کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਕਾਲਮ ਤੇ ਕਾਲਮਿਸਟ > ਉਬਾਮਾ ਉਬਾਮਾ

ਉਬਾਮਾ ਉਬਾਮਾ

ਜ਼ੁਬੈਰ ਅਹਿਮਦ

November 16th, 2008

 

 

ਅਮਰੀਕਾ ਦੀਆਂ ਪਿੱਛੇ ਲੰਘੀਆਂ ਚੋਣਾਂ ਵਿੱਚ ਜੱਗ ਵਾਸੀਆਂ ਨੇ ਜਿਨੀ ਨੀਝ ਵਿਖਾਈ ਏਨੀ ਖ਼ੋਰੇ ਕਦੇ ਵੀ ਨਹੀਂ ਵਿਖਾਈ ਗਈ ਸੀ। ਸਾਨੂੰ ਇਥੇ ਤਰੀਜੀ ਦੁਨੀਆ ਵਿੱਚ ਬੈਠਿਆਂ ਨੂੰ ਸ਼ੈਵਾਂ ਨੂੰ ਯਾਂ ਤਾਂ ਤੜਕਾ ਲਾ ਕੇ ਵਿਖਾਇਆ ਜਾਂਦਾ ਏ ਯਾਂ ਫਿਰ ਸੱਚ ਉਹੀ ਜਾਂਦੇ ਹਨ ਜਿਹਨਾਂ ਕੋਲ ਵਸੀਲੇ ਹੁੰਦੇ ਹਨ ਸੱਚ ਜਾਨਣ ਦੇ। ਫੇਰ ਵੀ ਸਾਨੂੰ ਇਥੇ ਬੈਠਿਆਂ ਨੂੰ ਉਬਾਮਾ ਦੇ ਜਤਨ ਦੀ ਆਸ ਤਾਂ ਬੜੀ ਸੀ ਫਿਰ ਜਾਪਦਾ ਸੀ ਜਿਵੇਂ ਕੁੱਝ ਨਾ ਕੁੱਝ ਅਜਿਹਾ ਵਾਪਰ ਜਾਣਾ ਏ ਪਈ ਉਬਾਮਾ ਰਹਿ ਜਾਣਾ ਏ। ਭਾਵੇਂ ਸਾਰੇ ਵੇਰਵੇ, ਸਾਰੀਆਂ ਗਿੰਤਰੀ ਰੋਪੋਟਾਂ ਉਬਾਮਾ ਦੇ ਹੱਕ ਵਿਚ ਸਨ ਤੇ ਇਕ ਇਕ ਪੁਲ ਦੀ ਖ਼ਬਰਾਂ ਉਸ ਦੀ ਹੱਕ ਵਿਚ ਸਨ ਪਰ ਯਕੀਨ ਨਹੀਂ ਬੱਝਦਾ ਪਿਆ ਸੀ। ਪਰ ਅਖ਼ੀਰ ਜੋ ਲੋਕਾਂ ਚਾਹਿਆ ਉਹ ਈ ਹੋਇਆ ਤੇ ਸਾਰਿਆਂ ਸਾਜ਼ਿਸ਼ ਥੀਵਰੀਆਂ ਸਫਲ ਨਾ ਹੋਈਆਂ।

