ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਸਦਾਰਤੀ ਉਹਦਾ
ਪਰਵੇਜ਼ ਮੁਸ਼ੱਰਫ਼ 18 ਅਗਸਤ ਨੂੰ ਸਦਰ ਦੇ ਅਹੁਦੇ ਤੋਂ ਮੁਸਤਾਫ਼ੀ ਹੂਗਏ ਹਨ। ਪਾਰਲੀਮੈਂਟ ਦੇ ਦੋ ਹਾਉਸਜ਼ ਤੇ ਚੋਨਹਾਂ ਸੂਬਾਈ ਅਸੈਂਬਲੀਆਂ ਦਾ ਇੰਤਖ਼ਾਬੀ ਕਾਲਜ 6 ਸਤੰਬਰ ਨੂੰ ਨਵਾਂ ਸਦਰ ਚੁਣੇ ਗਾ। ਕਿਸੇ ਨੂੰ ਇਹ ਸੂਚਨਾ ਹੋਵੇ ਗਾ ਪਈ ਉਹ ਜਿਸ ਬੰਦੇ ਨੂੰ ਚੁਣ ਰਹੇ ਹਨ ਕੀ ਉਹ ਆਈਨੀ ਵਿਚ ਦੱਸੀ ਗਈ ਨੌਕਰੀ ਲੋੜਾਂ ਤੇ ਪੂਰਾ ਉਤਰਦਾ ਹੈ। ਸਦਰ ਰਿਆਸਤ ਦਾ ਪ੍ਰਧਾਨ ਤੇ ਰਿਆਸਤ ਦੇ ਇਕ ਮੁੱਠ ਹੋਵਣ ਦਾ ਨੁਮਾਇੰਦਾ ਹੁੰਦਾ ਹੈ। ਉਹਨੇ ਕਾਬੀਨਾ ਦੇ ਫ਼ੈਸਲਿਆਂ ਦੀ ਤਸਦੀਕ ਤੇ ਆਈਨ ਸਾਜ਼ੀ ਦੀ ਹਦਾਇਤ ਕਰਨੀ ਹੁੰਦੀ ਹੈ।ਉਹ ਅਜਿਹੇ ਫ਼ੈਸਲਿਆਂ ਤੇ ਮੁੜ ਸੋਚਣ ਦਾ ਆਖ ਸਕਦਾ ਹੈ ਪਰ ਮੁੜ ਸੁਝਾ ਮਗਰੋਂ ਉਹੀ ਰਹਿਣ ਪਾਰੋਂ ਇਸ ਨੂੰ ਕਬੂਲਣਾ ਪੈਂਦਾ ਐ। ਇਹਨਾਂ ਕੰਮਾਂ ਵਿਚ ਉਸ ਨੂੰ ਵਜ਼ੀਰ-ਏ-ਆਜ਼ਮ ਦੀ ਹਦਾਇਤ ਤੇ ਅਮਲ ਕਰਨਾ ਹੁੰਦਾ ਹੈ। ਸਦਰ ਕੌਮੀ ਅਸੰਬਲੀ ਦਾ ਇਜਲਾਸ ਸੱਦ ਤੇ ਮਨਸੂਖ਼ ਕਰਸਕਦਾ ਏ, ਪਾਰਲੀਮੈਂਟ ਦੇ ਦੋਨ੍ਹਾਂ ਇਵਾਨਾਂ ਦਾ ਇਕੱਠਾ ਇਜਲਾਸ ਕਰਵਾਣ ਦਾ ਆਖ ਸਕਦਾ ਏ, ਆਈਨੀ ਬੁਹਰਾਨ ਸਮੇ ਕੌਮੀ ਅਸੰਬਲੀ ਨੂੰ ਤੋੜ ਸਕਦਾ ਹੈ, ਨਵੀਆਂ ਚੋਣਾਂ ਦਾ ਹੁਕਮ ਦੇ ਕੇ ਥੋੜੇ ਚਿਰ ਵਾਸਤੇ ਨਿਗਰਾਨ ਹਕੂਮਤ ਲਾ ਸਕਦਾ ਹੈ। ਪਾਰਲੀਮਾਨ ਦੇ ਮਨਜ਼ੂਰ ਕੀਤੇ ਬਿਲਜ਼ ਨੂੰ ਕਨੂੰਨ ਬਣਨ ਤੋਂ ਪਹਿਲਾਂ ਮਨ ਸਕਦਾ ਹੈ, ਮੁੜ ਸੋਚਣ ਤੇ ਵੇਖਣ ਲਈ ਬਿਲ ਨੂੰ ਪਰਤਾਸਕਦਾ ਏ ਪਰ ਮੁੜ ਪਾਸ ਹੋਣ ਯਾਂ ਕਿਸੇ ਬਦਲੀ (ਤਰਮੀਮ) ਨਾਂ ਹੋਣ ਮਗਰੋਂ ਉਨ੍ਹਾਂ ਮੰਨਣਾ ਪੈਂਦਾ ਏ। ਉਹ ਕੌਮੀ ਅਹਿਮੀਅਤ ਦੇ ਮਸਅਲੇ ਤੇ ਰੈਫ਼ਰੰਡਮ ਕਰਵਾ ਸਕਦਾ ਜਿਸ ਵਿੱਚ "ਹਾਂ" ਯਾਂ "ਨਾਂ" ਵਿਚ ਜਵਾਬ ਚਾਹੀਦਾ ਹੁੰਦਾ ਏ। ਉਹਦੇ ਹੱਥੇ ਚੀਫ਼ ਇਲੈਕਸ਼ਨ ਕਮਿਸ਼ਨਰ ਤੇ ਫ਼ੈਡਰਲ ਪਬਲਿਕ ਸਰਵਿਸ ਕਮਿਸ਼ਨ ਦਾ ਚੀਅਰਮਨ ਲਾਵਣ , ਵਜ਼ੀਰ-ਏ-ਆਜ਼ਮ ਨਾਲ ਸਲਾਹ ਮਗਰੋਂ ਸੂਬਾਈ ਗਵਰਨਰ , ਚੇਅਰਮੈਨ ਆਫ਼ ਜਾਇੰਟ ਚੀਫ਼ਸ ਕਮੇਟੀ, ਆਰਮੀ, ਨੇਵੀ ਤੇ ਏਅਰ ਫ਼ੋਰਸ ਦੇ ਚੀਫ਼ ਵਜ਼ਰੀਰਾਆਜ਼ਮ ਦੀ ਸਲਾਹ ਨਾਲ ਲਾਵਣ ਦਾ ਇਖ਼ਤਿਆਰ ਏ। ਉਹ ਪਾਕਿਸਤਾਨ ਦਾ ਚੀਫ਼ ਜਸਟਿਸ ਲਾਉਂਦਾ ਏ ਤੇ ਚੀਫ਼ ਜਸਟਿਸ ਨਾਲ ਸਲਾਹ ਮਗਰੋਂ ਸੁਪਰੀਮ ਕੋਰਟ ਦੇ ਦੂਜੇ ਜੱਜ ਲਾ ਸਕਦਾ ਏ। ਸੁਪਰੀਮ ਕੋਰਟ ਨੇ ਇਸ ਲੋੜ ਦਾ ਇੰਜ ਮਤਲਬ ਲਿਆ ਏ ਪਈ ਸਦਰ ਕੋਲ ਅਜਿਹੀਆਂ ਤਕਰਰੀਆਂ ਦਾ ਕੋਈ ਇਖ਼ਤਿਆਰ ਨ੍ਹੀਂ ਹੈ। ਸਦਰ ਵਫ਼ਾਕੀ ਪ੍ਰਬੰਧ ਵਾਲੇ ਕਬਾਇਲੀ ਇਲਾਕਿਆਂ (ਫ਼ਾਟਾ) ਦਾ ਹਕੀਕੀ ਸਰਪੈਂਚ ਤੇ ਮੁਖ਼ਤਾਰ ਏ। ਪਾਰਲੀਮਾਨੀ ਅਹਕਾਮਾਤ ਇਥੇ ਲਾਗੂ ਨਹੀਂ ਜਦ ਤੀਕ ਸਦਰ ਨੂੰ ਉਸ ਦੀ ਲੋੜ ਨਹੀਂ ਹੁੰਦੀ। ਉਹਨੂੰ ਅਜਿਹੇ ਕਾਆਦੇ ਬਣਾਉਣੇ ਹੁੰਦੇ ਹਨ ਜਿਹੜੇ ਇਨ੍ਹਾਂ ਇਲਾਕਿਆਂ ਵਿਚ ਅਮਨ ਤੇ ਚੰਗੀ ਹੁਕਮਰਾਨੀ ਵਾਸਤੇਚਨਗੇ ਲੱਗਣ। ਸੂਬਾਈ ਗਵਰਨਰ ਜਿਥੇ ਕਬਾਇਲੀ ਇਲਾਕਾ ਵਾਕਿਅ ਹੈ ਸਦਰ ਦੇ ਏਜੰਟ ਦਾ ਕੰਮ ਕਰਦਾ ਹੈ ਤੇ ਉਹਦੀਆਂ ਹੁਕਮਾਂ ਤੇ ਅਮਲ ਦਰਾਮਦ ਕਰਵਾਂਦਾ ਏ। ਤਬਸਰਾ ਨਗਾਰਾਂ ਜਿਹਨਾਂ ਦਾ ਬਹੁਤਾ ਜ਼ੋਰ ਇਹ ਐ ਪਈ ਸਦਰ ਕੋਲ ਬਹੁਤੀ ਤਾਕਤ ਹੈ, ਬਿਲਕੁਲ ਗ਼ਲਤ ਹੈ। ਫ਼ਾਟਾ ਤੋਂ ਵੱਖ, ਉਤੇ ਬਿਆਨ ਕੀਤੇ ਆਈਨੀ ਕਵਾਨੀਨ ਅਸਲ ਵਿਚ ਉਸ ਦੇ ਇਖ਼ਤਿਆਰ ਤੇ ਰੋਕ ਹੁੰਦੇ ਹਨ। ਉਹਦਾ ਸਵਾਬਦੀਦੀ ਇਖ਼ਤਿਆਰ ਸਿਰਫ਼ ਦੋ ਅਹੁਦੇ ਤੀਕ ਮਹਿਦੂਦ ਹੈ (ਉਤੇ ਦਸ ਦਿਤਾ ਏ) ਨਾਹੀਂ ਬਹੁਤੇ ਤਾਕਤਵਰ ਹੋਣ ਦਾ ਵਿਖਾਲਾ ਨਹੀਂ ਹਨ। ਉਹ ਵਜ਼ੀਰ-ਏ-ਆਜ਼ਮ ਦੇ ਸੂਬਾਈ ਗਵਰਨਰ ਲਾਵਣ ਦੇ ਹੁਕਮ ਨੂੰ ਨਹੀਂ ਮਨ ਸਕਦਾ ਪਰ ਉਹ ਸੂਬਿਆਂ ਦੇ ਰਸਮੀ ਸਰਪੈਂਚ ਹੁੰਦੇ ਹੈਂ ਜਿਵੇਂ ਵਫ਼ਾਕੀ ਦਾ ਸਦਰ ਏ। ਸਦਰ ਵਜ਼ੀਰ-ਏ-ਆਜ਼ਮ ਨਾਲ ਸਲਾਹ ਕੀਤੇ ਬਗ਼ੈਰ ਸਰਵਿਸ ਚੀਫ਼ ਲਾਉਂਦਾ ਏ ਪਰ ਵਜ਼ੀਰ-ਏ-ਆਜ਼ਮ ਦਾ ਸਦਰ ਦੀ ਚੋਣ ਨਾਲ ਰਜ਼ਾਮੰਦ ਹੋਣਾ ਜ਼ਰੂਰੀ ਹੈ। ਤੇ ਐਵੇਂ ਵਿਈ ਜੱਜਾਂ ਨੂੰ ਲਾਵਣ ਵੇਲ਼ੇ ਉਹ ਕੋਈ ਸਵਾਬਦੀਦੀ ਇਖ਼ਤਿਆਰ ਨਹੀਂ ਰੱਖਦਾ। ਉਹਦੀ ਕੌਮੀ ਅਸੰਬਲੀ ਤੋੜਨ ਦੀ ਤਾਕਤ58 )2( ਬੀ ਉਦੋਂ ਇਈ ਵਰਤੀ ਜਾਸਕਦੀ ਜਦ ਇਹ ਲੱਗੇ ਪਈ ਆਈਨੀ ਬਹਰਾਨੀ ਲਾਜ਼ਮੀ ਹੋਗਿਆ ਏ। ਅਦਾਲਤ ਉਸ ਦੇ ਹੁਕਮ ਨੂੰ ਕਾਲਾਦਮ ਕਰਾਰ ਦੇ ਸਕਦੀ ਹੈ ਜਦੋਂ ਇਹ ਵਿਖੇ ਪਈ ਇਹ ਗ਼ਲਤ ਜ਼ਾਤੀ ਮੁਫ਼ਾਦ ਲਈ ਵਰਤਿਆ ਗਿਆ। ਇਸ ਤੋਂ ਇਹ ਨਿਤਾਰਵਾਂ ਏ ਪਈ ਸਦਰ ਅਪਣੀ ਮਨ ਮਰਜ਼ੀ ਨਾਲ ਕੁੱਝ ਨਹੀਂ ਕਰਸਕਦਾ ਜਦ ਤੀਕ ਵਜ਼ੀਰ-ਏ-ਆਜ਼ਮ ਬਹੁੰ ਤਾਬਾਦਾਰ ਯਾਂ ਬਾਹਰਲੀਆਂ ਦੀਆਂ ਗੱਲਾਂ ਵਿੱਚ ਰਾਜ਼ੀ ਨਾਂ ਹੋਵੇ, ਸਦਰ ਤਦ ਤੀਕ ਬਹੁੰ ਉਘੜਵਾਂ ਨਹੀਂ ਹੁੰਦਾ। ਜਿਵੇਂ ਉਤੇ ਬਿਆਨ ਕੀਤਾ ਗਿਆ ਏ ਸਦਰ ਮੁਲਕੀ ਏਕਤਾ, ਮਾਨ ਤੇ ਆਦਰ ਦਾ ਵਿਖਾਲਾ ਕਰਦਾ ਏ। ਇਹਦਾ ਮਤਲਬ ਹੈ ਸਦਾਰਤੀ ਅਹੁਦੇ ਲਈ ਅਜਿਹਾ ਬੰਦਾ ਹੋਣਾ ਜ਼ਰੂਰੀ ਏ ਜੋ ਕਿ ਆਦਰਜੋਗ ਹੋਵੇ ਜਿਸ ਤੇ ਭਰੋਸਾ ਤੇ ਐਤਮਾਦ ਹੋਵੇ। ਉਹ ਕੌਮੀ ਅਸੰਬਲੀ ਦੇ ਮੈਂਬਰ ਬਣਨ ਵਾਸਤੇ ਲੋੜਾਂ ਤੇ ਪੂਰਾ ਲੱਥਣਾ ਚਾਹੀਦਾ ਏ। ਆਈਨ ਦੇ ਆਰਟੀਕਲ 62 ਵਿਚ ਇਨ੍ਹਾਂ ਲੋੜਾਂ ਦਾ ਐਵੇਂ ਜ਼ਿਕਰ ਏ ਪਈ ਕੌਮੀ ਅਸੰਬਲੀ ਦੇ ਇਲੈਕਸ਼ਨ ਵਿਚ ਹਿੱਸਾ ਲੈਣ ਵਾਲੇ ਬੰਦੇ ਦਾ ਚਨਗਾਆਦਰ ਤੇ ਦੂਜਿਆਂ ਨੂੰ ਇਸ ਤੇ ਭਰੋਸਾ ਹੋਵੇ। ਉਹ ਕੌਮੀ ਅਸੰਬਲੀ ਦੇ ਮੈਂਬਰ ਬਣਨ ਲਈ ਲੋੜਾਂ ਤੇ ਪੂਰਾ ਲਥਦਾ ਹੋਵੇ। ਆਈਨ ਦਾ ਆਰਟੀਕਲ 62 ਅਜਿਹੀ ਲੋੜਾਂ ਦੀ ਦਸ ਪਾਉਂਦਾ ਏ ਪਈ ਕੌਮੀ ਅਸਮਲਬੀ ਦਾ ਇਲੈਕਸ਼ਨ ਲੜਨ ਦੇ ਚਾਹੀਵਨਦ ਦਾ ਚਾਲ ਚੱਲਣ ਠੀਕ ਹੋਣਾ ਤੇ ਇਸਲਾਮੀ ਤਾਲੀਮਾਤ ਦੀ ਠਕਵੇਂ ਜਾਣਕਾਰੀ ਹੋਣੀ ਚਾਹੀਦੀ ਏ। ਉਹ ਇਸਲਾਮੀ ਰਵਾਇਆਤ ਨੂੰ ਭੰਨਣ ਵਾਲਾ ਮਸ਼ਹੂਰ ਨਾ ਹੋਵੇ। ਉਹਨੂੰ ਸਿਆਣਾ, ਨਿੱਕੂ ਕਾਰ, ਇਮਾਨਦਾਰ, ਅਮੀਨ ਤੇ ਵਾਅਦੇ ਕੀ ਪਾਸਦਾਰੀ ਕਰਨ ਵਾਲਾ ਹੋਣਾ ਚਾਹੀਦਾ ਏ। ਸਦਾਰਤੀ ਚੋਣਾਂ ਵਾਸਤੇ ਬਥੇਰੀਆਂ ਲੋਕਾਂ ਨੇ ਆਪਣੇ ਕਾਗ਼ਜ਼ਾਤ ਜਮਾ ਕਰਵਾਏ ਹਨ ਸਣੇ ਆਸਿਫ਼ ਅਲੀ ਜ਼ਰਦਾਰੀ ਦੇ ਜਿਹਨਾਂ ਦੇ ਜਿੱਤਣ ਦੇ ਬਹੁਤੇ ਅਮਕਾਨਾਤ ਹਨ। ਇਸ ਦੀ ਕੋਈ ਸੂਹ ਨਹੀਂ ਲੱਗੀ ਆਸਿਫ਼ ਜ਼ਰਦਾਰੀ ਨੇ ਅਜਿਹਾ ਉਹਦਾ ਕਿਵੇਂ ਚੁਣਿਆ ਜਿਹੜਾ ਰਵਾਇਤੀ ਤੇ ਇਖਤਿਆਰਾਤ ਤੋਂ ਵਾਂਝਾ ਹੈ। ਮੈਂ 21 ਅਗਸਤ ਦੇ ਅਖ਼ਬਾਰ ਵਿਚ ਰਿਪੋਰਟ ਵੇਖੀ ਹੈ ਕਿ ਨਵਾਬ ਜ਼ੁਲਫ਼ਕਾਰ ਅਲੀ ਮਗਸੀ ,ਗਵਰਨਰ ਬਲੋਚਿਸਤਾਨ ਹੋਰਾਂ ਨੇ ਆਪਣੇ ਅਹੁਦੇ ਤੋਂ ਅਸਤਾਫ਼ਾ ਦੇ ਦਿਤਾ ਹੈ ਪਰ ਜ਼ਰਦਾਰੀ ਹੋਰਾਂ ਉਨ੍ਹਾਂ ਨੂੰ ਕੰਮ ਜਾਰੀ ਰੱਖਣ ਦਾ ਆਖਿਆ ਏ। ਇਕ ਦੂਜੀ ਰੋਪੋਰਟ ਮੁਤਾਬਿਕ ਨਵਾਬ ਰੀਸਾਨੀ ਵਜ਼ੀਰਾਆਲਾ ਨੇ ਇਸਲਾਮ ਆਬਾਦ ਜਾਕੇ ਜ਼ਰਦਾਰੀ ਹੋਰਾਂ ਨੂੰ ਮਗਸੀ ਦਾ ਅਸਤਾਫ਼ਾ ਨਾਂ ਕਬੂਲਣ ਦਾ ਕਹਿਆ। ਜਦਕਿ ਆਸਿਫ਼ ਜ਼ਰਦਾਰੀ ਕੋਲ ਕੋਈ ਮੁੰਤਖ਼ਬ ਉਹਦਾ ਨਹੀਂ ਹੈ ਗਵਰਨਰ ਦਾ ਅਸਤਾਫ਼ਾ ਕਬੂਲ ਕਰਨ ਤੋਂ ਅੱਡ ਕੀਹ ਕਰਸਕਦਾ ਏ ਲੇਕਿਨ ਇੰਜ ਲਗਦਾ ਏ ਪਈ ਉਹਨੇ ਇਹੋ ਕੁੱਝ ਕੀਤਾ ਉਹ ਪਿਛਲੇ ਪੰਜਾਂ ਮਹੀਨਿਆਂ ਤੋਂ ਅਪਣੀ ਪਾਰਟੀ ਦੀ ਬਣੀ ਹਕੂਮਤ ਤੋਂ ਚਲਾ ਰਿਹਾ ਏ।