کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਇਹ ਸਬ ਕੁੱਝ ਹੋਵੇ ਗਾ

ਇਹ ਸਬ ਕੁੱਝ ਹੋਵੇ ਗਾ

ਜਮੀਲ ਅਖ਼ਤਰ

September 3rd, 2008

 

 

ਜਦ ਅਸਗ਼ਰ ਨੇ ਪਹਿਲੀ ਈ ਟੱਲੀ ਤੇ ਫ਼ੋਨ ਚਕ ਲਿਆ ਤੇ ਮੈਨੂੰ ਬੜੀ ਪ੍ਰੇਸ਼ਾਨੀ ਹੋਈ ਕਿਉਂ ਜੇ ਇਕ ਤੇ ਉਹ ਬੜਾ ਸੁਸਤ ਹੈ ਤੇ ਦੂਜਾ ਮੇਰਾ ਇਰਾਦਾ ਉਹਨੂੰ ਫ਼ੋਨ ਕਰਨ ਦਾ ਨਹੀਂ ਸੀ ਸਗੋਂ ਚੌਧਰੀ ਮੁਸ਼ਤਾਕ ਵਾਂਗੂੰ ਮਸਡ ਕਾਲ ਮਾਰਨ ਦਾ ਸੀ।
ਜਦੋਂ ਦਾ ਜੀਆਲੀਆਂ ਦਾ ਰਾਜ ਆਇਆ ਹੈ , ਚੌਧਰੀ ਮੁਸ਼ਤਾਕ ਪਾਕਿਸਤਾਨ ਵਿੱਚ ਆਪਣੇ ਬਿੱਲੀਆਂ ਤੇ ਰਿਸ਼ਤੇ ਦਾਰਾਂ ਨੂੰ ਮਸਡ ਕਾਲਾਂ ਮਾਰ ਰਿਹਾ ਏ ਤੇ ਹਰ ਮਸਡ ਕਾਲ ਮਗਰੋਂ ਉਹ ਦੋਂਵੇਂ ਹਥ ਚਕ ਕੇ ਜ਼ਰਦਾਰੀ ਨੂੰ ਲੰਮੀ ਸਦਾਰਤ ਦੀਆਂ ਦੁਆਵਾਂ ਦਿੰਦਾ ਏ।
ਪਿਛਲੀ ਮੁਲਾਕਾਤ ਵਿਚ ਜਦ ਚੌਧਰੀ ਮੁਸ਼ਤਾਕ ਨੇ ਜ਼ਰਦਾਰੀ ਦੀਆਂ ਤਾਰੀਫ਼ਾਂ ਕਰਦਿਆਂ ਹੋਇਆਂ ਇਹ ਆਖਿਆ ਕਿ ਜ਼ਰਦਾਰੀ ਅਮਰੀਕੀਆਂ ਦੀ ਸਬ ਤੋਂ ਚੰਗੀ ਚੋਣ ਏ ਤੇ ਮੈਂ ਹੈਰਾਨੀ ਦੇ ਨਾਲ ਪੁੱਛਿਆ। ਉਹ ਕਿਵੇਂ?
ਉਹ ਬੋਲਿਆ। ਜਦ ਅਮਰੀਕਾ ਵਿਚ ਰਹਿਣ ਵਾਲੇ ਮੇਰੇ ਜਿਹੇ ਇੱਕ ਆਮ ਪਾਕਿਸਤਾਨੀ ਨੂੰ ਹਰ ਮਹੀਨੇ ਟੈਲੀ ਫ਼ੋਨ ਦੇ ਬਿਲ ਵਿਚ ਡੀੜ੍ਹ ਦੋ ਸੌ ਡਾਲਰ ਦਾ ਫ਼ੈਦਾ ਹੋ ਰਿਹਾ ਹੈ ਤੇ ਸੋਚੋ ਕਿ ਅਮਰੀਕੀ ਸਰਕਾਰ ਨੂੰ ਕਿਨਾ ਇਕ ਫ਼ੈਦਾ ਪਹੁੰਚ ਰਿਹਾ ਹੋਵੇ ਗਾ।
