کلاسک

WebSite    
 

ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਮਰੇ ਨੂੰ ਮਾਰੇ ਸ਼ਾਹ ਮਦਾਰ

ਮਰੇ ਨੂੰ ਮਾਰੇ ਸ਼ਾਹ ਮਦਾਰ

ਡਾਕਟਰ ਮਨਜ਼ੂਰ ਇਜਾਜ਼

December 1st, 2008

 

 

ਬੁਸ਼ ਦੀ ਹਾਮੀ ਤੇ ਪਿਛੋਂਹੇ ਵਿਚਾਰਾਂ ਦੇ ਮੰਨਣ ਵਾਲੀ ਜਰਮਨੀ ਦੀ ਚਾਂਸਲਰ ਐਂਜਲਾ ਮਰਕਰ ਨੇ ਕਹਿਆ ਹੈ ਜੋ ਮੁਈਸ਼ਤ ਦੀ ਬਰਬਾਦੀ ਨੂੰ ਮੋੜਾ ਲਾਵਣ ਲਈ ਜੋ ਅਮਰੀਕੀ ਸਰਕਾਰ ਕਰ ਰਹੀ ਹੈ ਉਸ ਦਾ ਨਤੀਜਾ ਇਹ ਹੋਵੇ ਗਾ ਜੋ ਪੰਜਾਂ ਸਾਲਾਂ ਬਾਅਦ ਅਸੀਂ ਫਿਰ ਇਸ ਤੋਂ ਵੱਢੇ ਬੁਹਰਾਨ ਨਾਲ ਨਿੱਬੜ ਰਹੇ ਹੋਵਾਂਗੇ।  ਗੱਲ ਉਨ੍ਹਾਂ ਬੜੇ ਪੱਤੇ ਦੀ ਕਹੀ ਹੈ ਤੇ ਇਸ ਦਾ ਵੇਰਵਾ ਜ਼ਰੂਰੀ ਹੈ ਜੋ ਇਹ ਸਾਡੇ ਸਾਰਿਆਂ ਦੀਆਂ ਜ਼ਿੰਦਗੀਆਂ ਦਾ ਮੁਆਮਲਾ ਹੈ।

ਅਮਰੀਕਾ ਨੇ ਵਧਦੇ ਹੋਏ ਮੁਆਸ਼ੀ ਬੁਹਰਾਨ ਨੂੰ ਡੱਕਾ ਲਾਵਣ ਲਈ ਹੁਣ ਤੀਕਰ 7.4 ਖਰਬ ਡਾਲਰ ਦੇ ਬਿੱਲ ਆਊਟ ਪੀਕੀਜਜ਼ ਦਿੱਤੇ ਹਨ। ਬਿੱਲ ਆਊਟ ਪੈਕੇਜ ਦਾ ਮਤਲਬ ਹੈ ਜੋ ਹਕੂਮਤ ਡੁੱਬਦੀ ਹੋਈ ਕਿਸੇ ਕਾਰਪੋਰੇਸ਼ਨ ਨੂੰ ਬਚਾਉਣ ਲਈ ਅਪਣਾ ਪੈਸਾ ਲਾਵਨਦੀ ਹੈ। ਅਪਣਾ ਦਾ ਮਤਲਬ ਹੈ ਜੋ ਟੈਕਸ ਦੇਣ ਵਾਲੀਆਂ ਦਾ ਪੈਸਾ ਲਾਵਨਦੀ ਹੈ। ਅਜੇ ਤੀਕਰ ਅਮਰੀਕੀ ਹਕੂਮਤ ਨੇ ਏ ਆਈ ਜੀ ਅਨਸ਼ੋਰਨਸ ਕੰਪਨੀ ਤੋਂ ਲੈ ਕੇ ਸਿਟੀ ਬੈਂਕ ਤੱਕ ਨੂੰ ਬਚਾਉਣ ਲਈ ਖਰਬਾਂ ਡਾਲਰ ਖ਼ਰਚ ਕੀਤੇ ਹਨ।

ਅਮਰੀਕਾ ਕੋਲ ਇਸ ਵੇਲ਼ੇ ਖਰਬਾਂ ਡਾਲਰ ਹੈ ਨਹੀਂ। ਉਹ ਪਹਿਲਾਂ ਹੀ ਤੇਰਾਂ ਖਰਬ ਦਾ ਕਰਜ਼ਈ ਹੈ। ਇਹ ਜੋ ਪੈਸਾ ਲੱਗ ਰਿਹਾ ਹੈ ਇਹ ਨੋਟ ਛਾਪ ਕੇ ਤੇ ਉਧਾਰ ਮੰਗ ਕੇ ਲੱਗ ਰਿਹਾ ਹੈ। ਇਸ ਲਈ ਇਹ ਸਮਝੋ ਜੋ ਮਾਲਯਾਤੀ ਨਿਜ਼ਾਮ ਵਿਚ ਉਧਾਰ ਦੇ ਕਈ ਖਰਬ ਡਾਲਰ ਹੋਰ ਵੜ ਗਏ ਨੇਂ। ਇਸ ਨਾਲ ਕਈ ਤਰ੍ਹਾਂ ਦੇ ਮਸਅਲੇ ਜੁੜੇ ਹੋਏ ਨੇਂ ਜਿਨ੍ਹਾਂ ਵੱਲ ਚਾਂਸਲਰ ਐਂਜਲਾ ਮਰਕਰ ਧਿਆਨ ਦਿਵਾ ਰਹੀਆਂ ਹਨ।

ਇਕ ਤੇ ਗੱਲ ਇਹ ਹੇ ਜੋ ਬੁਸ਼ ਇੰਤਜ਼ਾਮੀਆ ਦੀਆਂ ਪਾਲਿਸੀਆਂ ਅਮੀਰ ਨਵਾਜ਼ ਸਨ। ਅਮੀਰਾਂ ਕੋਲ ਸਿੱਟੇ ਬਾਜ਼ੀ ਲਈ ਲਮਾ ਹੀ ਮਾਲ ਆਗਿਆ ਸੀ। ਇਸ ਮਾਲ ਨਾਲ ਉਨ੍ਹਾਂ ਪਹਿਲਾਂ ਸਟਾਕ ਮਾਰਕੀਟ ਵਿਚ ਟੈਕਨਾਲੋਜੀ ਸਟਾਕਾਂ ਦਾ ਭੁਕਾਨਾ ਫੁਲਾਇਆ ਤੇ ਫਿਰ ਉਸ ਨੂੰ ਠੁੱਸ ਕੀਤਾ। ਇਹ ਪੈਸਾ ਸਟਾਕ ਮਾਰਕੀਟ ਵਿਚੋਂ ਨਿਕਲਿਆ ਤੇ ਰੇਲ ਇਸਟੇਟ ਵਿਚ ਵੜ ਗਿਆ। ਕੁੱਝ ਹੀ ਮਹੀਨਿਆਂ ਸਾਲਾਂ ਵਿਚ ਇਕ ਲੱਖ ਦਾ ਮਕਾਨ ਚਾਰ ਲੱਖ ਦਾ ਹੋ ਗਿਆ। ਫਿਰ ਜਦ ਇਹ ਭੁਕਾਨਾ ਠੁੱਸ ਹੋਇਆ ਤੇ ਇਹ ਸਰਮਾਇਆ ਪਟਰੋਲ ਤੇ ਹੋਰ ਜਿਣਸਾਂ ਦੀ ਮਾਰਕੀਟ ਵਿਚ ਵੜ ਗਿਆ। ਪਟਰੋਲ ਕੁੱਝ ਹੀ ਮਹੀਨਿਆਂ ਵਿਚ ਪੰਜਾਹ ਸੱਠ ਡਾਲਰ ਤੋਂ ਇਕ ਸੌ ਸੰਤਾਲੀ ਡਾਲਰ ਤੇ ਪੁੱਜ ਗਿਆ। ਫਿਰ ਇਹ ਭੁਕਾਨਾ ਵੀ ਪਾਟ ਗਿਆ ਤੇ ਇਸ ਦੇ ਨਾਲ ਹੀ ਅਮਰੀਕੀ ਮਾਲਯਾਤੀ ਨਿਜ਼ਾਮ ਦਾ ਭੁਕਾਨਾ ਵੀ ਠੁੱਸ ਹੋ ਗਿਆ। ਮਤਲਬ ਉਹ ਨਿਜ਼ਾਮ ਜਿਹੜਾ ਇਕ ਭੁਕਾਨੇ ਦੇ ਫੱਟਣ ਦਾ ਇਲਾਜ ਦੂਜਾ ਭੁਕਾਨਾ ਫੁਲਾ ਕੇ ਕੱਢਦਾ ਸੀ ਅੰਤ ਤੇ ਆ ਗਿਆ।

