کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਲੋਕ ਤਮਾਸ਼ਾ: 6 ਸਤੰਬਰ ? ਇਹ ਫਿਰ ਕਿਉਂ ਆਗਿਆ ਏ

ਲੋਕ ਤਮਾਸ਼ਾ: 6 ਸਤੰਬਰ ? ਇਹ ਫਿਰ ਕਿਉਂ ਆਗਿਆ ਏ

ਮਸਊਦ ਮੁੰਨਵਰ

September 5th, 2008

 

 

ਇਹ ਦਿਨ ਹਰ ਵਰ੍ਹੇ ਆਜਾਂਦਾ ਏ। ਇਸ ਦਿਨ ਕੀ ਹੋਇਆ ਸੀ? ਮੇਰਾ ਵਿਆਹ ਹੋਇਆ ਸੀ। ਵਿਆਹ ਦਾ ਦਿਨ ਹਿੱਕ ਨਾ ਮੁੱਕਣ ਵਾਲੀ ਲੜਾਈ ਦੇ ਸ਼ੁਰੂ ਹੋਣ ਦਾ ਦਿਨ ਹੁੰਦਾ ਏ। ਇਹ ਲੜਾਈ ਸਾਰੀ ਹਯਾਤੀ ਚੱਲਦੀ ਏ ਤੇ ਕਦੀਂ ਫ਼ਾਇਰ ਬਣਦੀ ਦਾ ਵੇਲਾ ਵੀ ਨਹੀਂ ਆਉਂਦਾ।ਸਾਈਂ ਲੁੱਚਾ ਜਨਤੀ ਦਾ ਆਖਣਾ ਏ ਜੋ ਮਾਂ ਪੈ ਮੁੰਡੇ ਨੂੰ ਜਵਾਨੀ ਚੜ੍ਹਿਆ ਵੇਖ ਕੇ ਬਰਦਾਸ਼ਤ ਨਹੀਂ ਕਰਸਕਦੇ ਤੇ ਉਹਨੂੰ ਗੋਲੀ ਮਾਰਨ ਦੀ ਥਾਈਂ ਕੁੜੀ ਮਾਰ ਕੇ ਥਾਈਂ ਮਾਰ ਦਿੰਦੇ ਨੇਂ। ਮੁੰਡੇ ਦੀ ਹਯਾਤੀ ਮੁੱਕ ਜਾਂਦੀ ਏ ਤੇ ਬਾਕੀ ਹਿੱਕ ਲਾਸ਼ ਰਿਹਾ ਜਾਂਦੀ ਏ ਜਿਹੜੀ ਸਾਰੀ ਹਯਾਤੀ ਮਾਂ ਪਿਓ ਦੀਆਂ ਸੱਧਰਾਂ ਦਾ ਜਲੂਸ ਲੈ ਕੇ ਘਰ ਬਾਰ ਦੇ ਕੋਲੋ ਦਾ ਢਗਾ ਬਣੀ ਰਿਹੰਦੀ ਏ।ਕੋਲੋ ਦੇ ਢੱਗੇ ਦੀ ਸਭ ਤੋਂ ਵੱਡੀ ਟ੍ਰੈਜਿਡੀ ਇਹ ਹੁੰਦੀ ਏ ਜੋ ਉਹ ਸਾਰਾ ਦਿਨ ਕਈ ਸੌ ਕਿੱਲੋ ਮੀਟਰ ਦਾ ਪੈਂਡਾ ਕੁਛ ਕੇ ਵੀ ਉਥੇ ਦਾ ਉਥੇ ਈ ਰਿਹੰਦਾ ਏ। ਬੀਵੀ ਦਾ ਕੋਲੋ ਉਸ ਨੂੰ ਅੱਗੇ ਜਾਣ ਹੀ ਨਹੀਂ ਦਿੰਦਾ। ਬੀਵੀ ਹਿੱਕ ਬੋਹੜ ਹੁੰਦੀ ਐ ਤੇ ਮੀਆਂ ਹਿੱਕ ਖੋਤੀ ਤੇ ਭੋਂ ਝੋਂ ਕੇ ਖੋਤੀ ਬੋਹੜ ਥੱਲੇ ਹੀ ਆਨ ਖਲੋਂਦੀ ਏ।

