ਮੁਢਲਾ ਵਰਕਾ > ਗੁਰਮੁਖੀ ਵਿਚਾਰ > ਮੁਈਸ਼ਤ ਤੇ ਵਪਾਰ > ਮਾਲਯਾਤੀ ਬਿਲ ਰਾਹੀਂ ਮਿਲਣ ਵਾਲਾ ਪੈਸਾ ਅਮਰੀਕੀ ਬੈਂਕ ਹਰਾਮ ਦਾ ਮਾਲ ਸਮਝ ਕੇ ਅੜਾ ਰਹੇ ਹਨ
ਕੋਈ ਵੀ ਬੈਂਕ ਜਦੋਂ ਕਿਸੇ ਨੂੰ ਕਰਜ਼ਾ ਦਿੰਦਾ ਹੈ ਤੇ ਪਹਿਲੋਂ ਇਹ ਪੁੱਛਦਾ ਹੈ ਪਈ ਇਸ ਪੈਸੇ ਨਾਲ ਕੀ ਕੀਤਾ ਜਾਵੇ ਗਾ। ਪਰ ਅਮਰੀਕਾ ਦੇ ਟੈਕਸ ਭਰਨ ਵਾਲਿਆਂ ਦਾ ਸਤ ਸੋ ਅਰਬ ਡਾਲਰ ਦਾ ਸਰਮਾਇਆ ਜਦੋਂ ਇਨ੍ਹਾਂ ਬੈਂਕਾਂ ਨੂੰ ਅਮਰੀਕੀ ਮਾਲਯਾਤੀ ਬਲ ਰਾਹੀਂ ਲੱਭਾ ਹੈ ਤੇ ਉਨ੍ਹਾਂ ਨੂੰ ਏਨੀ ਵੀ ਸੁਰਤ ਨਹੀਂ ਰਹੀ ਪਈ ਇਹ ਪੈਸਾ ਜਾ ਕਿਧਰ ਰਿਹਾ ਹੈ। ਅਮਰੀਕੀ ਬੈਂਕ ਜੇ ਪੀ ਮੋਰਗਨ ਜਿਹਨੂੰ 25 ਬਿਲੀਅਨ ਡਾਲਰ ਲੱਭੇ ਸਨ ਉਹਦਾ ਆਖਣਾ ਹੈ ਪਈ ਕੁੱਝ ਪੈਸਾ ਲੋਕਾਂ ਨੂੰ ਉਧਾਰ ਦੇ ਦਿੱਤਾ ਹੈ ਤੇ ਕੁੱਝ ਬੈਂਕ ਦੇ ਕੋਲ ਹੈ ਪਰ ਸਾਡੇ ਕੋਲ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਬੈਂਕ ਦੇ ਬੁਲਾਰੇ ਦਾ ਆਖਣਾ ਸੀ ਪਈ ਨਾ ਤੇ ਅਸੀਂ ਇਹ ਗੱਲ ਲੋਕਾਈ ਸਾਹਮਣੇ ਲਿਆਂਦੀ ਹੈ ਤੇ ਨਾ ਈ ਲਿਆਵਾਂਗੇ। ਏਸੋਸੀ ਇਟਡ ਪ੍ਰੈੱਸ ਨੇ ਇਸ ਮਾਮਲੇ ਵਿਚ ਅਮਰੀਕਾ ਦੇ 21 ਬੈਂਕਾਂ ਨਾਲ ਗੱਲ ਬਾਤ ਕੀਤੀ ਜਿਹਨਾਂ ਵਿਚ ਓਹ ਬੈਂਕ ਰਲਤੀ ਸਨ ਜਿਹਨਾਂ ਨੂੰ ਘੱਟੋ ਘੱਟ ਇੱਕ ਬਿਲੀਅਨ ਡਾਲਰ ਮਿਲੇ ਸਨ ਅਤੇ ਇਨ੍ਹਾਂ ਬੈਂਕਾਂ ਕੋਲੋਂ ਚਾਰ ਸਵਾਲ ਪੁੱਛੇ। ਕਿਨਾ ਪੈਸਾ ਖ਼ਰਚਿਆ ਜਾ ਚੁੱਕਿਆ ਹੈ? ਇਹ ਪੈਸਾ ਕਿੱਥੇ ਖ਼ਰਚਿਆ ਗਿਆ ਹੈ? ਬੈਂਕ ਨੇ ਕਿਨਾ ਪੈਸਾ ਰੱਖਿਆ ਹੈ? ਤੇ ਬਾਕੀ ਬਾਰੇ ਕੀ ਪਲਾਂ ਹੈ? ਇਨ੍ਹਾਂ ਚਾਰਾਂ ਸਵਾਲਾਂ ਦਾ ਕਿਸੇ ਇਕ ਬੈਂਕ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਅਟਲਾਨਟਾ ਦੇ ਇਕ ਬੈਂਕ ਸਨ ਟਰੱਸਟ ਦੇ ਬੁਲਾਰੇ ਨੇ ਆਖਿਆ ਪਈ ਅਸੀਂ ਪੈਸੇ ਦੇ ਆਉਣ ਜਾਣ ਦਾ ਕੋਈ ਹਿਸਾਬ ਨਹੀਂ ਰੱਖ ਰਹੇ। ਇਸ ਬੈਂਕ ਨੂੰ ਅਮਰੀਕੀ ਟੈਕਸ ਭਰਨ ਵਾਲੀ ਲੋਕਾਈ ਦੇ ਪੈਸੇ ਵਿਚੋਂ ਸਾਢੇ ਤਿੰਨ ਬਿਲੀਅਨ ਡਾਲਰ ਲੱਭੇ ਸਨ। ਕੁੱਝ ਬੈਂਕਾਂ ਨੇ ਸਿੱਧਾ ਸਿੱਧਾ ਜਵਾਬ ਦੇ ਦਿੱਤਾ ਪਈ ਉਨ੍ਹਾਂ ਨੂੰ ਨਹੀਂ ਪਤਾ ਪੈਸਾ ਕਿੱਥੇ ਜਾ ਰਿਹਾ ਹੈ। ਅਮਰੀਕੀ ਸਰਕਾਰ ਨੇ ਬੈਂਕਾਂ ਦੇ ਮੂਹਰੀਆਂ ਨੂੰ ਸੱਦ ਕੇ ਆਖਿਆ ਸੀ ਪਈ ਇਹ ਪੈਸਾ ਲੋਕਾਂ ਨੂੰ ਕਰਜ਼ੇ ਦੇਵਨ ਲਈ ਹੈ, ਬੈਂਕਾਂ ਵਿਚ ਦੱਬ ਕੇ ਰੱਖਣ ਯਾਂ ਕਾਰਪੋਰੇਟ ਕਾਰੋਬਾਰ ਵਿਚ ਲਾਉਣ ਲਈ ਨਹੀਂ ਹੈ। ਪਰ ਬੈਂਕਾਂ ਵੱਲੋਂ ਹਾਲੇ ਤੀਕਰ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਦਾ ਕੋਈ ਵੀ ਪ੍ਰਬੰਧ ਹਾਲੇ ਤੀਕਰ ਸਾਹਮਣੇ ਨਹੀਂ ਆਇਆ ਹੈ। ਤੇ ਟੈਕਸ ਭਰਨ ਵਾਲਿਆਂ ਕੋਲ ਇਹ ਜਾਣਨ ਦਾ ਹਾਲੇ ਤੀਕਰ ਕੋਈ ਰਾਹ ਨਹੀਂ ਹੈ ਪਈ ਉਨ੍ਹਾਂ ਦਾ ਪੈਸਾ ਕਿਧਰ ਨੂੰ ਜਾ ਰਿਹਾ ਹੈ।
More