ਮੈਂ ਚੌਧਰੀ ਮੁਸ਼ਤਾਕ ਵੱਲ ਹੈਰਾਨੀ ਦੇ ਨਾਲ ਤੱਕਦਿਆਂ ਹੋਇਆਂ ਆਖਿਆ। ਪਰ ਜੀਆਲੀਆਂ ਦੀ ਸਰਕਾਰ ਨੇ ਤੇ ਬਾਹਰਲੇ ਮੁਲਕਾਂ ਨ ਤੋ ਆਉਣ ਵਾਲੀਆਂ ਕਾਲਾਂ ਦੇ ਰੇਟ ਤਗਨੇ ਕਰਦਤੇ ਨੇਂ। ਮੈਂ ਤੇ ਡਰਦਿਆਂ ਫ਼ੋਨ ਕਰਨ ਹੀ ਛੱਡ ਦਿੱਤਾ ਏ।
ਚੌਧਰੀ ਮੁਸ਼ਤਾਕ ਪੂਰਾ ਮੂੰਹ ਅੱਡ ਕੇ ਹੱਸਿਆ। ਬਾਦਸ਼ਾਹੋ। ਫ਼ੋਨ ਕਿਉਂ ਕਰਦੇ ਓ। ਮਸਡ ਕਾਲਾਂ ਮਾਰਿਆ ਕਰੋ। ਬੱਚਤਾਂ ਈ ਬੱਚਤਾਂ।
ਮੈਂ ਆਖਿਆ। ਮੈਂ ਨਹੀਂ ਸਮਝਿਆ।
ਉਹ ਅਪਣਾ ਮੂੰਹ ਮੇਰੇ ਨੇੜੇ ਲਿਆਉਂਦੀਆਂ ਹੋਈਆਂ ਬੋਲਿਆ। ਪਾਕਿਸਤਾਨ ਵਿੱਚ ਕਿਸੇ ਦੇ ਨਾਲ ਗੱਲ ਕਰਨੀ ਹੋਵੇ ਤੋ ਉਹਦਾ ਨੰਬਰ ਮਲਾਉ । ਫਿਰ ਦੋ ਤਿਨ ਟੱਲੀਆਂ ਮਾਰ ਕੇ ਫ਼ੋਨ ਬੰਦ ਕਰ ਦਿਓ। ਤੁਹਾਡਾ ਨੰਬਰ ਉਹਦੇ ਕੋਲ ਚਲਾ ਜਾਵੇ ਗਾ।
ਚੌਧਰੀ ਮੁਸ਼ਤਾਕ ਮੇਰੇ ਵੱਲ ਤੱਕ ਕੇ ਮਸਕਾਵਨ ਲੱਗ ਪਿਆ।
ਮੈਂ ਆਖਿਆ। ਪਰ ਉਹਦੇ ਨਾਲ ਗੱਲ ਤੇ ਨਾ ਹੋਈ ।
ਉਹ ਹੱਸਿਆ। ਗੱਲ ਦੀ ਚਿੰਤਾ ਨਾ ਕਰੋ। ਉਹ ਜ਼ਰੂਰ ਹੋਵੇਗੀ। ਉਹਦੇ ਵੱਲੋਂ ਫ਼ੌਰਨ ਈ ਕਾਲ ਆਵੇਗੀ।
ਮੈਂ ਨਾ ਦੇ ਵਿੱਚ ਅਪਣੀ ਧੋਣ ਹਿਲਾਈ। ਉਹਨੂੰ ਕੀ ਪਈ ਕਾਲ ਬੈਕ ਕਰਨ ਦੀ।
ਚੌਧਰੀ ਮੁਸ਼ਤਾਕ ਮੇਰੇ ਵੱਲ ਤੱਕ ਕੇ ਮੁਸਕਾਇਆ। ਤੁਸੀਂ ਤੇ ਭੋਲੇ ਬਾਦਸ਼ਾਹ ਹੋ। ਉਥੇ ਹਰ ਕੋਈ ਅਮਰੀਕਾ ਦੀ ਤਾਂਘ ਵਿਚ ਬੈਠਾ ਏ। ਤੁਸੀਂ ਮਸਡ ਕਾਲ ਤੇ ਮਾਰ ਕੇ ਵੇਖੋ।