ਜਦ ਮਾਲਯਾਤੀ ਨਿਜ਼ਾਮ ਦਾ ਭੁਕਾਨਾ ਪਾਟਿਆ ਤੇ ਬੁਸ਼ ਅਨਟਤਾਮਆ ਨੇ ਰਿਆਸਤੀ ਸਰਮਾਈਏ ਨਾਲ ਮਾਲਯਾਤੀ ਅਦਾਰਿਆਂ ਨੂੰ ਖੜਾ ਰੱਖਣ ਦੇ ਜਤਨ ਕੀਤੇ। ਇਹ ਅਸਲ ਵਿਚ ਉਨ੍ਹਾਂ ਅਮੀਰਾਂ ਦੀ ਹੀ ਇਮਦਾਦ ਸੀ ਜਿਹਨਾਂ ਨੇ ਇਹ ਸਾਰਾ ਮਸਅਲਾ ਪੈਦਾ ਕੀਤਾ ਸੀ। ਇਸੇ ਲਈ ਇਸ ਨੂੰ ਅਮੀਰਾਂ ਦਾ ਸੋਸ਼ਲਿਜ਼ਮ ਕਹਿਆ ਗਿਆ। ਸੋਸ਼ਲਿਜ਼ਮ ਵਿਚ ਤੇ ਰਿਆਸਤ ਗ਼ਰੀਬਾਂ ਨੂੰ ਦਿੰਦੀ ਹੈ ਪਰ ਬੁਸ਼ ਟੋਲੇ ਨੇ ਇਹ ਸਾਰਾ ਕੁੱਝ ਅਮੀਰਾਂ ਦੀਆਂ ਖੇਡਾਂ ਨੂੰ ਬਚਾਉਣ ਲਈ ਕੀਤਾ। ਅਜੇ ਤੀਕਰ ਉਬਾਮਾ ਵੀ ਇਸੇ ਰਾਹ ਤੇ ਚੱਲ ਰਹੇ ਹਨ।

ਇਸ ਤਰ੍ਹਾਂ ਦੇ ਮੁਆਸ਼ੀ ਪ੍ਰੋਗਰਾਮ ਦਾ ਇਕ ਮਤਲਬ ਤੇ ਇਹ ਹੈ ਜੋ ਸਿੱਟੇ ਬਾਜ਼ੀ ਵਿਚ ਮੱਥਿਆਂ ਕੀਮਤਾਂ ਨੂੰ ਉਥੇ ਹੀ ਰੱਖਿਆ ਜਾਵੇ। ਮਾਰਕੀਟ ਜੋ ਕਰ ਰਹੀ ਸੀ ਉਸ ਦੀ ਰਾਹ ਵਿਚ ਡੱਕਾ ਲਾ ਕੇ ਜਾਲੀ ਤਰੀਕੇ ਨਾਲ ਚਾਲੂ ਮੁਆਸ਼ੀ ਵਰਤਾਰੇ ਨੂੰ ਬਚਾਇਆ ਜਾਵੇ। ਮਤਲਬ ਇਹ ਹੈ ਜੋ ਮੁਆਸ਼ੀ ਮਾਡਲ ਤੇ ਠੀਕ ਹੈ ਬੱਸ ਇਸ ਵਿੱਚ ਕੁੱਝ ਥੋੜਾ ਵਿਗਾੜ ਆ ਗਿਆ ਹੈ ਉਸ ਨੂੰ ਠੀਕ ਕਰਨ ਦੀ ਲੋੜ ਹੈ।