ਹਰੇਕ ਨੂੰ ਤਵੱਕੋ ਏ ਪਈ ਉਹ ਸਦਰ ਪਾਕਿਸਤਾਨ ਬਣ ਕੇ ਬਲਾਰੋਕ ਟੋਕ ਇਸ ਕੰਮ ਨੂੰ ਤੁਰੀ ਰੱਖੇ ਗਾ। ਇਕ ਦੂਜੇ ਪੱਖ ਦੀ ਵੀ ਗੱਲ ਕਰੀਏ ਜ਼ਰਦਾਰੀ ਹੋਰਾਂ ਦਾ ਇਹ ਕਹਿਣਾ ਪਈ ਵਾਅਦੇ ਦੀ ਪਾਸਦਾਰੀ ਕੋਈ ਜ਼ਰੂਰੀ ਨਹੀਂ, ਪਾਰੋਂ ਉਹ ਕੌਮੀ ਅਸੰਬਲੀ ਦੇ ਮੈਂਬਰ ਬਣਨ ਵਾਸਤੇ ਲੋੜੀਂਦੀਆਂ ਤੇ ਪੂਰਾ ਨਹੀਂ ਲੱਥਦੇ। ਉਹਨੂੰ ਅਕਲਮੰਦ ਤੇ ਚਾਲਾਕ ਹੋਣਾ ਚਾਹੀਦਾ ਏ। ਪੀ ਪੀ ਪੀ ਨੇ ਉਹਦਾ ਸਦਾਰਤ ਵਾਸਤੇ ਨਾਂਵਾਂ ਦਿਤਾ ਏ ਜਦਕਿ ਅਵਾਮੀ ਨੈਸ਼ਨਲ ਪਾਰਟੀ, ਐਮ ਕਿਵ ਐਮ, ਜਮੀਅਤ ਉਲਮਾ ਇਸਲਾਮ ਤੇ ਦੂਜਿਆਂ ਸੂਬਾਈ ਅਸੈਂਬਲੀਆਂ ਨੇ ਉਹਦੀ ਉਮੀਦਵਾਰੀ ਦੀ ਤੂਸੀਕ ਕੀਤੀ ਏ। ਮੈਂ ਇਹ ਵਿਖਾਲਾ ਵੇਖ ਕੇ ਦਾਓਆ ਨਹੀਂ ਕਰਸਕਦਾ ਪਈ ਜ਼ਰਦਾਰੀ ਹੋਰਾਂ ਹਕੂਮਤ ਤੇ ਸ਼ਾਨ ਵਸ਼ੋਕਤ ਦੀਆਂ ਵੱਡੀਆਂ ਉਚਾਈਆਂ ਨੂੰ ਛੂਹਣ ਦੀ ਤਾਂਘ ਏ। ਮੈਂ ਇਸ ਮੁਲਕ ਦੀ ਸਿਆਸੀ ਤਾਰੀਖ਼ ਨੂੰ ਪਿਛਲੇ ਚਾਲ੍ਹੀ ਸਾਲਾਂ ਤੋਂ ਪੜ੍ਹ ਰਿਹਾ ਹਾਂ। ਮੇਰਾ ਖ਼ਿਆਲ ਏ ਮੈਂ ਸਭ ਕੁੱਝ ਸਮਝ ਚੁੱਕਿਆ ਹਾਂ। ਲੇਕਿਨ ਜ਼ਾਹਰੀ ਤੌਰ ਤੇ ਪਾਕਿਸਤਾਨੀ ਸਿਆਸਤਦਾਨਾਂ ਦੇ ਕਲਚਰ ਵਿਚ ਇਕ ਭੈੜੀ ਲੀਕ ਹੈ ਜਿਸ ਨੂੰ ਮੈਂ ਵੇਖਣ ਵਿਚ ਨਾਕਾਮ ਰਿਹਾ ਹਾਂ।
More