ਮੁਢਲਾ ਵਰਕਾ > ਗੁਰਮੁਖੀ ਵਿਚਾਰ > ਸ਼ਹਿਰ ਸ਼ਹਿਰ, ਮੁਲਕ ਮੁਲਕ > ਲੋਡ ਸ਼ੈਡਿੰਗ ਦਾ ਕਮਾਲ: ਵੋਹਟੀ ਕੋਈ ਤੇ ਲਾੜਾ ਕੋਈ
ਤਾਮਿਲ ਨਾਡੂ ਵਿਚ ਇਕ ਵਿਆਹ ਵਿਚ ਉਦੋਂ ਕੰਮ ਖ਼ਰਾਬ ਹੋ ਗਿਆ ਜਦੋਂ 40 ਦੇ ਨੇੜੇ ਜੁੜੇ ਮੰਦਰ ਵਿਚ ਇਕੱਠੇ ਵਿਆਹ ਕਰ ਰਹੇ ਸਨ ਤੇ ਅੱਚਨ ਚਿੱਤੀ ਬਿਜਲੀ ਬੰਦ ਹੋ ਗਈ। ਦੋ ਲਾੜੀਆਂ ਦਾ ਨਿਸ਼ਾਨਾ ਗ਼ਲਤ ਹੋ ਗਿਆ ਤੇ ਹਨੇਰੇ ਵਿਚ ਮੰਗਲ ਸੂਤਰ ਉਨ੍ਹਾਂ ਨੇ ਇਕ ਦੂਜੇ ਦੀ ਵੋਹਟੀ ਦੇ ਗਲ ਵਿਚ ਪਾ ਦਿੱਤਾ।
ਬਿਜਲੀ ਆਉਣ ਤੇ ਉਸੇ ਵੇਲ਼ੇ ਇਸ ਗ਼ਲਤੀ ਦਾ ਪਤਾ ਲੱਗ ਗਿਆ ਤੇ ਵੱਡੀਆਂ ਨੇ ਮੁਆਮਲਾ ਸਾਂਭ ਲਿਆ। ਉਹਨਾਂ ਨੇ ਵੋਹਟੀਆਂ ਦੇ ਗਲਾਂ ਵਿਚੋਂ ਮੰਗਲ ਸੂਤਰ ਲਾਹ ਲਏ ਤੇ "ਪਰੀਕਰਾ" (ਗ਼ਲਤੀ ਸੁਧਾਰ ਲਈ ਕੀਤੀ ਜਾਵਣ ਵਾਲੀ ਪੂਜਾ) ਮਗਰੋਂ ਅਸਲੀ ਵੋਹਟੀਆਂ ਦੇ ਗਲਾਂ ਵਿਚ ਮੰਗਲ ਸੂਤਰ ਪਵਾ ਦਿੱਤੇ।
More