ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਜ਼ਰਦਾਰੀ ਤੇ ਪੰਜਾਬ
ਪਾਕਿਸਤਾਨ ਦੀ ਸੀਆਸਤਦਾਂ ਵਿਚ ਪੰਜਾਬ ਦੇ ਕਿਰਦਾਰ ਤੋਂ ਇਸੀ ਸਾਰੇ ਜਾਣੂੰ ਹਾਂ। ਸਦਾਰਤੀ ਚੋਣਾਂ ਨੂੰ ਪੰਜਾਬ ਮੁਖ਼ਾਲਫ਼ਾਂ ਨੇਂ ਦੋ ਮੂੰਹ ਵਾਲੇ ਹਥਿਆਰ ਵਾਂਗ ਵਰਤਣ ਦਾ ਆਹਰ ਕੀਤਾ। ਏ ਤਾਸਰ ਦਿੱਤਾ ਗਿਆ ਪਈ ਪੰਜਾਬ ਜ਼ਰਦਾਰੀ ਦੇ ਖ਼ਿਲਾਫ਼ ਹੈ ਅਤੇ ਜ਼ਰਦਾਰੀ ਹੋਰੀ ਗ਼ੈਰ ਪੰਜਾਬੀਆਂ ਦੀ ਤਾਕਤ ਨਾਲ ਸਦਰ ਬਣੇ ਨੇਂ। ਇਸ ਤਾਸਰ ਦਾ ਹਕੀਕਤ ਨਾਲ ਕਢਾ ਤਾਅਲੁੱਕ ਹੈ ਇਸ ਲਈ ਤੁਸੀ ਸਦਾਤਰੀ ਚੋਣਾਂ ਦੇ ਰਿਜ਼ਲਟ ਤੇ ਝਈ ਮਾਰ ਸਕਦੇ ਹੋ। ਸੇਂਟ ਤੇ ਕੌਮੀ ਅਸੰਬਲੀ ਦੀ ਕੁੱਲ 442 ਵੋਟਾਂ ਵਿਚੋਂ 426 ਵੋਟ ਪਏ ਨੇਂ। ਪਾਰਲੀਮੈਂਟ,ਸ ਯੁਨਿਟ ਤੇ ਕੌਮੀ ਅਸੰਬਲੀ ਵਿਚ ਪੰਜਾਬ ਦੇ 200 ਤੋਂ ਵੱਧ ਵੋਟ ਨੇਂ। ਜੇ ਜ਼ਰਦਾਰੀ ਹੋਰਾਂ ਨੂੰ ਪੰਜਾਬੀ ਦਾ ਇਕ ਵੋਟ ਵੀ ਨਾ ਲੱਭਦਾ ਤਾਂ ਉਨ੍ਹਾਂ ਨੂੰ 281 ਵੋਟ ਨਹੀਂ ਮਿਲ ਸਕਦੇ ਸਨ। ਜੇ ਤੁਸੀ ਪੰਜਾਬ ਵੱਲ ਝਾਤ ਮਾਰੂ ਤਾਂ ਸਦਾਰਤੀ ਚੋਣਾਂ ਵਿੱਚ ਜ਼ਰਦਾਰੀ ਹੋਰਾਂ ਨੂੰ ਨ ਲੀਗ ਦੇ ਮੁਕਾਬਲੇ ਵਿਚ 14 ਵੋਟ ਘੱਟ ਮਿਲੇ ਨੇਂ। ਨ ਲੀਗ ਨੂੰ 65 ਵਿਚੋਂ ਨਿਰੇ 35 ਵੋਟ ਮਿਲੇ। ਜਿਸ ਦਾ ਮਤਲਬ ਇਹ ਹੇ ਕਿ ਨਪਜਾਬ ਵਿਚ ਨੂੰ ਲੀਗ ਪੂਰੀ ਛਾਈ ਹੋਈ ਨਹੀਂ। ਪਰ ਜ਼ਰਦਾਰੀ ਹੋਰਾਂ ਦੀ ਟੀਮ ਵਿੱਚ ਮੌਜੂਦ ਪੰਜਾਬ ਮੁਖ਼ਾਲਫ਼ਾਂ ਨੇਂ ਇਹ ਤਾਸਰ ਦੇਣ ਵਿੱਚ ਕਸਰ ਨਾ ਛੱਡੀ ਕਿ ਪੰਜਾਬ ਜ਼ਰਦਾਰੀ ਦੇ ਖ਼ਿਲਾਫ਼ ਹੈ ਅਤੇ ਜ਼ਰਦਾਰੀ ਪੰਜਾਬ ਤੋਂ ਵੀਰ ਰੱਖਦਾ ਹੈ।
ਇਸ ਵਿਚ ਹਮੇਸ਼ਾ ਤੋਂ ਜ਼ਰਦਾਰੀ ਹੋਰਾਂ ਦੇ ਉਰਦੂ ਬੋਲਣ ਵਾਲੇ ਸੱਜਣ ਪੇਸ਼ ਪੇਸ਼ ਸਨ। ਜੇ ਯਕੀਨ ਨਾ ਹੋਏ ਤੇ ਫ਼ੋਜ਼ੀਆ ਵਹਾਬ ਤੇ ਅਸਫ਼ਹਾਨੀ ਦੀ ਪੋਤੀ ਸਮੇਤ ਬਹੁੰ ਹਰਕਾਰੀਆਂ ਦੇ ਮਜ਼ਮੂਨ ਯਾ ਬਿਆਨ ਪੜ੍ਹ ਛੱਡੋ। ਅਸਫ਼ਹਾਨੀ ਦੀ ਘਰੋਂ ਤੇ ਕਦੀ ਫਿਰ ਵੀ ਵਾਚ ਨਹੀਂ ਆਈ। ਅਸਹਫ਼ਾਨੀ ਉਹੀ ਬੰਦਾ ਹਖ਼ੇ ਜਿਸ ਕਾਇਦਾਆਜ਼ਮ ਦੇ ਖ਼ਿਲਾਫ਼ 1938ਈ. ਵਿਚ ਪਮਫ਼ਲਟ ਲਿਖਿਆ ਸੀ ਜਦੋਂ ਕਾਇਦਾਆਜ਼ਮ ਨੇ ਪੰਜਾਬ ਦੇ ਵਜ਼ੀਰ-ਏ-ਆਜ਼ਮ ਨਾਲ ਰਾਤੀ ਹੋਕੇ ਜਿਨਾਹ ਸਿਕੰਦਰ ਪੈਕਟ ਕੀਤਾ ਸੀ। ਚੇਤੇ ਰਵੇ, ਇਸ ਪੈਕਟ ਦੇ ਖ਼ਿਲਾਫ਼ ਬਣੇ ਮੀਆਂ ਤੇ ਅਸਫ਼ਹਾਨੀ ਨੇਂ ਪਮਫ਼ਲਟ ਲਿਖੇ ਸਨ। ਪਿਛਲੇ ਮਹੀਨੇ ਜਦੋਂ ਮੈਂ ਤਸਨੀਮ ਸਦੀਕੀ ਹੋਰਾਂ ਦਾ ਇੰਟਰਵਿਊ ''ਡਵੀਲਪਮਨਟ ਵਿਜ਼ਨ'' ਲਈ ਕੀਤਾ ਤੇ ਉਨ੍ਹਾਂ ਦੱਸਿਆ ਅਸਫ਼ਹਾਨੀ ਤੇ ਉਹ ਬੰਦਾ ਸੀ ਜਿਹੜਾ ਗ਼ੁਲਾਮ ਮੁਹੰਮਦ ਦੇ ਆਖਣ ਤੇ ਵਜ਼ੀਰਾਆਸਜ਼ਮ ਮੁਹੰਮਦ ਅਲੀ ਬੋਗਰਾ ਨੂੰ ਗਿਣ ਪਵਾਇਨਟ ਤੇ ਵਾਪਸੀ ਪਾਕਿਸਤਾਨ ਲੈ ਕੇ ਆਇਆ ਸੀ। ਇਹ ਉਹੀ ਵੇਲਾ ਸੀ ਜਦੋਂ ਬੋਗਰੇ ਨੇਂ ਅਸੰਬਲੀ ਤੋੜਨ ਦਾ ਇਖ਼ਤਿਆਰ ਗਵਰਨਰ ਜਨਰਲ ਕੋਲੋਂ ਵਾਪਸ ਲਿਆ ਸੀ। ਹੁਣ ਹੁਸੈਨ ਹਕਾਨੀ ਦੀ ਜ਼ਨਾਨੀ ਅਤੇ ਅਸਫ਼ਹਾਨੀ ਦੀ ਪੋਤੀ ਇਹ ਆਖ ਰਹੀ ਹੈ ਕਿ ਜ਼ਰਦਾਰੀ ਪੰਜਾਬ ਤੋਂ ਬੱਚੇ।
ਤੁਰੇ ਤੇ ਇਕ ਸੂਬੇ ਦੀ ਵੰਡ ਕਰਨ ਵਾਲੇ ਅਸਲ ਵਿਚ ਉਹੀ ਨੇਂ ਜਿਹੜੇ ਮਰਕਜ਼ਨੋਂ ਬਚਾਣਾ ਚਾਹੁੰਦੇ ਨੇਂ। ਪਾਕਿਸਤਾਨ ਦੀ ਲੋਕਾਈ ਨੂੰ ਅਨਪੇ ਹੱਕਾਂ ਤੋਂ ਦੂਰ ਰੱਖਣ ਲਈ ਹਮੇਸ਼ ਤੋਂ ਮਜ਼ਬੂਤ ਮਰਕਜ਼, ਉਰਦੂ ਤੇ ਇਕ ਪੱਖੀ ਇਸਲਾਮ ਦਾ ਰੌਲਾ ਪਾਇਆ ਗਿਆ ਹੈ। ਜਦੋਂ ਵੀ ਮਰਕਜ਼ ਨੂੰ ਅਪਣੀ ਤਾਕਤਾਂ ਕਮਜ਼ੋਰ ਹੁੰਦਿਆਂ ਲਗਦੀਆਂ ਨੇਂ ਤੇ ਅਲੋਹ ਕਿਸੀ ਨਾ ਕਿਸੀ ਸੂਬੇ ਵੱਲ ਹਵਾ ਦਾ ਰੁਖ਼ ਮੋੜ ਦਿੰਦਾ ਹੈ।
18 ਫ਼ਰਵਰੀ ਦੀ ਚੋਣਾਂ ਵਿੱਚ ਮਾੜੇ ਹਾਲਾਤ ਹੋਣ ਦੇ ਬਾਵਜੂਦ ਪੀ ਪੀ ਪੀ ਨੂੰ ਵੱਡੀ ਗਿੰਤਰੀ ਵਿਚ ਵੋਟ ਲੱਭੇ ਸਨ। ਭੁੱਟੋ ਹੋਰਾਂ ਨੂੰ ਤੇ ਵੋਟ ਹੀ ਪੰਜਾਬ ਨੇ ਪਾਏ ਸਨ ਅਤੇ 1970ਈ. ਵਿਚ ਉਹ ਮਰਕਜ਼ ਤੀਕ ਸਿਰਫ਼ ਪੰਜਾਬ ਪਾਰੋਂ ਆਪੜੇ ਸਨ।
ਪਰ ਉਰਦੂ ਬੋਲਣ ਵਾਲੇ ਜਿਹੜਾ ਕੰਮ ਅਲਤਾਫ਼ ਹੁਸੈਨ ਕੋਲੋਂ ਨਹੀਂ ਲੈ ਸਕੇ ਉਹ ਜ਼ਰਦਾਰੀ ਕੋਲੋਂ ਲੈਣ ਦਾ ਪ੍ਰੋਗਰਾਮ ਬਣਾਈ ਬੈਠੇ ਨੇਂ। ਇਕ ਤੀਰ ਵਿਚ ਦੋ ਸ਼ਿਕਾਰ ਵਾਲੀ ਪਾਲਿਸੀ ਦਾ ਉਨ੍ਹਾਂ ਨੂੰ ਦੋ ਪਾਸੀ ਫ਼ੈਦਾ ਹੈ। ਸਦਾਰਤੀ ਚੋਣਾਂ ਵਿੱਚ ਫ਼ਤਿਹ ਤੋਂ ਬਾਅਦ ਜ਼ਰਦਾਰੀ ਹੋਰੀ ਕੀਹ ਸੋਚਦੇ ਨੇਂ ਇਸ ਦਾ ਨਿਤਾਰਾ ਛੇਤੀ ਨਾਲ ਹੋ ਜਾਸੀ। ਸ਼ਹਿਬਾਜ਼ ਸ਼ਰੀਫ਼ ਦੀ ਸਰਕਾਰ ਦੀ ਨਿੰਦਿਆ ਕਰਨਾ ਇਸ ਦਾ ਪਹਿਲਾ ਇਮਤਿਹਾਨ ਹੈ। ਜੇ ਨ ਲੀਗ ਨੂੰ ਦੀਵਾਰ ਨਾਲ ਲਾਵਣ ਦਾ ਆਹਰਕੀਤਾ ਗਿਆ ਤਾਂ ਇਹ ਜਮਹੂਰੀ ਮੀਸਾਕ ਦੇ ਵੀ ਖ਼ਿਲਾਫ਼ ਹੋਏ ਗਾ ਅਤੇ ਪੀ ਪੀ ਪੀ ਦੇ ਖ਼ਿਲਾਫ਼ ਵੀ। ਸਦਾਰਤੀ ਚੋਣਾਂ ਤੋਂ ਬਾਅਦ ਗੇਂਦ ਹਨ ਜ਼ਰਦਾਰੀ ਦੇ ਕੋਰਟ ਵਿਚ ਹੈ। ਸਦਾਰਤੀ ਚੋਣਾਂ ਵਿੱਚ ਸਬ ਤੋਂ ਬਹੁਤਾ ਸਵਾਦ ਉਸ ਵੇਲ਼ੇ ਆਇਆ ਜਦੋਂ ਜ਼ਰਦਾਰੀ ਨੂੰ ਬਦਾਨਵਾਨ ਆਖਣ ਵਾਲਿਆਂ ਨੇਂ ਫਸ ਫਸੇ ਦਿਲ ਨਾਲ ਉਸ ਨੂੰ ਵੋਟ ਪਾਇਆ। ਇਸ ਵਿਚ ਐਮ ਕਿਵ ਐਮ ਤੇ ਫ਼ਜ਼ਲ ਅਲਰਹਮਨ ਪੇਸ਼ ਪੇਸ਼ ਸਨ। ਜ਼ਰਦਾਰੀ ਆਪਣੇ ਵੈਰੀਆਂ ਕੋਲੋਂ ਜਿਸ ਤਰ੍ਹਾਂ ਵੋਟ ਲੀਤੇ ਨੇਂ ਇਹ ਪੀ ਪੀ ਪੀ ਦੀ ਫ਼ਤਿਹ ਹੈ। ਕਿਉਂਜੇ ਜ਼ਰਦਾਰੀ ਦੇ ਖ਼ਿਲਾਫ਼ ਇਸ ਦਿਹਾੜ ਤੋਂ ਕੰਮ ਚਕ ਦਿੱਤਾ ਗਿਆ ਸੀ ਜਦੋਂ ਉਸ ਦੇ ਵਿਆਹ ਦੀ ਖ਼ਬਰਆਈ ਸੀ। 20 ਸਾਲਾਂ ਦੇ ਪਰੋਪੀਗਨਡੇ ਦੇ ਬਾਅਦ ਜਿਸ ਦਿਲ ਨਾਲ ਉਨ੍ਹਾਂ ''ਵੈਰੀਆਂ'' ਨੇਂ ਭੀਆ ਜੀ ਨੂੰ ਵੋਟ ਦਿੱਤੇ ਹੋਣਗੇ ਉਹ ਪਾਕਿਸਤਾਨੀ ਤਰੀਖ਼ ਦਾ ਵੱਖਰਾ ਬਾਬ ਹੈ। ਅੱਜ ਤੇ ਨਿੱਜੀ ਮੀਡੀਆ ਵੀ ਪੀ ਪੀ ਪੀ ਮਖ਼ਾਲਫ਼ਤਾਂ ਤੋਂ ਪਰੇ ਜਾ ਖੋਲਤਾ ਹੈ। ਪਰ ਇਹ ਸਬ ਛੁਰੀਆਂ ਤੇਜ਼ ਕਰੇਂਦੇ ਪਏ ਨੇਂ ਤਾਣੇ ਬਲੀ ਦਾ ਹੱਜ ਹੋ ਜਾਏ।
newline2100@yahoo.co.uk
More