ਪਰ ਇਹ ਉਦੋਂ ਦੀ ਗੱਲ ਐ ਜਦੋਂ ਮੈਨੂੰ ਵਿਆਹ ਦੀ ਗੋਲੀ ਨਹੀਂ ਸੀ ਵੱਜੀ ਤੇ ਮੈਂ ਕਰਾਚੀ ਦੀਆਂ ਸੜਕਾਂ ਤੇ ਲੋਰ ਲੋਰ ਫਿਰਦਾ ਸਾਂ ਤੇ ਮੌਜਾਂ ਮਾਣ ਦਾ ਸਾਂ। ਇਹ ਸੁਣ ਪੈਂਠ ਦੀ ਗੱਲ ਜੇ। ਇਹੋ ਮਹੀਨਾ ਸੀ ਤੇ ਇਹੋ ਦਿਨ। ਛੇ ਸਤੰਬਰ। ਮੈਂ ਬਰਨਸ ਰੋਡ ਤੇ ਲੱਸੀ ਪੀਣ ਗਿਆ ਸਾਂ ਜਦੋਂ ਮੈਂ ਅੱਯੂਬ ਖ਼ਾਨ ਦੀ ਤਕਰੀਰ ਸੁਣੀ।ਉਸ ਕਲਮਾ ਪੜ੍ਹ ਕੇ ਆਖਿਆ ਜੋ ਉਹਨੂੰ ਕਿਸੇ ਦੁਸ਼ਮਣ ਲਲਕਰੀਆ ਏ, ਤੇ ਇਹ ਪੂਰੀ ਕੌਮ ਲਈ ਹੀ ਚੁਣੌਤੀ ਐ। ਮੇਰੇ ਨਾਲ ਰਲ ਕੇ ਇਸ ਲੜਾਈ ਦਾ ਜਵਾਬ ਦਿਓ। ਮੈਂ ਸੋਚਿਆ ਸਦਰ ਅਪਣੀ ਸਵਾਣੀ ਨਾਲ ਲੜ ਪਿਆ ਏ ਤੇ ਜਦੋਂ ਵੇਖਿਆ ਸੋ ਜੋ ਪੂਰੀ ਫ਼ੌਜ ਵੀ ਫ਼ੀਲਡ ਮਾਰਸ਼ਲ ਦੇ ਨਾਲ ਰਲ ਘਰ ਦਾ ਮੋਰਚਾ ਫ਼ਤਿਹ ਨਹੀਂ ਕਰਸਕੀ ਤੇ ਵਿਚਾਰਾ ਕੌਮ ਨੂੰ ਪਿਆ ਵਨਗਾਦਰਾ ਏ।
ਉਦੋਂ ਰੇਡੀਓ ਤੇ ਹਿੱਕ ਗਾਣਾ ਵੱਜਣ ਲੱਗ ਪਿਆ । ਉਹ ਗਾਣਾ ਸੀ:
ਮਹਾਰਾਜ ਇਹ ਖੇਡ ਤਲਵਾਰ ਦੀ ਏ ਜੰਗ ਖੇਡ ਨਹੀਂ ਹੁੰਦੀ ਜ਼ਨਾਨੀਆਂ ਦੀ
ਤਾਂ ਮੈਨੂੰ ਪੱਕ ਹੋ ਗਿਆ ਜੋ ਇਹ ਸਦਰ ਅੱਯੂਬ ਦੀ ਘਰ ਦੀ ਲੜਾਈ ਏ ਪਰ ਕੌਮ ਵਿਚਾਰ ਸਮਝੀ ਜੋ ਸੱਚੀ ਮੁੱਚੀ ਸਾਡੇ ਤੇ ਧਾੜ ਪੈ ਗਈ ਏ ਤੇ ਜੰਗ ਸ਼ੁਰੂ ਹੋ ਗਈ ਏ।ਲੋਕਾਂ ਕੋਲ ਤਲਵਾਰਾਂ ਤਾਂ ਹੈ ਸਨ ਨਹੀਂ। ਉਨ੍ਹਾਂ ਸ਼ਹਿਰੀ ਬਚਾ ਵਾਲਿਆਂ ਦੀਆਂ ਵਦਰੀਆਂ ਪਾ ਲਈਆਂ ਤੇ ਘਰਾਂ ਦੀਆਂ ਬੱਤੀਆਂ ਬੁਝਾ ਕੇ ਸੜਕਾਂ ਤੇ ਨਿਕਲ ਆਏ। ਉਦੋਂ ਫ਼ੈਜ਼ ਸਾਹਿਬ ਹਿੱਕ ਅਰੋਦ ਨਜ਼ਮ ਲਖ਼ੀ। ਉਹ ਨਜ਼ਮ ਸੀ।
ਜਬ ਸੇ ਬੇ ਨੂਰ ਹੋਈ ਹੈਂ ਸ਼ਾਮੀਂ
ਖੋ ਗਈ ਹੈਂ ਮੇਰੀ ਦੋਨੋਂ ਆਂਖੋਂ
ਉਸ ਲੜਾਈ ਵਿਚ ਸਿਪਾਹੀਆਂ ਤੋਂ ਬਹੁਤਾ ਲਿਖਾਰੀ ਤੇ ਰੇਡੀਓ ਟੀ ਵੀ ਦੇ ਬੁਲਾਰ ਲੜੇ।ਸ਼ਾਇਰ ਲੜੇ। ਕਾਲਮ ਘਸੀਟ ਲੜੇ। ਖ਼ਬਰਾਂ ਸੁਨਾਣ ਵਾਲੇ ਲੜੇ ਤੇ ਅਖ਼ਬਾਰ ਨਵੀਸ ਲੜੇ ਪਰ ਸਬ ਤੋਂ ਵੱਡੀ ਬਟਾਲੀਨ ਸ਼ਾਇਰਾਂ ਦੀ ਸੀ। ਫ਼ੈਜ਼ ਸਾਹਿਬ ਕੋਲੋਂ ਕਿਸੇ ਪੁੱਛਿਆ,"ਹੈ ਬਾਵਾ ! ਸਾਰੀਆਂ ਸ਼ਾਇਰਾਂ ਜੰਗ ਤੇ ਕਲਮ ਦੀ ਬੜੀ ਬੜੀ ਕਾਢ ਕੱਢੀ ਏ ਪਰ ਤੁਸੀਂ ਚੁਪ ਦੀ ਲੱਸੀ ਰੜਕਦੇ ਰਹੇ ਓ?"
ਬਾਬੇ ਹੋਰਾਂ ਆਖਿਆ , "ਓ ਭਾਈ, ਲੜਾਈ ਵਿਚ ਮੋਰਚੇ ਤੇ ਬਹਿ ਕੇ ਗੋਲੀ ਖਾਣਾ ਤੇ ਸੋਫ਼ੇ ਤੇ ਬਹਿ ਕੇ ਤਰਾਨਾ ਲਿਖਣਾ ਦੋ ਵੱਖਰੇ ਵੱਖਰੇ ਕੰਮ ਨੇਂ। ਕਲਮ ਨਾਲ ਲੜਨਾ ਬਹੁਤਾ ਸੌਖਾ ਏ ਪਰਗੋਲੀ ਖਾਣ ਬੜਾ ਔਖਾ ਏ।"
ਇਸ ਜੰਗ ਦਾ ਅੰਤ ਕੀ ਹੋਇਆ?
ਜਾਲਬ ਆਖਿਆ:
ਆਲਾਨਿ ਤਾਸ਼ਕੰਦ ਕੀਏ ਜਾ ਰਿਹਾ ਹੂੰ ਮੈਂ
ਜੋ ਬੋਲਤਾ ਹੈ ਬੰਦ ਕੀਏ ਜਾ ਰਿਹਾ ਹੂੰ ਮੈਂ
ਪੈਂਠ ਦੀ ਜੰਗ ਵਿੱਚ ਸਾਨੂੰ ਕੀ ਲੱਭਾ?
ਕੀ ਲੱਭਣਾ ਸੀ:
ਉਖੁਸਰੇ ਨਾਲ ਖੁਰਾ ਸੁੱਤਾ
ਨਾ ਕੁੱਝ ਲਿਆ ਨਾ ਕੁਝ ਦਿੱਤਾ
ਗੋਲਾ ਬਾਰਦੋਦ ਜ਼ਾਇ ਹੋ ਗਿਆ। ਟੈਂਕਾਂ ਦੀ ਬੜੀ ਵੱਡੀ ਜੰਗ ਹੋਈ। ਕਸ਼ਮੀਰ ਉਥੇ ਦਾ ਉਥੇ ਖਲੋਤਾ ਰਿਹਾ।ਦੋਗਵਾਨਢੀਆਂ ਦੀ ਦੁਸ਼ਮਣੀ ਹੋਰ ਵੀ ਵੱਧ ਗਈ।ਛੜਾਂ ਵਾਲੇ ਵਿਚ ਛੜਾਂ ਆਏ ਤੇ ਛੁੜਾ ਕੇ ਟੁਰ ਗਏ ਪਰ ਦੋਂਵੇਂ ਲੜਾਕੇ ਕੁੱਕੜ ਅੱਜ ਵੀ ਆਪਣੀਆਂ ਲਹੂ ਲੁਹਾਣ ਧੁਨਾਂ ਲੈ ਕੇ ਹਿੱਕ ਦੂਜੇ ਵੱਲ ਭੈੜੀਆਂ ਅੱਖਾਂ ਨਾਲ ਪਏ ਤੱਕਦੇ ਨੇਂ।
