ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > '' ਅਖ਼ੀਰ ਲੋਕ ਹੀ ਲੋਕਾਂ ਨੂੰ ਬਚਾਉਣ ਲਈ ਅੱਗੇ ਵੱਧਣਗੇ''
ਪੋਲੀਓਇਆ ਦੇ ਇਕ ਇਨਕਲਾਬੀ ਆਗੂ ਨੇ ਕਹਿਆ ਸੀ '' ਅਖ਼ੀਰ ਲੋਕ ਹੀ ਲੋਕਾਂ ਨੂੰ ਬਚਾਉਣ ਲਈ ਅੱਗੇ ਵੱਧਣਗੇ।' ਉਨ੍ਹਾਂ ਦੀ ਇਹ ਗੱਲ ਅੱਜ ਕੱਲ ਪਾਕਿਸਤਾਨ ਦੇ ਸੂਬਾ ਸਰਹੱਦ ਤੇ ਕਬਾਇਲੀ ਇਲਾਕਿਆਂ ਵਿਚ ਸ਼ਿੱਦਤ ਪਸੰਦਾਂ ਦਾ ਰਾਹ ਰੋਕਣ ਤੇ ਇਸ ਲਈ ਇਕ ਹੱਦ ਤੀਕਰ ਸੱਚੀ ਸਾਬਤ ਹੁੰਦੀ ਹੈ ਜੋ ਇਹਨਾਂ ਇਲਾਕਿਆਂ ਵਿਚ ਸ਼ਿੱਦਤ ਪਸੰਦੀ ਨਾਲ ਨਿੱਬੜਨ ਲਈ ਮੁਕਾਮੀ ਲੋਕਾਂ ਵੱਲੋਂ ਮੁਸੱਲ੍ਹਾ ਲਸ਼ਕਰ ਬਣਾਏ ਜਾਰਹੇ ਹਨ।
ਪਾਕਿਸਤਾਨੀ ਹਕੂਮਤ ਪਿਛਲੇ ਕਈ ਸਾਲਾਂ ਤੋਂ ਤਾਕਤ, ਦੌਲਤ ਤੇ ਗੱਲ ਬਾਤ ਰਾਹੀਂ ਸ਼ਿੱਦਤ ਪਸੰਦੀ ਦੇ ਮੁਕਾ ਲਈ ਰੁੱਝੀ ਹੋਈ ਹੈ ਪਰ ਇਸ ਵਿੱਚ ਕਮੀ ਦੀ ਬਜਾਏ ਨਿੱਤ ਵਾਧਾ ਹੋਰਹਿਆ ਹੈ। ਇਹ ਲੜਾਈ ਕੁੱਝ ਸਾਲ ਪਹਿਲੋਂ ਜਨੂਬੀ ਵਜ਼ੀਰਸਤਾਨ ਦੇ ਸਦਰ ਮੁਕਾਮ ਵਾਨਾ ਤੋਂ ਸ਼ੁਰੂ ਹੋਈ ਸੀ ਤੇ ਅੱਜ ਸਤ ਸਾਲਾਂ ਵਿਚ ਕਬਾਇਲੀ ਏਜੰਸੀਆਂ ਤੇ ਸੂਬਾ ਸਰਹੱਦ ਦੇ ਬਹੁਤੇ ਜ਼ਿਲਿਆਂ ਤੀਕਰ ਖਿਲਰ ਗਈ ਹੈ।
ਇਸ ਵਿਚਕਾਰ ਸ਼ਿੱਦਤ ਪਸੰਦਾਂ ਤੇ ਸਕਿਉਰਿਟੀ ਨੂੰ ਜਿੰਨਾ ਜਾਣੀ ਤੇ ਮਾਲੀ ਨੁਕਸਾਨ ਚੁੱਕਣਾ ਪਿਆ ਇਹਦੇ ਤੋਂ ਕਿਤੇ ਬਹੁਤਾ ਨੁਕਸਾਨ ਇਹਨਾਂ ਇਲਾਕਿਆਂ ਦੇ ਮਾਅਸੂਮ ਲੋਕਾਂ ਨੂੰ ਹੋਇਆ ਹੈ। ਲੱਖਾਂ ਲੋਕ ਬੇ ਘਰ ਹੋਏ, ਜ਼ਨਾਨੀਆਂ ਤੇ ਨਿਆਣਿਆਂ ਸਣੇ ਸੀਕੜੀਆਂ ਲੋਕ ਜਾਣ ਤੋਂ ਹਥ ਧੋ ਬੈਠੇ। ਮੁਸਲਸਲ ਜੰਗ ਨੇ ਵੱਡੀ ਗਿਣਤੀ ਵਿਚ ਲੋਕਾਂ ਤੋਂ ਰੁਜ਼ਗਾਰ ਖੋ ਲਿਆ ਤੇ ਇਹਨਾਂ ਇਲਾਕਿਆਂ ਵਿਚ ਕਾਰੋਬਾਰ ਠੱਪ ਹੋ ਕੇ ਰਹਿ ਗਿਆ ਹੇ। ਤਾਲੀਮੀ ਅਦਾਰਿਆਂ ਨੂੰ ਸਾੜਨ ਤੇ ਹੋਰ ਸ਼ਹਿਰੀ ਸੋਖਤਾਂ ਤੋਂ ਲੋਕਾਂ ਨੂੰ ਵਿਹਲੀਆਂ ਕਰ ਦਿੱਤਾ ।
ਕੁੱਝ ਸਕੂਲਾਂ ਦੇ ਵਿਚਕਾਰ ਤਿੰਨ ਸੌ ਤੋਂ ਵੱਧ ਕਬਾਇਲੀ ਮਸ਼ਰਾਨ ਨੂੰ ' ਟਾਰਗਟ ਕਲਿੰਗ ' ਦਾ ਨਿਸ਼ਾਨਾ ਬਣਾਇਆ ਗਿਆ ਜਿਹਦੇ ਨਾਲ ਸੀਕੜੀਆਂ ਸਾਲਾਂ ਤੋਂ ਮੌਜੂਦ ਜਰਗਾ ਸਿਸਟਮ ਕਮਜ਼ੋਰ ਹੋ ਗਿਆ ਜਦੋਂ ਕਿ ਲੋਕਾਂ ਦਾ ਭੈੜੀ ਸੂਰਤੇਹਾਲ ਨਾਲ ਨਿੱਬੜਨ ਦਾ ਹੌਸਲਾ ਟੁੱਟ ਗਿਆ। ਹਾਲਾਤ ਦੀ ਖ਼ਰਾਬੀ ਨੇ ਲੋਕਾਂ ਦਾ ਸਬਰ ਮੁਕਾ ਦਿੱਤਾ ਤੇ ਉਨ੍ਹਾਂ ਨੇ ਤਾਲਿਬਾਨ ਨੂੰ ਆਪਣੇ ਆਪਣੇ ਇਲਾਕਿਆਂ ਤੋਂ ਬੇ ਦਖ਼ਲ ਕਰਨ ਲਈ ਮੁਕਾਮੀ ਲਸ਼ਕਰ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ।
ਇਹ ਰਜਹਾਨ ਸੂਬਾ ਸਰਹੱਦ ਦੇ ਜ਼ਿਲ੍ਹਾ ਬੁਨੀਰ ਤੋਂ ਹੋਇਆ ਜਿਥੇ ਮੁਕਾਮੀ ਲੋਕਾਂ ਨੇ ਧਾੜਾ ਕਰ ਕੇ ਛੇ ਤਾਲਿਬਾਨ ਨੂੰ ਮਾਰ ਕੇ ਉਨ੍ਹਾਂ ਨੂੰ ਇਲਾਕੇ ਵਿਚੋਂ ਬਾਹਰ ਕੱਢ ਦਿੱਤਾ। ਇਹਦੇ ਮਗਰੋਂ ਜ਼ਿਲ੍ਹਾ ਦੇਰ ਵਿਚ ਮੁਕਾਮੀ ਲੋਕਾਂ ਨੇ ਤਾਲਿਬਾਨ ਨੂੰ ਇਲਾਕਾ ਛੱਡਣ ਤੇ ਮਜਬੂਰ ਕਰ ਦਿੱਤਾ।
ਪਿਸ਼ਾਵਰ ਦੇ ਨੇੜੇ ਮਤਨੀ ਦੇ ਇਲਾਕੇ ਵਿਚ ਮੁਕਾਮੀ ਲੋਕਾਂ ਦੇ ਇਕ ਜਰਗੇ ਨੇ ਸਨੀਚਰ ਨੂੰ ਸੋਲਾਂ ਦੇ ਨੇੜੇ ਤਾਲਿਬਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਲੋਕੀ ਮਰੋਤ ਤੇ ਕਬਾਇਲੀ ਇਲਾਕੇ ਖ਼ੈਬਰ ਏਜੰਸੀ ਦੀ ਤਹਿਸੀਲ ਲੰਡੀ ਕੋਤਲ ਵਿਚ ਲੋਕਾਂ ਨੇ ਅਠ ਕੇ ਸ਼ਿੱਦਤ ਪਸੰਦਾਂ ਨੂੰ ਕੱਢਣ ਦਾ ਫ਼ੈਸਲਾ ਕੀਤਾ ਹੈ।
ਇਸ ਸਿਲਸਿਲੇ ਵਿਚ ਸਬ ਤੋਂ ਹੈਰਾਨੀ ਵਾਲੀ ਗੱਲ ਤਾਲਿਬਾਨ ਦਾ ਗੜ੍ਹ ਸਮਝੇ ਜਾਵਣ ਵਾਲੇ ਬਾਜੋੜ ਏਜੰਸੀ ਵਿਚ ਵੇਖਣ ਨੂੰ ਮਿਲੀ ਜਿਥੇ ਸਕੀਵਰਟੀ ਫ਼ੋਰਸਜ਼ ਦੀਆਂ ਤਿਨਾਂ ਹਫ਼ਤਿਆਂ ਤੀਕਰ ਜਾਰੀ ਰਹਿਣ ਵਾਲੇ ਧਾੜੀਆਂ ਤੋਂ ਮਗਰੋਂ ਲੋਕਾਂ ਨੇ ਇਕ ਮੁਕਾਮੀ ਲਸ਼ਕਰ ਬਣਾ ਕੇ ਤਾਲਿਬਾਨ ਨੂੰ ਇਲਾਕੇ ਵਿਚੋਂ ਬੇਦਖ਼ਲ ਕਰਨ ਦਾ ਐਲਾਨ ਕੀਤਾ।
ਇਹ ਪਹਿਲੋਂ ਸਦਰ ਮੁਕਾਮ ਖ਼ਾਰ ਤੋਂ ਸ਼ੁਰੂ ਹੋਇਆ ਜਿਥੇ ਹੁਣ ਵੀ ਮੁਕਾਮੀ ਮੁਸੱਲ੍ਹਾ ਰਜ਼ਾ ਕਾਰ ਦਿਨ ਰਾਤ ਪਹਿਰੇ ਦੇ ਰਹੇ ਹਨ ਜਦੋਂ ਕਿ ਸਾਲਾਜ਼ਈ ਦੀ ਤਹਿਸੀਲ ਵਿੱਚ ਐਤਵਾਰ ਨੂੰ ਕਬਾਇਲੀ ਲਸ਼ਕਰ ਨੇ ਮਸ਼ਕੂਕ ਤਾਲਿਬਾਨ ਦੇ ਘਰਾਂ ਨੂੰ ਢਾ ਦਿੱਤਾ। ਬਾਜੋਡ ਵਿਚ ਮੁਕਾਮੀ ਲੋਕਾਂ ਵੱਲੋਂ ਚੁੱਕੇ ਜਾਵਣ ਵਾਲੇ ਇਸ ਕਦਮ ਨੂੰ ਇਸ ਲਿਹਾਜ਼ ਨਾਲ ਵੱਡਾ ਸਮਝਿਆ ਜਾਂਦਾ ਹੈ ਜੋ ਉਥੇ ਵਧਦੀ ਹੋਈ ਸ਼ਿੱਦਤ ਪਸੰਦੀ ਦੇ ਖ਼ੌਫ਼ ਨਾਲ ਇਕ ਆਮ ਬੰਦਾ ਇਸ਼ਾਰਿਆਂ ਵਿਚ ਤਾਲਿਬਾਨ ਦੇ ਖ਼ਿਲਾਫ਼ ਗੱਲ ਕਰਨ ਦੀ ਜਰਾਤ ਤੀਕਰ ਨਹੀਂ ਕਰਸਕਦਾ ਸੀ।
ਹਕੂਮਤ ਹਾਲੀ ਤੀਕਰ ਸ਼ਿੱਦਤ ਪਸੰਦੀ ਨਾਲ ਨਿੱਬੜਨ ਲਈ ਤਾਕਤ, ਗੱਲ ਬਾਤ ਤੇ ਤਰਕੀਆਤੀ ਮਨਸੂਬਿਆਂ ਦੀ ਜ਼ਾਹਰ ਵਿਚ ' ਨਾਕਾਮ ' ਪਾਲਿਸੀ ਤੇ ਅਮਲ ਕਰ ਰਹੀ ਹੈ ਪਰ ਹਾਲਾਤ ਤੋਂ ਇੱਕੇ ਹੋਏ ਲੋਕਾਂ ਦੇ ਅਠ ਖਲੋਣ ਨੇ ਇਹਦੇ ਵਿਚ ਇਕ ਹੋਰ ' ਫ਼ੈਦੇ ਮੰਦ ' ਹਕੁਮਤ ਅਮਲੀ ਵਧਾਈ ਹੈ।