ਮੈਂ ਇਕ ਵਾਰੀ ਫਿਰ ਅਪਣੀ ਧੋਣ ਹਿਲਾਈ।ਮੈਂ ਆਪਣੇ ਲਈ ਉਨ੍ਹਾਂ ਦੇ ਪੈਸੇ ਕਿਉਂ ਖ਼ਰਚ ਕਰਾਵਾਂ?
ਉਹ ਮੈਨੂੰ ਸਮਝਾਉਂਦਿਆਂ ਹੋਈਆਂ ਬੋਲਿਆ। ਭਰਾ ਜੀ। ਉਨ੍ਹਾਂ ਤੇ ਖ਼ਰਚ ਈ ਹੋਣਾ ਏ । ਜੇ ਤੁਹਾਡੇ ਤੇ ਨਹੀਂ ਹੂਓਂਗੇ ਤੇ ਕਿਸੇ ਹੋਰ ਤੇ ਹੋ ਜਾਵਣਗੇ। ਇਸੇ ਲਈ ਤੇ ਜ਼ਰਦਾਰੀ ਨੇ ਆਪੋਂ ਸਦਰ ਬਣਨ ਦਾ ਫ਼ੈਸਲਾ ਕੀਤਾ ਏ।

ਚੌਧਰੀ ਮੁਸ਼ਤਾਕ ਬੇ ਨਜ਼ੀਰ ਦੀ ਦੂਜੀ ਹਕੂਮਤ ਦੇ ਜ਼ਮਾਨੇ ਵਿਚ ਇਕ ਫ਼ਨ ਕਾਰਾਂ ਦੇ ਇਕ ਵਫ਼ਦ ਦੇ ਨਾਲ ਤਬਲਚੀ ਬਣ ਕੇ ਆਇਆ ਸੀ। ਅਮਰੀਕਾ ਦੀ ਇਕ ਆਰਟ ਕੌਂਸਿਲ ਨੇ ਉਨ੍ਹਾਂ ਲਈ ਨਿਊਯਾਰਕ ਦੇ ਇਕ ਹੋਟਲ ਵਿਚ ਕਮਰੇ ਬੁੱਕ ਕਰਾਏ ਹੋਏ ਸਨ। ਚੌਧਰੀ ਮੁਸ਼ਤਾਕ ਪਹਿਲੀ ਈ ਰਾਤੀਂ ਹੋਟਲ ਤੋਂ ਗ਼ਾਇਬ ਹੋਗਿਆ ਸੀ।
ਜਦ ਪਹਿਲੀ ਵਾਰੀ ਉਹਨੇ ਮੈਨੂੰ ਅਪਣੀ ਇਹ ਕਹਾਣੀ ਸੁਣਾਈ ਤੇ ਮੈਂ ਤੇ ਮੈਂ ਆਖਿਆ। ਤੋਂ ਚੰਗਾ ਨਹੀਂ ਕੀਤਾ।
ਉਹ ਹੱਸਿਆ। ਤੁਸੀਂ ਤੇ ਭੋਲੀਆਂ ਵਾਲੀਆਂ ਗੱਲਾਂ ਕਰਦੇ ਓ। ਇਸ ਤੋਂ ਵੱਡੀ ਕਫ਼ਰਾਨ ਨਾਮਤ ਹੋ ਵੇਗੀ ਕਿ ਬੰਦੇ ਨੂੰ ਅਮਰੀਕਾ ਆਉਣ ਦਾ ਚਾਂਸ ਮਿਲੇ ਤੇ ਉਹ ਵਾਪਸ ਟੁਰ ਜਾਵੇ । ਇਹ ਤੇ ਬਹਿਸ਼ਤ ਤੋਂ ਦੋਜ਼ਖ਼ ਵਿਚ ਜਾਵਣ ਵਾਲੀ ਗੱਲ ਏ।

