ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਸਟਾਕ ਮਾਰਕੀਟ ਦੀ ਮੰਦੀ
ਕਿਸੇ ਵੀ ਮੁਲਕ ਦੀ ਮੁਆਸ਼ੀ ਸੁਰਤਿ ਹਾਲ ਤੇ ਗੌਹ ਕਰਨ ਲਈ ਉਸ ਮੁਲਕ ਦੀ ਸਟਾਕ ਐਕਸਚੇਂਜ ਨੂੰ ਵੀ ਵੇਖਿਆ ਜਾਂਦਾ ਏ ਪਈ ਇਸ ਮੁਲਕ ਦੀ ਮੁਈਸ਼ਤ ਕਿਸ ਪਾਸੇ ਜਾ ਰਹੀ ਏ। ਪਿਛਲੇ ਕੁਝ ਮਹੀਨਿਆਂ ਵਿਚ ਸਾਰੀ ਦੁਨੀਆ ਦੀ ਮੁਆਸ਼ੀ ਸੁਰਤਿ ਹਾਲ ਉਚੇਚੇ ਤੌਰ ਤੇ ਸਾਰੀ ਦੁਨੀਆ ਦੀਆਂ ਸਟਾਕ ਮਾਰਕੀਟਾਂ ਬਹੁਤ ਭੈੜੀ ਮੰਦੀ ਵਿਚ ਆ ਗਈਆਂ ਸਨ। ਅਮਰੀਕਾ, ਜਾਪਾਨ ਤੇ ਹਿੰਦੁਸਤਾਨ ਦੀਆਂ ਮਾਰਕੀਟਾਂ ਥੱਲੇ ਤੋਂ ਥੱਲੇ ਜਾ ਰਹੀਆਂ ਸਨ। ਅਮਰੀਕਾ ਦੀਆਂ ਕਈ ਰਿਆਸਤਾਂ ਵਿਚ ਲੋਕ ਆਪਣੀਆਂ ਜਾਇਦਾਦਾਂ ਤੇ ਘਰ ਵੇਚਣ ਤੇ ਮਜਬੂਰ ਹੋ ਗਏ ਸਨ ਤੇ ਉਨ੍ਹਾਂ ਕੀਮਤਾਂ ਤੋਂ ਬਹੁਤ ਥੱਲੇ ਜਿਹਨਾਂ ਕੀਮਤਾਂ ਤੇ ਉਨ੍ਹਾਂ ਨੇ ਇਨ੍ਹਾਂ ਜਾਇਦਾਦਾਂ ਨੂੰ ਖ਼ਰੀਦਿਆ ਸੀ, ਪਰ ਉਨ੍ਹਾਂ ਨੂੰ ਕੋਈ ਖ਼ਰੀਦਣ ਵਾਲਾ ਨਹੀਂ ਸੀ। ਅਮਰੀਕਾ ਵਰਗਾ ਵੱਡਾ ਮੁਲਕ ਇਸ ਤੋਂ ਹਿੱਲ ਗਿਆ ਪਰ ਉਹ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਜੇ ਇਸ ਮੰਦੀ ਨੂੰ ਦੂਰ ਨਾ ਕੀਤਾ ਗਿਆ ਤੇ ਕੁਝ ਚਿਰ ਮਗਰੋਂ ਇਸ ਨੂੰਸਾਨਭਨਾ ਔਖਾ ਹੋ ਜਾਏ ਗਾ। ਉਹਨੇ ਇਸ ਤੇ ਗੌਹ ਕੀਤਾ ਤੇ ਇਸ ਦਾ ਹੱਲ ਵੀ ਕਢੀਆਤੇ ਅੱਜ ਉਸ ਦੀ ਮੁਆਸ਼ੀ ਸੁਰਤਿ ਹਾਲ ਪਹਿਲੇ ਨਾਲੋਂ ਬਹੁਤ ਚੰਗੀ ਐ ਤੇ ਦਿਨੋਂ ਦਿਨ ਚੰਗੀ ਹੁੰਦੀ ਜਾ ਰਹੀ ਏ।
ਹੁਣ ਅਸੀਂ ਜ਼ਰਾ ਆਪਣੇ ਮੁਲਕ ਪਾਕਿਸਤਾਨ ਵੱਲ ਝਾਤੀ ਮਾਰੀਏ ਤੇ ਸਾਨੂੰ ਕੁਝ ਹੋਰ ਈ ਤਸਵੀਰ ਨਜ਼ਰ ਆਉਂਦੀ ਏ। ਸਦਰ ਪਰਵੇਜ਼ ਮੁਸ਼ੱਰਫ਼ ਦੇ ਅਸਤਾਫ਼ੇ ਵਾਲੇ ਦਿਨ ਸਟਾਕ ਮਾਰਕੀਟ ਨੇ ਇਕ ਹਉਕਾ ਭਰਿਆ। ਅਗਸਤ ਤੋਂ ਸਟਾਕ ਮਾਰਕੀਟ ਥੱਲੇ ਆਉਣੀ ਸ਼ੁਰੂ ਹੋਈ।SECP, ਸਟੇਟ ਬੰਕ ਆਫ਼ ਪਾਕਿਸਤਾਨ ਤੇ ਮੁਲਕ ਦੇ ਮੁਆਸ਼ੀ ਪੰਡਤਾਂ ਨੇ ਨਵੀਆਂ ਨਵੀਆਂ ਸਲਾਹਵਾਂ ਦਿੱਤੀਆਂ ਪਈ ਇਸ ਨੂੰ ਕਿਵੇਂ ਸੁਧਾਰਿਆ ਜਾਵੇ। ਕਈ ਵਾਰੀ ਉਹਨਾਂ ਨੇ ਐਸੀਆਂ ਸਲਾਹਵਾਂ ਦਿੱਤੀਆਂ ਕਿ ਲਗਦਾ ਸੀ ਕਿ ਇਹ ਕੋਈ ਬੱਚਿਆਂ ਦਾ ਖੇਡ ਹੈ। ਉਨ੍ਹਾਂ ਨੇ ਨਾ ਤੇ ਕਿਸੇ ਇਨਵੀਸਟਰ ਨੂੰ ਇਸ ਸਲਾਹ ਵਿਚ ਰਲਾਇਆ ਤੇ ਨਾ ਈ ਚੰਗੀ ਤਰ੍ਹਾਂ ਮੁਲਕ ਦੀਆਂ ਤਿਨਾਂ ਸਟਾਕ ਮਾਰਕੀਟਾਂ ਦੇ ਆਗੋਓਂ ਨੂੰ ਇਸ ਵਿਚ ਰਲਾਇਆ। ਇਸ ਤਰ੍ਹਾਂ ਦੇ ਹਾਲਾਤ ਵਿਚ ਜੋ ਫ਼ੈਸਲੇ ਹੁਣੇ ਸਨ ਉਸ ਨੂੰ ਕੋਈ ਵੀ ਸੂਝਵਾਨ ਚੰਗੀ ਤਰ੍ਹਾਂ ਜਾਣ ਸਕਦਾ ਏ।
ਇਸ ਮਾਮਲੇ ਨੂੰ ਦਿਨਾਂ ਤੇ ਮਹੀਨਿਆਂ ਦੇ ਹਿਸਾਬ ਨਾਲ ਵੇਖਦੇ ਹਾਂ। ਸਟਾਕ ਮਾਰਕੀਟ ਦਾ ਡਿੱਗਣਾ ਅਗਸਤ ਤੋਂ ਸ਼ੁਰੂ ਹੋਇਆ। ਪਹਲਾਂਮਾਰਕੀਟ ਦਾ ਇਨਡਕਸ 9187ਤੇ ਜਮਾ ਦਿਤਾ ਗਿਆ ਜੋ ਕਿ ਅੱਜ ਤੱਕ ਉੱਥੇ ਹੀ ਖੜਾ ਹੈ। ਇਸ ਤੋਂ ਬਾਅਦ ਬਦਲਾ ਮਾਰਕੀਟ ਦਾ ਕੰਮ ਅੱਗੇ ਨ ਤੋ ਅੱਗੇ ਕੀਤਾ ਗਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਕਾਰੋਬਾ ਘੱਟ ਗਿਆ ਇਨਵੀਸਟਰ ਨੂੰ ਅਪਣਾ ਮਾਲ ਵੇਚਣਾ ਔਖਾ ਹੋ ਗਿਆ। ਨਵੰਬਰ ਵਿੱਚ ਲੋਕਾਂ ਨੇ ਇਸ ਦਾ ਇਹ ਹੱਲ ਕੱਢਿਆ ਕਿ ਅਪਣਾ ਮਾਲ ਰੈਗੂਲਰ ਮਾਰਕੀਟ ਤੋਂ ਹਟ ਕੇ ਟੋਟਿਆਂ ਦੀ ਮਾਰਕੀਟ (Odd Lot) ਵਿਚ ਵੀਚਨਾਂ ਸ਼ੁਰੂ ਕਰ ਦਿਤਾ ਤੇ ਕਿਸੇ ਵੀ ਸ਼ੇਅਰ ਦਾ ਰੇਟ ਉਹ ਨਹੀਂ ਸੀ ਜਿਸ ਤੇ ਉਹਨੂੰ ਖ਼ਰੀਦਿਆ ਗਿਆ ਹੋਵੇ। ਸਗੋਂ ਉਸ ਤੋਂ 20% ਯਾ 30% ਥੱਲੇ ਹੀ ਸੀ। ਇਸ ਦੇ ਸਾਹਮਣੇ ਕਰਾਚੀ ਸਟਾਕ ਐਕਸਚੇਂਜ ਨੇ ਇਹ ਅੜੀਚ ਪਾ ਦਿਤੀ ਕਿ ਟੋਟਿਆਂ ਦੀ ਮਾਰਕੀਟ (Odd Lot) ਵਿਚ ਕੋਈ ਵੀ ਇਨਵੀਸਟਰ ਇਕ ਦਿਨ ਵਿਚ ਇਕ ਟਰੇਡ ਤੋਂ ਵੱਧ ਟਰੇਡ ਨਹੀਂ ਕਰ ਸਕਦਾ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਲੋਕਾਂ ਨੇ ਕਰਾਚੀ ਨੂੰ ਛੱਡ ਲਹੌਰ ਕੰਮ ਕਰਨਾ ਸ਼ੁਰੂ ਕਰ ਦਿਤਾ। ਅੱਜ ਇਸ ਗੱਲ ਨੂੰ ਚੌਥਾ ਮਹੀਨਾ ਸ਼ੁਰੂ ਹੋ ਗਿਆ ਹੇ ਪਰ ਹਾਲੇ ਤੱਕ ਇਸ ਮਸਅਲੇ ਦਾ ਕੋਈ ਪੱਕਾ ਹੱਲ ਨਹੀਂ ਕੱਢਿਆ ਗਿਆ। ਕਈ ਵਾਰੀ ਲੋਕਾਂ ਨੇਂ ਇਸ ਗੱਲ ਤੇ ਹੰਗਾਮੇ ਵੀ ਕੀਤੇ। ਕਦੀ ਸੁਣਨ ਵਿਚ ਆਉਂਦਾ ਏ ਕਿ ਇਕ ਫ਼ੰਡ ਇਸ ਨੂੰ ਸਹਾਰਾ ਦੇਣ ਵਾਸਤੇ ਬਣਾਇਆ ਜਾਏ ਗਾ। ਕਦੀ ਕੁਝ ਤੇ ਕਦੀ ਕੁਝ ਸੁਣਨ ਨੂੰ ਮਿਲਦਾ ਏ। ਨਾ ਕੋਈ ਇਸ ਦੀ ਜ਼ਿੰਮਾ ਦਾਰੀ ਕਬੂਲ ਕਰਦਾ ਏ ਤੇ ਨਾ ਹੀ ਹਕੂਮਤ ਇਸ ਵੱਲ ਕੋਈ ਧਿਆਨ ਦਿੰਦੀ ਏ।
IMF ਵੱਲੌਂ ਮਿਲਣ ਵਾਲੀ ਰਕਮ ਨਾਲ ਇਨਵੀਸਟਰਾਂ ਨੂੰ ਕੋਈ ਥੋੜਾ ਬਹੁਤਾ ਆਸਰਾ ਹੋਇਆ ਸੀ ਕਿ ਹੁਣ ਖ਼ੋਰੇ ਮਾਰਕੀਟ ਨੂੰ ਆਪਣੇ ਪੈਰਾਂ ਤੇ ਖਲੋਣ ਦਾ ਮੌਕਾ ਮਿਲੇ ਗਾ। ਪਰ ਇਸ ਰਕਮ ਦੇ ਨਾਲ ਇਹ ਸ਼ਰਤ ਰੱਖੀ ਗਈ ਕਿ ਇਹ ਪੈਸਾ ਸਟਾਕ ਮਾਰਕੀਟ ਵਿਚ ਨਹੀਂ ਵਰਤਿਆ ਜਾ ਸਕਦਾ। ਲੋਕਾਂ ਦੀ ਰਹੀ ਸਹੀ ਆਸ ਵੀ ਟੁੱਟ ਗਈ। ਹੁਣ ਇਸ ਤਰ੍ਹਾਂ ਦੀਆਂ ਉਆਜ਼ਾਂ ਸੁਣਨ ਵਿਚ ਆ ਰਹੀਆਂ ਨੇਂ ਕਿ ਸਟਾਕ ਮਾਰਕੀਟ ਈਦ ਤੋਂ ਬਾਅਦ ਖੁਲੇਗੀ, ਕੋਈ ਇਸ ਨੂੰ ਜਨਵਰੀ ਤੇ ਕੋਈ ਫ਼ਰਵਰੀ ਦੇ ਮਹੀਨੇ ਤੱਕ ਖੁੱਲਦੀ ਵੇਖ ਰਿਹਾ ਏ। ਇਹ ਜਦੋਂ ਵੀ ਖੁੱਲੇ ਹਾਲੇ ਤੱਕ ਇਸ ਦੇ ਬਾਰੇ ਕੁਝ ਕਹਿਣਾ ਤੇ ਹਿਸਾਬ ਮੂਜਬ ਵਕਤੋਂ ਪਹਿਲਾਂ ਗੱਲ ਕਰਨਾਂ ਹੋਵੇ ਗਾ ਪਰ ਇਕ ਗੱਲ ਜ਼ਰੂਰ ਹੈ ਕਿ ਇਸ ਮਾਰਕੀਟ ਨਾਲ ਜੁੜੇ ਹੋਏ ਲੋਕ ਜਿਹਨਾਂ ਵਿੱਚ ਇਨਵੀਸਟਰ ਜਿਹਨਾਂ ਨੂੰ ਇਸ ਕੰਮ ਦੀ ਨੀਂਹ ਕਹਿਆ ਜਾ ਸਕਦਾ ਏ ਉਹਨਾਂ ਦਾ ਇਤਬਾਰ ਹੁਣ ਇਸ ਤੇ ਨਹੀਂ ਰਿਹਾ। ਉਹ ਆਪਣੇ ਸ਼ੀਅਰਜ਼ CDC IAS ਅਕਾਊਂਟ ਵਿਚ ਟਰਾਂਸਫ਼ਰ ਕਰਵਾ ਰਹੇ ਨੇਂ।
ਇਸ ਗੱਲ ਨੂੰ ਇਕ ਹੋਰ ਨਜ਼ਰ ਨਾਲ ਵੇਖੀਏ ਤਾਂ ਪਿਤਾ ਲਗਦਾ ਏ ਕਿ ਉਹ ਲੋਕ ਜਿਹੜੇ ਬਰੋਕਰਾਂ ਕੋਲ ਮੁਲਾਜ਼ਮਤ ਕਰਦੇ ਨੇਂ ਉਹ ਹੁਣ ਅੰਗਰੇਜ਼ੀ ਅਖਾਣ hand to mouth ਦੀ ਪੌੜੀ ਤੋਂ ਵੀ ਹੇਠਾਂ ਚਲੇ ਗਏ ਨੇਂ। ਕਈਆਂ ਬਰੋਕਰਾਂਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀਓਂ ਜਵਾਬ ਦੇ ਦਿਤਾ, ਕਈਆਂ ਨੂੰ ਅੱਧੀ ਤਨਖ਼ਾਹ ਦੇ ਰਹੇ ਨੇਂ ਤੇ ਕਈ ਇਸ ਤੋਂ ਵੀ ਥੋੜੀ ਤਨਖ਼ਾਹ ਤੇ ਕੰਮ ਕਰ ਰਹੇ ਨੇਂ।ਉਨ੍ਹਾਂ ਵਿਚੋਂ ਬਹੁਤ ਸਾਰੇ ਇਹੋ ਜਿਹੇ ਨੇਂ ਜਿਹੜੇ ਹੋਰ ਕੋਈ ਕੰਮ ਵੀ ਨਹੀਂ ਜਾਣਦੇ ਉਨ੍ਹਾਂ ਦਾ ਇਹ ਹਾਲ ਐ ਕਿ,
ਕਿਆ ਕਰੂੰ ਗਾ ਜੋ ਹੋ ਗੀਆਮਹਬਤ ਮੈਂ ਨਾਕਾਮ ਮੁਝੇ ਤੋ ਔਰ ਕੋਈ ਕਾਮ ਭੀ ਨਹੀਂ ਆਤਾ
ਇਹ ਲੋਕ ਜੋ ਹੋਰ ਕੋਈ ਕੰਮ ਨਹੀਂ ਜਾਣਦੇ ਇਹ ਇਥੋਂ ਜਾਣ ਤੋਂ ਬਾਅਦ ਕੁਝ ਨਾ ਕੁਝ ਤੇ ਜ਼ਰੂਰ ਕਰਨਗੇ ਇਹ ਚੰਗਾ ਵੀ ਹੋ ਸਕਦਾ ਏ ਤੇ ਮੰਨਦਾ ਵੀ ਤੇ ਇਹਦਾ ਕੀ ਨਤੀਜਾ ਨਿਕਲੇ ਗਾ ਆਪ ਸੋਚ ਸਕਦੇ ਓ।
More