1971ਵਿਚ ਇਨ੍ਹਾਂ ਨੂੰ ਹਿੱਕ ਵਾਰੀ ਫਿਰ ਲੜਾਈ ਦਾ ਦੌਰਾ ਪਿਆ ਸੀ ਤੇ ਮਾਰ ਵੀ ਪਈ ਸੀ ਪਰ ਲੜਾਈ ਦਾ ਨਸ਼ਾ ਏਡਾ ਭੈੜਾ ਏ ਜੋ ਛੜਾਈਆਂ , ਨਹੀਂ ਛੁੱਟਦਾ।ਹੁਣ ਸਾਡੇ ਕੋਲ ਭਾਂਵੇਂ ਤੋਂ ਲਈ ਆਟਾ ਤੇ ਬਾਲਣ ਲਈ ਬੱਤੀ ਨਹੀਂ ਪਰ ਸਾਡੇ ਕੋਲ ਐਟਮ ਬਮ ਏ। ਜਦੋਂ ਸਾਨੂੰ ਭੁਖ ਲੱਗੇ ਐਟਮ ਬਮ ਭੌਰ ਭੌਰ ਕੇ ਉਸ ਦਾ ਟੋਟਾ ਟੁੱਟਾ ਖਾ ਲੈਂਦੇ ਹਾਂ। ਜਦੋਂ ਲੋਡ ਸ਼ੈਡਿੰਗ ਹੋਵੇ ਬਲਬਾਂ ਵਿਚ ਐਟਮ ਬਾਲ ਲੈਣੇ ਹਾਂ ।ਅਸੀਂ ਦੁਨੀਆ ਦੀ ਐਟਮੀ ਤਾਕਤ ਹਾਈਂ। ਦੁਨੀਆ ਦੇ ਕਿੱਲੇ ਇਸਲਾਮੀ ਬੰਬ ਦੇ ਮਾਲਿਕ ।
ਪਰ ਚਲੋ ਛੇ ਸਤੰਬਰ ਦੀ ਯਾਦ ਵਿਚ ਹਿੱਕ ਆਸ਼ਿਕ ਤੇ ਸ਼ਾਇਰ ਦੀ ਉਰਦੂ ਨਜ਼ਮ ਦੇ ਦੋ ਬੰਦ ਯਾਦ ਕਰੀਏ:
ਕਹੋ , ਕਿ ਆਜ ਗੁਰ ਹਮ ਸਭੀ ਖ਼ਮੋਸ਼ ਰਹੇ
ਤੋ ਇਸ ਦਹਕਤੇ ਹੋਏ ਖ਼ਾਕਦਾਂ ਕੀ ਖ਼ੈਰ ਨਹੀਂ
ਜਿਨੂੰ ਕੀ ਢਾਲੀ ਹੋਈ ਐਟਮੀ ਬਲਾਉਂ ਸੇ
ਜ਼ਿਮੀਂ ਕੀ ਖ਼ੈਰ ਨਹੀਂ ਆਸਮਾਂ ਕੀ ਖ਼ੈਰ ਨਹੀਂ

ਗਜ਼ਸ਼ਤਾ ਜੰਗ ਮੈਂ ਘਰ ਬਾਰ ਹੀ ਜਲੇ, ਇਸ ਬਾਰ
ਅਜਬ ਨਹੀਂ ਕਿ ਯੇ ਤਨਹਾਈਆਂ ਭੀ ਜਲ ਜਾਈਂ
ਗਜ਼ਸ਼ਤਾ ਜੰਗ ਮੈਂ ਪੈਕਰ ਜਲੇ ਮਗਰ ਇਸ ਬਾਰ
ਅਜਬ ਨਹੀਂ ਕਿ ਯੇ ਪਰਛਾਈਆਂ ਭੀ ਜਲ ਜਾਈਂ

 

More

Your Name:
Your E-mail:
Subject:
Comments:


Powered by: PHPCow.com