کلاسک

    

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਅਮ੍ਰਿਤ ਵੇਲੇ ਫੁਰਨਾ: ਬਾਬਰੀ ਮਸਜਿਦ ਦੀ ਤਬਾਹੀ ਦੇ 20 ਸਾਲ

ਅਮ੍ਰਿਤ ਵੇਲੇ ਫੁਰਨਾ: ਬਾਬਰੀ ਮਸਜਿਦ ਦੀ ਤਬਾਹੀ ਦੇ 20 ਸਾਲ

ਜਸਪਾਲ ਸਿੰਘ

December 6th, 2012

 

 

6 ਦਿਸੰਬਰ 1992 ਨੂੰ ਅਯੁਧਿਆ ਵਿਚ ਬਾਬਰੀ ਮਸਜਿਦ ਨੂੰ ਗੁੰਡਿਆਂ ਅਤੇ ਸਿਆਸੀ ਲੀਡਰਾਂ ਨੇ ਦਿਨ ਦਿਹਾੜੇ ਪੁਲੀਸ ਅਤੇ ਫੌਜ ਦੀ ਅੱਖਾਂ  ਹੇਠ  ਤਬਾਹ ਕਰ ਦਿਤਾ। ਅੱਜ 20 ਸਾਲ ਬਾਅਦ ਵੀ ਕਿਸੇ ਮੁਜਰਿਮ ਨੂੰ  ਇਸ ਜੁਰਮ ਲਈ ਕੋਈ  ਸਜ਼ਾ  ਨਹੀਂ ਮਿਲੀ।

ਬਾਬਰੀ ਮਸਜਿਦ ਦੀ ਤਬਾਹੀ ਵਿਚ ਕਾਂਗਰਸ, ਬੀ ਜੇ ਪੀ ਅਤੇ ਰਿਆਸਤ ਦੀਆਂ ਅਜੰਸੀਆਂ ਦੀ ਪੁਰੀ ਸਾਜਿਸ਼ ਨਾਲ ਕੀਤੀ ਗਈ ਸੀ।ਕਾਂਗਰਸ ਪਾਰਟੀ ਦੀ ਸਰਕਾਰ ਨੇ 1989 ਵਿਚ ਇਸ ਮਸਜਿਦ ਦੇ ਤਾਲੇ ਖੋਲ ਦਿਤੇ ਸੀ ਅਤੇ ਫਿਰ ਬੀ ਜੇ  ਪੀ ਨੇ ਉਸ ਥਾਂ ਤੇ ਰਾਮ ਮੰਦਿਰ ਬਨਾਉਣ ਦੀ ਮੁਹਿਮ ਸ਼ੁਰੁ ਕੀਤੀ ਸੀ।ਜਿਸ ਵੇਲੇ ਇਸ ਮਸਜਿਦ ਨੂੰ ਢਾਇਆ ਜਾ ਰਿਹ ਸੀ ਉਸ ਵੇਲੇ ਬੀ ਜੇ ਪੀ ਦੇ ਲੀਡਰ, ਪੁਲੀਸ ਅਤੇ ਫੌਜ ਸਿਰਫ ਦੇਖ ਹੀ ਰਹੇ ਸੀ ਅਤੇ ਗੁੰਡੇ ਅਤੇ ਬੀ ਜੇ ਪੀ ਦੇ ਕਾਰਕੁਨ ਮਸੀਤ ਨੂੰ ਹਥੌੜਿਆਂ ਨਾਲ ਢਾਅ ਰਹੇ ਸੀ।

ਉਸ ਵਕਤ ਦੇ ਪ੍ਰਧਾਨ ਮੰਤ੍ਰੀ ਨਰਸਿਮਹਾ ਰਾਉ ਨੇ ਉਸ ਰਾਤ  ਰੇਡੀਉ ਅਤੇ ਟੀ ਵੀ ਤੇ ਆਕੇ ਤਕਰੀਰ  ਵਿਚ ਸਾਫ਼ ਝੁਠ ਬੋਲਿਆ  ਕਿ ਉਸ ਨੂੰ ਪਤਾ ਨਹੀਂ ਸੀ ਕਿ ਬੀ  ਜੇ ਪੀ  ਇਹ ਭੈੜਾ ਕਮ ਕਰੇਗੀ।ਸਰਕਾਰੀ ਅਜੰਸੀਆਂ ਦੀਆਂ ਰਿਪੋਰਟਾਂ ਇਹ ਸਾਫ਼ ਦੱਸ ਰਹੀਆਂ ਸਨ ਕਿ ਮਸੀਤ ਤੋੜਣ ਦਾ ਪੁਰਾ ਪਰੋਗਰਾਮ ਬਣਾਇਆ ਹੋਇਆ ਹੈ। ਇਹ ਆਮ ਲੋਕਾਂ ਨੂੰ ਵੀ ਪਤਾ ਸੀ ਕਿ ਬਾਬਰੀ ਮਸੀਤ ਤੋੜੀ ਜਾਵੇਗੀ।ਫਿਰ ਪ੍ਰਧਾਨ ਮੰਤ੍ਰੀ ਵਲੋਂ ਮਗਰ ਮੱਛ ਦੇ ਹੰਜੁ ਬਹਾਉਣਾ ਸਿਰਫ ਇਕ ਡਰਾਮਾ ਹੀ ਸੀ।

ਇਸੇ ਕਰਕੇ ਅੱਜ ਤੀਕ ਇਸ ਜੁਰਮ ਲਈ ਕਿਸੇ ਨੂੰ ਵੀ  ਸਜ਼ਾ ਨਹੀਂ ਦਿਤੀ ਗਈ। ਇਸ ਤੋਂ ਪਹਿਲਾਂ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਕਾਂਗਰਸ ਦੇ ਆਗੁਆਂ ਦੀ ਅਗਵਾਈ ਹੇਠ ਹਜ਼ਾਰਾਂ ਹੀ ਸਿੱਖਾਂ ਦਾ ਕਤਲ ਕੀਤਾ ਗਿਆ ਸੀ  ਜਿਸ ਲਈ ਅੱਜ ਤੱਕ ਕਿਸੇ ਨੂੰ ਸਜ਼ਾ ਨਹੀਂ ਦਿਤੀ ਗਈ।

ਬਾਬਰੀ ਮਸੀਤ ਢਾਉਣ ਦੇ  ਬਾਦ ਇਕ ਦਮ ਹੀ ਇਕ ਗਿਣੀ ਮਿਣੀ ਸਾਜਿਸ਼ ਮੁਤਾਬਿਕ ਮੁੰਬਈ ਅਤੇ ਕਈ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਹੀ ਮੁਸਲਮਾਨਾਂ ਨੂੰ ਮੌਤ ਦੇ ਘਾਟ ਉਤਾਰ ਦਿਤਾ ਗਿਆ ਅਤੇ ਕਾਤਲਾਂ ਨੂੰ ਕੋਈ ਵੀ ਸਜ਼ਾ ਨਹੀਂ ਦਿਤੀ ਗਈ ਅਤੇ ਇਹ ਵੀ ਸਾਫ਼ ਹੈ ਉਨ੍ਹਾਂ ਨੂੰ ਕੋਈ ਵੀ ਸਜ਼ਾ ਨਹੀਂ ਦਿਤੀ ਜਾਵੇਗੀ।

1992 ਵਿਚ ਹਾਕਮ ਟੋਲੇ ਅਤੇ ੳਨ੍ਹਾਂ ਦੀ ਸਿਆਸੀ ਪਾਰਟੀਆਂ ਕਾਂਗਰਸ ਅਤੇ ਬੀ ਜੇ ਪੀ ਨੇ ਬਾਬਰੀ ਮਸੀਤ ਇਸ ਲਈ ਢਾਈ ਸੀ ਕਿ ਉਸ ਵੇਲੇ ਉਨ੍ਹਾਂ ਨੂੰ ਲਿਬਰਲਾਈਜ਼ੇਸ਼ਨ ਦੇ ਰਾਹ ਤੇ ਚਲਣ ਦੀ ਲੋੜ ਸੀ। ਨਰਸਿਮਹਾ ਰਾਉ, ਮਨਮੋਹਨ ਸਿੰਘ ਅਤੇ ਚਿਦੰਬਰਮ ਲਿਬਰਾਲਈਜ਼ੇਸ਼ਨ ਦੇ ਝੰਡਾਬਰਦਾਰ ਸਨ ਅਤੇ ਉਨ੍ਹਾਂ ਨੂੰ ਸਾਮਰਾਜ ਦੀ ਪੁਰੀ ਹਿਮਾਅਤ ਹਾਸਲ ਸੀ।