ਮੈਂ ਉਹਦੀ ਗੱਲ ਡਕਦੀਆਂ ਹੋਈਆਂ ਬੋਲਿਆ। ਤੈਨੂੰ ਵੀ ਦੂਜੇ ਫ਼ਨ ਕਾਰਾਂ ਦੇ ਨਾਲ ਵਾਪਸ ਜਾਣਾ ਚਾਹੀਦਾ ਸੀ।
ਉਹ ਕੁਛ ਚਿਰ ਮੁਸਕਾਂਦਿਆਂ ਹੋਈਆਂ ਮੇਰੇ ਵੱਲ ਤੱਕਦਾ ਰਿਹਾ ਫਿਰ ਬੋਲਿਆ। ਅਸੀਂ ਪੰਦਰਾ ਬੰਦੇ ਉਥੋਂ ਆਏ ਸਾਂ। ਤੀਜੇ ਦਿਨ ਹੋਟਲ ਵਿਚ ਇਕ ਵੀ ਬਾਕੀ ਨਹੀਂ ਰਿਹਾ ਸੀ। ਅਸਾਡੀ ਟੀਮ ਨੇ ਅਮਰੀਕਾ ਵਿਚ ਇਕ ਵੀ ਸ਼ਿਵ ਨਹੀਂ ਕੀਤਾ।
ਮੈਂ ਮੂੰਹ ਵੱਟਾ ਕੇ ਬੋਲਿਆ। ਸ਼ੋਤੇ ਕਰਨਾ ਚਾਹੀਦਾ ਸੀ।
ਵੋਹ ਡਾਢੇ ਜ਼ੋਰ ਦੇ ਨਾਲ ਹੱਸਿਆ। ਕਿਹੜਾ ਸ਼ਿਵ ਬਾਦਸ਼ਾਹੋ। ਸਾਡੀ ਟੀਮ ਵਿੱਚ ਇੱਕ ਵੀ ਫ਼ਨ ਕਾਰ ਨਹੀਂ ਸੀ। ਅਸੀਂ ਸਭਾਂ ਨੇ ਇਥੇ ਆਉਣ ਲਈ ਇਕ ਜੀਆਲੇ ਵਜ਼ੀਰ ਦੇ ਸੈਕਟਰੀ ਨੂੰ ਪੰਚ ਪੰਚ ਲਿਖ ਦਿੱਤੇ ਸਨ।

ਮੈਂ ਆਖਿਆ। ਤੁਸੀਂ ਸਭਨਾਂ ਨੇ ਬੜਾ ਭੈੜਾ ਕੀਤਾ ਏ। ਕਦੇ ਗ਼ੌਰ ਕੀਤਾ ਏ ਤੇ ਤੁਸੀਂ ਕਿਤਨੇ ਘਾਟੇ ਵਿਚ ਓ।
ਚੌਧਰੀ ਮੁਸ਼ਤਾਕ ਲਾਪ੍ਰਵਾਹੀ ਦੇ ਨਾਲ ਬੋਲਿਆ। ਭਰਾ ਜੀ ਇਹਦੇ ਵਿਚ ਘਾਟੇ ਦੀ ਕੋਈ ਗੱਲ ਨ੍ਹੀਂ ਏ। ਮੁਕੱਦਰ ਦੀ ਖ਼ਰਾਬੀ ਐ। ਜੇ ਨਾਇਣ ਇਲੈਵਨ ਨਾ ਹੁੰਦਾ ਤੇ ਮੈਂ ਕਦੇ ਦਾ ਲੀਗਲ ਹੋਗਿਆ ਹੁੰਦਾ ਤੇ ਕਈ ਪੰਚ ਲਾਖ ਘਰ ਭੇਜ ਚੁੱਕਿਆ ਹੁੰਦਾ।

