ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਵਕੀਲ : ਭੰਗ ਦੇ ਡੰਡੇ ਸ਼ਹਿਤੀਰ ਬਣ ਗਏ
ਅੱਜਕਲ੍ਹ ਵਕੀਲ ਤੰਜੀਮਾਂ ਕੀ ਕਰ ਰਹੀਆਂ ਹਨ? ਲਾਹੌਰ ਵਿਚ ਇਕ ਮਾਅਸੂਮ ਨਿਆਣੀ ਦੇ ਕਤਲ ਦੇ ਇਲਜ਼ਾਮ ਵਿਚ ਫੜੇ ਆਪਣੇ ਪੇਟੀ ਭਰਾ ਨਈਮ ਅਹਿਮਦ ਦੇ ਹੱਕ ਵਿਚ ਅਦਾਲਤ ਦੇ ਸਾਹਮਣੇ ਗੁੜ ਬੁੜ ਕਰਨੀ, ਸਹਾਫ਼ੀਆਂ ਤੇ ਆਮ ਬੰਦਿਆਂ ਨੂੰ ਮਾਰਨਾ। ਹਕੂਮਤ ਦੇ ਐਨ ਆਰ ਓ ਤੇ ਅਮਲ ਨਾ ਕਰਨ ਤੇ ਤਹਿਰੀਕ ਚਲਾਉਣ ਦੀ ਕੋਸ਼ਿਸ਼ ਤੇ ਨਾਲ ਹੀ ਆਪਣੇ ਆਪ ਨੂੰ ਸੁੱਚਾ ਸੌਦਾ ਸਾਬਤ ਕਰਨ ਲਈ ਆਫ਼ਆ ਸਦੀਕੀ ਤੇ ਪਟਰੋਲ ਦੀਆਂ ਕੀਮਤਾਂ ਵਿਚ ਵਾਧੇ ਦੇ ਖ਼ਿਲਾਫ਼ ਹੜਤਾਲ ਕਰਨੀ।ਜੇ ਕਰ ਤੁਸੀਂ ਗ਼ੌਰ ਕਰੋ ਤੇ ਇਹ ਤਨੋਂ ਉਹ ਮਸਅਲੇ ਹਨ ਜਿਹਨਾਂ ਤੇ ਜਮਾਤ ਇਸਲਾਮੀ ਤਹਿਰੀਕ ਚਲਾਉਣਾ ਚਾਹੁੰਦੀ ਹੈ, ਖ਼ਾਸ ਤੌਰ ਤੇ ਆਫ਼ਆ ਸਦੀਕੀ ਦੇ ਖ਼ਿਲਾਫ਼ ਹੋਏ ਫ਼ੈਸਲੇ ਦੇ ਖ਼ਿਲਾਫ਼।।ਕਿਉਂ ਜੋ ਜਮਾਤ ਨੇ ਕਦੇ ਤਾਲਿਬਾਨ ਯਾ ਅਲ-ਕਾਇਦਾ ਨੂੰ ਨਿੰਦਿਆ ਨਹੀਂ ਸਗੋਂ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੀ ਇਮਦਾਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੁਗ਼ਲਪੁਰੇ ਦੇ ਇਕ ਸ਼ਹਿਰੀ ਨੇ ਤੇ ਇਹ ਵੀ ਇਲਜ਼ਾਮ ਲਾਇਆ ਹੈ ਜੋ ਇਕ ਵਕੀਲ ਨੇ ਉਸ ਦੀ ਜਾਇਦਾਦ ਤੇ ਧੋਖੇ ਨਾਲ ਕਬਜ਼ਾ ਕੀਤਾ। ਜਦੋਂ ਉਸ ਵਕੀਲ ਦਾ ਇਕ ਜਾਇਦਾਦ ਤੇ ਕਬਜ਼ਾ ਜਾਲ ਸਾਜ਼ੀ ਸਾਬਤ ਹੋ ਗਿਆ ਤੇ ਉਸ ਦੂਜੇ ਮੁਕੱਦਮੇ ਵਿਚ ਉਸ ਬੰਦੇ ਨੂੰ ਡਰਾ ਧਮਕਾ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਜਦ ਉਹ ਬੰਦਾ ਨਾ ਮੰਨਿਆ ਤੇ ਉਸ ਨੂੰ ਅਦਾਲਤ ਵਿਚ ਜੱਜ ਦੇ ਸਾਹਮਣੇ ਫੈਂਟੀ ਲਾਈ। ਇਸ ਖ਼ਬਰ ਵਿਚ ਇਹ ਨਹੀਂ ਦੱਸਿਆ ਗਿਆ ਜੋ ਜੱਜ ਹੋਰਾਂ ਫੈਂਟੀ ਲਗਦੀਆਂ ਵੇਖ ਕੇ ਕੀ ਕੀਤਾ ਤੇ ਜੇ ਉਹ ਬੰਦਾ ਝੂਟ ਬੋਲ ਰਿਹਾ ਹੈ ਤੇ ਜੱਜ ਹੋਰੀਂ ਹੁਣ ਕੀ ਕਰ ਰਹੇ ਹਨ। ਮੇਰਾ ਖ਼ਿਆਲ ਹੈ ਜੋ ਉਹ ਬੰਦਾ ਸੱਚ ਬੋਲ ਰਿਹਾ ਹੈ ਕਿਉਂ ਜੋ ਜੱਜ ਵੀ ਵਕੀਲ ਦਾ ਯਾਰ ਹੋਵੇ ਗਾ ਯਾ ਉਸ ਨੇ ਵਕੀਲ ਕੋਲੋਂ ਮਾਰਨ ਦੀ ਫ਼ੀਸ ਪਹਿਲਾਂ ਲੈ ਲਈ ਹੋਵੇਗੀ। ਤੁਸੀਂ ਕਹੋਗੇ ਇਹ ਤੇ ਮੰਨਣ ਵਾਲੀ ਗੱਲ ਹੈ ਜੋ ਵਕੀਲ ਸੱਥਾਂ ਜਾਣੇ ਇਨ ਜਾਣੇ ਜਮਾਤ ਇਸਲਾਮੀ ਦਾ ਹੱਥ ਟੋਕਾ ਬਣ ਰਿਹਾ ਹਨ ਪਰ ਇਹ ਬਦਮਾਆਸ਼ੀ ਕਿਵੇਂ ਜਮਾਤ ਦੇ ਖਾਤੇ ਵਿਚ ਪੈਂਦੀ ਹੈ? ਅਸੀਂ ਕਹਵਾਂਗੇ ਤੁਹਾਨੂੰ ਪਤਾ ਨਹੀਂ ਜੋ ਜਮਾਤ ਜਮੀਅਤ ਤਲਬਾ ਰਾਹੀਂ ਕੀ ਕੁੱਝ ਕਰਦੀ ਹੈ। ਜਮੀਅਤ ਨੇ ਪੰਜਾਬ ਯੂਨੀਵਰਸਿਟੀ ਤੇ ਹੋਰ ਤਾਲੀਮੀ ਅਦਾਰਿਆਂ ਵਿਚ ਬਦ ਮੁਆਸ਼ੀ ਦੀ ਉਂਜ ਹੀ ਟਰੇਨਿੰਗ ਲਈ ਹੋਈ ਆ ਜਿਵੇਂ ਫ਼ਾਟਾ ਵਿੱਚ ਖ਼ੁਦ ਕੱਸ਼ ਬੰਬਾਰਾਂ ਨੇ ਤਾਲਿਬਾਨ ਤੇ ਅਲ-ਕਾਇਦਾ ਕੋਲੋਂ ਟਰੇਨਿੰਗ ਲਈ ਹੈ। ਜਮੀਅਤ ਆਪਣੇ ਨਾਲ ਗੁੰਡਾ ਗਰੁੱਪ ਰੱਖਣ ਲਈ ਉਨ੍ਹਾਂ ਦੇ ਜਾਇਜ਼ ਨਾਜਾਇਜ਼ ਕੰਮ ਕਰਵਾਂਦੀ ਰਹਿੰਦੀ ਆ ਤੇ ਲਗਦਾ ਹੈ ਵਕੀਲਾਂ ਵਿਚ ਇਹੋ ਕੁੱਝ ਹੋ ਰਿਹਾ ਹੈ। ਜਮਾਤ ਆਫ਼ਆ ਸਦੀਕੀ ਨੂੰ ਬਚਾ ਰਹੀ ਹੈ ਤੇ ਉਸ ਦੇ ਫ਼ਿਊਡਲ ਧੜੇ ਨਿਆਣੀ ਕੁੜੀ ਦੇ ਕਾਤਲ ਨੂੰ ਬਚਾ ਰਹੇ ਹਨ ਯਾ ਦੂਜਿਆਂ ਬਦਮਾਆਸ਼ੀਆਂ ਕਰ ਰਹੇ ਹਨ। ਇਹ ਗੱਲ ਥੱਲੜੇ ਲੈਵਲ ਤੱਕ ਹੀ ਨਹੀਂ। ਪਿਸ਼ਾਵਰ ਦੇ ਇਕ ਵਕੀਲ ਨੇ ਸੁਪਰੀਮ ਕੋਰਟ ਬਾਰ ਦੇ ਸਦਰ ਕਾਜ਼ੀ ਅਨਵਰ ਬਾਰੇ ਕਹਿਆ ਹੈ ਜੋ ਉਸ ਨੂੰ ਬੰਬ ਤੇ ਬਾਰੂਦ ਰੱਖਣ ਦੇ ਇਲਜ਼ਾਮ ਵਿਚ ਸਜ਼ਾ ਹੋ ਚੱਕੀ ਹੈ। ਇਹ ਗੱਲ ਕਿੰਨੀ ਸੱਚ ਯਾ ਝੂਟ ਹੈ ਪਰ ਇਹ ਪਤਾ ਜ਼ਰੂਰ ਲੱਗ ਜਾਂਦਾ ਹੈ ਜੋ ਕਾਜ਼ੀ ਅਨਵਰ ਹੋਰੀਂ ਕਿਸੇ ਮਜ਼੍ਹਬੀ ਯਾ ਜਹਾਦੀ ਸੱਥ ਤੋਂ ਆਏ ਹੋਏ ਨੇਂ। ਇਹੋ ਵਜ੍ਹਾ ਹੈ ਜੋ ਉਨ੍ਹਾਂ ਕਾਹਲੀ ਕਾਹਲੀ ਐਨ ਆਰ ਓ ਤੇ ਅਮਲ ਨਾ ਕਰਨ ਤੇ ਹਕੂਮਤ ਦੇ ਖ਼ਿਲਾਫ਼ ਤਹਿਰੀਕ ਦਾ ਐਲਾਨ ਕਰ ਦਿੱਤਾ। ਤਹਿਰੀਕ ਤੇ ਠੁੱਸ ਹੋ ਗਈ ਭਾਵੇਂ ਹਕੂਮਤ ਦਾ ਜਾਨੀ ਦੁਸ਼ਮਣ ਜੰਗ ਗਰੁੱਪ ਉਸ ਨੂੰ ਖ਼ਬਰਾਂ ਵਿਚ ਜਿਊਂਦਾ ਵਿਖਾਂਦਾ ਰਹਵੇ। ਇਹ ਤਹਿਰੀਕ ਬਹੁਤ ਅੱਗੇ ਚੱਲ ਹੀ ਨਹੀਂ ਸਕਦੀ ਕਿਉਂ ਜੋ ਇਹਦੀ ਸਫਲਤਾ ਵਿਚ ਪਾਕਿਸਤਾਨ ਪੀਪਲਜ਼ ਪਾਰਟੀ ਦੇ ਵਕੀਲਾਂ ਤੇ ਕਾਮਿਆਂ ਦਾ ਬੜਾ ਹਿੱਸਾ ਸੀ। ਭਾਵੇਂ ਜ਼ਰਦਾਰੀ ਨੇ ਉਸ ਕੰਮ ਦਾ ਤਹਿਸ ਨਹਿਸ ਫੇਰ ਦਿੱਤਾ ਪਰ ਇਹ ਜ਼ਰੂਰ ਹੈ ਜੋ ਪੀਪਲਜ਼ ਪਾਰਟੀ ਦੇ ਵਕੀਲਾਂ ਤੇ ਕਾਮਿਆਂ ਬਗ਼ੈਰ ਵਕੀਲਾਂ ਦੇ ਤਹਿਰੀਕ ਬਹੁਤ ਅੱਗੇ ਨਹੀਂ ਜਾ ਸਕਦੀ। ਹੁਣ ਜ਼ਰਾ ਰੌਲਾ ਰੱਪਾ ਪਾਉਣ ਵਾਲੇ (ਸਾਰੇ ਵਕੀਲ ਨਹੀਂ) ਵਕੀਲਾਂ ਦੀਆਂ ਕਾਰਸਤਾਨੀਆਂ ਵੇਖੋ। ਇਕ ਨਿਆਣੀ ਕੁੜੀ ਦੇ ਕਾਤਲ ਲਈ ਮੁਜ਼ਾਹਰਾ ਕਰਨਾ ਤੇ ਸਹਾਫ਼ੀਆਂ ਨੂੰ ਮਾਰਨਾ ਕਾਨੂਨ ਦੀ ਕਿਹੜੀ ਕਿਤਾਬ ਵਿਚ ਲਿਖਿਆ ਹੋਇਆ ਹੈ।। ਕੀ ਆਜ਼ਾਦ ਅਦਲੀਆ ਦਾ ਮਤਲਬ ਵਕੀਲਾਂ ਨੂੰ ਬੇ ਗੁਨਾਹਾਂ ਨੂੰ ਮਾਰਨ ਦੀ ਆਜ਼ਾਦੀ ਹੈ? ਚੀਫ਼ ਜਸਟਿਸ ਚੌਧਰੀ ਸਾਹਿਬ ਲਈ ਵੀ ਗ਼ੌਰ ਦੀ ਗੱਲ ਹੈ। ਫਿਰ ਤੁਸੀਂ ਆਫ਼ਆ ਕਿਸ ਨੂੰ ਲਵੋ। ਕੀ ਉਸ ਨੂੰ ਪਾਕਿਸਤਾਨ ਦੀ ਹਕੂਮਤ ਨੇ ਸਜ਼ਾ ਦਿੱਤੀ ਹੈ ਜੋ ਅਸੀਂ ਹਕੂਮਤ ਦੇ ਖ਼ਿਲਾਫ਼ ਮੁਜ਼ਾਹਰੇ ਕਰ ਰਹੇ ਆਂ? ਤੇ ਜੇ ਮੁਜ਼ਾਹਰਿਆਂ ਦਾ ਮਕਸਦ ਅਮਰੀਕਾ ਨੂੰ ਡਰਾਉਣਾ ਹੈ ਤੇ ਵਕੀਲ ਹੁੰਦਿਆਂ ਵਕੀਲ ਸੱਥਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੋ ਅਮਰੀਕੀ ਅਦਾਲਤਾਂ ਦੇ ਫ਼ੈਸਲੇ ਤੇ ਸਦਰ ਉਬਾਮਾ ਵੀ ਨਹੀਂ ਬਦਲ ਸਕਦਾ।