣੇ ਆਉਂਦੀ ਨਜ਼ਰ ਨਹੀਂ ਆਰਹੀ। ਐਮ ਕਿਵ ਐਮ ਨੇ ਲਾਹੌਰ ਵਿਚ ਹੋਣ ਵਾਲੇ ਜਲਸੇ ਨੂੰ ਇਕ ਕਾਮਯਾਬੀ ਆਖ ਦਿੱਤਾ ਹੈ ਜਦੋਂ ਕਿ ਪੰਜਾਬ ਵਿੱਚ ਹੁਕਮਰਾਨ ਜਮਾਤ ਮੁਸਲਿਮ ਲੀਗ ਨੌਂ ਦਾ ਕਹਿਣਾ ਹੈ ਪਈ ਐਮ ਕਿਵ ਐਮ ਦਾ ਜਲਸਾ ਨਾਕਾਮ ਰਿਹਾ ਹੈ।
More