ਪਰ ਹਿੰਦੁਸਤਾਨ ਦੇ ਲੋਕਾਂ ਵਿਚ ਲੁੱਟ  ਖਸੁੱਟ ਨੂੰ ਹੋਰ ਤੇਜ਼ ਕਰਨ ਦੇ ਖ਼ਿਲਾਫ ਬਹੁਤ ਵਿਰੋਧ ਸੀ।ਲਿਬਰਲਾਈਜ਼ੇਸ਼ਨ ਦੇ ਖ਼ਿਲਾਫ਼ ਆਮ ਲੋਕਾਂ ਵਿਚ ਰੋਹ  ਸੀ। ਬਾਬਰੀ ਮਸਤੀ ਤੋੜਣ ਅਤੇ ਫਿਰਕੁ ਕਤਲੋਗਾਰਤ ਨਾਲ ਹਾਕਮ ਟੋਲੇ  ਨੇ ਲੋਕਾਂ ਦਾ ਧਿਆਨ ਲਿਬਰਲਾਈਜ਼ੇਸ਼ਨ ਦੇ ਖਿਲਾਫ਼ ਸੰਘਰਸ਼ ਤੋਂ ਹਟਾ ਕੇ ਫਿਰਕੁ ਕਤਲੋਗਾਰਤ ਦੇ ਭੰਬਲਭੁਸੇ ਵਿਚ ਪਾ ਦਿਤਾ ਅਤੇ ਜਦੋਂ ਕਿ ਮੁਲਕ ਵਿਚ ਕਤਲੋਗਾਰਤ ਚਲ ਰਹੀ ਸੀ ਉਸ ਵੇਲੇ ਪਾਰਲੀਆਂਮੈਂਟ  ਵਿਚ ਲਿਬਰਲਾਈਜ਼ੇਸ਼ਨ ਦੇ ਕਾਨੂੰਨ ਪਾਸ ਕਰ ਦਿਤੇ।

ਸ਼ੀ ਪੀ ਆਈ ਅਤੇ ਸੀ ਪੀ ਆਈ(ਐਮ) ਦੇ ਕਾਮਰੇਡਾਂ ਨੇ ਵੀ ਹਾਕਮ ਟੋਲੇ ਦੀ ਇਸ ਮੁੱਦੇ ਤੇ ਪੁਰੀ ਮਦਦ ਕੀਤੀ ਅਤੇ ਉਨ੍ਹਾਂ  ਨੇ ਵੀ ਰੌਲਾ ਪਾਉਣਾ  ਸ਼ੁਰੁ ਕਰ ਦਿਤਾ ਕਿ ਕਾਂਗਰਸ ਸੈਕੁਲਰ ਹੈ ਅਤੇ ਬੀ ਜੇ ਪੀ ਫਿਰਕੁ ਹੈ ਅਤੇ ਇਸ ਵੇਲੇ ਲੋੜ ਸੈਕੁਲਰ ਕਾਂਗਰਸ ਦਾ ਸਾਥ ਦੇਣ ਦੀ ਹੈ।

ਹਾਕਮ ਟੋਲੇ ਨੇ ਇਕ ਬਾਰ ਫਿਰ ਆਪਣਾ ਪੁਰਾਣਾ ਹਥਿਆਰ ਫਿਰਕੁ ਤਸ਼ੱਦਦ ਆਪਣੇ ਮੰਤਵ ਲਈ ਵਰਤਿਆ ਅਤੇ ਲੋਕਾਂ ਦੇ ਵਿਰੋਧ ਅਤੇ ਰੋਹ ਨੂੰ ਖੇਰੁਂ ਖੇਰੁਂ ਕਰ ਦਿਤਾ।ਇਸ ਲਈ ਅੱਜ 20 ਸਾਲ ਬਾਅਦ ਵੀ ਬਾਬਰੀ ਮਸੀਤ ਢਾਉਣ ਲਈ  ਕਿਸੇ ਨੂੰ ਕੋਈ  ਸਜ਼ਾ  ਨਹੀਂ ਦਿਤੀ ਗਈ ਅਤੇ ਨਾਂ ਹੀ ਦਿਤੀ ਜਾਵੇਗੀ।ਸਿਰਫ ਲੋਕ ਹੀ ਇਕੱਠੇ ਹੋਕੇ ਹਾਕਿਮ ਟੋਲੇ ਅਤੇ ਉਨ੍ਹਾਂ ਦੀਆਂ ਪਾਰਟੀਆਂ ਦੀਆਂ ਸਾਜਿਸ਼ਾਂ ਨੂੰ ਸਮਝ ਕਰਕੇ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹਨ ਅਤੇ ਮੁਜਰਿਮਾਂ ਨੂੰ ਸਜ਼ਾ ਦੇ ਸਕਦੇ ਹਨ।

 

More

Your Name:
Your E-mail:
Subject:
Comments: