ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਆਸਿਫ਼ ਜ਼ਰਦਾਰੀ ਦਾ ਦੌਰ ਕਿਨਾ ਇਕ ਭੈੜਾ ਹੋਵੇ ਗਾ?
ਫ਼ਰਜ਼ ਕਰੋ ਸਦਰ ਆਸਿਫ਼ ਜ਼ਰਦਾਰੀ ਦਾ ਦੌਰ ਜੇ ਬਹੁਤ ਈ ਭੈੜਾ ਹੋਇਆ ਤੇ ਆਖ਼ਿਰ ਕਿਨਾ ਇਕ ਭੈੜਾ ਹੋਵੇ ਗਾ? ਕੀ ਗਵਰਨਰ ਜਨਰਲ ਗ਼ੁਲਾਮ ਮੁਹੰਮਦ ਤੋਂ ਵੀ ਵੱਧ ਭੈੜਾ ਹੋਵੇ ਗਾ ਜਿਹਦੇ ਫ਼ਾਲਜ ਮਾਰੇ ਹੁਕਮਾਂ ਨੂੰ ਉਹਦੀ ਅੰਗਰੇਜ਼ ਸੈਕਰੇਟਰੀ ਤੋਂ ਅੱਡ ਕੋਈ ਵੀ ਨਹੀਂ ਸੀ ਸਮਝ ਸਕਦਾ। ਕੀ ਸਿਕੰਦਰ ਮਿਰਜ਼ਾ ਦੇ ਦੂਰ ਤੋਂ ਵੀ ਵੱਧ ਬੁਰਾ ਹੋਵੇ ਗਾ ਜਿਹਨੇ ਆਪਣਾ ਈ ਆਈਨ ਤੋੜ ਦੇ ਮਾਰਸ਼ਲ ਲਾਅ ਲਾ ਦਿੱਤਾ। ਕੀ ਅੱਯੂਬ ਖ਼ਾਨ ਤੋਂ ਵੀ ਭੈੜਾ ਹੋਵੇ ਗਾ ਜਿਹਨੇ ਧਾਂਦਲੀ ਤੇ ਧੌਂਸ ਨਾਲ ਸਦਾਰਤੀ ਚੋਣ ਜਿੱਤਿਆ ਤੇ ਆਪਣੇ ਈ ਆਈਨ ਨੂੰ ਤੋੜਦਿਆਂ ਇਕਤਦਾਰ ਸਪੀਕਰ ਦੇ ਹਵਾਲੇ ਕਰਨ ਦੀ ਥਾਂ ਕਮਾਂਡਰ ਇਨ ਚੀਫ਼ ਨੂੰ ਦੇ ਕੇ ਚਲਾ ਗਿਆ। ਕੀ ਯਾਹੀਆ ਖ਼ਾਨ ਤੋਂ ਵੀ ਭੈੜਾ ਹੋਵੇ ਗਾ ਜਿਹਨੇ ਵ੍ਹਿਸਕੀ ਵਿਚ ਮੁਲਕ ਡੁੱਬ ਦੇ ਕੱਢਿਆ ਤੇ ਉਹ ਗਿਲੇ ਪਾਪੇ ਵਾਂਗੂੰ ਦੋ ਟੋਟੇ ਹੋ ਗਿਆ। ਕੀ ਭੁੱਟੋ ਦੇ ਦੌਰ ਤੋਂ ਵੀ ਭੈੜਾ ਹੋਵੇ ਗਾ ਜਿਹਨੇ ਸਾਰਾ ਵੇਲਾ ਮੁੱਢਲੇ ਹੱਕਾਂ ਦੀ ਮਾਤਲੀ ਅਤੇ ਅਪੋਜ਼ੀਸ਼ਨ ਦੀ ਸੰਘੀ ਨਿਪੁਣ ਦੇ ਜਤਨਾਂ ਵਿਚ ਗੰਵਾ ਦਿੱਤਾ। ਕੀ ਜ਼ਿਆ ਅਲਹਕ ਤੋਂ ਵੀ ਭੈੜਾ ਹੋਵੇ ਗਾ ਜਿਹਨੇ ਸਿਆਸੀ ਕਾਮਿਆਂ ਦਾ ਇਲਾਜ ਕੌੜੀਆਂ ਤੇ ਫਾਂਸੀਆਂ ਨਾਲ ਕਰਨ ਦਾ ਜਤਨ ਕੀਤਾ ਤੇ ਮੁਲਕ ਨੂੰ ਕਲਾਸ਼ਨਕੋਫ਼ ਅਤੇ ਪੌਡਰ ਦੇ ਚਿਤਾ ਤੇ ਰੱਖ ਦਿੱਤਾ। ਕੀ ਗ਼ੁਲਾਮ ਇਸਹਾਕ ਖ਼ਾਨ ਤੋਂ ਵੀ ਭੈੜਾ ਹੋਵੇ ਗਾ ਜਿਹਨੇ ਸਿਆਸੀ ਹਕੂਮਤਾਂ ਨੂੰ ਪਤਲੀ ਤਮਾਸ਼ਾ ਬਣਾ ਕੇ ਰੱਖ ਦਿੱਤਾ। ਕੀ ਅਹਿਸਾਨ ਭੁੱਲਣ ਵਾਲੇ ਫ਼ਾਰੂਕ ਲਗ਼ਾਰੀ, ਨਿਮਾਣੇ ਤੇ ਤਾਬਾਦਾਰ ਰਫ਼ੀਕ ਤਾਰੜ ਯਾਂ ਪਾਕਿਸਤਾਨੀਆਂ ਨੂੰ ਵੇਚ ਕੇ ਪੈਸੇ ਵੱਟਣ ਵਾਲੇ ਦੋ ਵਾਰੀ ਵਰਦੀ ਵਿਚ ਸਦਰ ਪਰਵੇਜ਼ ਮੁਸ਼ੱਰਫ਼ ਤੋਂ ਵੀ ਭੈੜਾ ਹੋਵੇ ਗਾ ਆਸਿਫ਼ ਜ਼ਰਦਾਰੀ ਦਾ ਦੂਰ? ਜਦੋਂ ਇਹ ਕੌਮ ਡੰਡੇ ਵਾਲੇ ਸਦਰਾਂ ਨੂੰ ਕਈ ਕਈ ਵਰ੍ਹੇ ਸਾਰੇ ਮਾਰੂ ਕਰਤੂਤਾਂ ਸਣੇ ਝੱਲ ਸਕਦੀ ਹੈ ਤੇ ਉਨ੍ਹਾਂ ਦੇ ਸਤ ਖ਼ੂਨ ਮੁਆਫ਼ ਕਰ ਸਕਦੀ ਹੈ ਤੇ ਵੋਟ ਨਾਲ ਚੁਣਿਆ ਜ਼ਰਦਾਰੀ ਇਸ ਕੌਮ ਨੂੰ ਵੱਧ ਤੋਂ ਵੱਧ ਕਿਨਾ ਘਾਟਾ ਪਾ ਸਕਦਾ ਏ। ਬਹੁਤਾ ਵੀ ਘਾਟਾ ਪਿਆ ਤੇ ਇਹੋ ਹੋਵੇ ਗਾ ਨਾਂ ਕਿ ਛੇ ਮਹੀਨਿਆਂ ਮਗਰੋਂ ਟਰੱਕਾਂ ਦੇ ਪਿੱਛੇ 'ਤੇਰੀ ਯਾਦ ਆਈ ਤੇਰੇ ਜਾਣੇ ਕੇ ਬਾਅਦ' ਮੁਸ਼ੱਰਫ਼ ਦੀ ਫ਼ੋਟੋ ਦੇ ਉਤੇ ਲਿਖਿਆ ਹੋਵੇ ਗਾ।
More