کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਸ਼ੁਮਾਲੀ ਵਜ਼ੀਰਸਤਾਨ ਵਿਚ ਇਕ ਹੋਰ ਅਮਰੀਕੀ ਧਾੜਾ, 4 ਬਾਲਾਂ ਸਣੇ 7 ਮਾਰੇ ਗਏ

ਸ਼ੁਮਾਲੀ ਵਜ਼ੀਰਸਤਾਨ ਵਿਚ ਇਕ ਹੋਰ ਅਮਰੀਕੀ ਧਾੜਾ, 4 ਬਾਲਾਂ ਸਣੇ 7 ਮਾਰੇ ਗਏ

ਵਿਚਾਰ ਡੈਸਕ

September 5th, 2008

 

 

ਸ਼ੁਮਾਲੀ ਵਜ਼ੀਰਸਤਾਨ ਵਿਚ ਪਾਕ ਅਫ਼ਗ਼ਾਨ ਸਰਹੱਦ ਦੇ ਨੇੜੇ ਇਕ ਅਮਰੀਕੀ ਜਾਸੂਸ ਤੀਆਰੇ ਤੋਂ ਮਿਜ਼ਾਈਲ ਮਾਰੇ ਗਏ ਜਿਹਦੇ ਨਾਲ ਚਾਰ ਬਾਲਾਂ ਸਣੇ ਸਤ ਬੰਦੇ ਮਾਰੇ ਗਏ ਹਨ।

ਵਕੂਹ ਅੱਖੀਂ ਵੇਖਣ ਵਾਲਿਆਂ ਦੱਸਿਆ ਹੈ ਕਿ ਸ਼ੁਮਾਲੀ ਵਜ਼ੀਰਸਤਾਨ ਵਿਚ ਪਾਕ ਅਫ਼ਗ਼ਾਨ ਸਰਹੱਦ ਦੇ ਨੇੜੇ ਪਿੰਡ ਗੋਰਵੀਕ ਵਿਚ ਇਕ ਅਮਰੀਕੀ ਜਾਸੂਸ ਜਹਾਜ਼ ਤੋਂ ਤਿੰਨ ਮਿਜ਼ਾਈਲ ਮਾਰੇ ਗਏ ਜਿਹੜੇ ਦੋ ਘਰਾਂ ਤੇ ਡਿੱਗੇ ਤੇ ਇਹਨਾਂ ਨਾਲ 3 ਜ਼ਨਾਨੀਆਂ ਤੇ 4 ਬਾਲਾਂ ਸਣੇ ਕੁਲ ਸਤ ਮਾਰੇ ਗਏ ਹਨ ਜਦੋਂ ਕਿ ਕਈ ਫੱਟੜ ਹੋਏ ਹਨ,

ਪਾਕਿਸਤਾਨ ਵੱਲੋਂ ਭਰਵੀਂ ਇਹਤਜਾਜ ਮਗਰੋਂ ਵੀ ਅਮਰੀਕਾ ਵੱਲੋਂ ਇਹ ਪਾਕਿਸਤਾਨੀ ਇਲਾਕੇ ਤੇ ਤੀਜਾ ਧਾੜਾ ਮਾਰਿਆ ਗਿਆ ਹੈ।

 

More

Powered by: PHPCow.com