ਉਬਾਮਾ ਬਾਰੇ ਪੁਰਖ ਕਾਰਾਂ ਜੋ ਜੋ ਲਿਖਿਆ ਉਹ ਮੁੱਢਲੇ ਪੱਖੋਂ ਦੋ ਗੱਲਾਂ ਸੁਣ। ਉਬਾਮਾ ਦੇ ਆਉਣ ਨਾਲ ਕੁੱਝ ਨਹੀਂ ਹੋਣਾ ਤੇ ਜਿਹਨਾਂ ਨੂੰ ਉਸ ਦੇ ਆਉਣ ਦੇ ਚਾਅ ਚੜ੍ਹੇ ਹੋਏ ਨੇਂ ਉਨ੍ਹਾਂ ਨੂੰ ਛੇਤੀ ਸਾਰ ਹੋ ਜਾਏ ਗਈ ਸਾਰੀ ਗੱਲ ਦੀ। ਉਬਾਮਾ ਅਸਟਬਲਸ਼ਮਨਟ ਦਾ ਜੰਮਿਆ ਜਾਇਆ ਏ ਤੇ ਉਸ ਨੂੰ ਉਚੇਚੇ ਪੱਖੋਂ ਤਿਆਰ ਕਰ ਕੇ ਲਿਆਇਆ ਗਿਆ ਏ ਪਈ ਉਹ ਉਸ ਅਮਰੀਕਾ ਨੂੰ ਮੁੜ ਸਾਂਭੇ ਤੇ ਹੋਰ ਹੇਠਾਂ ਜਾਵਣ ਤੋਂ ਡੱਕੇ ਜੋ ਅੱਗੇ ਈ ਬੁਸ਼ ਦੀਆਂ ਪਾਲਸੀਆਂ ਕਾਰਨ ਜੱਗ ਭਰ ਵਿਚ ਵਿਰੋਧ ਖੱਟਦਾ ਪਿਆ ਏ। ਦੂਜੇ ਬੰਨੇ ਉਬਾਮਾ ਉਨ੍ਹਾਂ ਨੂੰ ਵੀ ਜਵਾਬ ਏ ਜੋ ਇਹ ਕਹਿੰਦੇ ਸਨ ਅਮਰੀਕਾ ਵਿਚ ਕਾਲਾ ਸਦਰ ਨਹੀਂ ਆ ਸਕਦਾ। ਵੇਖੋ ਅਸਾਂ ਇਸ ਗੱਲ ਦਾ ਜਵਾਬ ਦੇ ਦਿੱਤਾ ਏ ਤੇ ਕਾਲਾ ਸਦਰ ਲੈ ਆਂਦਾ ਏ ਪਰ ਉਹ ਹੋਵੇ ਗਾ ਸਾਡੀ ਮਰਜ਼ੀ ਤੇ ਮਨਸ਼ਾ ਦਾ।

ਦੂਜੀ ਧਿਰ ਦਾ ਇਹ ਵਿਚਾਰ ਸੀ ਪਈ ਉਬਾਮਾ ਆ ਜਾਣਾ ਏ ਤੇ ਛਾ ਜਾਣਾ ਏ। ਉਬਾਮਾ ਦੇ ਆਉਣ ਨਾਲ ਇਕ ਨਵਾਂ ਜੱਗ ਉਸਰੇ ਗਾ ਤੇ ਇਕ ਨਵਾਂ ਅਮਰੀਕਾ ਜਮ ਪਿਆ ਏ। ਹੁਣ ਅਮਰੀਕਾ ਨੂੰ ਸੁੱਤੇ ਖ਼ੈਰਾਂ ਨੇਂ ਤੇ ਕਾਲੀਆਂ ਤਿੰਨ ਸੌ ਵਰ੍ਹੇ ਦੇ ਧਰੋਹ ਦਾ ਬਦਲਾ ਲੈ ਲਿਆ ਏ। ਉਬਾਮਾ ਵੋਟ ਫ਼ਾਰ ਚੀਨਚ ਏ ਤੇ ਇਹ ਉਥਲ ਆਵੇ ਈ ਆਵੇ। ਸਾਡੇ ਭਾਣੇ ਇਹ ਦਿਵੇਂ ਗੱਲਾਂ ਕਿਸੇ ਹੱਦ ਤੀਕ ਇਕ ਪਾਸੜ ਨੇਂ। ਭਾਵੇਂ ਦੋਵਾਂ ਵਿੱਚ ਅੱਧਾ ਅੱਧਾ ਸੱਚ ਲੁਕਿਆ ਹੋਇਆ ਏ।

