کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਪੰਜਾਬ ਹਕੂਮਤ ਨੇ ਫ਼ਲੋਰ ਮੁੱਲਾਂ ਦਾ ਕੰਟਰੋਲ ਸੰਭਾਲ ਲਿਆ ਆਟਾਲਭਨਾ ਸ਼ੁਰੂ

ਪੰਜਾਬ ਹਕੂਮਤ ਨੇ ਫ਼ਲੋਰ ਮੁੱਲਾਂ ਦਾ ਕੰਟਰੋਲ ਸੰਭਾਲ ਲਿਆ ਆਟਾਲਭਨਾ ਸ਼ੁਰੂ

ਵਿਚਾਰ ਡੈਸਕ

August 31st, 2008

 

 

ਪੰਜਾਬ ਹਕੂਮਤ ਨੇ ਲੋਕਾਂ ਤੀਕਰ ਆਟਾ ਅਪੜਾਵਨ ਲਈ ਪੁਲਿਸ ਫ਼ੋਰਸ ਤੇ ਮਹਿਕਮਾ ਫ਼ੂਡ ਦਾ ਅਮਲਾ ਲਾ ਕੇ ਫ਼ਲੋਰ ਮੁੱਲਾਂ ਦਾ ਕੰਟਰੋਲ ਸੰਭਾਲ ਲਿਆ ਹੈ। ਫ਼ਲੋਰ ਮਿਲਜ਼ ਏਸੋਸੀ ਇਸ਼ਨ ਤੇ ਪ੍ਰਬੰਧੀਆਂ ਵਿਚਕਾਰ ਵੀਹ ਕਿਲੋ ਆਟੇ ਦੇ ਥੈਲੇ ਦਾ ਮਿਲ ਤੈਅ ਨਾ ਹੋਵਣ ਤੇ ਰਾਤ ਨੂੰ ਪੁਲਿਸ ਤੇ ਸਿਟੀ ਡਸਟਰਕਟ ਗੌਰਮਿੰਟ ਦਾ ਅਮਲਾ ਸ਼ਹਿਰ ਤੇ ਆਲੇ ਦੁਆਲੇ ਦੀਆਂ ਫ਼ਲੋਰ ਮੁੱਲਾਂ ਵਿਚ ਅੱਪੜ ਗਿਆ ਤੇ ਉਨ੍ਹਾਂ ਕਣਕ ਦੀ ਪਿਸਾਈ ਸ਼ੁਰੂ ਕਰਵਾ ਦਿੱਤੀ।

ਉਨ੍ਹਾਂ ਦਾ ਕਹਿਣਾ ਸੀ ਜੋ ਅੱਜ ਐਤਵਾਰ ਬਾਜ਼ਾਰਾਂ ਵਿਚ ਆਟੇ ਦੀ ਕਮੀ ਪੈਦਾ ਨਹੀਂ ਕਰਨ ਦਿੱਤੀ ਜਾਵੇਗੀ।  ਕਈ ਫ਼ਲੋਰਮਲਾਂ ਵਿਚ ਪੁਲਿਸ ਨੇ ਗੇਟ ਬੰਦ ਕਰਵਾ ਦਿੱਤੇ ਤੇ ਨਾ ਉਹ ਕਿਸੇ ਨੂੰ ਅੰਦਰ ਆਉਣ ਦੇ ਰਹੇ ਸਨ ਤੇ ਨਾ ਹੀ ਕਿਸੇ ਨੂੰ ਬਾਹਰ ਜਾਵਣ ਦੀ ਇਜਾਜ਼ਤ ਸੀ। ਹਕੂਮਤ ਨੇ ਇਹਦੇ ਨਾਲ ਹੀ ਕਣਕ ਦੇ ਲੋਡ ਟਰੱਕ ਵੀ ਤਿਆਰ ਰੱਖੇ ਸਨ ਤਾਂ ਜੋ ਮਿਲ ਮਾਲਿਕ ਕਣਕ ਦੀ ਕਮੀ ਦਾ ਪੁੱਜ ਨਾ ਲਾਸਕਨ।

ਕਈ ਥਾਵਾਂ ਤੇ ਮਿਲਜ਼ ਮੁਲਾਜ਼ਮਾਂ ਨੇ ਮੁਜ਼ਾਹਮਤ ਕੀਤੀ ਪਰ ਪੁਲਿਸ ਜ਼ਬਰਦਸਤੀ ਅੰਦਰ ਵੜ੍ਹ ਗਈ ਸਗੋਂ ਉਨ੍ਹਾਂ ਨੇ ਮੁੱਲਾਂ ਵੀ ਚਲਵਾ ਦਿੱਤੀਆਂ। ਤੇ ਸਵੇਰੇ ਆਟਾ ਮਿਲਣਾ ਸ਼ੁਰੂ ਹੋ ਗਿਆ। ਦੂਜੇ ਪਾਸੇ ਫ਼ਲੋਰ ਮਿਲਜ਼ ਏਸੋਸੀ ਇਸ਼ਨ ਦੇ ਇਜ਼ਾਜ਼ੀ ਮਸ਼ੀਰ ਬਿਲਾਲ ਸੂਫ਼ੀ ਦਾ ਕਹਿਣਾ ਹੈ ਜੋ ਸਰਕਾਰੀ ਰੇਟਾਂ ਤੇ ਦਿੱਤੀ ਜਾਵਣ ਵਾਲੀ ਕਣਕ ਤੋਂ ਤਿੰਨ ਸੌ ਰੁਪਏ ਦਾ ਥੈਲਾ ਵੇਚਣਾ ਮੁਮਕਿਨ ਨਹੀਂ। ਹਕੂਮਤ ਜ਼ੁਲਮ ਤੇ ਬਰਬਰੀਤ ਦਾ ਵਿਖਾਲਾ ਕਰਰਹੀ ਹੈ ਜਬਰ ਦਾ ਨਿਜ਼ਾਮ ਬਹੁਤਾ ਚਿਰ ਨਹੀਂ ਚਲੇ ਗਾ।

 

More

Powered by: PHPCow.com