ਅਮਰੀਕੀ ਅਦਾਲਤਾਂ ਤੇ ਗੁਜ਼ਰੇਲ ਸਦਰ ਕਲਿੰਟਨ ਦੀ ਉਹ ਮਿੱਟੀ ਪਲੀਤ ਕੀਤੀ ਸੀ ਜੋ ਉਹ ਹੁਣ ਤੀਕਰ ਆਪਣੇ ਵਕੀਲਾਂ ਦੀਆਂ ਫ਼ੀਸਾਂ ਦੇ ਬਲ ਤਾਰ ਰਹੇ ਹਨ। ਉਹ ਖ਼ਾਤੂਨ ਆਪ ਬਿਆਨ ਬਾਜ਼ੀ ਵਿਚ ਮਨ ਚੱਕੀ ਹੈ ਜੋ ਉਹ ਅਲ-ਕਾਇਦਾ ਨਾਲ ਉਬਾਮਾ ਦੀ ਗੱਲ ਕਰਵਾ ਸਕਦੀ ਹੈ ਤੇ ਫਿਰ ਤੁਸੀਂ ਦੱਸੋ ਅਮਰੀਕੀ ਅਦਾਲਤ ਇਸ ਤੋਂ ਕੀ ਨਤੀਜਾ ਕੱਢੇ? ਹਾਂ ਡਾਕਟਰ ਆਫ਼ਆ ਸਦੀਕੀ ਨਾਲ ਇਨਸਾਫ਼ ਹੋਣਾ ਚਾਹੀਦਾ ਹੈ ਪਰ ਜਦ ਮੁਆਮਲਾ ਅਦਾਲਤਾਂ ਵਿਚ ਹੋਵੇ ਤੇ ਕੋਈ ਵੀ ਜਮਹੂਰੀ ਹਕੂਮਤ ਕੀ ਕਰ ਸਕਦੀ ਹੈ? ਇਕ ਪਾਸੇ ਅਸੀਂ ਅਪਣੀ ਆਜ਼ਾਦ ਅਦਲੀਆ ਦੇ ਫ਼ੈਸਲਿਆਂ ਤੇ ਅਮਲ ਨਾ ਕਰਨ ਤੇ ਖੱਪ ਪਾ ਰਹੇ ਹਾਂ ਤੇ ਦੂਜੇ ਪਾਸੇ ਇਕ ਦੂਸਰੇ ਮੁਲਕ ਦੀ ਆਜ਼ਾਦ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਨ ਲਈ ਰੋਸ ਵਿਖਾਲੇ ਕਰ ਰਹੇ ਆਂ। ਲਗਦਾ ਹੈ ਜੋ ਵਕੀਲਾਂ ਵਿੱਚ ਬਹੁਤੇ ਅਜਿਹੇ ਹਨ ਜਿਹਨਾਂ ਕਦੀ ਕਾਨੂਨ ਦੀ ਕਿਤਾਬ ਨਹੀਂ ਪੜ੍ਹੀ। ਕੁੱਝ ਗਾਇਡਾਂ ਪੜ੍ਹ ਕੇ ਤੇ ਪੈਸੇ ਦੇ ਦਿਵਾ ਕੇ ਡਿਗਰੀ ਲੈ ਲਈ ਤੇ ਕਾਲਾ ਕੋਟ ਪਾ ਲਿਆ। ਮੈਨੂੰ ਲਗਦਾ ਹੈ ਪਾਕਿਸਤਾਨ ਬੜਾ ਭੈੜੇ ਨਸੀਬ ਲੈ ਕੇ ਆਇਆ ਹੈ। ਉਥੇ ਜੋ ਵੀ ਹੀਰੋ ਬੰਦਾ ਹੈ, ਕੁੱਝ ਹੀ ਦਿਨਾਂ ਵਿੱਚ ਆਪਣੇ ਆਪ ਨੂੰ ਜ਼ੀਰੋ ਕਰ ਲੈਂਦਾ ਹੈ। ਇਹ ਕਹਾਣੀ ਬਾਠ ਸਾਲਾਂ ਤੋਂ ਇੰਜ ਹੀ ਚਲੀ ਆ ਰਹੀ ਹੈ। ਹੁਣ ਵੇਖੋ ਅਜੇ ਵਕੀਲਾਂ ਦੀ ਆਜ਼ਾਦ ਅਦਲੀਆ ਲਏ ਕੀਤੇ ਜਤਨਾਂ ਦੀਆਂ ਤਾਰੀਫ਼ਾਂ ਦੀ ਸਿਆਹੀ ਵੀ ਨਹੀਂ ਸਕੀ ਜੋ ਵਕੀਲਾਂ ਦੇ ਇਕ ਹਿੱਸੇ ਨੇਂ ਗੁੰਡਾ ਗਰਦੀ ਸ਼ੁਰੂ ਕਰਦਤੀ ਹੈ।ਪਿਛਲੇ ਕੁੱਝ ਦਿਨਾਂ ਵਿੱਚ ਜੋ ਕੁੱਝ ਹੋਇਆ ਹੈ ਉਸ ਤੋਂ ਲਗਦਾ ਹੈ ਜੋ ਵਕੀਲਾਂ ਦੀ ਸੱਥ ਦੇ ਚੰਗੇ ਲੀਡਰ ਇਕ ਪਾਸੇ ਹੋ ਗਏ ਨੇਂ ਤੇ ਹੁਣ ਅਗਵਾਈ ਲਈ ਰਹਿ ਗਏ ਨੇਂ ਜਮੀਅਤ ਤਲਬਾ ਦੀ ਸਿਖਲਾਈ ਕਰਵਾਏ ਗ਼ੁੰਡੇ! ਹੋ ਸਕਦਾ ਹੈ ਜਮਾਤ ਯਾ ਜਮੀਅਤ ਦਾ ਇਸ ਵਿਚ ਘੱਟ ਹੱਥ ਹੋਵੇ ਪਰ ਵਕੀਲਾਂ ਦੀ ਅਜੋਕੀ ਅਗਵਾਈ ਕਰਨ ਵਾਲੇ ਅੱਤ ਜਾਹਲ ਜਾਪਦੇ ਨੇਂ। ਇਸ ਲਈ ਵਕੀਲਾਂ ਨੂੰ ਹੀਰੋ ਦੇ ਦਰਜੇ ਤੀਕਰ ਪਹਚਾਉਨ ਵਾਲੇ ਆਗੂਆਂ (ਆਤਜ਼ਾਦ ਅਹਸਨ, ਅਲੀ ਅਹਿਮਦ ਕਰਦ, ਮੁਨੀਰ ਏ ਮੁਲਕ ਵਗ਼ੈਰਾ ) ਨੂੰ ਫਿਰ ਇਸ ਪਾਸੇ ਧਿਆਨ ਦੇਣਾ ਪਵੇ ਗਾ। ਉਨ੍ਹਾਂ ਰਲ ਕੇ ਸੁਪਰੀਮ ਕੋਰਟ ਬਾਰ ਲਈ ਅਨਵਰ ਕਮਾਲ ਪਾਸ਼ਾ ਦਾ ਨਾਂ ਅੱਗੇ ਲਿਆਂਦਾ ਹੈ ਤੇ ਸਾਨੂੰ ਪਤਾ ਹੈ ਅਨਵਰ ਕਮਾਲ ਸੱਚੀ ਮੁੱਚੀ ਦਾ ਵਕੀਲ ਹੈ ਸਿਰਫ਼ ਕਾਲਾ ਕੋਟ ਨਹੀਂ ਪਾਉਂਦਾ। ਇਸ ਸੱਭ ਤੇ ਬੱਸ ਇਕ ਸ਼ਿਅਰ ਯਾਦ ਆਉਂਦਾ ਹੈ: ਭੰਗ ਦੇ ਡੰਡੇ ਸ਼ਹਿਤੀਰ ਬਣ ਗਏ
More