ਜਿਸ ਮੁਆਸ਼ੀ ਮਾਡਲ ਨੂੰ ਬਚਾਉਣ ਦੇ ਜਤਨ ਹੋ ਰਹੇ ਨੇਂ ਉਸ ਦਾ ਮੁੱਢ ਇਹ ਸੀ ਜੋ ਅਮੀਰਾਂ ਦੇ ਟੈਕਸ ਘਟਾਏ ਜਾਣ ਤੇ ਕਾਰਪੋਰੇਸ਼ਨਾਂ ਦੀਆਂ ਵਾਗਾਂ ਖੁਲ੍ਹੀਆਂ ਛੱਡ ਦਿੱਤੀਆਂ ਜਾਵਣ। ਅਮੀਰ ਜਦ ਬਹੁਤੇ ਅਮੀਰ ਹੂਓਨਗੇ  ਤੇ ਉਹ ਆਪ ਹੀ ਸਰਮਾਇਆ ਕਾਰੀ ਵਧਾਂਗੇ,  ਗ਼ਰੀਬਾਂ ਨੂੰ ਨੌਕਰੀਆਂ ਮਿਲਣ ਗਿਆਂ ਤੇ ਸਾਰਾ ਸਮਾਜ ਖ਼ੁਸ਼ਹਾਲ ਹੋ ਜਾਵੇ ਗਾ। ਇਹਦਾ ਅੱਧਾ ਹਿੱਸਾ ਤੇ ਸੱਚ ਸਾਬਤ ਹੋਇਆ, ਅਮੀਰ ਹੋਰ ਵੀ ਅਮੀਰ ਹੋ ਗਏ ਪਰ ਉਨ੍ਹਾਂ ਸਰਮਾਇਆ ਕਾਰੀ ਕਰਨ ਦੀ ਥਾਂ ਸਿੱਟੇ ਬਾਜ਼ੀ ਕੀਤੀ। ਸਰਮਾਇਆ ਕਾਰੀ ਕੀਤੀ ਤੇ ਬਾਹਰਲੇ ਮੁਲਕਾਂ ਵਿਚ ਜਿਸ ਦਾ ਅਮਰੀਕੀ ਮਜ਼ਦੂਰ ਨੂੰ ਕੋਈ ਲਾਭ ਨਹੀਂ ਮਿਲਿਆ।

ਗ਼ਰੀਬ ਤੇ ਵਿਚਲੇ ਮਿਲ ਦੀ ਜ਼ਿੰਦਗੀ ਹੋਰ ਔਖੀ ਹੋ ਗਈ। ਸਿਹਤ ਦੀਆਂ ਸਹੂਲਤਾਂ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆਂ ਤੇ ਗ਼ਰੀਬਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਮੁਕਦਿਆਂ ਗਿਆਂ। ਸੋ ਅਸਲ ਮੁਆਸ਼ੀ ਪਾੜ ਤੇ ਇਹ ਸੀ ਜੋ ਮੁਆਸ਼ੀ ਬੁਹਰਾਨ ਜੰਮਿਆ। ਜੇ ਹਕੂਮਤ ਦਾ ਨਵਾਂ ਨਿਜ਼ਾਮ ਵੀ ਅਮੀਰਾਂ ਨੂੰ ਹੀ ਸਨਭਾਲਾ ਦੇਣ ਲਈ ਹੈ ਤੇ ਉਸਦਾ ਨਤੀਜਾ ਵੀ ਉਹੋ ਨਿਕਲੇ ਗਾ ਜੋ ਪਹਿਲਾਂ ਨਿਕਲਿਆ ਹੈ। ਮਰਦੀ ਅਮਰੀਕੀ ਮੁਈਸ਼ਤ ਨੂੰ ਹੋਰ ਜ਼ਹਿਰ ਖਵਾਇਆ ਜਾ ਰਿਹਾ ਹੈ ਤੇ ਨਤੀਜਾ ਸਾਫ਼ ਹੈ। ਮਰੇ ਨੂੰ ਮਾਰੇ ਸ਼ਾਹ ਮਦਾਰ

 

More

Your Name:
Your E-mail:
Subject:
Comments:


Powered by: PHPCow.com