ਪਰ ਸ਼ਿੱਦਤ ਪਸੰਦੀ ਨੂੰ ਰੋਕਣ ਲਈ ਇਹ ਹਕੁਮਤ ਅਮਲੀ ਜਿਨੀ ਕਾਮਯਾਬ ਨਜ਼ਰ ਆਰਹੀ ਹੈ ਇਹਦੇ ਨਾਲ ਕਈ ਖ਼ਤਰੇ ਵੀ ਜੁੜੇ ਹੋਏ ਹਨ। ਇਹਨਾਂ ਇਲਾਕਿਆਂ ਵਿਚ ਸ਼ਿੱਦਤ ਪਸੰਦਾਂ ਦੇ ਖ਼ਿਲਾਫ਼ ਮੁਕਾਮੀ ਲਸ਼ਕਰ ਵੱਲੋਂ ਹੋਵਣ ਵਾਲਿਆਂ ਕਾਰਵਾਈਆਂ ਦੇ ਮਗਰੋਂ ਤਾਲਿਬਾਨ ਮੁਕਾਮੀ ਆਬਾਦੀ ਨੂੰ ਹਕੂਮਤ ਯਾਫ਼ਤਾ ਸਮਝਣ ਲੱਗੇ ਹਨ ਜਿਹਦੇ ਨਾਲ ਉਨ੍ਹਾਂ ਦੀ ਗ਼ੈਰ ਜਾਨਿਬਦਾਰੀ ਦੇ ਤਾਸਰ ਨੂੰ ਜ਼ਾਹਰ ਵਿਚ ਇਕ ਹੋਰ ਧੱਕਾ ਲੱਗਿਆ ਹੈ।
ਭਾਵੇਂ ਤਾਲਿਬਾਨ ਨੇ ਜਵਾਬੀ ਕਾਰਵਾਈ ਦੇ ਹਵਾਲੇ ਨਾਲ ਮਹਤਾਤ ਰੱਵਈਆ ਰੱਖਿਆ ਹੈ ਪਰ ਜੇ ਇਹਦੇ ਵਿਚ ਸ਼ਿੱਦਤ ਆਉਂਦੀ ਹੈ ਤੇ ਘੇਰਾ ਤੰਗ ਹੁੰਦਿਆਂ ਵੇਖ ਕੇ ਉਹ ਮੁਕਾਮੀ ਆਬਾਦੀ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਇਸ ਲਈ ਕੁੱਝ ਮਬਸਰਾਂ ਦਾ ਖ਼ਿਆਲ ਹੈ ਜੋ ਮੁਕਾਮੀ ਲੋਕਾਂ ਦੇ ਅਠ ਜਾਵਣ ਤੋਂ ਜਾਰੀ ਜੰਗ ਵਿੱਚ ਲੜਨ ਵਾਲਿਆਂ ਦੋਹਵਾਂ ਧਿਰਾਂ ਦਾ ਕਿਰਦਾਰ ਬਦਲ ਸਕਦਾ ਹੈ। ਕੁਲ ਤੀਕਰ ਹਕੂਮਤ ਤੇ ਤਾਲਿਬਾਨ ਦੋਹਵੇਂ ਆਮਨੇ ਸਾਹਮਣੇ ਸਨ ਜਦੋਂ ਕਿ ਮੁਕਾਮੀ ਆਬਾਦੀ ਨੂੰ ਚੁੱਪ ਰਹਿਣ ਤੋਂ ਵਖ ਕੋਈ ਹੋਰ ਰਾਹ ਨਹੀਂ ਸੁੱਝ ਰਿਹਾ ਸੀ ਪਰ ਹੁਣ ਮੁਕਾਮੀ ਆਬਾਦੀ ਲਸ਼ਕਰ ਦੇ ਬਣ ਜਾਵਣ ਨਾਲ ਤਾਲਿਬਾਨ ਤੇ ਮੁਕਾਮੀ ਆਬਾਦੀ ਦਾ ਆਮਨਾ ਸਾਮਣਾ ਹੋਸਕਦਾ ਹੈ ਜਿਦੇ ਨਾਲ ਜ਼ਾਹਰ ਵਿਚ ' ਸਿਵਲ ਵਾਰ ' ਦਾਖ਼ਤਰਾ ਜੁੜਿਆ ਹੋਇਆ ਹੈ।
ਮਬਸਰਾਂ ਦਾ ਖ਼ਿਆਲ ਹੈ ਇਸ ਹਕੁਮਤ ਅਮਲੀ ਦੀ ਕਾਮਯਾਬੀ ਤੇ ਇਹਦੇ ਨਾਲ ਪੈਦਾ ਹੋਵਣ ਵਾਲੇ ਖ਼ਤਰਿਆਂ ਨਾਲ ਨਿੱਬੜਨ ਲਈ ਹਕੂਮਤ ਤੇ ਮਤਾਲਕਾ ਇਲਾਕਿਆਂ ਦੀ ਲੋਕਾਈ ਵਿਚਕਾਰ ਇਕ ਮਜ਼ਬੂਤ ਤੇ ਫ਼ੈਦੇ ਮੰਦ ਰਾਬਤੇ ਦੀ ਲੋੜ ਹੈ।
ਬੀ ਬੀ ਸੀ ਦੇ ਸ਼ੁਕਰੀਏ ਨਾਲ
More