ਉਬਾਮਾ ਦੀ ਚੜ੍ਹਤਲ ਤੋਂ ਪਹਿਲਾਂ ਬੁਸ਼ ਦੇ ਅਮਰੀਕਾ ਨੂੰ ਵੇਖਣ ਪਰਖਣ ਦੀ ਬਹੁਤੀ ਲੋੜ ਐ। ਬੁਸ਼ ਅੱਠ ਵਰ੍ਹੇ ਪਹਿਲਾਂ ਜਿਹੜੀ ਲਾਮ ਅਮਰੀਕਾ ਨੂੰ ਤਗੜਾ ਤੇ ਰਾਖਵਾਂ ਬਣਾਉਣ ਲਈ ਛੋਹੀ ਸੀ ਉਸ ਅੱਜ ਅਮਰੀਕਾ ਨੂੰ ਬਹੁਤਾ ਮਾੜਾ ਤੇ ਅਣ ਰਾਖਾਵਾਂ ਕਰ ਦਿੱਤਾ ਏ। ਪੂਰਾ ਜੱਗ ਬੁਸ਼ ਦੀਆਂ ਅਮਰੀਕੀ ਪਾਲਸੀਆਂ ਤੋਂ ਨੱਕੋ ਨੱਕ ਐ ਕਿਸੇ ਪਾਸੇ ਸਿੱਖ ਦਾ ਸਾਹ ਨਹੀਂ। ਰਹਿੰਦੀ ਕਸਰ ਬੁਸ਼ ਦੇ ਅਖ਼ੀਰੀ ਵੇਲੇ ਦੀ ਮੁਆਸ਼ੀ ਭਾਜੜ ਨੇ ਜਿਸ ਨੂੰ ਜੇ ਭਾਜੜ ਤਖ਼ਤ ਵਾਸ਼ਿੰਗਟਨ ਆਖਿਆ ਜਾਵੇ ਤਾਂ ਬਹੁਤਾ ਠੁਕਵਾਂ ਹੋਵੇ ਗਾ।
ਉਬਾਮਾ ਅਮਰੀਕੀਆਂ ਤੇ ਖ਼ੋਰੇ ।।।।। ਖ਼ੋਰੇ ਜੱਗ ਵਾਸੀਆਂ ਦੀ ਉਸ ਆਸ ਵਿਚੋਂ ਪੁੰਗਰਿਆ ਏ ਜੋ ਜੱਗ ਵਿੱਚ ਸੁਖ ਚੈਨ ਨੂੰ ਤ੍ਰਿਹਾਏ ਪਏ ਨੇਂ। ਉਬਾਮਾ ਕੋਈ ਉਤੋਂ ਆਇਆ ਅਵਤਾਰ ਨਹੀਂ ਉਹ ਬੁਸ਼ ਦੀਆਂ ਮਾਰੂ ਪਾਲਸੀਆਂ ਦੇ ਉਲਟਾ ਵਿਚੋਂ ਜੰਮਿਆ ਏ। ਵਾਰ(ਤੂਰਾਈਖ਼) ਆਪੋਂ ਅਪਣੀ ਲੋੜ ਮੂਜਬ ਵਸੇਬ ਵਿਚੋਂ ਬੰਦੇ ਜੰਮਦੀ ਏ। ਪਰ ਨਿਰੀ ਏਨੀ ਗੱਲ ਨ੍ਹੀਂ, ਕਾਲੇ ਹੋਵਣ ਪਾਰੋਂ ਉਸ ਪਿੱਛੇ ਤਿੰਨ ਸੌ ਵਰ੍ਹਿਆਂ ਦੇ ਯੁੱਧ, ਘੋਲ ਦੀ ਵੀ ਵਾਰ ਖਲੋਤੀ ਹੋਈ ਏ। ਇਹ ਕਹਿਣਾ ਕਾਫ਼ੀ ਨਹੀਂ ਉਬਾਮਾ ਅਮਰੀਕੀ ਰਾਸ ਵਾਲ(ਸਰਮਾਇਆ ਦਾਰੀ) ਨੂੰ ਬਚਾਉਣ ਆਇਆ ਏ। ਆਇਆ ਉਹ ਆਪਣੇ ਉੱਦਮ ਦੇ ਜ਼ੋਰ ਤੇ ਏ ਤੇ ਅਮਰੀਕੀ ਅਸਟਬਲਸ਼ਮਨਟ ਵਿਚ ਏਨਾ ਦੱਮ ਖ਼ਮ ਨਹੀਂ ਸੀ ਪਈ ਉਸ ਨੂੰ ਡੱਕ ਸਕਦੀ। ਪਰ ਉਸ ਆਉਣਾ ਵਿਹਾਰ ਵਿਚੋਂ ਈ ਐ, ਪ੍ਰਚਲਿਤ ਸਿਆਸੀ ਵਿਹਾਰ ਵਿਚੋਂ ਜੋ ਦੋ ਪਾਰਟੀਆਂ ਵਿਚ ਵੰਡਿਆ ਹੋਇਆ ਏ। ਇਸ ਲਈ ਉਬਾਮਾ ਉਨ੍ਹਾਂ ਬਦਲਣ ਹਾਰ ਏ ਜਿਨਾਂ ਵਿਹਾਰ ਉਸ ਨੂੰ ਵਿੱਥ ਦਿੰਦਾ ਏ। ਉਹ ਉਥਲ ਹਾਰ ਨਹੀਂ ਨਾ ਉਸ ਕਦੀ ਇਸ ਦਾ ਹੋਕਾ ਦਿੱਤਾ ਏ।