ਚੌਧਰੀ ਮੁਸ਼ਤਾਕ ਨੂੰ ਉਮੀਦ ਏ ਕਿ ਕਦੇ ਨਾ ਕਦੇ ਉਹਦੇ ਦਿਨ ਫਿਰ ਜਾਵਣਗੇ ਤੇ ਉਹ ਇਕ ਛੋਟੇ ਜਿਹੇ ਹੋਟਲ ਦੇ ਤੰਗ ਤੇ ਖ਼ਰਾਬ ਕਿਚਨ ਵਿਚ ਦੇਗਚੇ ਧੋਣ ਤੇ ਪਿਆਜ਼ ਕੱਟਣ ਦੀ ਬਜਾਏ ਵਾਸ਼ਿੰਗਟਨ ਦੀਆਂ ਸੜਕਾਂ ਤੇ ਟੈਕਸੀ ਚਲਾ ਰਿਹਾ ਹੋਵੇ ਗਾ।
ਚੌਧਰੀ ਮੁਸ਼ਤਾਕ ਵਾਂਗੂੰ ਮੈਨੂੰ ਵੀ ਉਮੀਦ ਸੀ ਕਿ ਅਸਗ਼ਰ ਹਮੇਸ਼ ਵਾਂਗੂੰ ਫ਼ੋਨ ਚੁੱਕਣ ਤੋਂ ਪਹਿਲਾਂ ਪਾਂਚ ਛੇ ਟੱਲੀਆਂ ਵੱਜਣ ਦੀ ਉਡੀਕ ਕਰੇ ਗਾ। ਪਰ ਉਹਨੀਂ ਪਹਿਲੀ ਈ ਟੱਲੀ ਤੇ ਫ਼ੋਨ ਚਕ ਕੇ ਮੇਰੀਆਂ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ। ਉਹਦੀ ਹੈਲੋ ਵਿਚ ਡਾਢੀ ਜਾਣ ਸੀ।

ਮੈਂ ਮਰੀ ਹੋਈ ਅਵਾਜ਼ ਵਿਚ ਪੁੱਛਿਆ। ਕੀ ਹਾਲ ਏ?
ਉਹ ਬੋਲਿਆ। ਰੁਖ ਹੇਠਾਂ ਬੈਠਾਂ। ਮੌਜਾਂ ਹੋ ਰਹੀਆਂ ਨੇਂ।
ਮੈਂ ਹੈਰਾਨ ਹੁੰਦਿਆਂ ਹੋਇਆਂ ਪੁੱਛਿਆ। ਪਰ ਇਹ ਤੇ ਦਫ਼ਤਰ ਦਾ ਵੇਲਾ ਏ। ਕੀ ਆਜ ਤੋ ਛੁੱਟੀ ਲਈ ਹੋਈ ਏ?
ਅਸਗ਼ਰ ਹੱਸਿਆ। ਮੈਂ ਦਫ਼ਤਰ ਵਿੱਚ ਆਂ । ਪਰ ਬਾਹਰ ਰੁਖ ਦੇ ਥੱਲੇ। ਪੂਰਾ ਦਫ਼ਤਰ ਰੁੱਖਾਂ ਥੱਲੇ ਬੀ੍ਹਟਾ ਮੌਜਾਂ ਮਾਰ ਰਿਹਾ ਏ।
ਮੈਂ ਹੈਰਾਨੀ ਨਾਲ ਪੁੱਛਿਆ। ਕਮਰਿਆਂ ਵਿਚ ਕਿਉਂ ਨਹੀਂ ਜਾਂਦੇ?
ਓਹ ਬੋਲਿਆ। ਕਮਰਿਆਂ ਵਿੱਚ ਸਾਹ ਲੈਣਾ ਵੀ ਔਖਾ ਏ। ਦੋ ਮਿੰਟਾਂ ਵਿਚ ਏਨਾ ਇਕ ਪਸੀਨਾ ਆਉਂਦਾ ਏ ਕਿ ਬਾਲਟੀ ਭਰਜਾਵੇ।
ਮੈਨੂੰ ਕੁੱਝ ਸਮਝ ਨਹੀਂ ਆਈ। ਮੈਂ ਪੁੱਛਿਆ। ਪਰ ਕਿਉਂ?
ਉਹ ਬੋਲਿਆ। ਬਿਜਲੀ ਗਈ ਹੋਈ ਏ।
ਮੈਂ ਪੁੱਛਿਆ। ਕਦੋਂ ਆਵੇਗੀ?
ਉਹ ਬੋਲਿਆ। ਜਦੋਂ ਪੈਸੇ ਦੇਵਾਂਗੇ।
ਮੈਂ ਆਖਿਆ। ਕਿਉਂ ਨਹੀਂ ਦਿੰਦੇ?
ਅਸਗ਼ਰ ਬੋਲਿਆ। ਭਰਾ ਜੀ ਉਹ 35 ਅਰਬ ਮੰਗ ਰਹੇ ਨੇਂ।
ਮੈਂ ਆਖਿਆ। ਯਾਰ ਮਜ਼ਾਕ ਤੇ ਨਾ ਕਰ।
ਉਹ ਬੋਲਿਆ। ਇਹ ਮਜ਼ਾਕ ਨਹੀਂ ਏ। ਥਰਮਲ ਪਾਵਰ ਸਟਸ਼ਨਾਂ ਵਾਲੇ ਆਪਣੇ35 ਅਰਬ ਮੰਗ ਰਹੇ ਨੇਂ। ਉਹ ਕਹਿੰਦੇ ਨੇਂ ਕਿ ਪੈਸੇ ਦੀਵਗੇ ਤੇ ਪਾਵਰ ਹਾਊਸ ਚੱਲਣਗੇ। ਪਰ ਸਰਕਾਰ ਦੇ ਕੋਲ ਨਿਰੀਆਂ ਤਸੱਲੀਆਂ ਨੇਂ। ਲੋਕਾਂ ਲਈ ਵੀ ਤੇ ਉਨ੍ਹਾਂ ਲਈ ਵੀ।
ਮੈਂ ਕੁੱਝ ਸੋਚਦਿਆਂ ਹੋਇਆਂ ਆਖਿਆ। ਪਰ ਲੋਕੀ ਤੇ ਬਿਜਲੀ ਦਾ ਬਲ ਦਿੰਦੇ ਰਹੇ ਨੇਂ। ਉਹ ਪੈਸੇ ਕਿੱਥੇ ਗਏ?
ਉਹ ਹੱਸਦਿਆਂ ਹੋਈਆਂ ਬੋਲਿਆ। ਉਥੇ ਈ ਗਏ ਨੇਂ ਜਿਥੇ ਉਹ ਦਸ ਅਰਬ ਡਾਲਰ ਗਏ ਨੇਂ ਜਿਹੜੇ ਅਮਰੀਕਾ ਨੇ ਅੱਤ ਗਰਦੀ ਡੱਕਣ ਲਈ ਦਿੱਤੇ ਸਨ।

ਮੈਂ ਕੁੱਝ ਚਿਰ ਚੁੱਪ ਰਹਿਣ ਮਗਰੋਂ ਬੋਲਿਆ। ਕਿਸੇ ਨੇ ਸੋਚਿਆ ਏ ਕਿ ਹੁਣ ਕੀ ਕਰਨਾ ਏ?।
ਅਸਗ਼ਰ ਬੋਲਿਆ। ਆਹੋ। ਮੈਂ ਅਮਰੀਕਾ ਜਾਵਣ ਦਾ ਸੋਚ ਲਿਆ ਏ।
ਮੈਂ ਆਖਿਆ। ਭਰਾ ਜੀ। ਇਥੇ ਵੀ ਹੁਣ ਬਹੁਤ ਮੁਸ਼ਕਿਲ ਏ।
ਉਹਨੇ ਪੁੱਛਿਆ। ਕੀ ਤੁਹਾਡੇ ਵੱਲ ਵੀ ਬਿਜਲੀ ਜਾਂਦੀ ਏ?
ਮੈਂ ਆਖਿਆ। ਖ਼ੈਰ ਉਹ ਤੇ ਨਹੀਂ ਜਾਂਦੀ।

ਉਹ ਬੋਲਿਆ। ਫਿਰ ਠੀਕ ਐ। ਮੇਰੀ ਇਕ ਜੀਆਲੇ ਵਜ਼ੀਰ ਦੇ ਬੰਦੇ ਨਾਲ ਗੱਲ ਹੋਗਈ ਏ। ਉਹ 25 ਲਾਖ ਲੈ ਕੇ ਮੇਰਾ ਨਾਂ ਕਿਸੇ ਵਫ਼ਦ ਵਿਚ ਪਾ ਦੇਵੇ ਗਾ।
ਮੈਂ ਆਖਿਆ। ਯਾਰ ਅਕਲ ਦੀ ਗੱਲ ਕਰ। 25 ਹਜ਼ਾਰ ਤੇਰੀ ਤਨਖ਼ਾਹ ਨਹੀਂ ਏ। ਕਰਾਏ ਦਾ ਤੇਰਾ ਘਰ ਐ।ਕੋਈ ਹੋਰ ਜਾਇਦਾਦ ਏ ਨਾ ਕਾਰਰੋਬਾਰ। 25 ਲਾਖ ਕਿਥੋਂ ਆਵਣਗੇ?
ਅਸਗ਼ਰ ਡਾਢੇ ਜ਼ੋਰ ਦੇ ਨਾਲ ਹੱਸਿਆ। ਤੁਸੀਂ ਤੇ ਨਿਰੇ ਭੋਲੇ ਹੋ।ਇਹਦਾ ਵੀ ਪ੍ਰਬੰਧ ਹੋਗਿਆ ਏ। ਇਕ ਦੂਜੇ ਵਜ਼ੀਰ ਦਾ ਬੰਦਾ ਮੈਨੂੰ ਬੈਂਕ ਤੋਂ 50 ਲਾਖ ਦਾ ਕਰਜ਼ਾ ਲੈ ਕੇ ਦੇ ਰਿਹਾ ਏ। ਅੱਧਾ ਉਹਦਾ, ਅੱਧਾ ਮੇਰਾ।
ਮੈਂ ਉਹਨੂੰ ਸਮਝਾਉਂਦਿਆਂ ਹੋਇਆਂ ਆਖਿਆ। ਅਸਗ਼ਰ ਜੀ ਐਵੇਂ ਨਹੀਂ ਹੋਸਕਦਾ।
ਉਹ ਇਕ ਵਾਰੀ ਫਿਰ ਡਾਢੇ ਜ਼ੋਰ ਦੇ ਨਾਲ ਹੱਸਿਆ। ਭਰਾ ਜੀ । ਇਹ ਸਬ ਕੁੱਝ ਹੋਵੇ ਗਾ। ਆਪਣੇ ਜ਼ਰਦਾਰੀ ਜੀ ਸਦਰ ਬਣ ਗਏ ਨੇਂ।

 

More

Your Name:
Your E-mail:
Subject:
Comments:


Powered by: PHPCow.com