ਪਰ ਉਹ ਜੋ ਵੀ ਬਦਲੀਆਂ ਲਿਆਵੇ ਗਾ ਉਹ ਅੱਤ ਲੋੜੀਂਦੀਆਂ ਨੇਂ ਤੇ ਉਨ੍ਹਾਂ ਬਿਨਾਂ ਨਾ ਅਮਰੀਕਾ ਨੇ ਚੱਲਣਾ ਏ ਤੇ ਨਾ ਜੱਗ ਨੇਂ। ਉਬਾਮਾ ਦਾ ਆਉਣ ਚੰਗਾ ਏ । ਉਬਾਮਾ ਪਿੱਛੇ ਉਹ ਆਸ ਏ ਜੋ ਲੋਕ ਪੱਖ ਸਿਰ ਖਲੋਤੀ ਹੋਈ ਏ। ਉਬਾਮਾ ਨੂੰ ਮਾੜੇ ਗੋਰਿਆਂ, ਕਾਲੀਆਂ, ਅਸਪਨੀਆਂ, ਗੀਜ਼, ਸਵਾਣੀਆਂ, ਗਭਰਵਾਂ ਤੇ ਘੱਟ ਗਨਤਾਂ ਵੋਟ ਪਾਏ ਨੇਂ। ਉਬਾਮਾ ਹਨ ਜੇ ਆਸਾਂ ਤੇ ਪੂਰਾ ਨਹੀਂ ਉਤਰਦਾ ਤਾਂ ਉਹ ਲੋਕ ਆਸਾਂ ਤਾਂ ਸੁੱਚੀਆਂ ਨੇਂ।

ਮੈਂ ਉਬਾਮਾ ਦੇ ਜਤਨ ਮਗਰੋਂ ਦੇ ਇਕੱਠ ਵਿਚ ਤੱਕਿਆ ਪਈ ਸਾਰੇ ਲੋਕ ਰੋਂਦੇ ਪਏ ਸਨ। ਕੀ ਕਾਲੇ ਤੇ ਕੀ ਗੋਰੇ। ਜਦ ਲਾਤੀਨੀ ਅਮਰੀਕਾ ਵਿਚ ਦੀ ਰਿਆਸਤ ਕੋਲੰਬੀਆ ਦਾ ਪਹਿਲੀ ਵਾਰ ਚੁਣਿਆ ਧਰਤ ਵਾਸੀ ਜਿੱਤਿਆ ਤਾਂ ਵੀ ਸਾਰੇ ਰੋਂਦੇ ਪਏ ਸਨ ਸਗੋਂ ਉਨ੍ਹਾਂ ਦਾ ਜਿੱਤਿਆ ਸਦਰ ਇਵਾ ਮੋਰੀਲ ਵੀ ਰੋ ਰਿਹਾ ਸੀ। ਮੈਂ ਸ਼ਗਾਗੋ ਵਿਚ ਅਪਣੀ ਜੇਤੂ ਤਕਰੀਰ ਕਰਿਆਂ ਜਦ ਉਬਾਮਾ ਨੂੰ ਪਹਿਲੀ ਵਾਰ ਗੌਹ ਨਾਲ ਤੱਕਿਆ ਤਾਂ ਮੈਨੂੰ ਉਸ ਦੀਆਂ ਅੱਖਾਂ ਡੂੰਗੀਆਂ ਤੇ ਅੱਤ ਉਦਾਸ ਲੱਗਿਆਂ। ਸਦੀਆਂ ਦੀ ਬਾਂਧ ਨੇਂ ਸਾਰੀਆਂ ਕਾਲੀਆਂ ਦੀਆਂ ਅੱਖਾਂ ਨੂੰ ਅੱਤ ਉਦਾਸ ਬਣਾ ਦਿੱਤਾ ਹੋਇਆ ਏ ਤੇ ਗੋਰੇ ਅਮਰੀਕਾ ਨੇ ਪਹਿਲੀ ਵਾਰ ਤੱਕਿਆ ਏ ਨੀਝ ਤੇ ਗੌਹ ਨਾਲ ਕਾਲੀਆਂ ਦੀਆਂ ਅੱਖਾਂ ਨੂੰ।

 

 


 

More

Powered by: PHPCow.com